Posts

ਜੇ ਤੁਹਾਡੇ ਬੈੱਡਰੂਮ ਵਿੱਚ ਵੀ ਹੈ ‘ਪੋਰਨ’ ਦੀ ਦਸਤਕ ਤਾਂ ਜਾਣੋ ਕੀ ਹੁੰਦਾ ਹੈ ਖ਼ਤਰਾ ਨੀਲੀਆਂ ਫ਼ਿਲਮਾਂ ਦੇਖਣ ਨਾਲ?

Image
ਕੀ ਤੁਹਾਡੇ ਬੈੱਡਰੂਮ ਵਿੱਚ ਵੀ ਹੈ ‘ਬਲੂ ਫ਼ਿਲਮਾਂ’ ਦੀ ਦਸਤਕ? ਅਨਗਾਹ ਪਾਠਕ ਬੀਬੀਸੀ ਪੱਤਰਕਾਰ Image copyright PUNEET BARNALA ਰਤਨਾ(ਨਾਂ ਬਦਲਿਆ ਹੋਇਆ) ਮਹਾਰਾਸ਼ਟਰਾ ਦੇ ਇੱਕ ਪਿਛੜੇ ਇਲਾਕੇ ਤੋਂ ਹੈ । ਉਸਨੇ ਨਵੇਂ ਸੁਪਨਿਆਂ ਦੇ ਨਾਲ ਆਪਣਾ ਵਿਆਹੁਤਾ ਜੀਵਨ ਸ਼ੁਰੂ ਕੀਤਾ ਸੀ। ਉਹ ਚਾਹੁੰਦੀ ਸੀ ਕਿ ਉਸਦਾ ਪਤੀ ਉਸਨੂੰ 'ਦਿਲਵਾਲੇ ਦੁਲਹਨੀਆ ਲੇ ਜਾਏਂਗੇ' ਵਰਗੀਆਂ ਫਿਲਮਾਂ ਦੇ ਹੀਰੋ ਵਾਂਗ ਪਿਆਰ ਕਰੇ। ਵਿਆਹ ਤੋਂ ਬਾਅਦ ਕੁਝ ਦਿਨ ਤਾਂ ਰਤਨਾ ਦੀ ਆਸ ਮੁਤਾਬਕ ਸਭ ਹੋਇਆ। ਉਸਦਾ ਪਤੀ ਚੰਗਾ ਪੜ੍ਹਿਆ ਲਿਖਿਆ ਸੀ ਜੋ ਉਸਦੀ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਦਾ ਸੀ। ਸਿਰਫ਼ ਇੱਕ ਸਮੱਸਿਆ ਸੀ। ਉਹ ਸੈਕਸ ਦੌਰਾਨ ਕਈ ਵਾਰ ਹਿੰਸਕ ਹੋ ਜਾਂਦਾ ਸੀ। ਸ਼ੇਖਾਂ ਦੀਆਂ 'ਛੁੱਟੀਆਂ ਵਾਲੀਆਂ ਤੀਵੀਆਂ' ਮਨੁੱਖੀ ਹੱਕਾਂ ਦੀ ਰਾਖੀ ਮੇਰਾ ਸਿਧਾਂਤ, ਬੋਲੇ ਜਗਮੀਤ ਪੰਜਾਬ 'ਚ ਇੱਕ ਹੋਰ ਹਿੰਦੂ ਨੇਤਾ ਦਾ ਕਤਲ ਰਤਨਾ ਦੇ ਪਤੀ ਨੂੰ ਅਸ਼ਲੀਲ ਵੀਡੀਓ ਦੇਖਣ ਦੀ ਲਤ ਸੀ। ਉਹ ਰਤਨਾ ਨੂੰ ਅਸ਼ਲੀਲ ਵੀਡੀਓ ਵਿੱਚ ਦਿਖਾਏ ਤਰੀਕਿਆਂ ਨਾਲ ਸੈਕਸ ਕਰਨ ਨੂੰ ਮਜਬੂਰ ਕਰਦਾ ਸੀ। ਰਤਨਾ ਨੂੰ ਲੱਗਿਆ ਸ਼ਾਇਦ ਉਸਦੇ ਪਤੀ ਦਾ ਵਤੀਰਾ ਕੁਝ ਵਕਤ ਬਾਅਦ ਬਦਲ ਜਾਵੇਗਾ। ਅਫ਼ਸੋਸ,ਅਜਿਹਾ ਨਹੀਂ ਹੋਇਆ। ਉਸਦਾ ਪਤੀ ਹੋਰ ਹਿੰਸਕ ਹੋ ਗਿਆ। ਉਹ ਪੂਰੀ ਰਾਤ ਅਸ਼ਲੀਲ ਵੀਡੀਓ ਦੇਖਦਾ ਸੀ। ਤਾਕਤ ਵਧਾਉਣ ਦੀਆਂ ਗੋਲੀਆਂ ਖਾਂਦਾ ਸੀ। ਰਤਨਾ ਨੂੰ ਪੋਰਨ ਫਿਲਮ...

: ਕਿੱਥੇ ਮਕਾਨ ਲਈ ਕਿਰਾਇਆ ਨਹੀਂ ਸੈਕਸ ਮੰਗਿਆ ਜਾਂਦਾ ਹੈ ?

Image
Rent For Sex: ਕਿੱਥੇ ਮਕਾਨ ਲਈ ਕਿਰਾਇਆ ਨਹੀਂ ਸੈਕਸ ਮੰਗਿਆ ਜਾਂਦਾ ਹੈ ? ਐਲੀ ਫਿਲਨ ਬੀਬੀਸੀ ਥ੍ਰੀ ਇਸ ਨਾਲ ਸਾਂ Image copyright BBC THREE "ਖਾਣਾ ਬਣਾਉਣ, ਸਫ਼ਾਈ ਕਰਨ ਅਤੇ ਹਫ਼ਤੇ ਵਿੱਚ ਇੱਕ ਜਾਂ ਦੋ ਵਾਰ ਓਰਲ ਸੈਕਸ ਬਦਲੇ ਛੱਤ ਦੀ ਪੇਸ਼ਕਸ਼।'' "ਹਾਂ ਮੈਨੂੰ ਅਜਿਹੀ ਪੇਸ਼ਕਸ਼ ਕੀਤੀ ਗਈ ਸੀ। ਲੰਡਨ ਵਿੱਚ ਉਹ ਇੱਕ ਸ਼ੁੱਕਰਵਾਰ ਦੀ ਸ਼ਾਮ ਸੀ। 25 ਸਾਲ ਦਾ ਇੱਕ ਵਿਅਕਤੀ ਮੇਰੇ ਸਾਹਮਣੇ ਬੈਠਾ ਸੀ। ਉਸ ਨੇ ਆਪਣਾ ਬੈੱਡਰੂਮ ਸ਼ੇਅਰ ਕਰਨ ਦੀ ਪੇਸ਼ਕਸ਼ ਕੀਤੀ ਅਤੇ ਉਹ ਵੀ ਬਿਨਾਂ ਕਿਸੇ ਕਿਰਾਏ ਦੇ...ਪਰ ਇੱਕ ਸ਼ਰਤ ਸੀ? ਮੈਨੂੰ ਇਸ ਆਸਰੇ ਦੀ ਕੀਮਤ ਉਸ ਨਾਲ ਸੈਕਸ ਕਰਕੇ ਚੁਕਾਉਣ ਲਈ ਕਿਹਾ ਗਿਆ। ਚੀਨੀਆਂ ਨੂੰ 'ਸੈਕਸ ਸਿਖਾਉਣ' ਵਾਲੀ ਪੋਰਨ ਸਟਾਰ 'ਮੇਰਾ ਪਤੀ ਮੈਨੂੰ ਗੈਰ-ਕੁਦਰਤੀ ਸੈਕਸ ਲਈ ਮਜਬੂਰ ਕਰਦਾ ਸੀ' ਕੰਡੋਮ ਦੀਆਂ ਮਸ਼ਹੂਰੀਆਂ ਦੇ ਪ੍ਰਸਾਰਣ ਲਈ ਕਿਹੜਾ ਸਮਾਂ? ਲੰਡਨ ਵਿੱਚ ਰੈਂਟ ਫੌਰ ਸੈਕਸ ਚੱਲ ਰਿਹਾ ਸੀ, ਜਿਸ ਵਿੱਚ ਕੁਝ ਮਕਾਨ ਮਾਲਿਕ ਕਿਰਾਏਦਾਰਾਂ ਤੋਂ ਮਕਾਨ ਦੇਣ ਦੇ ਬਦਲੇ ਸੈਕਸ ਦੀ ਮੰਗ ਕਰ ਰਹੇ ਸੀ। ਬੀਬੀਸੀ ਥ੍ਰੀ ਦੀ ਡਾਕੂਮੈਂਟਰੀ ਦੇ ਲਈ ਮੈਂ ਇਹ ਪੜਤਾਲ ਕਰਨੀ ਸੀ ਕਿ ਇਹ ਸੈਕਸ ਰੈਕਟ ਆਖਿਰ ਕਿਸ ਪੈਮਾਨੇ 'ਤੇ ਚੱਲ ਰਹਾ ਹੈ ਅਤੇ ਇਸ ਸਿਲਸਿਲੇ ਵਿੱਚ ਮੈਂ ਇੱਕ ਅੰਡਰਕਵਰ ਆਪਰੇਸ਼ਨ 'ਤੇ ਗਈ। ਮੈਂ ਜਿਸ ਸ਼ਖਸ ਦੇ ਰੂਬਰੂ ਹੋਈ ਸੀ, ਉਸ ਦੇ ਲਈ ਮੈ...

ਆਸਟ੍ਰੇਲੀਆ ਦੀ ਵੱਧਦੀ ਪਾਰਟਨਰ ਵੀਜ਼ਾ ਫੀਸ ਤੇ ਬੇਲੋੜਾ ਇੰਤਜ਼ਾਰ ਪ੍ਰਵਾਸੀਆਂ ਲਈ ਚਿੰਤਾ ਦਾ ਵਿਸ਼ਾ

Image
ਆਸਟ੍ਰੇਲੀਆ ਵਿੱਚ ਆਪਣੇ ਵਿਦੇਸ਼ੀ ਪਾਰਟਨਰ ਨੂੰ ਲਿਆਉਣ ਲਈ ਦੁਨੀਆਂ ਭਰ ਵਿਚੋਂ ਸਬ ਤੋਂ ਵੱਧ ਫੀਸ ਤਾਰਨੀ ਪੈਂਦੀ ਹੈ। ਇੱਕ ਪੰਜਾਬੀ ਜੋੜ੍ਹੇ ਮੁਤਾਬਿਕ ਇਹ ਜਿੱਥੇ ਪੈਸੇ ਦੀ ਲੁੱਟ ਹੈ ਓਥੇ ਸਮੇਂ ਦੀ ਵੀ ਬਰਬਾਦੀ ਹੈ। ਕੀ ਤੁਸੀਂ ਆਪਣੇ ਪਾਰਟਨਰ ਨੂੰ ਆਸਟ੍ਰੇਲੀਆ ਲਿਆਉਣਾ ਚਾਹੁੰਦੇ ਹੋ? ਇੱਹ ਐਡਾ ਸੌਖਾ ਨਹੀਂ, ਕਿਓਂਕਿ ਆਸਟ੍ਰੇਲੀਆ ਦੇ ਪਾਰਟਨਰ ਵੀਜ਼ਾ ਦੀ ਫੀਸ ਜਿਥ੍ਹੇ ਦੁਨੀਆ ਵਿੱਚ ਸਬ ਤੋਂ ਜਿਆਦਾ ਹੈ ਉਥੇ ਇਸਦੇ ਇੰਤਜ਼ਾਰ ਚ' ਅੱਖਾਂ ਸੁੱਕਣਾ ਵੀ ਲਾਜ਼ਮੀ ਹੈ - ਇਹ ਵਿਚਾਰ ਇੱਕ ਪੰਜਾਬੀ ਜੋੜ੍ਹੇ ਨੇ ਪ੍ਰਗਟਾਏ ਹਨ ਜੋ ਪਿਛਲੇ ਡੇਢ ਸਾਲ ਤੋਂ ਆਪਣਾ ਵੀਜ਼ਾ ਉਡੀਕ ਰਹੇ ਹਨ। ਮੈਲਬੌਰਨ ਵਾਸੀ ਤਲਵਿੰਦਰ ਸਿੰਘ ਨੇ ਐੱਸ ਬੀ ਐੱਸ ਪੰਜਾਬੀ ਨੂੰ ਦੱਸਿਆ ਕਿ ਉਸਦਾ ਵਿਆਹ ੨੦੧੬ ਵਿੱਚ ਹੋਇਆ ਸੀ ਤੇ ਉਸ ਦੁਆਰਾ ਆਪਣੀ ਪਤਨੀ ਕਮਲ ਦੀ ਲਗਾਈ ਗਈ ਵੀਜ਼ਾ ਅਰਜ਼ੀ ਪਿਛਲੇ ਡੇਢ ਸਾਲ ਤੋਂ ਵਿਚਾਰ ਅਧੀਨ ਹੈ। "ਵੀਜ਼ਾ ਪਾਉਣ ਲਈ ਮੈਂ $੭੦੦੦ ਦੀ ਫੀਸ ਬਹੁਤ ਮੁਸ਼ਕਿਲ ਨਾਲ ਤਾਰੀ ਹੈ, ਉੱਤੋਂ ਇੱਹ ਮਹੀਨਿਆਂ-ਬੱਧੀ ਇੰਤਜ਼ਾਰ ਹੁਣ ਦੋਂਨੋਂ ਪਰਿਵਾਰਾਂ ਵਿੱਚ ਫਿੱਕ ਪਾਉਣ ਲਈ ਕਾਫੀ ਹੈ। “ਮੇਰੇ ਉੱਤੇ ਸਹੁਰਾ ਪਰਿਵਾਰ ਵੱਲੋ ਕਾਫੀ ਦਬਾਅ ਪਾਇਆ ਜਾ ਰਿਹਾ ਹੈ ਮੇਰਾ ਉਨ੍ਹਾਂ ਨੂੰ ਵਾਰ-ਵਾਰ ਇਹ ਸਮਝਾਉਣਾ ਕਿ ਵੀਜ਼ਾ ਪ੍ਰਕਿਰਿਆ ਡਿਪਾਰਟਮੈਂਟ ਹੱਥ ਹੈ, ਓਹਨਾ ਦੀ ਸਮਝ ਤੋਂ ਬਾਹਰ ਦੀ ਗੱਲ ਹੈ। “ਮੈਨੂੰ ਹੁਣ ਇੱਹ ਸਮਝ ਨੀ ਆ ਰਹੀ ਕਿ ਮੈਂ ਇਸਦਾ ਕੀ ਹੱਲ ਕਰਾਂ? “ਇੰਝ ਪ੍ਰ...

ਡਿਪਲੋਮਾ ਕੋਰਸ ਬੰਦ ਹੋਣ ਕਾਰਣ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਭਵਿੱਖ ਦਾ' ਤੇ

Image
ਨਿਊਜ਼ੀਲੈਂਡ ਇੰਸਟੀਟਿਊਟ ਆਫ ਐਜੂਕੇਸ਼ਨ ਦੇ ਇੱਕ ਡਿਪਲੋਮਾ ਕੋਰਸ ਨੂੰ 'ਅਯੋਗ' ਕਰਾਰ ਦੇਣ ਪਿੱਛੋਂ ਓਥੇ ਪੜ੍ਹਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਇੱਕ ਵੱਡੀ ਸਮੱਸਿਆ ਪੈਦਾ ਹੋ ਗਈ ਹੈ। ਇਹਨਾਂ ਵਿਦਿਆਰਥੀਆਂ ਵਿੱਚ ਭਾਰਤੀ ਮੂਲ ਦੀ ਅਰਸ਼ਦੀਪ ਥਿੰਦ ਵੀ ਸ਼ਾਮਿਲ ਹੈ। ਪਿਛਲੇ ਹਫਤੇ ਨਿਊਜ਼ੀਲੈਂਡ ਕ੍ਵਾਲੀਫਿਕੇਸ਼ਨਸ ਐਸੋਸਿਏਸ਼ਨ ਵੱਲੋਂ ਨਿਊਜ਼ੀਲੈਂਡ ਇੰਸਟੀਟਿਊਟ ਆਫ ਐਜੂਕੇਸ਼ਨ ਦੁਆਰਾ ਪੜ੍ਹਾਏ ਜਾਂਦੇ ਡਿਪਲੋਮਾ ਇਨ ਅਪ੍ਲਾਈਡ ਬਿਜ਼ਨੇਸ ਮੈਨਜਮੈਂਟ (ਲੈਵਲ ੫) ਨੂੰ 'ਮਿਆਰੀ' ਨਾ ਹੋਣ ਦੀ ਚੇਤਾਵਨੀ ਦੇਕੇ ਬੰਦ ਕਰ ਦਿੱਤਾ ਗਿਆ ਹੈ। ਭਾਰਤੀ ਮੂਲ ਦੀ ਅੰਤਰਰਾਸ਼ਟਰੀ ਵਿਦਿਆਰਥੀ ਅਰਸ਼ਦੀਪ ਥਿੰਦ ਨੂੰ ਇਸ ਬਾਰੇ ਪਹਿਲਾਂ ਕੁਝ ਵੀ ਪਤਾ ਨਾ ਲੱਗਿਆ। ਜਿਸ ਦਿਨ ਕੋਰਸ ਬੰਦ ਕੀਤਾ ਗਿਆ ਉਹ ਅਰਸ਼ਦੀਪ ਦਾ ਇਸ ਕਾਲੇਜ ਵਿੱਚ ਆਖਰੀ ਦਿਨ ਸੀ। ਅਰਸ਼ਦੀਪ ਨੇ ਸਟੱਫ ਡਾਟ ਕੋ ਨੂੰ ਦੱਸਿਆ ਕਿ ਇਸ ਸਿਲਸਿਲੇ ਚ' ਵਿਦਿਆਰਥੀਆਂ ਨੂੰ ਭੁਲੇਖੇ ਵਿੱਚ ਰੱਖਿਆ ਗਿਆ, ਕਾਲੇਜ ਨੇ ਕਦੇ ਵੀ ਇਹ ਨਾ ਦੱਸਿਆ ਕਿ ਮਿਆਰ ਨੂੰ ਲੈਕੇ ਓਹਨਾ ਨੂੰ ਡਿਪਾਰਟਮੈਂਟ ਵੱਲੋਂ ਪਹਿਲਾਂ ਵੀ ਚੇਤਾਵਨੀਆਂ ਨਸ਼ਰ ਹੋ ਚੁੱਕੀਆਂ ਸਨ। ਕੋਰਸ ਦੇ ਬੰਦ ਹੋਣ ਦੇ ਖਮਿਆਜ਼ਾ ਵਿਦਿਆਰਥੀਆਂ ਨੂੰ ਤਾਰਨਾ ਪਵੇਗਾ, ਭਾਵੇਂ ਉਹਨਾਂ ਦੀ ਫੀਸ ਵਾਪਿਸ ਕਰਨ ਦੇ ਵਾਅਦੇ ਕੀਤੇ ਗਏ ਹਨ ਪਰ ਇਸਦੇ ਚਲਦਿਆਂ ਉਹਨਾਂ ਨੇ ਨਸ਼ਟ ਹੋਏ ਸਮੇ ਦੀ ਭਰਪਾਈ ਹੁੰਦੀ ਨਹੀਂ ਜਾਪਦੀ। ਇਸ ਲਈ ਉਹਨਾਂ ਨੂੰ ...