ਆਸਟ੍ਰੇਲੀਅਨ ਰੈੱਡ ਕਰਾਸ ਵਲੋਂ ਆਰਜ਼ੀ ਵੀਜ਼ਾ ਧਾਰਕਾਂ ਨੂੰ ਆਪਾਤਕਾਲ ਸਮੇਂ ਵਿੱਤੀ ਸਹਾਇਤਾ ਦਾ ਭਰੋਸਾ
ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਆਸਟ੍ਰੇਲੀਆ ‘ਚ ਕੋਰੋਨਾ ਮਹਾਮਾਰੀ (ਕੋਵਿਡ-19) ਦੇ ਪ੍ਰਕੋਪ ਕਾਰਨ ਬੇਰੁਜ਼ਗਾਰੀ ਤੇ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋਏ ਆਰਜ਼ੀ ਵੀਜ਼ਾ ਧਾਰਕਾਂ ਲਈ ਰੈੱਡ ਕਰਾਸ ਆਸਟ੍ਰੇਲੀਆ, ਸਰਕਾਰ ਤੋਂ ਅਗਲੇ ਛੇ ਮਹੀਨਿਆਂ ਲਈ ਫੰਡ ਪ੍ਰਾਪਤ ਕਰ ਰਿਹਾ ਹੈ। ਤਾਂ ਜੋ ਆਰਜ਼ੀ ਵੀਜ਼ੇ 'ਤੇ ਲੋੜਵੰਦ ਲੋਕਾਂ ਦੀ ਐਮਰਜੈਂਸੀ (ਅਪਾਤਕਾਲ) ਵਿਚ ਵਿੱਤੀ ਸਹਾਇਤਾ ਹੋ ਸਕੇ। ਫ਼ਿਲਹਾਲ ਰੈੱਡ ਕਰਾਸ ਨੂੰ ਅਜੇ ਤੱਕ ਇਹ ਫੰਡ ਪ੍ਰਾਪਤ ਨਹੀਂ ਹੋਏ ਹਨ। ਪਰ ਮੰਨਿਆ ਜਾ ਰਿਹਾ ਹੈ ਕਿ ਇਹਨਾਂ ਵਿੱਤੀ ਫੰਡਾਂ ਦੀ ਪੂਰਤੀ ਛੇਤੀਂ ਹੋਣੀ ਸੰਭਵ ਹੈ। ਇਹ ਸਹਾਇਤਾ ਕਿਸ ਲਈ ਹੈ? ਰੈੱਡ ਕਰਾਸ ਦਾ ਕਹਿਣਾ ਹੈ ਕਿ ਇਹ ਸੀਮਤ ਵਿੱਤੀ ਸਹਾਇਤਾ, ਭੋਜਨ ਅਤੇ ਦਵਾਈਆਂ ਵਰਗੀਆਂ ਮੁੱਢਲੀਆਂ ਜ਼ਰੂਰਤਾਂ ਵਾਲੇ ਲੋਕਾਂ ਦੀ ਸਹਾਇਤਾ ਲਈ ਸੰਕਟਕਾਲੀਨ ਰਾਹਤ ਅਦਾਇਗੀ ਹੈ ਨਾ ਕਿ ਆਮਦਨੀ ਸਹਾਇਤਾ। ਇਸ ਸਹਾਇਤਾ ਦੇ ਕੌਣ ਯੋਗ ਹੈ? ਇਹ ਫੰਡ ਆਰਜ਼ੀ ਵੀਜ਼ੇ 'ਤੇ ਉਨ੍ਹਾਂ ਲੋਕਾਂ ਲਈ ਹਨ ਜਿਨ੍ਹਾਂ ਕੋਲ ਆਪਣਾ ਵਿੱਤੀ ਬਚਾਅ ਕਰਨ ਦਾ ਕੋਈ ਰਸਤਾ ਨਹੀਂ ਬਚਿਆ ਹੈ ਅਤੇ ਜਿਨ੍ਹਾਂ ਨੂੰ ਇਸਦੀ ਜ਼ਰੂਰਤ ਹੈ। ਕਿਉਂਕਿ, ਰੈਡ ਕਰਾਸ ਆਸਟ੍ਰੇਲੀਆ ਦਾ ਮੰਨਣਾ ਹੈ ਕਿ ਇਸ ਆਰਥਿਕ ਮੰਦਵਾੜੇ ‘ਚ ਬਹੁਤ ਸਾਰੇ ਲੋਕਾਂ ਨੂੰ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹਨਾਂ ਸੇਵਾਵਾਂ ‘ਚ ਹੋਰ ਕੀ ਕੁੱਝ ਸ਼ਾਮਿਲ ਹੋਵੇਗਾ? 1. ਉਹ ਲੋਕ ਜੋ ਭੋਜਨ ਅਤੇ ਦਵਾਈਆਂ ਵਰਗੀਆਂ ਮੁੱਢਲੀਆਂ ਲੋੜਾਂ ਦੇ ...