Posts

Showing posts from April, 2018

ਆਸਟ੍ਰੇਲੀਆ ਦੀ ਵੀਜ਼ਾ ਸ਼੍ਰੇਣੀਆਂ ਚ ਬਦਲਾਅ ਵਿਰੁੱਧ ਮਾਈਗ੍ਰੇਸ਼ਨ ਏਜੇਂਟਾਂ ਦੀ ਚੇਤਾਵਨੀ

Image
ਆਸਟ੍ਰੇਲੀਆ ਸਰਕਾਰ ਵੀਜ਼ਾ ਸ਼੍ਰੇਣੀਆਂ ਨੂੰ 99 ਤੋਂ ਘਟਾ ਕਿ 10 ਤੱਕ ਸੀਮਿਤ ਕਰਨਾ ਚਾਹੁੰਦੀ ਹੈ ਪਰੰਤੂ ਮਾਈਗ੍ਰੇਸ਼ਨ ਏਜੇਂਟਾਂ ਮੁਤਾਬਿਕ ਅਜਿਹਾ ਕਰਣ ਨਾਲ ਵਧੇਰੇ ਵੀਜ਼ਾ ਅਰਜ਼ੀਆਂ ਖਾਰਿਜ ਕੀਤੀਆਂ ਜਾ ਸਕਦੀਆਂ ਹਨ। ਮਾਈਗ੍ਰੇਸ਼ਨ ਏਜੇਂਟਾਂ ਨੇ ਆਸਟ੍ਰੇਲੀਆ ਸਰਕਾਰ ਵੱਲੋਂ ਵੀਜ਼ਾ ਸ਼੍ਰੇਣੀਆਂ ਵਿੱਚ ਤਬਦੀਲੀ ਦਾ ਇਹ ਕਹਿੰਦੇ ਵਿਰੋਧ ਕੀਤਾ ਹੈ ਕਿ ਇਸ ਨਾਲ ਵੀਜ਼ਾ ਅਰਜ਼ੀਆਂ ਦੀ ਅਸਫਲਤਾ ਦਰ ਵਿੱਚ ਵਾਧਾ ਹੋਣ ਦਾ ਖ਼ਦਸ਼ਾ ਹੈ। ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਦੋ ਦਹਾਕਿਆਂ ਚ ਸਭ ਤੋਂ ਵੱਡੇ ਬਦਲਾਅ ਤਹਿਤ ਸਰਕਾਰ ਵੀਜ਼ਾ ਸ਼੍ਰੇਣੀਆਂ ਦੀ ਗਿਣਤੀ 99 ਤੋਂ ਘਟਾ ਕੇ 10 ਕਰਨਾ ਚਾਹੁੰਦੀ ਹੈ, ਜਿਸ ਲਈ ਹੋਮੇ ਅਫੇਯਰ ਵਿਭਾਗ ਤੋਂ ਸਲਾਹ ਦੀ ਉਡੀਕ ਹੈ। ਕੈਨਬੇਰਾ ਵਿੱਚ ਮਾਈਗ੍ਰੇਸ਼ਨ ਏਜੇਂਟ ਜੇਸਨ ਬ੍ਰਾਊਨ ਮੁਤਾਬਿਕ ਇੰਨੀ ਵੱਡੀ ਗਿਣਤੀ ਵਿੱਚ ਵੀਜ਼ਾ ਅਰਜ਼ੀਆਂ ਨੂੰ ਕੇਵਲ ਦਸ ਸ਼੍ਰੇਣੀਆਂ ਵਿੱਚ ਵੰਡ ਕੇ ਓਹਨਾ ਦਾ ਨਿਪਟਾਰਾ ਕਰਨਾ ਬੇਹੱਦ ਔਖਾ ਹੋਵੇਗਾ। ਓਹਨਾ ਮੁਤਾਬਿਕ ਘੱਟ ਸ਼੍ਰੇਣੀਆਂ ਹੋਣ ਕਾਰਣ ਕਈ ਬਿਨੈਕਾਰ ਆਪਣੀਆਂ ਵੀਜ਼ਾ ਅਰਜ਼ੀਆਂ ਆਪ ਦਾਖਿਲ ਕਰਣ ਵੱਲ ਤੁਰ ਸਕਦੇ ਹਨ ਜੋ ਕਿ ਓਹਨਾ ਦੀ ਵੀਜ਼ਾ ਅਰਜੀ ਦੀ ਅਸਫਲਤਾ ਦਾ ਕਾਰਣ ਬਣ ਸਕਦਾ ਹੈ। "ਇਮੀਗ੍ਰੇਸ਼ਨ ਕਾਨੂੰਨ ਸੌਖਾ ਨਹੀਂ ਹੈ। ਵਿਅਕਤੀ ਜਾਂ ਕਾਰੋਬਾਰ ਆਪਣੀ ਵੀਜ਼ਾ ਅਰਜ਼ੀਆਂ ਆਪ ਦਾਖਿਲ ਕਰਣ ਕਰਕੇ ਇਹਨਾਂ ਦੀ ਅਸਫਲਤਾ ਦਰ ਵਿੱਚ ਵਾਧਾ ਹੋ ਸਕਦਾ ਹੈ," ਓਹਨਾ ਐਸ ਬੀ ਐਸ ਨਿਊਜ਼ ਨੂੰ ਦੱਸਿਆ। ...

ਪੰਜਾਬੀਆਂ ਨੇ ਕਾਇਮ ਕੀਤੀ ਸ਼ਾਂਤੀ ਦੀ ਮਿਸਾਲ

Image
ਚੰਡੀਗੜ੍ਹ: ਪੰਜਾਬੀਆਂ ਨੇ ਇੱਕ ਵਾਰ ਫਿਰ ਪੂਰੇ ਭਾਰਤ ਵਿੱਚ ਸ਼ਾਂਤੀ ਦੀ ਮਿਸਾਲ ਕਾਇਮ ਕੀਤੀ ਹੈ। ਦੋ ਅਪਰੈਲ ਨੂੰ ਦਲਿਤ ਸੰਘਰਸ਼ ਦੌਰਾਨ ਜਦੋਂ ਭਾਰਤ ਦੇ ਕਈ ਸੂਬਿਆਂ ਵਿੱਚ ਸਾੜ-ਫੂਕ ਤੇ ਮਾਰ-ਥਾੜ ਚੱਲ ਰਹੀ ਸੀ ਤਾਂ ਪੰਜਾਬ ਵਿੱਚ ਇੱਕਾ-ਦੁੱਕਾ ਘਟਨਾਵਾਂ ਨੂੰ ਛੱਡ ਕੇ ਸੰਘਰਸ਼ ਸ਼ਾਂਤੀਪੂਰਨ ਰਿਹਾ। ਦਿਲਚਸਪ ਗੱਲ਼ ਹੈ ਕਿ ਤਕਰੀਬਨ ਸਾਰੀਆਂ ਸਿਆਸੀ ਧਿਰਾਂ ਨੇ ਦਲਿਤ ਸੰਘਰਸ਼ ਦੀ ਹਮਾਇਤ ਕੀਤੀ। ਉੱਥੇ ਭਾਰਤ ਦੇ ਦੂਜੇ ਸੂਬਿਆਂ ਦੀ ਗੱਲ਼ ਕਰੀਏ ਤਾਂ ਵੱਡੀ ਹਿੰਸਾ ਤੇ ਅੱਗਜ਼ਨੀ ਕਾਰਨ ਘੱਟੋ-ਘੱਟ ਨੌਂ ਜਾਨਾਂ ਗਈਆਂ ਤੇ ਦਰਜਨਾਂ ਲੋਕ ਜ਼ਖ਼ਮੀ ਹੋ ਗਏ। ਇਸ ਤੋਂ ਇਲਾਵਾ ਸਾੜਫੂਕ ‘ਚ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ। ਸਰਕਾਰੀ ਅੰਕੜਿਆਂ ਮੁਤਾਬਕ ਮੱਧ ਪ੍ਰਦੇਸ਼ ਵਿੱਚ ਸੱਤ, ਯੂਪੀ ਤੇ ਰਾਜਸਥਾਨ ਵਿੱਚ ਵੀ ਇੱਕ-ਇੱਕ ਮੌਤ ਹੋਈ ਹੈ। ਇਹ ਤਿੰਨੇ ਸੂਬੇ ਬੀਜੇਪੀ ਦੀ ਸੱਤਾ ਵਾਲੇ ਹਨ। ਦੂਜੇ ਪਾਸੇ ਪੰਜਾਬ ਵਿੱਚ ਦਲਿਤ ਜਥੇਬੰਦੀਆਂ ਵੱਲੋਂ ਐਸਸੀ/ਐਸਟੀ ਐਕਟ ਦੇ ਮੁੱਦੇ ਨੂੰ ਲੈ ਕੇ ਭਾਰਤ ਬੰਦ ਦੇ ਦਿੱਤੇ ਗਏ ਸੱਦੇ ਦੌਰਾਨ ਪੰਜਾਬ ਵਿੱਚ ਇੱਕਾ-ਦੁੱਕਾ ਘਟਨਾਵਾਂ ਨੂੰ ਛੱਡ ਕੇ ਬੰਦ ਸ਼ਾਂਤੀਪੂਰਨ ਰਿਹਾ। ਕਈ ਥਾਵਾਂ ‘ਤੇ ਸ਼ਰਾਰਤੀ ਅਨਸਰਾਂ ਨੇ ਧੱਕੇ ਨਾਲ ਦੁਕਾਨਾਂ ਬੰਦ ਕਰਵਾਈਆਂ ਪਰ ਬਾਅਦ ਦਪਹਿਰ ਦੁਕਾਨਾਂ ਖੁੱਲ੍ਹ ਗਈਆਂ। ਉੱਤਰ ਪ੍ਰਦੇਸ਼ ਤੋਂ ਬਾਅਦ ਪੰਜਾਬ ਅਜਿਹਾ ਸੂਬਾ ਹੈ ਜਿੱਥੇ ਦਲਿਤਾਂ ਵੀ ਵੱਡੀ ਆਬਾਦੀ ਹੈ। ਇਸ ਦੇ ਬਾਵਜੂਦ ਪੰਜਾਬ ਨੇ ਸ਼ਾਂਤੀ ਦੀ ਮਿਸਾਲ ਕਾਇਮ ਕੀਤੀ ਹੈ।by abp ...