ਪੰਜਾਬੀਆਂ ਨੇ ਕਾਇਮ ਕੀਤੀ ਸ਼ਾਂਤੀ ਦੀ ਮਿਸਾਲ
ਚੰਡੀਗੜ੍ਹ: ਪੰਜਾਬੀਆਂ ਨੇ ਇੱਕ ਵਾਰ ਫਿਰ ਪੂਰੇ ਭਾਰਤ ਵਿੱਚ ਸ਼ਾਂਤੀ ਦੀ ਮਿਸਾਲ ਕਾਇਮ ਕੀਤੀ ਹੈ। ਦੋ ਅਪਰੈਲ ਨੂੰ ਦਲਿਤ ਸੰਘਰਸ਼ ਦੌਰਾਨ ਜਦੋਂ ਭਾਰਤ ਦੇ ਕਈ ਸੂਬਿਆਂ ਵਿੱਚ ਸਾੜ-ਫੂਕ ਤੇ ਮਾਰ-ਥਾੜ ਚੱਲ ਰਹੀ ਸੀ ਤਾਂ ਪੰਜਾਬ ਵਿੱਚ ਇੱਕਾ-ਦੁੱਕਾ ਘਟਨਾਵਾਂ ਨੂੰ ਛੱਡ ਕੇ ਸੰਘਰਸ਼ ਸ਼ਾਂਤੀਪੂਰਨ ਰਿਹਾ। ਦਿਲਚਸਪ ਗੱਲ਼ ਹੈ ਕਿ ਤਕਰੀਬਨ ਸਾਰੀਆਂ ਸਿਆਸੀ ਧਿਰਾਂ ਨੇ ਦਲਿਤ ਸੰਘਰਸ਼ ਦੀ ਹਮਾਇਤ ਕੀਤੀ।
ਉੱਥੇ ਭਾਰਤ ਦੇ ਦੂਜੇ ਸੂਬਿਆਂ ਦੀ ਗੱਲ਼ ਕਰੀਏ ਤਾਂ ਵੱਡੀ ਹਿੰਸਾ ਤੇ ਅੱਗਜ਼ਨੀ ਕਾਰਨ ਘੱਟੋ-ਘੱਟ ਨੌਂ ਜਾਨਾਂ ਗਈਆਂ ਤੇ ਦਰਜਨਾਂ ਲੋਕ ਜ਼ਖ਼ਮੀ ਹੋ ਗਏ। ਇਸ ਤੋਂ ਇਲਾਵਾ ਸਾੜਫੂਕ ‘ਚ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ। ਸਰਕਾਰੀ ਅੰਕੜਿਆਂ ਮੁਤਾਬਕ ਮੱਧ ਪ੍ਰਦੇਸ਼ ਵਿੱਚ ਸੱਤ, ਯੂਪੀ ਤੇ ਰਾਜਸਥਾਨ ਵਿੱਚ ਵੀ ਇੱਕ-ਇੱਕ ਮੌਤ ਹੋਈ ਹੈ। ਇਹ ਤਿੰਨੇ ਸੂਬੇ ਬੀਜੇਪੀ ਦੀ ਸੱਤਾ ਵਾਲੇ ਹਨ।
ਦੂਜੇ ਪਾਸੇ ਪੰਜਾਬ ਵਿੱਚ ਦਲਿਤ ਜਥੇਬੰਦੀਆਂ ਵੱਲੋਂ ਐਸਸੀ/ਐਸਟੀ ਐਕਟ ਦੇ ਮੁੱਦੇ ਨੂੰ ਲੈ ਕੇ ਭਾਰਤ ਬੰਦ ਦੇ ਦਿੱਤੇ ਗਏ ਸੱਦੇ ਦੌਰਾਨ ਪੰਜਾਬ ਵਿੱਚ ਇੱਕਾ-ਦੁੱਕਾ ਘਟਨਾਵਾਂ ਨੂੰ ਛੱਡ ਕੇ ਬੰਦ ਸ਼ਾਂਤੀਪੂਰਨ ਰਿਹਾ। ਕਈ ਥਾਵਾਂ ‘ਤੇ ਸ਼ਰਾਰਤੀ ਅਨਸਰਾਂ ਨੇ ਧੱਕੇ ਨਾਲ ਦੁਕਾਨਾਂ ਬੰਦ ਕਰਵਾਈਆਂ ਪਰ ਬਾਅਦ ਦਪਹਿਰ ਦੁਕਾਨਾਂ ਖੁੱਲ੍ਹ ਗਈਆਂ। ਉੱਤਰ ਪ੍ਰਦੇਸ਼ ਤੋਂ ਬਾਅਦ ਪੰਜਾਬ ਅਜਿਹਾ ਸੂਬਾ ਹੈ ਜਿੱਥੇ ਦਲਿਤਾਂ ਵੀ ਵੱਡੀ ਆਬਾਦੀ ਹੈ। ਇਸ ਦੇ ਬਾਵਜੂਦ ਪੰਜਾਬ ਨੇ ਸ਼ਾਂਤੀ ਦੀ ਮਿਸਾਲ ਕਾਇਮ ਕੀਤੀ ਹੈ।by abp
Comments