ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਂਧਰ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ ਆਰਆਰ ਵੈਂਕਟਪੁਰਾ ਵਿੱਚ ਇੱਕ ਮਲਟੀਨੈਸ਼ਨਲ ਕੰਪਨੀ ਦੇ ਕੈਮੀਕਲ ਪਲਾਂਟ ਵਿੱਚ ਜਹਿਰੀਲੀ ਗੈਸ ਲੀਕ ਹੋ ਗਈ ਹੈ।
ਹਾਦਸੇ ਵਿੱਚ ਘੱਟੋ ਘੱਟ ਅੱਠ ਲੋਕਾਂ ਦੀ ਮੌਤ ਦੀ ਖ਼ਬਰ ਹੈ ਅਤੇ ਸੈਂਕੜੇ ਲੋਕ ਪ੍ਰਭਾਵਿਚ ਦੱਸੇ ਜਾ ਰਹੇ ਹਨ।
ਅੱਖਾਂ ਰੌਸ਼ਨੀ ਜਾਣਦੇ ਖਦਸ਼ੇ ਅਤੇ ਸਾਹ ਲੈਣ ਵਿੱਚ ਦਿੱਕਤ ਹੋਣ ਕਾਰਨ ਲੋਕ ਦੂਰ ਭੱਜ ਰਹੇ ਹਨ। ਲੋਕਾਂ ਦੀਆਂ ਅੱਖਾਂ ਵਿੱਚ ਜਲਨ ਹੋਣ ਲੱਗੀ।
ਸਾਹ ਲੈਣ ਵਿੱਚ ਸਭ ਤੋਂ ਜ਼ਿਆਦਾ ਬੱਚਿਆਂ ਅਤੇ ਬਜ਼ੁਰਗਾਂ ਨੂੰ ਆ ਰਹੀ ਹੈ।
ਕੁੱਝ ਲੋਕ ਬੇਹੋਸ਼ ਹੋ ਗਏ ਜਿਸ ਕਾਰਨ ਹਸਪਤਾਲ ਵਿੱਚ ਦਾਖਲ਼ ਕਰਵਾਏ ਜਾ ਰਹੇ ਹਨ। ਪੁਲਿਸ ਅਤੇ ਅਧਿਕਾਰੀ ਮੌਕੇ ਤੇ ਪਹੁੰਚ ਕੇ ਲੋਕਾਂ ਨੂੰ ਘਰ ਖਾਲੀ ਕਰਨ ਲਈ ਕਹਿ ਰਹੇ ਹਨ।
ਸਾਈਰਨ ਵੱਜ ਰਹੇ ਹਨ ਅਤੇ ਲੋਕਾਂ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਵਾਈਐਸ ਜਗਨਮੋਹਨ ਰੈੱਡੀ ਐੱਲਜੀ ਪੋਲੀਮਰ ਉਦਯੋਗ ਵਿੱਚ ਗੈਸ ਲੀਕ ਹੋਣ ਬਾਰੇ ਬਿਆਨ ਜਾਰੀ ਕੀਤਾ।
ਜ਼ਿਲ੍ਹਾ ਕੁਲੈਕਟਰ ਨੂੰ ਹਦਾਇਤ ਕੀਤੀ ਗਈ ਹੈ ਕਿ ਪ੍ਰਭਾਵਿਤ ਇਲਾਕਿਆਂ ਵਿੱਚ ਬਣਦੀ ਮਦਦ ਦਿੱਤੀ ਜਾਵੇ ਅਤੇ ਬਣਦੀ ਕਾਰਵਾਈ ਕੀਤੀ ਜਾਵੇ।
ਕਿਹੜੇ ਖੇਤਰ ਪ੍ਰਭਾਵਿਤ ਹੋਏ ਹਨ
ਲੋਕਾਂ ਨੇ ਸਨਅਤੀ ਖੇਤਰ ਆਰਆਰ ਵੈਂਕਟਾਪੁਰਮ ਵਿੱਚ ਆਪਣੇ ਘਰ ਖਾਲੀ ਕਰ ਦਿੱਤੇ ਹਨ ਅਤੇ ਅਤੇ ਮੇਘਾਦਰੀ ਗੇਡਾ ਸਣੇ ਹੋਰ ਸੁਰੱਖਿਅਤ ਖੇਤਰਾਂ ਵੱਲ ਭੱਜ ਗਏ ਹਨ।
ਨਾਇਡੂ ਗਾਰਡਨਜ਼, ਪਦਮਨਾਭਪੁਰਮ ਅਤੇ ਕੈਂਪਾਰਾਪਲੇਮ ਖੇਤਰਾਂ ਵਿੱਚ ਰਸਾਇਣਕ ਗੈਸਾਂ ਦੇ ਫੈਲਣ ਕਾਰਨ ਸਾਰੇ ਲੋਕ ਘਰਾਂ ਨੂੰ ਖਾਲੀ ਕਰ ਰਹੇ ਹਨ ਅਤੇ ਗੱਡੀਆਂ ਵਿੱਚ ਭੱਜ ਰਹੇ ਹਨ।
ਬਜ਼ੁਰਗ ਅਤੇ ਛੋਟੇ ਬੱਚਿਆਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਹੈ।

ਕੀ ਫੈਕਟਰੀ ਵਿੱਚ ਕਿਸੇ ਨੂੰ ਨੁਕਸਾਨ ਪਹੁੰਚਿਆ?
ਗੈਸ ਸਵੇਰੇ 3 ਵਜੇ ਫੈਲਣ ਲੱਗੀ। ਬਹੁਤੇ ਲੋਕਾਂ ਨੂੰ ਇਸਦਾ ਤੁਰੰਤ ਅਹਿਸਾਸ ਨਹੀਂ ਹੋਇਆ।
ਰਸਾਇਣਕ ਗੈਸ ਤਕਰੀਬਨ 3 ਤੋਂ 5 ਕਿਲੋਮੀਟਰ ਚੌੜੀ ਮੰਨੀ ਜਾ ਰਹੀ ਹੈ। ਬਹੁਤੇ ਲੋਕਾਂ ਨੂੰ ਨਜ਼ਰ ਆਉਣਾ ਬੰਦ ਹੋ ਗਿਆ।।
ਉਨ੍ਹਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਆਈ। ਪੁਲਿਸ, ਮਾਲ ਪ੍ਰਸ਼ਾਸਨ ਅਤੇ ਗ੍ਰੇਟਰ ਵਿਸ਼ਾਖਾ ਨਗਰ ਨਿਗਮ (ਜੀਵੀਐਮਸੀ) ਮਦਦ ਕਰ ਰਹੇ ਹਨ।
ਪੀੜਤ ਲੋਕਾਂ ਨੂੰ ਐਂਬੂਲੈਂਸਾਂ ਵਿੱਚ ਭੇਜਿਆ ਜਾ ਰਿਹਾ ਹੈ। ਸਿਨਹਚਲਮ ਡੀਪੋ ਦੀਆਂ ਕੁਝ ਬੱਸਾਂ ਨੂੰ ਹੋਰ ਥਾਵਾਂ ’ਤੇ ਲਿਜਾਈਆਂ ਜਾ ਰਹੀਆਂ ਹਨ।
ਕਿਸ ਦਾ ਸੀ ਪਲਾਂਟ, ਕਿਵੇਂ ਹੋਇਆ ਹਾਦਸਾ?
ਇਹ ਕੈਮੀਕਲ ਪਲਾਂਟ ਐਲਜੀ ਪੌਲੀਮਰਸ ਇੰਡੀਆ ਪ੍ਰਾਈਵੇਟ ਲਿਮਟਿਡ ਦਾ ਹੈ। ਸਾਲ 1961 ਵਿੱਚ ਬਣਿਆ ਇਹ ਪਲਾਂਟ ਹਿੰਦੁਸਤਾਨ ਪੌਲੀਮਰਸ ਦਾ ਸੀ ਜਿਸ ਨੂੰ ਦੱਖਣੀ ਕੋਰੀਆ ਦੀ ਕੰਪਨੀ ਐੱਲਜੀ ਨੇ ਸਾਲ 1997 ਵਿੱਚ ਖ਼ਰੀਦ ਲਿਆ ਸੀ।
ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਿਨੇ ਚਾਂਦ ਨੇ ਮੀਡੀਆ ਨੂੰ ਦੱਸਿਆ ਹੈ ਕਿ 200 ਜਣੇ ਇਸ ਹਾਦਸੇ ਵਿੱਚ ਬੀਮਾਰ ਹੋਏ ਹਨ। ਕਿਹਾ ਜਾ ਰਿਹਾ ਹੈ ਕਿ ਇਸ ਦੌਰਾਨ ਸਟਾਈਰੀਨ ਗੈਸ ਲੀਕ ਹੋਈ ਹੈ। ਜਦੋਂ ਗੈਸ ਲੀਕ ਹੋਈ ਤਾਂ ਸਾਰੇ ਜਣੇ ਸੁੱਤੇ ਪਏ ਸਨ। ਸਾਰਿਆਂ ਨੂੰ ਇਲਾਜ ਲਈ ਭੇਜਿਆ ਜਾ ਰਿਹਾ ਹੈ।
ਡਿਪਟੀ ਕਮਿਸ਼ਨ ਨੇ ਦੱਸਿਆ ਕਿ ਇਹ ਦੁਰਘਟਨਾ ਉਸ ਸਮੇਂ ਵਾਪਰੀ ਜਦੋਂ ਪਲਾਂਟ ਵਿੱਚ ਲੌਕਡਾਊਨ ਤੋਂ ਬਾਅਦ ਮੁੜ ਕੰਮ-ਕਾਜ ਸ਼ੁਰੂ ਹੋਇਆ। ਉਨ੍ਹਾਂ ਨੇ ਕਿਹਾ, "ਗੈਸ ਦੇ ਰਿਸਾਅ ਨੂੰ ਰੋਕਣ ਦੇ ਮੁਢਲੇ ਯਤਨਾਂ ਵਿੱਚ ਕੋਈ ਸਫ਼ਲਤਾ ਨਹੀਂ ਮਿਲੀ ਹੈ। ਹਾਲੇ ਇਸ ਉੱਪਰ ਕਾਬੂ ਪਾਉਣ ਵਿੱਚ ਕੁਝ ਘੰਟੇ ਹੋਰ ਲੱਗਣਗੇ।"
Comments