ਚੂਹਾ ਘਪਲ਼ੇ ਤੋਂ ਬਾਅਦ ਹੁਣ ਚਾਹ ਘੁਟਾਲਾ, CM ਦਫ਼ਤਰ ਦਾ ਚਾਹ ਖ਼ਰਚ 577% ਵਧਿਆ

ਮੁੰਬਈ: ਚੂਹਾ ਘੁਟਾਲੇ ਤੋਂ ਬਾਅਦ ਮਹਾਰਾਸ਼ਟਰ ਵਿੱਚ ਇੱਕ ਹੋਰ ਅਜੀਬੋ ਗ਼ਰੀਬ ਘਪਲ਼ਾ ਸਾਹਮਣੇ ਆਇਆ ਹੈ। ਪਹਿਲਾਂ ਹੈਰਾਨੀਜਨਕ, ਚੂਹਾ ਮਾਰੋ ਘੁਟਾਲੇ ਵਿੱਚ ਫਸੀ ਮਹਾਰਾਸ਼ਟਰ ਸਰਕਾਰ ਹੁਣ ਇੱਕ ਅਜਿਹੇ ਘਪਲ਼ੇ ਵਿੱਚ ਫਸਦੀ ਨਜ਼ਰ ਆ ਰਹੀ ਹੈ, ਜੋ ਇਸ ਤੋਂ ਵੱਧ ਹੈਰਾਨਕੁੰਨ ਹੈ। ਸੂਬੇ ਵਿੱਚ ਹੁਣ ਚਾਹ ਘੁਟਾਲਾ ਹੋਇਆ ਹੈ, ਜਿਸ ‘ਤੇ ਵਿਰੋਧੀ ਧਿਰ ਹਮਲਾਵਰ ਹੋ ਗਈ ਹੈ।
ਆਰ.ਟੀ.ਆਈ. ਤੋਂ ਮਿਲੀ ਜਾਣਕਾਰੀ ਤਹਿਤ ਪਿਛਲੇ ਤਿੰਨ ਸਾਲਾਂ ਵਿੱਚ ਮੁੱਖ ਮੰਤਰੀ ਦੇ ਦਫ਼ਤਰ ਵਿੱਚ ਚਾਹ ਦਾ ਖ਼ਰਚ 577 ਫ਼ੀ ਸਦ ਵਧ ਗਿਆ ਹੈ। 2017-18 ਵਿੱਚ ਮੁੱਖ ਮੰਤਰੀ ਦਫ਼ਤਰ ਨੇ ਚਾਹ ‘ਤੇ ਹੀ 3 ਕਰੋੜ 34 ਲੱਖ ਰੁਪਏ ਖਰਚ ਕਰ ਦਿੱਤੇ। ਇਸ ਬੇਤਹਾਸ਼ਾ ਖਰਚ ‘ਤੇ ਵਿਰੋਧੀ ਧਿਰ ਨੇ ਸਵਾਲ ਕੀਤਾ ਹੈ ਕਿ ਕੀ ਚੂਹੇ ਇੰਨੀ ਚਾਹ ਪੀ ਗਏ।
ਕੀ ਹੈ ਚੂਹਾ ਘੁਟਾਲਾ
ਸੂਚਨਾ ਦੇ ਅਧਿਕਾਰ ਤਹਿਤ ਮਿਲੀ ਜਾਣਕਾਰੀ ਮੁਤਾਬਕ ਮਹਾਰਾਸ਼ਟਰ ਸਰਕਾਰ ਨੇ ਜਿਸ ਕੰਪਨੀ ਨੂੰ ਸਕੱਤਰੇਤ ਤੇ ਮੰਤਰਾਲਾ ਵਿੱਚ ਚੂਹੇ ਮਾਰਨ ਦਾ ਠੇਕਾ ਦਿੱਤਾ ਹੋਇਆ ਸੀ, ਉਸ ਨੇ ਸੱਤ ਦਿਨਾਂ ਵਿੱਚ 3 ਲੱਖ 19 ਹਜ਼ਾਰ ਚੂਹੇ ਮਾਰ ਮੁਕਾਏ। ਇਸ ਘਪਲ਼ੇ ਦਾ ਪਰਦਾਫਾਸ਼ ਵੀ ਬੀ.ਜੇ.ਪੀ. ਦੇ ਸੀਨੀਅਰ ਨੇਤਾ ਤੇ ਸਾਬਕਾ ਮੰਤਰੀ ਏਕਨਾਥ ਖੜਸੇ ਨੇ ਕੀਤਾ।
ਖੜਸੇ ਨੇ ਕਿਹਾ ਕਿ ਇਸ ਹਿਸਾਬ ਨਾਲ ਇੱਕ ਮਿੰਟ ਵਿੱਚ 34 ਤੇ ਇੱਕ ਦਿਨ ਵਿੱਚ ਤਕਰੀਬਨ 45 ਹਜ਼ਾਰ ਚੂਹੇ ਮਾਰੇ ਗਏ। ਖੜਸੇ ਦਾ ਕਹਿਣਾ ਹੈ ਕਿ ਇੱਕ ਦਿਨ ਵਿੱਚ 900 ਕੁਇੰਟਲ ਚੂਹੇ ਮਾਰੇ ਗਏ ਤਾਂ ਟਰੱਕਾਂ ਦੇ ਟਰੱਕ ਭਰ ਕੇ ਮੰਤਰਾਲੇ ਵਿੱਚੋਂ ਗਏ ਹੋਣਗੇ, ਜੋ ਕਿਸੇ ਨੂੰ ਵਿਖਾਈ ਕਿਉਂ ਨਹੀਂ ਦਿੱਤੇ। ਉਨ੍ਹਾਂ ਕਿਹਾ ਕਿ ਪੂਰੀ ਮੁੰਬਈ ਵਿੱਚ ਤਕਰੀਬਨ 6 ਲੱਖ ਚੂਹੇ ਹਨ ਤਾਂ ਇਸ ਵਿੱਚੋਂ ਪੌਣੇ ਚਾਰ ਲੱਖ ਸਿਰਫ਼ ਮੰਤਰਾਲੇ ਵਿੱਚ ਕਿਵੇਂ ਦਾਖ਼ਲ ਹੋ ਗਏ।

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

Children injured as strong winds flip jumping castle