ਸੰਤ ਸੀਚੇਵਾਲ ਦੀ ਅਗਵਾਈ ’ਚ 100 ਤੋਂ ਵੱਧ ਟਰੈਕਟਰ ਕਾਰ ਸੇਵਾ ’ਚ ਲੱਗੇ 100 ਏਕੜ ’ਚ ਹੜ੍ਹ ਨਾਲ ਫੈਲ ਗਈ ਸੀ ਰੇਤਾ ਤੇ 40 ਫੁੱਟ ਡੂੰਘੇ ਪੈ ਗਏ ਸੀ ਟੋਏ ਸੁਲਤਾਨਪੁਰ ਲੋਧੀ, 24 ਸਤੰਬਰ ਹੜ੍ਹ ਦੌਰਾਨ ਪਿੰਡ ਜਾਨੀਆ ਚਾਹਲ ’ਚ ਕਿਸਾਨਾਂ ਦੀਆਂ ਜ਼ਮੀਨਾਂ ਵਿਚ ਪਏ 40 ਤੋਂ 45 ਦੇ ਕਰੀਬ ਟੋਇਆਂ ਨੂੰ ਪੂਰਨ ਦਾ ਕੰਮ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ 100 ਤੋਂ ਵੱਧ ਟਰੈਕਟਰਾਂ ਦੀ ਮਦਦ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਲਗਦੇ ਪਿੰਡ ਮਹਿਰਾਜ ਵਾਲਾ ਅਤੇ ਚੱਕ ਵਡਾਲਾ ਦੇ ਕਿਸਾਨਾਂ ਦੀਆਂ ਹੜ੍ਹ ਨਾਲ ਨੁਕਸਾਨੀਆਂ ਜ਼ਮੀਨਾਂ ਨੂੰ ਵੀ ਪੱਧਰਾ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਇਨ੍ਹਾਂ ਪਿੰਡਾਂ ਦੇ ਕਿਸਾਨਾਂ ਦੀਆਂ ਜ਼ਮੀਨਾਂ ਹੜ੍ਹ ਕਾਰਨ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਸਨ। ਜ਼ਮੀਨਾਂ ਵਿਚ 5 ਫੁੱਟ ਤੋਂ ਲੈ ਕੇ 40 ਫੁੱਟ ਤੱਕ ਵੱਖ-ਵੱਖ ਥਾਵਾਂ ’ਤੇ ਟੋਏ ਪੈ ਗਏ ਸਨ ਅਤੇ ਦੂਰ ਤੱਕ ਹੜ੍ਹ ਨਾਲ ਮਿੱਟੀ ਤੇ ਰੇਤਾ ਖੇਤਾਂ ਵਿਚ ਫੈਲ ਗਿਆ ਸੀ। ਹੜ੍ਹ ਨਾਲ ਜਿਥੇ ਕਿਸਾਨਾਂ ਦੀ ਝੋਨੇ ਦੀ ਫਸਲ ਤਾਂ ਪੂਰੀ ਤਰ੍ਹਾਂ ਮਰ ਗਈ ਸੀ, ਉਨ੍ਹਾਂ ਨੂੰ ਕਣਕ ਬੀਜਣ ਦਾ ਫਿਕਰ ਵੱਢ-ਵੱਢ ਖਾਣ ਲੱਗ ਪਿਆ ਸੀ। ਕਿਉਂਕਿ ਜ਼ਮੀਨ ਪੱਧਰੀ ਕਰਨਾ ਉਨ੍ਹਾਂ ਲਈ ਵੱਡੀ ਚੁਣੌਤੀ ਬਣ ਗਿਆ ਸੀ। ਕਿਸਾਨਾਂ ਦੀ ਜ਼ਮੀਨ ਪੱਧਰੀ ਕਰਨ ਲਈ ਫਰੀਦਕੋਟ, ਲੁਧਿਆਣਾ, ਮੋਗਾ, ਜਲੰਧਰ, ਕਪੂਰਥਲਾ, ਕਾਲਾ ਸੰਘਿਆਂ, ਸਿੱਧਵਾਂ ਦੋਨਾ ਤੇ ਹੋ...