ਅਮਰੀਕਾ ਦੇ ਟੈਕਸਸ 'ਚ ਇਹ ਪੰਜਾਬੀ ਮੁੰਡਾ ਭੁੱਖ ਹੜਤਾਲ 'ਤੇ ਕਿਉਂ

74 ਦਿਨਾਂ ਤੋਂ ਟੈਕਸਸ ਦੇ ਐਲ ਪਾਸੋ ਸ਼ਹਿਰ ਵਿੱਚ ਭੁੱਖ ਹੜਤਾਲ 'ਤੇ ਬੈਠੇ ਦੋ ਭਾਰਤੀਆਂ ਨੂੰ ਪਰਵਾਸੀਆਂ ਲਈ ਬਣਾਏ ਗਏ ਹਿਰਾਸਤ ਕੇਂਦਰ 'ਚੋਂ ਛੇਤੀ ਰਿਹਾਅ ਕੀਤਾ ਜਾ ਸਕਦਾ ਹੈ।
33 ਸਾਲਾ ਅਜੇ ਕੁਮਾਰ ਅਤੇ 24 ਸਾਲਾ ਗੁਰਜੰਟ ਸਿੰਘ ਨੂੰ ਦੱਖਣੀ ਸੀਮਾ ਤੋਂ ਹਿਰਾਸਤ ਵਿੱਚ ਲਿਆ ਗਿਆ ਸੀ ਅਤੇ ਉਹ ਦੋਵੇਂ ਇੱਕ ਸਾਲ ਤੋਂ ਹਿਰਾਸਤ ਵਿੱਚ ਹਨ।
ਭਾਰਤ ਤੋਂ ਉਨ੍ਹਾਂ ਨੂੰ ਇੱਥੇ ਪਹੁੰਚਣ ਵਿੱਚ ਪੂਰੇ ਦੋ ਮਹੀਨੇ ਲੱਗੇ ਸਨ, ਉਹ ਉਹ ਦੋਵੇਂ ਹਵਾਈ, ਸਮੁੰਦਰੀ ਅਤੇ ਜ਼ਮੀਨੀ ਮਾਰਗ ਰਾਹੀਂ ਇੱਥੇ ਪਹੁੰਚੇ ਸਨ।
ਉਨ੍ਹਾਂ ਨੇ ਇਹ ਕਹਿੰਦਿਆਂ ਸ਼ਰਨ ਮੰਗੀ ਸੀ ਕਿ ਜੇਕਰ ਉਹ ਘਰ ਵਾਪਸ ਗਏ ਤਾਂ ਉਨ੍ਹਾਂ ਦੇ ਸਿਆਸੀ ਵਿਰੋਧੀ ਉਨ੍ਹਾਂ ਨੂੰ ਤੰਗ ਪਰੇਸ਼ਾਨ ਕਰਨਗੇ।
ਅਜੇ ਦੀ ਪਟੀਸ਼ਨ ਅਮਰੀਕੀ ਇਮੀਗ੍ਰੇਸ਼ਨ ਅਪੀਲ ਬੋਰਡ ਕੋਲ ਲਟਕੀ ਹੋਈ ਹੈ। ਉੱਥੇ ਹੀ ਗੁਰਜੰਟ ਸਿੰਘ ਦੀ ਪਟੀਸ਼ਨ ਇਮੀਗ੍ਰੇਸ਼ਨ ਜੱਜ ਨੇ ਖਾਰਜ ਕਰ ਦਿੱਤੀ ਹੈ, ਜਿਸ ਨੂੰ ਉਹ ਚੁਣੌਤੀ ਦੇ ਰਿਹਾ ਹੈ। ਗੁਰਜੰਟ ਦੀ ਮੰਗ ਹੈ ਹੈ ਕਿ ਉਸ ਦੀ ਪਟੀਸ਼ਨ ਦੀ ਸੁਣਵਾਈ 'ਨਿਰਪੱਖ ਜੱਜ' ਕਰੇ।
by.ਸੌਤਿਕ ਬਿਸਵਾਸ ਬੀਬੀਸੀ ਪੱਤਰਕਾਰ

7 ਹਜ਼ਾਰ ਭਾਰਤੀਆਂ ਨੂੰ ਭੇਜਿਆ ਗਿਆ ਵਾਪਸ

ਅਮਰੀਕੀ ਬਾਰਡਰ ਪੈਟਰੋਲ ਨੇ ਇਨ੍ਹਾਂ ਦੋਵਾਂ ਸਣੇ 9 ਹਜ਼ਾਰ ਭਾਰਤੀਆਂ ਨੂੰ ਹਿਰਾਸਤ ਵਿੱਚ ਲਿਆ ਸੀ। ਸਾਲ 2017 ਦੇ ਮੁਕਾਬਲੇ ਇਹ ਗਿਣਤੀ ਤਿੰਨ ਗੁਣਾ ਸੀ। ਇਸ ਵਿੱਚ ਵਧੇਰੇ ਲੋਕ ਉੱਤਰ ਭਾਰਤ ਦੇ ਪੰਜਾਬ ਅਤੇ ਹਰਿਆਣਾ ਸੂਬੇ ਤੋਂ ਸਨ ਜਦ ਕਿ ਕੁਝ ਗੁਜਰਾਤ ਦੇ ਵੀ ਸਨ।
ਸ਼ਰਨ ਮੰਗਣ ਵਾਲਿਆਂ ਵਿੱਚ ਵਧੇਰੇ ਗਿਣਤੀ ਭਾਰਤੀਆਂ ਦੀ ਹੈ ਪਰ ਉਨ੍ਹਾਂ ਦੀ ਮੰਗ ਰੱਦ ਕਰ ਦਿੱਤੀ ਗਈ ਹੈ।
ਅੰਦਰੂਨੀ ਸੁਰੱਖਿਆ ਵਿਭਾਗ ਮੁਤਾਬਕ 2015 ਤੋਂ 2017 ਵਿਚਾਲੇ 7 ਹਜ਼ਾਰ ਭਾਰਤੀਆਂ ਨੂੰ ਅਮਰੀਕਾ ਤੋਂ ਵਾਪਸ ਭੇਜਿਆ ਗਿਆ ਹੈ।
ਇਨ੍ਹਾਂ ਮਾਮਲਿਆਂ 'ਤੇ ਨੇੜਿਓਂ ਨਜ਼ਰ ਰੱਖਣ ਵਾਲੇ ਐਲ ਪਾਸੋ ਟਾਈਮਜ਼ ਦੇ ਸਾਬਕਾ ਸੰਪਾਦਕ ਰੌਬਰਟ ਮੂਰ ਮੁਤਾਬਕ ਡਿਟੈਂਸ਼ਨ ਕੇਂਦਰ ਵਿੱਚ ਐਲ ਪਾਸੋ 'ਤੇ ਇਮੀਗ੍ਰੇਸ਼ਨ ਅਤੇ ਡਿਊਟੀ ਅਫ਼ਸਰ ਲਗਾਤਾਰ ਵਿਤਕਰਾ ਕਰਦੇ ਹਨ, ਪਰ ਅਧਿਕਾਰੀਆਂ ਨੇ ਇਨ੍ਹਾਂ ਇਲਜ਼ਾਮਾਂ ਨੂੰ ਖਾਰਜ ਕੀਤਾ।ਇੱਕ ਮਹੀਨੇ ਬਾਅਦ ਅਜੇ ਅਤੇ ਗੁਰਜੰਟ ਸਿੰਘ ਨੇ ਭੁੱਖ ਹੜਤਾਲ ਸ਼ੁਰੂ ਕੀਤੀ ਸੀ। ਇੱਕ ਕੋਰਟ ਨੇ ਆਦੇਸ਼ ਦਿੱਤਾ ਸੀ ਕਿ ਦੋਵਾਂ ਨੂੰ ਜ਼ਿੰਦਾ ਰੱਖਣ ਲਈ ਉਨ੍ਹਾਂ ਨੂੰ ਜ਼ਬਰਦਸਤੀ ਖਾਣਾ ਖੁਆਇਆ ਜਾਵੇ।
ਅਜੇ ਕੁਮਾਰ ਨੇ ਅਦਾਲਤ ਨੂੰ ਕਿਹਾ ਸੀ, "ਇੱਕ ਨਰਸ ਲੰਬੀ ਟਿਊਬ ਲੈ ਆਈ ਅਤੇ ਡਾਕਟਰ ਨੇ ਕਿਹਾ ਕਿ ਖਾਓ ਨਹੀਂ ਤਾਂ ਅਸੀਂ ਤੁਹਾਡੇ ਨੱਕ 'ਚ ਪਾ ਦਿਆਂਗੇ। ਮੈਂ ਮਨਾਂ ਕਰ ਦਿੱਤਾ ਤਾਂ ਉਹ ਟਿਊਬ ਪਾਉਣ ਲੱਗੇ। ਜਦੋਂ ਤੱਕ ਮੇਰੀ ਨੱਕ ਸੁੱਜ ਨਹੀਂ ਗਈ ਉਦੋਂ ਤੱਕ ਉਨ੍ਹਾਂ ਨੇ ਤਿੰਨ ਵਾਰ ਅਜਿਹਾ ਕੀਤਾ।"
ਗੁਰਜੰਟ ਦਾ ਹਿਰਾਸਤ ਕੇਂਦਰ ਵਿੱਚ 17 ਕਿਲੋ ਭਾਰ ਘੱਟ ਗਿਆ ਹੈ ਅਤੇ ਉਸ ਨੇ ਕਿਹਾ ਹੈ ਕਿ ਉਸ ਨੂੰ ਜ਼ਬਰਦਸਤੀ ਖਾਣਾ ਖੁਆਇਆ ਗਿਆ ਹੈ, ਜੋ ਬੇਹੱਦ ਦਰਦਨਾਕ ਅਤੇ ਬੇਇੱਜ਼ਤ ਕਰਨ ਵਾਲਾ ਸੀ।

ਨਾਲੀ ਨਾਲ ਖਾਣਾ ਦੇਣਾ ਖ਼ਤਰਨਾਕ

ਗੁਰਜੰਟ ਸਿੰਘ ਦੀ ਵਕੀਲ ਜੇਸਿਕਾ ਮਾਈਲਸ ਨੇ ਕਿਹਾ, "ਮੇਰੇ ਮੁਵੱਕਿਲ ਨੇ ਦੱਸਿਆ ਹੈ ਕਿ ਇਹ ਪ੍ਰਕਿਰਿਆ ਤਸੀਹੇ ਦੇਣ ਵਾਲੀ ਹੈ। ਇਹ ਪ੍ਰਕਿਰਿਆ ਭੁੱਖ ਹੜਤਾਲ ਕਰਨ ਵਾਲਿਆਂ ਦੇ ਸਾਹਮਣੇ ਕੀਤੀ ਗਈ ਇਹ ਹੋਰ ਬੇਇੱਜ਼ਤ ਕਰਨ ਵਾਲੀ ਸੀ।"
"ਕਈ ਹਫ਼ਤਿਆਂ ਲਈ ਇਹ ਟਿਊਬ ਲੱਗੀ ਛੱਡ ਦਿੱਤੀ ਗਈ ਜਿਸ ਕਾਰਨ ਬੇਚੈਨੀ ਅਤੇ ਦਰਦ ਸੀ। ਮੇਰੇ ਮੁਵੱਕਿਲ ਟਿਊਬ ਦੇ ਦਰਦ ਅਤੇ ਭੁੱਖ ਹੜਤਾਲ ਕਾਰਨ ਕਈ ਹਫ਼ਤਿਆਂ ਤੱਕ ਸੌਂ ਨਹੀਂ ਸਕਿਆ।ਮੈਂ ਪਹਿਲਾ ਵੀ ਭੁੱਖ ਹੜਤਾਲ ਕਰਨ ਵਾਲਿਆਂ ਦੀ ਪੈਰਵੀ ਕੀਤੀ ਹੈ ਅਤੇ ਮੈਂ ਹੈਰਾਨ ਹਾਂ ਕਿ ਗੁਰਜੰਟ ਸਿੰਘ ਦੀ ਹਾਲਤ ਚਿੰਤਾਜਨਕ ਸੀ ਮੈਂ ਡਾਕਟਰਾਂ ਨੂੰ ਉਸ ਦੀ ਹਾਲਤ ਦਾ ਜਾਇਜ਼ਾ ਲੈਣ ਲਈ ਕਿਹਾ ਤਾਂ ਉਨ੍ਹਾਂ ਨੇ ਦੱਸਿਆ ਕਿ ਉਸ ਦੀ ਦਿਲ ਦੇ ਦੌਰੇ ਨਾਲ ਮੌਤ ਹੋ ਸਕਦੀ ਹੈ।"
ਵਕੀਲਾਂ ਦਾ ਕਹਿਣਾ ਹੈ ਕਿ ਜ਼ਬਰਦਸਤੀ ਕੁਝ ਖੁਆਉਣ ਨਾਲ ਨੱਕ ਵਿਚੋਂ ਖ਼ੂਨ ਨਿਕਲਦਾ ਹੈ ਅਤੇ ਉਲਟੀ ਵੀ ਆ ਸਕਦੀ ਹੈ। ਇਥੇ ਹੀ, ਸੰਯੁਕਤ ਰਾਸ਼ਟਰ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਨੂੰ ਤਸੀਹੇ ਵਾਂਗ ਮੰਨਿਆ ਜਾ ਸਕਦਾ ਹੈ ਅਤੇ ਮੈਡੀਕਲ ਵਜੋਂ ਅਨੈਤਿਕ ਵੀ ਹੈ।
ਇਮੀਗ੍ਰੇਸ਼ਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ਬਰਦਸਤੀ ਖਾਣਾ ਪਰਵਾਸੀਆਂ ਦੀ ਸਿਹਤ ਅਤੇ ਸੁਰੱਖਿਆ ਲਈ ਦਿੱਤਾ ਜਾਂਦਾ ਹੈ।
ਲੰਬੇ ਸਮੇਂ ਤੱਕ ਭੁੱਖੇ ਰਹਿਣ ਨਾਲ ਲੋਕਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ 'ਤੇ ਖ਼ਤਰਾ ਰਹਿੰਦਾ ਹੈ।
ਅਜੇ ਕੁਮਾਰ ਦਾ ਕਹਿਣਾ ਹੈ ਕਿ ਉਹ ਹਰਿਆਣਾ ਦੇ ਇੱਕ ਕਿਸਾਨ ਪਰਿਵਾਰ ਤੋਂ ਹੈ ਅਤੇ ਉਹ ਸੂਬੇ ਦੀ ਮੁੱਖ ਵਿਰੋਧੀ ਪਾਰਟੀ 'ਚ ਹੈ।
ਅਜੇ ਦੀ ਵਕੀਲ ਲਿੰਡਾ ਕੋਰਸ਼ਾਡੋ ਨੇ ਕਿਹਾ, ''ਉਸ ਦਾ ਕਹਿਣਾ ਹੈ ਕਿ ਸਿਆਸੀ ਵਿਰੋਧੀਆਂ ਨੇ ਉਸ ਦੀ ਭੈਣ 'ਤੇ ਤੇਜ਼ਾਬ ਨਾਲ ਹਮਲਾ ਕੀਤਾ ਸੀ ਅਤੇ ਅਮਰੀਕਾ ਹਿਰਾਸਤ ਕੇਂਦਰ ਵਿੱਚ ਰਹਿਣ ਦੌਰਾਨ ਉਸ ਦੇ ਪਿਤਾ ਦਾ ਕਤਲ ਕਰ ਦਿੱਤਾ।"
"ਜਦੋਂ ਹਿਰਾਸਤ ਕੇਂਦਰ ਵਿੱਚ ਹੁੰਦੇ ਹੋ ਤਾਂ ਤੁਹਾਡੇ ਦਾਅਵਿਆਂ ਦੀ ਪੁਸ਼ਟੀ ਕਰ ਸਕਣਾ ਮੁਸ਼ਕਿਲ ਹੁੰਦਾ ਹੈ।"
ਗੁਰਜੰਟ ਦਾ ਕਹਿਣਾ ਹੈ ਕਿ ਉਹ ਪੰਜਾਬ ਤੋਂ ਹੈ ਅਤੇ ਉਸ ਨੇ ਆਪਣੇ ਵਕੀਲ ਨੂੰ ਕਿਹਾ ਸੀ, '' ਮੈਂ ਇੱਕ ਸਿਆਸੀ ਪਾਰਟੀ ਨਾਲ ਜੁੜਿਆ ਸੀ ਅਤੇ ਉਨ੍ਹਾਂ ਦੀਆਂ ਸਿਆਸੀ ਗਤੀਵਿਧੀਆਂ ਕਾਰਨ ਉਸ ਨੂੰ ਕਈ ਵਾਰ ਕੁੱਟਿਆ ਗਿਆ ਸੀ, ਧਮਕੀਆਂ ਦਿੱਤੀਆਂ ਗਈਆਂ ਸਨ ਕਿ ਜੇਕਰ ਮੈਂ ਮੁੱਖ ਵਿਰੋਧੀ ਦਲ ਵਿੱਚ ਸ਼ਾਮਿਲ ਨਹੀਂ ਹੋਇਆ ਤਾਂ ਮੇਰਾ ਕਤਲ ਕਰ ਦਿੱਤਾ ਜਾਵੇਗਾ।''

ਕਿਊਬਾ, ਬੰਗਲਾਦੇਸ਼ ਦੇ ਲੋਕਾਂ ਨੇ ਕੀਤੀ ਭੁੱਖ ਹੜਤਾਲ

ਐਲ ਪਾਸੋ ਵਿੱਚ ਇਮੀਗ੍ਰੇਸ਼ਨ ਵਕੀਲਾਂ ਨੇ ਕਿਹਾ ਹੈ ਕਿ ਭੁੱਖ ਹੜਤਾਲ ਹੁਣ ਆਮ ਗੱਲ ਹੋ ਰਹੀ ਹੈ।
ਵਕੀਲਾਂ ਅਤੇ ਵਰਕਰਾਂ ਦਾ ਕਹਿਣਾ ਹੈ ਕਿ ਇਸ ਸਾਲ ਸਰਹੱਦ ਤੋਂ ਹਿਰਾਸਤ ਵਿੱਚ ਲਏ ਗਏ 13 ਭਾਰਤੀਆਂ ਨੇ ਖਾਣਾ ਖਾਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਉਨ੍ਹਾਂ ਨੂੰ ਜ਼ਬਰਦਸਤੀ ਨਾਲੀ ਰਾਹੀਂ ਖਾਣਾ ਦਿੱਤਾ ਗਿਆ ਹੈ। ਮੈਡੀਕਲ ਖੇਤਰ ਵਿੱਚ ਨੈਤਿਕਤਾ ਦੀ ਗੱਲ ਨੂੰ ਲੈ ਕੇ ਇਸ ਦਾ ਵਿਰੋਧ ਵੀ ਹੋਇਆ।
'ਐਡਵੋਕੇਟ ਵਿਜ਼ੀਟਰਜ਼ ਵਿਦ ਇਮੀਗ੍ਰੇਂਟਸ ਇਨ ਡਿਟੈਂਸ਼ਨ' ਨਾਮ ਦੇ ਸਮੂਹ ਦੀ ਇੱਕ ਸਵੈਮ-ਸੇਵਕ ਮਾਰਗ੍ਰੇਟ ਬ੍ਰਾਊਨ ਵੇਗਾ ਨੇ ਕਿਹਾ, "ਰਿਹਾਈ ਦੀ ਕੋਈ ਸੰਭਾਵਨਾ ਨਾ ਨਜ਼ਰ ਆਉਣ ਕਾਰਨ ਹਿਰਾਸਤ ਵਿੱਚ ਲਏ ਗਏ ਲੋਕਾਂ ਵਿੱਚ ਭੁੱਖ ਹੜਤਾਲ ਦਾ ਰੁਝਾਨ ਵਧਿਆ ਹੈ।"
ਪਹਿਲਾਂ ਵੀ ਹਿਰਾਸਤ ਕੇਂਦਰ ਵਿੱਚ ਕਿਊਬਾ, ਬੰਗਲਾਦੇਸ਼, ਕੈਮਰੂਨ, ਵੈਨੇਜ਼ੁਏਲਾ ਅਤੇ ਨਿਕਾਰਾਗੂਆ ਤੋਂ ਆਉਣ ਵਾਲੇ ਗ਼ੈਰ-ਕਾਨੂੰਨੀ ਪਰਵਾਸੀਆਂ ਨੇ ਭੁੱਖ ਹੜਤਾਲ ਕੀਤੀ ਹੈ।
ਆਮ ਤੌਰ 'ਤੇ ਕੁਝ ਹੀ ਹਫ਼ਤਿਆਂ ਵਿੱਚ ਉਨ੍ਹਾਂ ਦੀ ਭੁੱਖ ਹੜਤਾਲ ਖ਼ਤਮ ਹੋ ਗਈ ਪਰ ਭੁੱਖ ਹੜਤਾਲ 'ਤੇ ਗਏ ਉਨ੍ਹਾਂ ਭਾਰਤੀਆਂ ਦੀ ਹੜਤਾਲ ਅਜਿਹਾ ਲਗਦਾ ਹੈ ਲੰਬੇ ਸਮੇਂ ਤੱਕ ਚੱਲੇਗੀ।
ਅਪ੍ਰੈਲ ਵਿੱਚ ਵੀ ਦੋ ਭਾਰਤੀਆਂ ਨੇ 74 ਦਿਨਾਂ ਤੱਕ ਭੁੱਖ ਹੜਤਾਲ ਕੀਤੀ ਸੀ ਅਤੇ ਉਨ੍ਹਾਂ ਨੂੰ ਜ਼ਬਰਦਸਤੀ ਖਾਣਾ ਖੁਆਇਆ ਗਿਆ ਸੀ। ਐਲ ਪਾਸੋ ਹਿਰਾਸਤ ਕੇਂਦਰ ਵਿੱਚ 8 ਮਹੀਨੇ ਰੱਖਣ ਤੋਂ ਬਾਅਦ ਉਨ੍ਹਾਂ ਰਿਹਾਅ ਕਰ ਦਿੱਤਾ ਗਿਆ ਸੀ।ਮੂਰ ਕਹਿੰਦੇ ਹਨ, "ਇਨ੍ਹਾਂ ਲੋਕਾਂ ਦੇ ਪ੍ਰਦਰਸ਼ਨ ਨੂੰ ਕੌਮਾਤਰੀ ਪੱਧਰ 'ਤੇ ਪਛਾਣ ਮਿਲੀ। ਖ਼ਾਸ ਕਰਕੇ ਉਦੋਂ ਜਦੋਂ ਫੈਡਰਲ ਜੱਜਾਂ ਨੇ ਹਿਰਾਸਤ ਵਿੱਚ ਲਏ ਗਏ ਲੋਕਾਂ ਨੂੰ ਟਿਊਬ ਰਾਹੀਂ ਖਾਣਾ ਖੁਆਉਣ ਦਾ ਆਦੇਸ਼ ਦਿੱਤਾ।"
22 ਸਾਲਾ ਜਸਵੀਰ ਸਿੰਘ ਅਤੇ 23 ਸਾਲਾ ਰਾਜਨਦੀਪ ਸਿੰਘ ਦੱਸਦੇ ਹਨ ਕਿ ਦਿਨ 'ਚ ਤਿੰਨ ਵਾਰ ਜ਼ਬਰਦਸਤੀ ਕੁਝ ਖੁਆਉਣਾ 'ਦਰਦਨਾਕ ਅਤੇ ਅਣਮਨੁੱਖੀ ਕਾਰਾ' ਹੈ।
ਮੈਡੀਕਲ ਤੌਰ 'ਤੇ ਸਿਹਤਮੰਦ ਹੋਣ ਤੋਂ ਬਾਅਦ ਅਜੇ ਕੁਮਾਰ ਅਤੇ ਗੁਰਜੰਟ ਸਿੰਘ ਨੂੰ ਐਲ ਪਾਸੋ ਵਿੱਚ ਸਥਾਨਕ ਸਪਾਂਸਰਸ਼ਿਪ ਦੇ ਨਾਲ ਰਹਿਣ ਦੀ ਆਗਿਆ ਦੇ ਦਿੱਤੀ ਜਾਵੇਗੀ।ਹਾਲਾਂਕਿ, ਉਨ੍ਹਾਂ ਦੀ ਆਵਾਜਾਈ 'ਤੇ ਪਾਬੰਦੀ ਰਹੇਗੀ ਅਤੇ ਉਨ੍ਹਾਂ ਦੇ ਪੈਰ ਵਿੱਚ ਇਲੈਕਟ੍ਰਾਨਿਕ ਮੌਨੀਟਰਿੰਗ ਮਸ਼ੀਨ ਲਗਾ ਦਿੱਤੀ ਜਾਵੇਗੀ ਜਿਸ ਨਾਲ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਆਵਾਜਾਈ 'ਤੇ ਨਜ਼ਰ ਰੱਖੀ ਜਾ ਸਕੇਗੀ।
ਇੱਕ ਸਪਾਂਸਰਸ਼ਿਪ ਦੇਣ ਵਾਲੇ ਨੇ ਦੱਸਿਆ, "ਉਹ ਜਦੋਂ ਤੱਕ ਉਥੇ ਰਹਿਣਾ ਚਾਹੁਣ ਉਨ੍ਹਾਂ ਦਾ ਸੁਆਗਤ ਹੈ। ਅਸੀਂ ਉਨ੍ਹਾਂ ਲਈ ਇੱਕ ਡਾਕਟਰ ਲੱਭਿਆ ਹੈ, ਜੋ ਉਨ੍ਹਾਂ ਦੀ ਸਿਹਤ ਦੀ ਜਾਂਚ ਕਰੇਗਾ।"
ਕੋਰਡਸ਼ੀ ਕਹਿੰਦੀ ਹੈ, "ਅਜੇ ਆਪਣੀ ਅਪੀਲ 'ਤੇ ਧਿਆਨ ਕੇਂਦਰਿਤ ਕਰਕੇ ਬੈਠੇ ਹਨ ਅਤੇ ਚੰਗਾ ਮਹਿਸੂਸ ਕਰ ਰਹੇ ਹਨ ਪਰ ਇਸ ਨਾਲ ਹੀ ਉਹ ਬਹੁਤ ਚਿੰਤਾ ਵੀ ਕਰਦੇ ਹਨ। ਉਹ ਭਾਰਤ ਵਾਪਸ ਜਾਣ ਨੂੰ ਲੈ ਕੇ ਡਰੇ ਹੋਏ ਹਨ।"

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ