ਆਸਟ੍ਰੇਲੀਆ 'ਚ ਪੰਜਾਬੀ ਟਰੱਕ ਡਰਾਈਵਰ ਦੀ ਹਾਦਸੇ 'ਚ ਮੌਤ


ਮੈਲਬੌਰਨ, 18 ਨਵੰਬਰ (ਸਰਤਾਜ ਸਿੰਘ ਧੌਲ)-ਪੰਜਾਬੀ ਟਰੱਕ ਡਰਾਈਵਰ ਹਨੀ ਕੁਮਾਰ ਮੱਲ੍ਹਣ ਦੀ ਸੜਕ ਹਾਦਸੇ 'ਚ ਮੌਤ ਹੋ ਗਈ | ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਮਿ੍ਤਕ ਹਿਊਮ ਹਾਈਵੇ 'ਤੇ ਟਰੱਕ ਚਲਾ ਰਿਹਾ ਸੀ | ਨਿਊ ਸਾਉਥ ਵੇਲਜ਼ ਅਤੇ ਵਿਕਟੋਰੀਆ ਦੇ ਗੁੰਡਾਮਈ ਖੇਤਰ ਕੋਲ ਉਸ ਦਾ ਟਰੱਕ ਹਾਦਸੇ ਦਾ ਸ਼ਿਕਾਰ ਹੋ ਗਿਆ | ਹਾਦਸਾ ਏਨਾ ਭਿਆਨਕ ਸੀ ਕਿ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ | ਉਹ ਆਪਣਾ ਟਰੱਕ ਖ਼ਾਲੀ ਕਰ ਕੇ ਵਾਪਸ ਮੈਲਬੌਰਨ ਆ ਰਿਹਾ ਸੀ ਅਤੇ ਆਪਣੇ ਮਿੱਤਰਾਂ ਨਾਲ ਫ਼ੋਨ 'ਤੇ ਗੱਲਬਾਤ ਵੀ ਕਰ ਰਿਹਾ ਸੀ | ਉਸ ਦੇ ਦੋਸਤਾਂ ਨੇ ਦੱਸਿਆ ਕਿ ਉਹ ਹਰ ਰੋਜ਼ ਕਾਨਫ਼ਰੰਸ ਕਾਲ ਲਗਾ ਕੇ ਫ਼ੋਨ ਕਰਦਾ ਸੀ ਪਰ ਉਸ ਦਿਨ ਵੀ ਉਹ ਇੰਝ ਹੀ ਗੱਲਬਾਤ ਕਰ ਰਿਹਾ ਸੀ | ਉਸ ਦੇ ਮਿੱਤਰ ਨੇ ਉਸ ਨੂੰ ਕੁਝ ਸਮਾਂ ਹੋਲਡ ਤੇ ਲਗਾਇਆ ਸੀ ਅਤੇ ਜਦੋਂ ਉਸ ਨੇ ਫਿਰ ਉਸ ਨਾਲ ਗੱਲ ਕਰਨੀ ਚਾਹੀ ਤਾਂ ਉਸ ਦਾ ਕੋਈ ਉੱਤਰ ਨਹੀਂ ਸੀ | ਉਸ ਤੋਂ ਬਾਅਦ ਹਾਦਸਾ ਵਾਪਰ ਚੁੱਕਾ ਸੀ | ਉਹ ਆਪਣੀ ਪਤਨੀ ਤੇ ਬੱਚੇ ਨਾਲ ਇੱਥੇ ਰਹਿ ਰਿਹਾ ਸੀ

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪੋਰਸ਼ ਡਰਾਈਵਰ ਰਿਚਰਡ ਪੁਸੀ ਦੀ ਕੋਰਟ ਵਿਚ ਹੋਈ ਪੇਸ਼ੀ