ਕਨੇਡਾ ਚ ਪੰਜਾਬਣ ਨਾਲ ਹੋਇਆ ਮਾੜਾ ਕੰਮ ਮਾਂ ਪਿਓ ਦਾ ਰੋ ਰੋ ਹੋਇਆ ਬੁਰਾ ਹਾਲ


ਜਲੰਧਰ ਦੇ ਪਿੰਡ ਚਿੱਟੀ ਦੀ ਲੜਕੀ ਪ੍ਰਭਲੀਨ ਕੌਰ ਦੀ ਕੈਨੇਡਾ ਦੇ ਸ਼ਹਿਰ ਸਰੀ ਵਿੱਚ ਕਿਸੇ ਨੇ ਜਾਨ ਲੈ ਲਈ। ਇਸ ਦੀ ਸੂਚਨਾ ਉਸ ਦੇ ਪਿਤਾ ਗੁਰਦਿਆਲ ਸਿੰਘ ਨੂੰ ਫੋਨ ਤੇ ਕੈਨੇਡਾ ਪੁਲਿਸ ਦੁਆਰਾ ਦਿੱਤੀ ਗਈ ਹੈ। ਇਹ ਲੜਕੀ ਤਿੰਨ ਸਾਲ ਪਹਿਲਾਂ ਪੜ੍ਹਾਈ ਕਰਨ ਲਈ ਕੈਨੇਡਾ ਗਈ ਸੀ। ਹੁਣ ਉਸ ਦੀ ਪੜ੍ਹਾਈ ਪੂਰੀ ਹੋ ਗਈ ਸੀ ਅਤੇ ਵਰਕ ਪਰਮਿਟ ਤੇ ਸਰੀ ਵਿੱਚ ਕਿਸੇ ਘਰ ਵਿੱਚ ਰਹਿ ਰਹੀ ਸੀ। ਅੱਜ ਕੱਲ੍ਹ ਪੰਜਾਬ ਦੇ ਜ਼ਿਆਦਾਤਰ ਵਿਦਿਆਰਥੀ ਕੈਨੇਡਾ ਜਾਣ ਨੂੰ ਤਰਜੀਹ ਦਿੰਦੇ ਹਨ।ਕੈਨੇਡਾ ਵਿੱਚ ਸਭ ਮੁਲਕਾਂ ਨਾਲੋਂ ਪੰਜਾਬੀਆਂ ਦੀ ਗਿਣਤੀ ਜ਼ਿਆਦਾ ਦੱਸੀ ਜਾਂਦੀ ਹੈ। ਪਹਿਲਾਂ ਤਾਂ ਵਿਦਿਆਰਥੀ ਸਟੱਡੀ ਵੀਜ਼ਾ ਲੈ ਕੇ ਚਲੇ ਜਾਂਦੇ ਹਨ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਵਰਕ ਪਰਮਿਟ ਦੀ ਸੁਵਿਧਾ ਮਿਲ ਜਾਂਦੀ ਹੈ। ਇਸ ਤਰ੍ਹਾਂ ਦੀਆਂ ਹੀ ਉਮੀਦਾਂ ਰੱਖ ਕੇ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੀ ਲੜਕੀ ਪ੍ਰਭਲੀਨ ਕੌਰ ਕੈਨੇਡਾ ਵਿੱਚ ਪੜ੍ਹਾਈ ਕਰਨ ਲਈ ਗਈ ਸੀ। ਪਰ ਉਸ ਨੂੰ ਕੀ ਪਤਾ ਸੀ ਕਿ ਉਹ ਜਿਉਂਦੇ ਜੀ ਵਾਪਿਸ ਆਪਣੇ ਮੁਲਕ ਨਹੀਂ ਆ ਸਕੇਗੀ। ਉਸ ਦੇ ਪਰਿਵਾਰ ਨੇ ਕਿੰਨੇ ਅਰਮਾਨਾਂ ਨਾਲ ਉਸ ਨੂੰ ਵਿਦੇਸ਼ ਭੇਜਿਆ ਸੀ।ਉਸ ਦੀ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। ਪ੍ਰਭਲੀਨ ਕੌਰ ਤੇ ਪਿਤਾ ਗੁਰਦਿਆਲ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੀ ਬੇਟੀ ਪ੍ਰਭਲੀਨ ਕੌਰ 14 ਨਵੰਬਰ 2016 ਨੂੰ ਕੈਨੇਡਾ ਗਈ ਸੀ। ਉਨ੍ਹਾਂ ਨੂੰ ਪੁਲਿਸ ਨੇ ਕੈਨੇਡਾ ਤੋਂ ਦੱਸਿਆ ਹੈ ਕਿ ਤੁਹਾਡੇ ਲਈ ਬੁ-ਰੀ ਖ਼-ਬਰ ਹੈ। ਤੁਹਾਡੀ ਬੇਟੀ ਹੁਣ ਇਸ ਦੁਨੀਆਂ ਵਿੱਚ ਨਹੀਂ ਰਹੀ। ਉਸ ਦੀ ਜਾਨ ਲੈ ਲਈ ਗਈ ਹੈ।ਉਨ੍ਹਾਂ ਨੂੰ ਫ਼ੋਨ ਤੇ ਇੰਨਾ ਹੀ ਦੱਸਿਆ ਗਿਆ ਹੈ। ਪ੍ਰਭਲੀਨ ਦੇ ਦੋਸਤਾਂ ਨੇ ਵੀ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਹੈ। ਜਿਸ ਘਰ ਵਿੱਚ ਪ੍ਰਭਲੀਨ ਰਹਿੰਦੀ ਸੀ, ਪੁਲਿਸ ਨੇ ਉਸ ਘਰ ਨੂੰ ਸੀਲ ਕਰ ਦਿੱਤਾ ਹੈ। ਕੁਝ ਦਿਨ ਪਹਿਲਾਂ ਪੁਲਿਸ ਨੂੰ ਇੱਕ ਘਰ ਵਿੱਚੋਂ ਦੋ ਮ੍ਰ-ਤਕ ਦੇ-ਹਾਂ ਹੋਣ ਦੀ ਜਾਣਕਾਰੀ ਮਿਲੀ ਸੀ। ਕੈਨੇਡਾ ਪੁਲਿਸ ਨੇ ਭਾਵੇਂ ਮਾਮਲੇ ਨੂੰ ਸਾਂ-ਝਾ ਨਹੀਂ ਕੀਤਾ। ਪਰ ਘਟਨਾ ਸਥਾਨ ਨੂੰ ਸੀਲ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

Children injured as strong winds flip jumping castle