
ਸਿਡਨੀ, 3 ਫਰਵਰੀ (ਹਰਕੀਰਤ ਸਿੰਘ ਸੰਧਰ)-ਨਿਊ ਸਾਊਥ ਵੇਲਜ਼ ਪੁਲਿਸ ਵਲੋਂ ਇਕ ਲੜਕੇ ਦੀ ਤਸਵੀਰ ਜਾਰੀ ਕੀਤੀ ਹੈ ਜਿਸ ਦੀ ਉਨ੍ਹਾਂ ਨੂੰ ਭਾਲ ਹੈ | ਪੁਲਿਸ ਵਲੋਂ ਕਿਹਾ ਗਿਆ ਹੈ ਕਿ ਇਸ ਲੜਕੇ ਦੀ ਦਿੱਖ ਭਾਰਤੀ ਹੈ ਅਤੇ ਉਮਰ 20 ਤੋਂ 30 ਸਾਲ ਦੇ ਦਰਮਿਆਨ ਹੈ | ਇਹ ਲੜਕਾ ਸਰਿਗਰੀ ਹਿੱਲ ਇਲਾਕੇ ਵਿਚ 23 ਦਸੰਬਰ ਨੂੰ ਸਫ਼ਰ ਕਰ ਰਿਹਾ ਸੀ ਜਿੱਥੇ ਉਸ ਨੇ ਔਰਤ ਨਾਲ ਛੇੜਛਾੜ ਕੀਤੀ | ਔਰਤ ਵਲੋਂ ਸ਼ਿਕਾਇਤ ਦਰਜ ਕਰਵਾਉਣ 'ਤੇ ਲੜਕੇ ਦੀ ਭਾਲ ਜਾਰੀ ਹੈ ਅਤੇ ਜੇਕਰ ਕੋਈ ਵੀ ਇਸ ਬਾਰੇ ਜਾਣਦਾ ਹੋਵੇ ਤਾਂ ਕਰਾਈਮ ਸਟਾਪਰ ਦੇ ਫ਼ੋਨ ਨੰਬਰ 'ਤੇ ਕਾਲ ਕਰ ਕੇ ਜ਼ਰੂਰ ਦੱਸੋ |
Comments