Posts

ਬਸੰਤ ਮੌਕੇ ਫਿਲੌਰ 'ਚ ਜ਼ੋਰਾਂ 'ਤੇ ਵਿਕ ਰਹੀ ਏ ਪਾਬੰਦੀ ਸ਼ੁਦਾ ਚਾਈਨਾ ਡੋਰ, ਰੋਕਣ ਵਾਲਾ ਕੋਈ ਨਹੀਂ

Image
ਫਿਲੌਰ, 29 ਜਨਵਰੀ (ਇੰਦਰਜੀਤ ਚੰਦੜ)- ਜ਼ਿਲ੍ਹਾ ਮੈਜਿਸਟ੍ਰੇਟ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਨੇ ਜ਼ਿਲ੍ਹੇ 'ਚ ਪਤੰਗ ਉਡਾਉਣ ਲਈ ਸਿੰਥੈਟਿਕ/ਪਲਾਸਟਿਕ ਦੀ ਬਣੀ ਚਾਈਨਾ ਡੋਰ ਨੂੰ ਵੇਚਣ, ਸਟੋਰ ਕਰਨ ਅਤੇ ਇਸ ਦੀ ਵਰਤੋਂ ਕਰਨ 'ਤੇ ਮੁਕੰਮਲ ਪਾਬੰਦੀ ਲਗਾਉਣ ਦੇ ਹੁਕਮ ਬੀਤੇ ਦਿਨੀਂ ਜਾਰੀ ਕੀਤੇ ਸਨ ਪਰ ਉਕਤ ਹੁਕਮਾਂ ਦੀ ਪ੍ਰਵਾਹ ਕੀਤੇ ਬਿਨਾਂ ਸਥਾਨਕ ਸ਼ਹਿਰ ਅੰਦਰ ਬਸੰਤ ਪੰਚਮੀ ਮੌਕੇ ਪੁਲਿਸ ਦੇ ਨੱਕ ਥੱਲੇ ਵੱਡੇ ਪੱਧਰ 'ਤੇ ਚਾਈਨਾ ਡੋਰ ਦੀ ਵਿੱਕਰੀ ਕੀਤੀ ਜਾ ਰਹੀ ਹੈ। ਸ਼ਹਿਰ ਅੰਦਰ ਇਹ ਚਰਚਾ ਆਮ ਹੈ ਕਿ ਉਕਤ ਸਾਰਾ ਗੋਰਖ ਧੰਦਾ ਕੁਝ ਦਲਾਲਨੁਮਾ ਵਿਅਕਤੀਆਂ ਦੀ ਸ਼ੈਅ 'ਤੇ ਹੋ ਰਿਹਾ ਹੈ, ਜਿਹੜੇ ਦੁਕਾਨਦਾਰਾਂ ਕੋਲੋਂ ਮੋਟੀਆਂ ਰਕਮਾਂ ਵਸੂਲ ਰਹੇ ਹਨ।

ਚੀਨ 'ਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 132

Image
ਬੀਜਿੰਗ, 29 ਜਨਵਰੀ- ਚੀਨ 'ਚ ਕੋਰੋਨਾ ਵਾਇਰਸ ਨਾਲ 132 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਉੱਥੇ ਹੀ ਤੇਜ਼ੀ ਨਾਲ ਫੈਲਦੇ ਇਸ ਵਾਇਰਸ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ 5974 ਤੱਕ ਪਹੁੰਚ ਗਈ ਹੈ। ਚੀਨ ਦੇ ਸਿਹਤ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਦੱਸ ਦਈਏ ਕਿ ਤਿੱਬਤ ਨੂੰ ਛੱਡ ਕੇ ਚੀਨ ਦੇ ਸਾਰੇ ਸੂਬਿਆਂ 'ਚ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ।

ਨਿਰਭੈਆ ਦੇ ਦੋਸ਼ੀ ਮੁਕੇਸ਼ ਨੂੰ ਝਟਕਾ, ਸੁਪਰੀਮ ਕੋਰਟ ਨੇ ਖ਼ਾਰਜ ਕੀਤੀ ਪਟੀਸ਼ਨ

Image
ਨਵੀਂ ਦਿੱਲੀ, 29 ਜਨਵਰੀ- ਨਿਰਭੈਆ ਜਬਰ ਜਨਾਹ ਅਤੇ ਹੱਤਿਆ ਮਾਮਲੇ ਦੇ ਦੋਸ਼ੀ ਮੁਕੇਸ਼ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਰਾਸ਼ਟਰਪਤੀ ਵਲੋਂ ਰਹਿਮ ਦੀ ਅਪੀਲ ਨੂੰ ਖ਼ਾਰਜ ਕੀਤੇ ਜਾਣ ਵਿਰੁੱਧ ਦਾਇਰ ਕੀਤੀ ਗਈ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਅੱਜ ਖ਼ਾਰਜ ਕਰ ਦਿੱਤਾ। ਸੁਪਰੀਮ ਕੋਰਟ ਦੇ ਜਸਟਿਸ ਆਰ. ਭਾਨੂੰਮਤੀ, ਜਸਟਿਸ ਅਸ਼ੋਕ ਭੂਸ਼ਨ ਅਤੇ ਜਸਟਿਸ ਐੱਸ. ਏ. ਬੋਪੰਨਾ ਦੇ ਬੈਂਚ ਨੇ ਇਹ ਫ਼ੈਸਲਾ ਸੁਣਾਇਆ। ਫ਼ੈਸਲਾ ਸੁਣਾਉਂਦਿਆਂ ਸੁਪਰੀਮ ਕੋਰਟ ਨੇ ਕਿਹਾ ਕਿ ਅਸੀਂ ਖ਼ੁਦ ਨੂੰ ਸੰਤੁਸ਼ਟ ਕਰਨ ਲਈ ਰਾਸ਼ਟਰਪਤੀ ਕੋਲ ਭੇਜੇ ਗਏ ਸਾਰੇ ਦਸਤਾਵੇਜ਼ਾਂ ਨੂੰ ਦੇਖਿਆ। ਗ੍ਰਹਿ ਮੰਤਰਾਲੇ ਨੇ ਸਾਰੇ ਦਸਤਾਵੇਜ਼ ਰਾਸ਼ਟਰਪਤੀ ਨੂੰ ਭੇਜੇ ਸਨ। ਪਟੀਸ਼ਨ 'ਚ ਕੋਈ ਯੋਗਤਾ ਨਹੀਂ ਹੈ। ਜੇਲ੍ਹ 'ਚ ਅੱਤਿਆਚਾਰ, ਫਾਂਸੀ ਰੋਕਣ ਲਈ ਆਧਾਰ ਨਹੀਂ ਹੋ ਸਕਦਾ।

ਸ਼ਰਜੀਲ ਨੂੰ ਫੜਨ ਲਈ ਛਾਪੇਮਾਰੀ

Image
ਨਵੀਂ ਦਿੱਲੀ, 28 ਜਨਵਰੀ - ਸੀ.ਏ.ਏ. ਖਿਲਾਫ ਪ੍ਰਦਰਸ਼ਨ ਦੌਰਾਨ ਭੜਕਾਊ ਭਾਸ਼ਣ ਦੇਣ ਦੇ ਦੋਸ਼ੀ ਜੇ.ਐਨ.ਯੂ. ਵਿਦਿਆਰਥੀ ਸ਼ਰਜੀਲ ਇਮਾਮ ਖਿਲਾਫ ਕਈ ਸੂਬਿਆਂ ਵਿਚ ਦੇਸ਼ ਧ੍ਰੋਹ ਦਾ ਮਾਮਲਾ ਦਰਜ ਹੋਇਆ ਹੈ ਤੇ ਉਸ ਦੀ ਗ੍ਰਿਫ਼ਤਾਰੀ ਲਈ ਮੁੰਬਈ, ਪਟਨਾ ਤੇ ਦਿੱਲੀ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ

ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ 'ਚ ਕੋਰੋਨਾ ਵਾਇਰਸ ਦੇ 3 ਸ਼ੱਕੀ ਮਾਮਲੇ ਆਏ ਸਾਹਮਣੇ

Image
ਨਵੀਂ ਦਿੱਲੀ, 28 ਜਨਵਰੀ- ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ 'ਚ ਕੋਰੋਨਾ ਵਾਇਰਸ ਦੇ ਤਿੰਨ ਸ਼ੱਕੀ ਕੇਸ ਮਿਲੇ ਹਨ। ਤਿੰਨਾਂ ਮਰੀਜ਼ਾਂ ਨੂੰ ਹਸਪਤਾਲ ਵਿਸ਼ੇਸ਼ ਵਾਰਡ 'ਚ ਰੱਖਿਆ ਗਿਆ ਹੈ। ਇਸ ਸੰਬੰਧੀ ਜਾਣਕਾਰੀ ਹਸਪਤਾਲ ਦੀ ਮੈਡੀਕਲ ਸੁਪਰਡੈਂਟ ਮੀਨਾਕਸ਼ੀ ਭਾਰਦਵਾਜ ਵਲੋਂ ਦਿੱਤੀ ਗਈ ਹੈ।

ਵਾਲੀਬਾਲ ਮੈਦਾਨ 'ਚ ਨੈੱਟ ਲਾਉਣ ਨੂੰ ਲੈ ਕੇ ਹੋਏ ਝਗੜੇ 'ਚ 3 ਨੌਜਵਾਨਾਂ ਨੂੰ ਘਰ ਜਾ ਕੇ ਮਾਰੀਆਂ ਗੋਲੀਆਂ

Image
ਸਰਾਏ ਅਮਾਨਤ ਖਾਂ, 28 ਜਨਵਰੀ (ਨਰਿੰਦਰ ਸਿੰਘ ਦੋਦੇ)- ਥਾਣਾ ਸਰਾਏ ਅਮਾਨਤ ਖਾਂ ਅਧੀਨ ਆਉਂਦੇ ਪਿੰਡ ਮੀਆਂਪੁਰ 'ਚ ਵਾਲੀਬਾਲ ਦੇ ਮੈਦਾਨ 'ਚ ਨੈੱਟ ਲਗਾਉਣ ਤੋਂ ਹੋਏ ਝਗੜੇ 'ਚ ਕੁਝ ਨੌਜਵਾਨਾਂ ਵਲੋਂ ਤਿੰਨ ਨੌਜਵਾਨਾਂ ਦੇ ਘਰਾਂ 'ਚ ਜਾ ਕੇ ਉਨ੍ਹਾਂ ਨੂੰ ਗੋਲੀਆਂ ਮਾਰੀਆਂ ਗਈਆਂ, ਜਿਸ ਦੌਰਾਨ ਤਿੰਨੇ ਨੌਜਵਾਨ ਜ਼ਖ਼ਮੀ ਹੋ ਗਏ। ਪੀੜਤ ਨੌਜਵਾਨਾਂ ਦੀ ਪਹਿਚਾਣ ਮਨਪ੍ਰੀਤ ਸਿੰਘ ਤੇ ਲਵਪ੍ਰੀਤ ਸਿੰਘ ਪੁੱਤਰ ਸਾਹਿਬ ਸਿੰਘ ਅਤੇ ਗਗਨਦੀਪ ਸਿੰਘ ਪੁੱਤਰ ਦਲਬੀਰ ਦੇ ਰੂਪ 'ਚ ਹੋਈ ਹੈ। ਤਿੰਨਾਂ ਨੌਜਵਾਨਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਕਸੇਲ ਵਿਖੇ ਦਾਖ਼ਲ ਕਰਾਇਆ ਗਿਆ ਹੈ। ਫਿਲਹਾਲ ਪੁਲਿਸ ਵਲੋਂ ਇਸ ਮਾਮਲੇ 'ਚ ਜਾਂਚ ਕੀਤੀ ਜਾ ਰਹੀ ਹੈ।

Australian high school student alleges sexual assault on a train in India

Image
Indian train station Source: EPA/PIYAL ADHIKARY A 16-year-old girl was allegedly groped by an unidentified man during an overnight train journey from Haridwar to Udaipur. 16-year-old high school student was allegedly sexually assaulted by a man on an overnight train journey while she was on a trip to India, last month. The teenager was travelling with 13 of her classmates, three teachers and an expedition leader, as part of the World Challenge program, when the incident occurred. The student was travelling on a train from Haridwar to Udaipur when she was allegedly groped on the backside by a male passenger on her way to the toilet. She was reportedly accompanied by a friend at the time since she did not feel safe to walk alone on a crowded train. Once the student had recovered from her shock, she informed her teachers about the incident and also pointed out the assailant to them. The World Challenge expedition leader who accompanied the group confronted the man but he managed to escape...

ਗਾਇਕ ਮਨਕੀਰਤ ਵੀ ਹੋਏ ਜਾਂਚ ਅਧਿਕਾਰੀ ਸਾਹਮਣੇ ਪੇਸ਼

Image
ਲੁਧਿਆਣਾ, 27 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬੀ ਗਾਇਕ ਮਨਕੀਰਤ ਔਲਖ ਵੀ ਜਾਂਚ ਅਧਿਕਾਰੀ ਸਾਹਮਣੇ ਪੇਸ਼ ਹੋਏ ਅਤੇ ਉਨ੍ਹਾਂ ਨੇ ਆਪਣੇ ਬਿਆਨ ਕਲਮਬੰਦ ਕਰਵਾਏ | ਜਾਣਕਾਰੀ ਅਨੁਸਾਰ ਆਰ.ਟੀ.ਆਈ. ਕਾਰਕੁਨ ਕੁਲਦੀਪ ਸਿੰਘ ਖਹਿਰਾ ਵੱਲੋਂ ਬੀਤੇ ਦਿਨ ਹਾਈਕੋਰਟ ਦੇ ਹੁਕਮਾਂ ਉਲੰਘਣਾ ਕਰਨ ਦਾ ਦੋਸ਼ ਲਗਾ ਕੇ ਸਿੱਧੂ ਮੂਸੇਵਾਲਾ ਅਤੇ ਮਨਕੀਰਤ ਔਲਖ ਖਿਲਾਫ਼ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਦੀ ਕਿ ਪੁਲਿਸ ਕਮਿਸ਼ਨਰ ਵਲੋਂ ਜਾਂਚ ਕਰਨ ਦੇ ਹੁਕਮ ਦਿੱਤੇ ਗਏ ਸਨ | ਏ.ਸੀ.ਪੀ. ਜਸ਼ਨਦੀਪ ਸਿੰਘ ਗਿੱਲ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸਿੱਧੂ ਮੂਸੇਵਾਲਾ ਵਲੋਂ ਸ਼ੁੱਕਰਵਾਰ ਨੂੰ ਆਪਣੇ ਬਿਆਨ ਕਲਮਬੱਧ ਕਰਵਾਏ ਗਏ ਸਨ | ਉਸ ਤੋਂ ਬਾਅਦ ਮਨਕੀਰਤ ਔਲਖ ਵਲੋਂ ਵੀ ਬਿਆਨ ਦਰਜ ਕਰਵਾਏ ਗਏ ਹਨ | ਸ. ਖਹਿਰਾ ਮੁਤਾਬਿਕ ਇਨ੍ਹਾਂ ਦੋਵਾਂ ਗਾਇਕਾਂ ਵਲੋਂ ਆਪਣੇ ਇਕ ਗੀਤ ਵਿਚ ਹਥਿਆਰਾਂ ਸਬੰਧੀ ਜ਼ਿਕਰ ਕੀਤਾ ਸੀ ਜੋ ਕਿ ਬਾਅਦ 'ਚ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ | ਹਾਲ ਦੀ ਘੜੀ ਪੁਲਿਸ ਅਧਿਕਾਰੀ ਕਿਸੇ ਵੀ ਸਿੱਟੇ 'ਤੇ ਨਹੀਂ ਪਹੁੰਚ ਸਕੇ ਹਨ ਅਤੇ ਜਾਂਚ ਕੀਤੇ ਜਾਣ ਬਾਰੇ ਕਿਹਾ ਜਾ ਰਿਹਾ ਹੈ | ਦੂਜੇ ਪਾਸੇ ਸਨਿਚਰਵਾਰ ਰਾਤ ਸਿੱਧੂ ਮੂਸੇਵਾਲੇ ਦਾ ਇਕ ਸ਼ੋਅ ਸਥਾਨਕ ਪੱਖੋਵਾਲ ਸੜਕ ਸਥਿਤ ਇੰਡੋਰ ਸਟੇਡੀਅਮ ਵਿਚ ਕਰਵਾਇਆ ਗਿਆ ਸੀ | ਸ਼ੋਅ ਦਾ ਸਮਾਂ 7 ਤੋਂ 1...

ਆਸਟ੍ਰੇਲੀਆ ਡੇਅ' 'ਤੇ ਭਾਰਤੀ ਸ਼ਖ਼ਸੀਅਤਾਂ ਨੂੰ ਵੀ ਮਿਲੇ ਪੁਰਸਕਾਰ

Image
ਮੈਲਬੌਰਨ, 27 ਜਨਵਰੀ (ਸਰਤਾਜ ਸਿੰਘ ਧੌਲ)-'ਆਸਟ੍ਰੇਲੀਆ ਡੇਅ' 'ਤੇ ਇਸ ਵਾਰ ਇੱਥੋਂ ਦੇ ਬਹੁ-ਸੱਭਿਆਚਾਰਕ ਭਾਈਚਾਰੇ ਦੇ ਲੋਕਾਂ ਨੂੰ ਉਨ੍ਹਾਂ ਦੀਆਂ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ, ਜਿਸ 'ਚ ਕੁਝ ਭਾਰਤੀ ਲੋਕ ਵੀ ਸ਼ਾਮਿਲ ਹਨ | 549 ਅਜਿਹੇ ਲੋਕ ਸਨ ਜਿਨ੍ਹਾਂ ਨੇ ਆਪੋ-ਆਪਣੇ ਭਾਈਚਾਰਿਆਂ 'ਚ ਨਾਮਣਾ ਖੱਟਿਆ ਸੀ ਅਤੇ ਉਨ੍ਹਾਂ ਨੂੰ ਸਰਕਾਰ ਵਲੋਂ ਪੁਰਸਕਾਰ ਦੇ ਕੇ ਨਿਵਾਜਿਆ ਗਿਆ | ਇੰਦਰਜੀਤ ਸਿੰਘ ਜੋ ਕਿ ਅੱਖਾਂ ਦੀ ਦੇਖਭਾਲ ਪ੍ਰੋਗਰਾਮ ਰਾਹੀਂ ਅੰਤਰ ਰਾਸ਼ਟਰੀ ਭਾਈਚਾਰੇ ਦੇ ਲੋਕਾਂ ਦੀ ਸੇਵਾ ਕਰ ਰਿਹਾ ਹੈ | ਉਸ ਵਲੋਂ ਪੱਛੜੇ ਦੇਸ਼ਾਂ ਦੇ ਲੋਕਾਂ ਦੀਆਂ ਅੱਖਾਂ ਦੀਆਂ 37000 ਸਰਜਰੀਆਂ ਕਰਵਾਉਣ ਲਈ ਫੰਡਿੰਗ ਦਿੱਤੀ ਹੈ | ਓਮੇਸ਼ ਚੰਦਰ ਜਿਨ੍ਹਾਂ ਨੂੰ ਬਹੁ-ਸੱਭਿਆਚਾਰਕ ਭਾਈਚਾਰੇ ਵਿਚ ਮਹੱਤਵਪੂਰਨ ਯੋਗਦਾਨ ਲਈ ਇਹ ਸਨਮਾਨ ਮਿਲਿਆ ਹੈ | ਆਪਣੀ ਪਤਨੀ ਊਸ਼ਾ ਚੰਦਰਾ ਨਾਲ ਓਮੇਸ਼ ਚੰਦਰਾ ਨੂੰ ਵਧੀਆ ਸਿਟੀਜ਼ਨ ਹੋਣ ਦਾ ਪੁਰਸਕਾਰ ਮਿਲ ਚੁੱਕੇ ਹਨ | ਇਸ ਵਾਰ ਵੀ ਬਹੁ-ਸੱਭਿਆਚਾਰਕਤਾ ਪ੍ਰਤੀ ਉਸ ਦੀ ਖੁੱਲ੍ਹ ਦਿਲੀ ਸੇਵਾ ਲਈ ਇਹ ਸਨਮਾਨ ਦਿੱਤਾ ਗਿਆ ਹੈ | ਪੇਸ਼ੇ 'ਚ ਸ੍ਰੀਮਤੀ ਗੁਪਤਾ ਸ਼ੈੱਫ ਵਜੋਂ ਕੰਮ ਕਰਦੇ ਹਨ, ਉਨ੍ਹਾਂ ਨੇ ਭਾਰਤੀ ਪਕਵਾਨਾਂ ਨੂੰ ਲੋਕਾਂ 'ਚ ਉਤਸ਼ਾਹਿਤ ਕੀਤਾ ਹੈ | ਇਸ ਸੂਚੀ ਵਿਚ ਪ੍ਰੋ: ਸਰਵ ਦਮਨ ਸਿੰਘ ਵੀ ਸ਼ਾਮਿਲ ਸਨ, ਜਿਨ੍ਹਾਂ ਨੂੰ ਕਮਿਊਨਿਟੀ 'ਚ ਵਧੀਆ ਵਿਦਵਾਨ ਵੀ ਮੰਨਿਆ ਜਾਂਦਾ ਹੈ, ਉਹ ਆਸਟ੍ਰੇਲੀਆ,...

Californian woman dies as clothing becomes caught in food processing machine

Image
Woman dies after clothing gets caught in machine A woman died when her clothing became caught in machinery used to process raisins in California. Yaneth Lopez Valladares, 33, was killed while working at the Del Rey Packing Company around 11am on January 25, the Fresno County sheriff’s office said. The preliminary investigation shows she “got a piece of loose clothing caught in a machine used to process raisins” and that the machine caused severe injuries. Two other workers were nearby and immediately powered down the machine and called emergency services. It was Valladares’ second year working there. The California Division of Occupational Health and Safety is investigating the death. “This is obviously a very traumatic situation - for the owner, for the employees to see one of their colleagues lose their life so suddenly, in a job that they do on a regular basis and maybe take for granted,” Fresno County Sheriff’s spokesman Tony Botti said.

ਜੈਪੁਰ 'ਚ ਸਾਹਮਣੇ ਆਇਆ ਕੋਰੋਨਾ ਵਾਇਰਸ ਦਾ ਮਰੀਜ਼

Image
ਜੈਪੁਰ, 27 ਜਨਵਰੀ- ਕੋਰੋਨਾ ਵਾਇਰਸ ਕਾਰਣ ਹੁਣ ਤੱਕ ਚੀਨ 'ਚ ਅੱਧਾ ਦਰਜਨ ਤੋਂ ਵੱਧ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਚੱਲਦਿਆਂ ਰਾਜਸਥਾਨ ਦੇ ਜੈਪੁਰ 'ਚ ਕੋਰੋਨਾ ਵਾਇਰਸ ਦਾ ਇਕ ਮਰੀਜ਼ ਸਾਹਮਣੇ ਆਇਆ ਹੈ। ਮਰੀਜ਼ ਨੂੰ ਜੈਪੁਰ ਦੇ ਐੱਸ.ਐੱਮ.ਐੱਸ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਲੜਕਾ ਚੀਨ 'ਚ ਪੜਾਈ ਕਰਦਾ ਹੈ।

ਦਿੱਗਜ ਬਾਸਕਟਬਾਲ ਖਿਡਾਰੀ ਕੋਬੀ ਬ੍ਰਾਇੰਟ ਅਤੇ ਉਨ੍ਹਾਂ ਦੀ ਧੀ ਦੀ ਹੈਲੀਕਾਪਟਰ ਹਾਦਸੇ 'ਚ ਮੌਤ

Image
ਕੈਲੇਫੋਰਨੀਆ, 27 ਜਨਵਰੀ- ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ (ਐੱਨ. ਬੀ. ਏ.) ਦੇ ਸਾਬਕਾ ਦਿੱਗਜ ਖਿਡਾਰੀ ਕੋਬੀ ਬ੍ਰਾਇੰਟ ਅਤੇ ਉਨ੍ਹਾਂ ਦੀ ਧੀ ਸਣੇ 9 ਲੋਕਾਂ ਦੀ ਅਮਰੀਕਾ ਦੇ ਕਾਲਬਸਸ ਇਲਾਕੇ 'ਚ ਵਾਪਰੇ ਹੈਲੀਕਾਪਟਰ ਹਾਦਸੇ 'ਚ ਮੌਤ ਹੋ ਗਈ। ਲਾਸ ਏਂਜਲਸ ਕਾਊਂਟੀ ਸ਼ੈਰਿਫ ਅਲੈਕਸ ਵਿਲਾਨੁਏਵਾ ਨੇ ਇਸ ਸੰਬੰਧੀ ਪੁਸ਼ਟੀ ਕਰਦਿਆਂ ਕਿਹਾ, ''ਬਾਸਕਟਬਾਲ ਦੇ ਦਿੱਗਜ ਖਿਡਾਰੀ ਕੇਬੀ ਬ੍ਰਾਇੰਟ ਦੇ ਨਾਲ ਹੈਲੀਕਾਪਟਰ 'ਚ ਸਵਾਰ ਹੋਰ 9 ਲੋਕਾਂ ਦੀ ਮੌਤ ਹੋ ਗਈ।'' ਐੱਨ. ਬੀ. ਏ. ਨੇ ਵੀ ਪੁਸ਼ਟੀ ਕਰਦਿਆਂ ਕਿਹਾ ਕਿ ਹਾਦਸੇ ਕੇਬੀ ਬ੍ਰਾਇੰਟ ਅਤੇ ਉਨ੍ਹਾਂ ਦੀ ਧੀ ਗਿਆਨਾ ਮਾਰਿਆ (13) ਦੀ ਵੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਬ੍ਰਾਇੰਟ ਅਤੇ ਹੋਰ ਲੋਕ ਇੱਕ ਬਾਸਕਟਬਾਲ ਮੁਕਾਬਲੇ ਲਈ ਸਿਕੋਰਸਕੀ ਐੱਸ.-76 ਬੀ. ਹੈਲੀਕਾਪਟਰ ਰਾਹੀਂ ਜਾ ਰਹੇ ਸਨ ਕਿ ਇਸੇ ਦੌਰਾਨ ਇਹ ਹਾਦਸਾ ਵਾਪਰ ਗਿਆ। ਸ਼ੁਰੂਆਤੀ ਰਿਪੋਰਟਾਂ ਮੁਤਾਬਕ ਹਾਦਸੇ ਦਾ ਕਾਰਨ ਹੈਲੀਕਾਪਟਰ 'ਚ ਅੱਗ ਲੱਗਣਾ ਦੱਸਿਆ ਜਾ ਰਿਹਾ ਹੈ। ਕੋਬੀ ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ (ਐੱਨ. ਬੀ. ਏ.) 'ਚ 20 ਸਾਲ ਰਹੇ ਅਤੇ ਇਸ ਦੌਰਾਨ ਉਨ੍ਹਾਂ ਨੇ ਪੰਜ ਵਾਰ ਚੈਂਪੀਅਨਸ਼ਿਪ ਆਪਣੇ ਨਾਂ ਕੀਤੀ। ਉਹ ਬਾਸਕਟਬਾਲ ਜਗਤ ਦੇ ਮਹਾਨ ਖਿਡਾਰੀਆਂ 'ਚੋਂ ਇੱਕ ਸਨ ਅਤੇ ਸਾਲ 2016 'ਚ ਉਹ ਸੇਵਾ ਮੁਕਤ ਹੋਏ ਸਨ।

ਵੀਜ਼ਾ ਖਤਮ ਹੋਣ ‘ਤੇ ਆਸਟ੍ਰੇਲੀਆ ਪੁੱਜਣ ਲਈ ਨੌਜਵਾਨ ਤੈਰਿਆ 540 ਕਿਲੋਮੀਟਰ, ਪਰ...

Image
ਵੀਜ਼ਾ ਖਤਮ ਹੋਣ ‘ਤੇ ਆਸਟ੍ਰੇਲੀਆ ਪੁੱਜਣ ਲਈ ਨੌਜਵਾਨ ਤੈਰਿਆ 540 ਕਿਲੋਮੀਟਰ, ਪਰ... ਸਪੋਕਸਮੈਨ ਸਮਾਚਾਰ ਸੇਵਾ | Edited by :  ਗੁਰਬਿੰਦਰ ਸਿੰਘ Published Jan 23, 2020, 6:10 pm IST Updated Jan 23, 2020, 6:10 pm IST       ਵੀਜਾ ਖਤਮ ਹੋਣ ‘ਤੇ ਇੱਕ ਨੌਜਵਾਨ ਨੇ ਅਜਿਹਾ ਕਦਮ ਚੁੱਕਿਆ ਜਿਸਦੇ ਬਾਰੇ ਸੁਣ...  Swimming ਕੇਤਕੇ: ਵੀਜਾ ਖਤਮ ਹੋਣ ‘ਤੇ ਇੱਕ ਨੌਜਵਾਨ ਨੇ ਅਜਿਹਾ ਕਦਮ ਚੁੱਕਿਆ ਜਿਸਦੇ ਬਾਰੇ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਰਿਪੋਰਟ ਮੁਤਾਬਿਕ, ਅਲਜੀਰੀਆ ਦੇ ਇੱਕ ਨੌਜਵਾਨ ਨੇ ਪੂਰਵੀ ਤੀਮੋਰ ਤੋਂ ਤੈਰ ਕੇ ਆਸਟ੍ਰੇਲੀਆ ਜਾਣ ਦਾ ਫੈਸਲਾ ਕੀਤਾ ਕਿਉਂਕਿ ਉਸਦਾ ਵੀਜਾ ਖਤਮ ਹੋ ਗਿਆ ਸੀ, visa Advertisement ਹਾਲਾਂਕਿ 570 ਕਿਲੋਮੀਟਰ ਦਾ ਇਹ ਰਸਤਾ ਤੈਰਕੇ ਪਾਰ ਕਰਨਾ ਕਿਸੇ ਵੀ ਸ਼ਖਸ ਲਈ ਕਰ ਪਾਉਣਾ ਸੰਭਵ ਨਹੀਂ ਹੈ। ਜਾਣਕਾਰੀ ਦੇ ਮੁਤਾਬਕ, ਅਲਜੀਰੀਆ ਦੇ ਇਸ ਸ਼ਖਸ ਦਾ ਨਾਮ ਹਮਿਨੌੰਨਾ ਅਬਦੁਲ ਰਹਿਮਾਨ ਹੈ। Australia Visa  ਜੋ ਪਿਛਲੇ ਕਾਫ਼ੀ ਸਮੇਂ ਤੋਂ ਪੂਰਬੀ ਤੀਮੋਰ ਵਿੱਚ ਰਹਿ ਰਿਹਾ ਸੀ ਲੇਕਿਨ ਵੀਜੇ ਦੇ ਖਤਮ ਹੋ ਜਾਣ ਅਤੇ ਪੈਸੇ ਖਤਮ ਹੋ ਜਾਣ ਤੋਂ ਬਾਅਦ ਉਸਨੇ ਤੈਰ ਕੇ ਆਸਟ੍ਰੇਲੀਆ ਜਾਣ ਦਾ ਫੈਸਲਾ ਕੀਤਾ। 31 ਸਾਲ ਦਾ ਇਹ ਜਵਾਨ ਪੂਰਬੀ ਤੀਮੋਰ ਦੀ ਰਾਜਧਾਨੀ ਡਿਲਿ ‘ਚ ਦਸੰਬਰ 2019 ਤੋਂ ਇੱਕ ਟੂਰਿਸਟ ਵੀਜੇ ਦੇ ਆਧਾਰ ‘ਤੇ ਰਹਿ ਰਿਹਾ ਸੀ। swimming ਇਸ ਤੋਂ ਬਾਅਦ ਅਬਦੁਲ ਰਹਿ...

ਖਤਰਨਾਕ ਕਰੋਨਾ ਵਾਇਰਸ ਦੀ ਅਸਟਰੇਲੀਆ ਵਿੱਚ ਦਸਤਕ ..... ਪਹਿਲਾ ਕੇਸ ਵਿਕਟੋਰੀਆ ਤੋਂ ਆਇਆ ਸਾਹਮਣੇ

Image
Coronavirus case confirmed in Victoria New coronavirus strain: What you need to know New coronavirus strain: What you need to know A case of the  deadly coronavirus  has been confirmed in Victoria. Health Minister Jenny Mikakos said on Saturday morning a case of the respiratory condition had been confirmed in a man who last week returned from China. It's the first confirmed case in Australia. The coronavirus as seen under a microscope. (British Health Protection Agency) The Chinese national in his 50s had been in Wuhan, a city of 11 million people which has been the epicentre of the outbreak. Five people are undergoing testing for the virus in NSW and two in Queensland. Coronavirus: Second case confirmed in the US and two new cases in Taiwan as death toll rises in China A number of people have already been cleared in both states. The  virus has already killed more than 40 people in China  and infected upward of 1000 people around the world. A thermal scanner che...

ਧੂੜ ਦੇ ਤੂਫ਼ਾਨ ਨੇ ਆਸਟ੍ਰੇਲੀਆ ਦੇ ਕੁਝ ਹਿੱਸੇ ਨੂੰ ਘੇਰਿਆ

Image
ਐਡੀਲੇਡ, 24 ਜਨਵਰੀ (ਗੁਰਮੀਤ ਸਿੰਘ ਵਾਲੀਆ)-ਦੱਖਣੀ ਆਸਟ੍ਰੇਲੀਆ ਸਮੇਤ ਵਿਕਟੋਰੀਆ ਤੇ ਨਿਊ ਸਾਊਥ ਵੇਲਜ਼ ਦੇ ਵਿਸ਼ਾਲ ਖੇਤਰ 'ਚ ਧੂੜ ਦੇ ਤੂਫਾਨ ਤੇ ਤੇਜ਼ ਹਵਾਵਾਂ ਨੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ | ਸੜਕਾਂ 'ਤੇ ਡਰਾਈਵਿੰਗ ਸਮੇਂ ਘੱਟ ਨਜ਼ਰ ਆਉਣ ਕਾਰਨ ਮੌਸਮ ਵਿਭਾਗ ਵਲੋਂ ਵਾਹਨ ਚਾਲਕਾਂ ਨੂੰ ਧਿਆਨ ਨਾਲ ਡਰਾਈਵਿੰਗ ਕਰਨ ਦੇ ਨਿਰਦੇਸ਼ ਸਮੇਤ ਡਰਾਈਵਿੰਗ ਦੇ ਨਿਯਮਾਂ ਅਨੁਸਾਰ ਚੱਲਣ ਦੀ ਹਦਾਇਤ ਕੀਤੀ ਹੈ | ਸਭ ਤੋਂ ਵੱਧ ਪ੍ਰਭਾਵਿਤ ਇਲਾਕੇ 'ਚ ਦੱਖਣੀ ਆਸਟ੍ਰੇਲੀਆ ਦੇ ਰਿਵਰਲੈਂਡ, ਨਿਊ ਸਾਊਥ ਵੇਲਜ਼ ਦੇ ਪੱਛਮੀ ਹਿੱਸੇ ਸ਼ਾਮਿਲ ਹਨ, ਜਿਥੇ 70 ਕਿਲੋਮੀਟਰ ਤੋਂ 125 ਕਿਲੋਮੀਟਰ ਦੀ ਰਫ਼ਤਾਰ ਨਾਲ ਉੱਡਦੀ ਧੂੜ ਨੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ | ਮੌਸਮ ਵਿਭਾਗ ਨੇ ਰਿਵਰਲੈਂਡ, ਫਲਿਡਰ, ਮਰੇਲੈਂਡਜ 'ਚ ਵਿਨਾਸ਼ਕਾਰੀ ਹਵਾਵਾਂ ਲਈ ਸਖ਼ਤ ਚਿਤਾਵਨੀ ਜਾਰੀ ਕਰਦੇ ਹੋਏ ਕਿਹਾ ਕਿ ਲੋਕ ਬਿਜਲੀ ਦੀਆਂ ਤਾਰਾਂ ਤੋਂ ਦੂਰੀ ਬਣਾ ਕੇ ਰੱਖਣ | ਦਮੇ ਤੇ ਸਾਹ ਦੇ ਰੋਗੀਆਂ ਨੂੰ ਬਾਹਰ ਜਾਣ ਸਮੇਂ ਮਾਸਕ ਦੀ ਵਰਤੋਂ ਕਰਨ ਲਈ ਆਖਿਆ ਗਿਆ ਹੈ | ਕੰਗਾਰੂ ਆਈਲੈਂਡ 'ਚ ਲੱਗੀ ਅੱਗ ਦੇ ਅਸਰ ਕਰਕੇ ਧੂੜ ਤੇ ਸੁਆਹ ਸਥਾਨਕ ਸੜਕਾਂ ਦੀ ਦਿੱਖ ਨੂੰ ਤੇ ਲੋਕਾਂ ਦੀ ਸਿਹਤ ਨੂੰ ਪ੍ਰਭਾਵਿਤ ਕਰ ਰਹੀ ਹੈ |

ਪਤਨੀ ਅਤੇ ਦੋ ਬੱਚਿਆਂ ਦਾ ਕਤਲ ਕਰ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼

Image
ਐੱਸ. ਏ. ਐੱਸ. ਨਗਰ / ਮਨੀਮਾਜਰਾ, 23 ਜਨਵਰੀ (ਜਸਬੀਰ ਸਿੰਘ ਜੱਸੀ)-ਮਨੀਮਾਜਰਾ ਹਾਊਸਿੰਗ ਬੋਰਡ ਕੰਪਲੈਕਸ ਦੇ ਇਕ ਘਰ 'ਚ ਘਰ ਦੇ ਮੁਖੀ ਵਲੋਂ ਆਪਣੀ ਪਤਨੀ ਸਮੇਤ ਬੇਟੀ ਅਤੇ ਬੱਚੇ ਦਾ ਗਲਾ ਘੁੱਟ ਕੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਇਨ੍ਹਾਂ ਕਤਲਾਂ ਦਾ ਉਸ ਸਮੇਂ ਪਤਾ ਲੱਗਾ ਜਦੋਂ ਕਥਿਤ ਦੋਸ਼ੀ ਦੇ ਘਰ ਤੋਂ ਇਕ ਖ਼ੁਦਕੁਸ਼ੀ ਨੋਟ ਮਿਲਿਆ | ਘਰ ਦੇ ਮੁਖੀ ਸੰਜੇ ਅਰੋੜਾ ਨੂੰ ਗੰਭੀਰ ਹਾਲਤ ਵਿਚ ਪੀ. ਜੀ. ਆਈ. ਚੰਡੀਗੜ੍ਹ ਵਿਖੇ ਦਾਖ਼ਲ ਕਰਵਾਇਆ ਗਿਆ, ਜਿਸ ਵਲੋਂ ਪਰਿਵਾਰ ਦਾ ਕਤਲ ਕਰਨ ਉਪਰੰਤ ਰੇਲ-ਗੱਡੀ ਹੇਠ ਆ ਕੇ ਖ਼ੁਦਕੁਸ਼ੀ ਕਰਨ ਦਾ ਯਤਨ ਕੀਤਾ ਗਿਆ ਸੀ | ਪ੍ਰਾਪਤ ਜਾਣਕਾਰੀ ਅਨੁਸਾਰ ਇਸ ਦਿਲ ਦਹਿਲਾਉਣ ਵਾਲੀ ਵਾਰਦਾਤ 'ਚ ਮਿ੍ਤਕਾਂ ਦੀ ਪਹਿਚਾਣ ਸਰੀਤਾ (45), ਬੇਟੀ ਸਾਂਚੀ (21) ਅਤੇ ਬੇਟਾ ਅਰਜੁਨ (16) ਵਜੋਂ ਹੋਈ ਹੈ | ਘਟਨਾ ਦੀ ਸੂਚਨਾ ਮਿਲਣ ਉਪਰੰਤ ਐਸ. ਐਸ. ਪੀ. ਚੰਡੀਗੜ੍ਹ ਨਿਲਾਂਬਰੀ ਜੰਗਦਲੇ, ਐਸ. ਪੀ. ਕ੍ਰਾਈਮ ਵਿਨੀਤ ਕੁਮਾਰ, ਡੀ. ਐਸ. ਪੀ. ਈਸਟ ਦਿਲਸ਼ੇਰ ਸਿੰਘ ਚੰਦੇਲ, ਐਸ. ਐਚ. ਓ. ਮਨੀਮਾਜਰਾ ਜਸਵਿੰਦਰ ਕੌਰ ਵਲੋਂ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ, ਜਦਕਿ ਸੀ. ਐਫ. ਐਸ. ਐਲ. ਦੀ ਟੀਮ ਵਲੋਂ ਖ਼ੂਨ ਦੇ ਨਮੂਨੇ ਇਕੱਤਰ ਕੀਤੇ ਗਏ | ਪੁਲਿਸ ਨੇ ਜਿਥੇ ਹੱਤਿਆ ਤੇ ਆਰਮਜ਼ ਐਕਟ ਸਮੇਤ ਹੋਰ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਉਥ...

ਗਣਤੰਤਰ ਦਿਵਸ ਫੁੱਲ ਡਰੈੱਸ ਰਿਹਰਸਲ ਦੌਰਾਨ ਖਿੱਚ ਦਾ ਕੇਂਦਰ ਬਣੀ ਪੰਜਾਬ ਦੀ ਝਾਕੀ

Image
ਗਣਤੰਤਰ ਦਿਵਸ ਫੁੱਲ ਡਰੈੱਸ ਰਿਹਰਸਲ ਦੌਰਾਨ ਖਿੱਚ ਦਾ ਕੇਂਦਰ ਬਣੀ ਪੰਜਾਬ ਦੀ ਝਾਕੀ ਨਵੀਂ ਦਿੱਲੀ, 23 ਜਨਵਰੀ (ਬਲਵਿੰਦਰ ਸਿੰਘ ਸੋਢੀ)-ਗਣਤੰਤਰ ਦਿਵਸ ਪਰੇਡ ਸਬੰਧੀ ਫੁੱਲ ਡਰੈੱਸ ਰਿਹਰਸਲ ਕੀਤੀ ਗਈ ਜਿਸ ਵਿਚ ਜਵਾਨਾਂ ਨੇ ਆਪਣਾ ਦਮ ਵਿਖਾਇਆ | ਇਹ ਪਰੇਡ ਸਵੇਰੇ ਰਾਜਪੱਥ ਤੋਂ ਲਾਲ ਕਿਲ੍ਹੇ ਤੱਕ ਗਈ ਅਤੇ ਉਸ ਦੌਰਾਨ ਜਵਾਨਾਂ 'ਚ ਕਦਮਤਾਲ ਅਤੇ ਜੋਸ਼ ਭਰੇ ਬੈਂਡ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ, ਜਿਸ ਨੂੰ ਸੁਣ ਕੇ ਲੋਕਾਂ ਦੇ ਦਿਲਾਂ 'ਚ ਦੇਸ਼ ਭਗਤੀ ਦੀ ਭਾਵਨਾ ਪੈਦਾ ਹੋਈ | ਇਹ ਪਰੇਡ ਰਾਜਪੱਥ ਤੋਂ ਹੁੰਦੇ ਹੋਏ ਵਾਰ ਮੈਮੋਰੀਅਲ ਤੋਂ ਤਿਲਕ ਨਗਰ, ਬਹਾਦਰਸ਼ਾਹ ਜਫ਼ਰ ਮਾਰਗ ਹੁੰਦੇ ਹੋਏ ਹੋਏ ਲਾਲ ਕਿਲ੍ਹੇ ਤੱਕ ਪੁੱਜੀ | ਇਸ ਦੌਰਾਨ ਰਾਜਪੱਥ, ਇੰਡੀਆ ਗੇਟ, ਤਿਲਕ ਮਾਰਗ, ਆਈ.ਟੀ.ਓ. ਤੋਂ ਲੈ ਕੇ ਤਿਲਕ ਮਾਰਗ ਅਤੇ ਲਾਲ ਕਿਲ੍ਹੇ ਤੱਕ ਟ੍ਰੈਫ਼ਿਕ ਪ੍ਰਭਾਵਿਤ ਰਹੀ | ਇਸੀ ਪਰੇਡ 'ਚ ਸ਼ਾਮਿਲ ਹੋਣ ਵਾਲੀਆਂ ਝਾਕੀਆਂ ਨੇ ਪੂਰੀ ਤਿਆਰੀ ਨਾਲ ਆਪਣੀ ਝਲਕ ਵਿਖਾਈ | ਇਸ ਪਰੇਡ ਦੇ ਕਾਰਨ ਕੁੱਝ ਮੈਟਰੋ ਸਟੇਸ਼ਨ ਕੁਝ ਸਮੇਂ ਲਈ ਬੰਦ ਕੀਤੇ ਗਏ | ਇਸ ਦੌਰਾਨ ਪੁਲਿਸ ਵਲੋਂ ਪੂਰੀ ਤਰ੍ਹਾਂ ਨਾਲ ਸੁਰੱਖਿਆ ਕੀਤੀ ਹੋਈ ਸੀ | ਪਰੇਡ ਜਾਣ ਵਾਲੇ ਰਸਤਿਆਂ ਨੂੰ ਟ੍ਰੈਫ਼ਿਕ ਦੇ ਲਈ ਬਦਲਿਆ ਗਿਆ, ਜਿਸ ਕਰਕੇ ਲੋਕਾਂ ਨੂੰ ਕਾਫ਼ੀ ਦਿੱਕਤ ਦਾ ਸਾਹਮਣਾ ਕਰਨਾ ਪਿਆ | ਗਣਤੰਤਰ ਦਿਵਸ ਮੌਕੇ ਸੁਣੇਗੀ ਰਾਫ਼ੇਲ ਦੀ ਦਹਾੜ ਇਸ ਵਾਰ ਗਣਤੰਤਰ ਦਿਵਸ ਪਰੇਡ ਵਿਚ ਪਹਿਲੀ ਵਾਰ ਰਾਫ਼ੇਲ ਦੀ ...

ਅਮਰੀਕਾ ਨਹੀਂ ਦੇਵੇਗਾ ਗਰਭਵਤੀ ਔਰਤਾਂ ਨੂੰ ਵੀਜ਼ਾ

Image
'Birth tourism': US steps up scrutiny of pregnant visa applicants The US Department of State has unveiled new rules to deter pregnant women from travelling to the US to give birth. The policy takes effect on Friday and is intended as a crackdown on what is known as "birth tourism". Under the rule, pregnant women applying for US visitor visas may need to prove they have a specific reason for travel other than giving birth on US soil. Nearly all children born in the US gets automatic citizenship - a law US President Donald Trump has criticised. His administration says the new travel policy is necessary to safeguard US national security and public health. Mr Trump has sought to limit immigration to the US, and has previously questioned the US constitutional amendment that grants citizenship to "all persons born or naturalised in the United States". Conservatives have long decried so-called anchor babies, born in the US to parents who are seeking to live in Amer...

ਐਡੀਲੇਡ ਸਕੌਟ ਕਾਲਜ ਦੀ ਬੱਸ ਹਾਦਸਾਗ੍ਰਸਤ, 7 ਵਿਦਿਆਰਥੀ ਜ਼ਖ਼ਮੀ

Image
ਐਡੀਲੇਡ, 23 ਜਨਵਰੀ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਸਕੌਟ ਕਾਲਜ ਦੀ ਬੱਸ ਜੋ ਵਿਦਿਆਰਥੀਆਂ ਨੂੰ ਰੈਇੰਗ ਕੈਂਪ 'ਚ ਸ਼ਾਮਿਲ ਕਰ ਰਹੀ ਸੀ, ਉਹ ਆਸਟ੍ਰੇਲੀਆਈ ਸਰਹੱਦ ਪੱਛਮੀ ਵਿਕਟੋਰੀਆ ਨੇੜੇ ਹਾਦਸਾਗ੍ਰਸਤ ਹੋ ਗਈ | ਬੱਸ ਵਿਚ 21 ਵਿਦਿਆਰਥੀਆਂ ਤੇ 4 ਬਾਲਗ ਸਵਾਰ ਸਨ | ਸਾਰਜੈਂਟ ਨੈਲਸਨ ਨੇ ਦੱਸਿਆ ਕਿ ਹਾਦਸਾ ਵਾਪਰਨ ਸਮੇਂ ਨੇੜੇ ਡਾਕਟਰ ਦੀ ਸਹਾਇਤਾ ਮਿਲਣ ਕਰ ਕੇ ਜ਼ਖ਼ਮੀਆਂ ਦੇ ਇਲਾਜ ਲਈ ਪ੍ਰਬੰਧ ਸੰਭਵ ਹੋ ਸਕੇ | ਬਹੁਤ ਸਾਰੇ ਵਿਦਿਆਰਥੀਆਂ ਨੂੰ ਦਰਮਿਆਨੀ ਸੱਟਾਂ ਲੱਗੀਆਂ | 2 ਵਿਦਿਆਰਥੀਆਂ ਨੂੰ ਜਹਾਜ਼ ਰਾਹੀਂ ਐਡੀਲੇਡ ਹਸਪਤਾਲ ਦਾਖ਼ਲ ਕਰਵਾਇਆ ਗਿਆ | 5 ਹੋਰਨਾਂ ਨੂੰ ਨੇੜਲੇ ਹਸਪਤਾਲਾਂ 'ਚ ਦਾਖ਼ਲ ਕਰਵਾਇਆ ਗਿਆ | ਇਕ ਜੌੜਾ ਗੰਭੀਰ ਜ਼ਖ਼ਮੀ ਹੋ ਗਿਆ ਜੋ ਜੇਰੇ ਇਲਾਜ ਹਸਪਤਾਲ 'ਚ ਹੈ | ਹਾਦਸੇ 'ਚ ਸ਼ਾਮਿਲ ਵਿਦਿਆਰਥੀਆਂ ਦੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਕਿ ਬੱਚੇ ਠੀਕ ਹਾਲਤ 'ਚ ਹਨ | ਸਾਰਜੈਂਟ ਨੇ ਕਿਹਾ ਕਿ ਚੰਗੀ ਗੱਲ ਹੈ ਕਿ ਹਾਦਸੇ 'ਚ ਸਾਰੇ ਬੱਚੇ ਠੀਕ-ਠਾਕ ਹਨ |

ਹਾਜ਼ ਹਾਦਸਾਗ੍ਰਸਤ ਹੋਣ ਨਾਲ ਤਿੰਨ ਅਮਰੀਕੀ ਅੱਗ ਬੁਝਾਊ ਕਰਮੀ ਹਲਾਕ

Image
ਸਿਡਨੀ, 23 ਜਨਵਰੀ (ਹਰਕੀਕਤ ਸਿੰਘ ਸੰਧਰ)-ਪਿਛਲੇ ਕੁਝ ਮਹੀਨਿਆਂ ਤੋਂ ਆਸਟ੍ਰੇਲੀਆ ਵਿਚ ਲੱਗੀ ਜੰਗਲ ਦੀ ਅੱਗ 'ਤੇ ਕਾਬੂ ਪਾਉਣ ਲਈ ਅਮਰੀਕਾ ਤੋਂ ਆਸਟ੍ਰੇਲੀਆ ਪਹੁੰਚਿਆ ਅੱਗ ਬੁਝਾਓ ਦਸਤੇ ਦਾ ਜਹਾਜ਼ ਅੱਜ ਘਟਾਨ ਗ੍ਰਸਤ ਹੋ ਗਿਆ | ਅਮਰੀਕੀ ਮੂਲ ਦੇ ਤਿੰਨ ਅੱਗ ਬੁਝਾਓ ਕਰਮੀ ਇਸ ਵਿਚ ਸ਼ਹੀਦ ਹੋ ਗਏ | ਇਹ ਜਹਾਜ਼ ਅੱਗ 'ਤੇ ਪਾਣੀ ਦੀ ਬੁਛਾੜ ਕਰਨ ਵਾਲਾ ਸੀ ਅਤੇ ਹਾਦਸਾਗ੍ਰਸਤ ਸਮੇਂ ਇਹ ਨਿਊ ਸਾਊਥ ਵੇਲਜ਼ ਰਾਜ ਦੇ ਕੂੰਮਾ ਇਲਾਕੇ ਦੇ ਉੱਤਰ-ਪੂਰਬ ਦੇ ਨੇੜੇ ਸੀ | ਹਾਦਸੇ ਦੇ ਅਸਲੀ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਪਰ ਆਈਆਂ ਰਿਪੋਰਟਾਂ ਅਨੁਸਾਰ ਜਹਾਜ਼ ਦੇ ਡਿਗਣ ਤੋਂ ਪਹਿਲਾਂ ਹੀ ਉਸ ਵਿਚ ਅੱਗ ਲੱਗ ਗਈ ਸੀ | ਹਾਦਸੇ ਵਾਲੀ ਥਾਂ 'ਤੇ ਇਕ ਵੱਡੀ ਅੱਗ ਦਾ ਗੋਲਾ ਸੀ | ਆਰ. ਐਫ. ਐਸ. ਦੇ ਕਮਿਸ਼ਨਰ ਸ਼ੇਨ ਫਿਟਜ਼ਮਿਸ਼ ਨੇ ਇਸ ਘਟਨਾ 'ਤੇ ਬੇਹੱਦ ਦੁੱਖ ਪ੍ਰਗਟ ਕੀਤਾ ਹੈ | ਇਹ ਜਹਾਜ਼ ਸਿਡਨੀ ਦੇ ਰਿਚਮੰਡ ਹਵਾਈ ਅੱਡੇ ਤੋਂ ਉੱਡਿਆ ਸੀ ਤੇ ਕੁਝ ਦੇਰ ਬਾਅਦ ਹੀ ਰਾਡਾਰ ਵਿਚ ਅਲੋਪ ਹੋ ਗਿਆ | ਦੂਸਰੇ ਪਾਸੇ ਗਰਮ ਮੌਸਮ ਕਾਰਨ ਨਿਊ ਸਾਊਥ ਵੇਲਜ਼ ਦੇ ਜੰਗਲਾਂ ਦੀ ਅੱਗ ਬਹੁਤ ਭਿਅੰਕਰ ਹੋਈ ਹੈ |

ਸਿਆਟਲ 'ਚ ਅਣਪਛਾਤਿਆਂ ਵਲੋਂ ਕੀਤੀ ਗੋਲੀਬਾਰੀ 'ਚ 2 ਮੌਤਾਂ-7 ਜ਼ਖ਼ਮੀ

Image
ਸਿਆਟਲ, 23 ਜਨਵਰੀ (ਹਰਮਨਪ੍ਰੀਤ ਸਿੰਘ)- ਸਿਆਟਲ ਦੇ ਸੰਘਣੀ ਆਬਾਦੀ ਵਾਲੇ ਡਾਊਨ ਟਾਊਨ ਏਰੀਏ 'ਚ ਪਿਛਲੇ 24 ਘੰਟਿਆਂ 'ਚ 2 ਵਾਰ ਗੋਲੀਬਾਰੀ ਹੋਣ ਨਾਲ 2 ਲੋਕਾਂ ਦੀ ਮੌਤ ਅਤੇ 7 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ, ਜਿਨ੍ਹਾਂ 'ਚ ਇਕ 9 ਸਾਲ ਦਾ ਬੱਚਾ ਵੀ ਸ਼ਾਮਿਲ ਹੈ | 9 ਸਾਲਾ ਬੱਚੇ ਅਤੇ 55 ਸਾਲਾ ਇਕ ਵਿਅਕਤੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ | ਪੁਲਿਸ ਅਤੇ ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਦੁਪਹਿਰ 3 ਵਜੇ ਦੇ ਕਰੀਬ ਕੁਝ ਅਣਪਛਾਤੇ ਨੌਜਵਾਨਾਂ ਨੇ ਸ਼ਹਿਰ ਦੇ ਭੀੜ ਭੜਕੇ ਵਾਲੇ ਖੇਤਰ 'ਚ ਤਿੰਨ ਐਵਿਨਿਊ ਤੇ ਪਾਈਨ ਸਟਰੀਟ ਦੇ ਨੇੜੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਨਾਲ ਕਰੀਬ 55 ਸਾਲਾ ਇਕ ਔਰਤ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਇਕ 9 ਸਾਲਾ ਬੱਚੇ ਸਮੇਤ 7 ਲੋਕ ਜ਼ਖ਼ਮੀ ਹੋ ਗਏ | ਹਮਲਾਵਰ ਗੋਲੀਆਂ ਚਲਾ ਕੇ ਮੌਕੇ ਤੋਂ ਫ਼ਰਾਰ ਹੋ ਗਏ | ਜਿਨ੍ਹਾਂ ਦੀ ਭਾਲ ਲਗਾਤਾਰ ਪੁਲਿਸ ਕਰ ਰਹੀ ਹੈ | ਜ਼ਖ਼ਮੀਆਂ ਨੂੰ ਨੇੜੇ ਦੇ ਹਰਵਰ ਵਿਊ ਮੈਡੀਕਲ ਸੈਂਟਰ ਵਿਖੇ ਭਰਤੀ ਕਰਵਾਇਆ ਗਿਆ, ਜਿੱਥੇ 2 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ, ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ | ਸਿਆਟਲ ਪੁਲਿਸ ਚੀਫ਼ ਕੈਰਮਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਿਛਲੇ 24 ਘੰਟਿਆਂ 'ਚ ਇਹ ਗੋਲੀਬਾਰੀ ਦੀ ਦੂਜੀ ਘਟਨਾ ਹੋਈ ਹੈ, ਪਹਿਲਾਂ ਕੱਲ੍ਹ ਸ਼ਾਮ ਵੀ ਵੈਸਟ ਲੇਖ ਸੈਂਟਰ ਸ਼ਾਪਿੰਗ ਮਾਲ ਕੋਲ ਗੋਲੀਬਾਰੀ 'ਚ ਇਕ ...

ਭਾਰਤ-ਨਿਊਜ਼ੀਲੈਂਡ ਵਿਚਾਲੇ ਟੀ-20 ਲੜੀ ਦਾ ਪਹਿਲਾ ਮੈਚ ਅੱਜ

Image
ਆਕਲੈਂਡ, 24 ਜਨਵਰੀ -ਭਾਰਤ ਤੇ ਨਿਊਜ਼ੀਲੈਂਡ ਵਿਚਾਲੇ 5 ਮੈਚਾਂ ਦੀ ਟੀ-20 ਲੜੀ 24 ਜਨਵਰੀ ਤੋਂ ਸ਼ੁਰੂ ਹੋਣ ਜਾ ਰਹੀ ਹੈ। ਭਾਰਤੀ ਟੀਮ ਸ੍ਰੀਲੰਕਾ ਤੇ ਆਸਟ੍ਰੇਲੀਆ ਨੂੰ ਹਰਾ ਕੇ ਇੱਥੇ ਖੇਡਣ ਪਹੁੰਚੀ ਹੈ। ਇਸ ਦੌਰੇ ਮੌਕੇ ਦੋਵੇਂ ਟੀਮਾਂ ਪੰਜ ਟੀ-20, ਤਿੰਨ ਇਕ ਦਿਨਾ ਤੇ ਦੋ ਟੈੱਸਟ ਮੈਚ ਖੇਡਣਗੀਆਂ।

ਸਿੱਧੂ ਮੂਸੇਵਾਲਾ ਅਤੇ ਮਨਕੀਰਤ ਔਲਖ ਹੁਣ ਕੱਲ੍ਹ ਪੁਲਿਸ ਸਾਹਮਣੇ ਹੋਣਗੇ ਪੇਸ਼

Image
ਲੁਧਿਆਣਾ, 22 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਮਾਮਲੇ ਨੂੰ ਲੈ ਕੇ ਆਰ.ਟੀ.ਆਈ ਐਕਟੀਵਿਸਟ ਕੁਲਦੀਪ ਸਿੰਘ ਖਹਿਰਾ ਵਲੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅਤੇ ਮਨਕੀਰਤ ਔਲਖ ਿਖ਼ਲਾਫ਼ ਕੀਤੀ ਸ਼ਿਕਾਇਤ ਦੇ ਮਾਮਲੇ ਵਿਚ ਪੁਲਿਸ ਵਲੋਂ ਬੁੱਧਵਾਰ ਨੂੰ ਦੋਵੇਂ ਗਾਇਕਾਂ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਸਨ ਪਰ ਇਹ ਦੋਵੇਂ ਗਾਇਕ ਅੱਜ ਪੁਲਿਸ ਪਾਸ ਪੇਸ਼ ਨਹੀਂ ਹੋਏ | ਜਾਂਚ ਅਧਿਕਾਰੀ ਏ.ਸੀ.ਪੀ ਜਸ਼ਨਦੀਪ ਸਿੰਘ ਗਿੱਲ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਦੇ ਸਕੱਤਰ ਰਵੀ ਜੋਤ ਸਿੰਘ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਅੱਜ-ਕੱਲ੍ਹ ਵਿਦੇਸ਼ ਵਿਚ ਹਨ ਅਤੇ ਉਹ ਭਲਕੇ ਭਾਰਤ ਆਉਣਗੇ ਅਤੇ 24 ਜਨਵਰੀ ਨੂੰ ਪੁਲਿਸ ਪਾਸ ਪੇਸ਼ ਹੋ ਜਾਣਗੇ | ਇਹ ਹੀ ਭਰੋਸਾ ਮਨਕੀਰਤ ਔਲਖ ਦੇ ਸਕੱਤਰ ਵਲੋਂ ਵੀ ਪੁਲਿਸ ਅਧਿਕਾਰੀਆਂ ਨੂੰ ਦਿੱਤਾ ਗਿਆ ਹੈ | ਸਿੱਧੂ ਮੂਸੇਵਾਲਾ ਦਾ 25 ਜਨਵਰੀ ਨੂੰ ਸਥਾਨਕ ਪੱਖੋਵਾਲ ਸੜਕ ਸਥਿਤ ਇੰਡੋਰ ਸਟੇਡੀਅਮ ਵਿਚ ਸ਼ੋਅ ਕਰਵਾਇਆ ਕੀਤਾ ਜਾ ਰਿਹਾ ਹੈ ਪਰ ਹਾਲ ਦੀ ਘੜੀ ਇਹ ਸ਼ੋਅ ਵੀ ਖਟਾਈ ਵਿਚ ਪੈਂਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਪੁਲਿਸ ਨੇ ਹਾਲਾਂ ਤੱਕ ਸ਼ੋਅ ਸਬੰਧੀ ਪ੍ਰਬੰਧਕਾਂ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ

ਅਜਿਹੀ ਸਜ਼ਾ ਦੇਵਾਂਗਾ ਕਿ ਆਉਣ ਵਾਲੀਆਂ ਪੀੜੀਆਂ ਯਾਦ ਰੱਖਣਗੀਆਂ - ਯੋਗੀ

Image
ਕਾਨਪੁਰ, 23 ਜਨਵਰੀ - ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ) ਖਿਲਾਫ ਮਹਿਲਾਵਾਂ ਦੇ ਪ੍ਰਦਰਸ਼ਨ 'ਤੇ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਤਿੱਖਾ ਹਮਲਾ ਬੋਲਦੇ ਹੋਏ ਬੁੱਧਵਾਰ ਨੂੰ ਕਿਹਾ ਕਿ ਕੁੱਝ ਲੋਕਾਂ ਵਿਚ ਹਿੰਮਤ ਨਹੀਂ ਕਿ ਉਹ ਆਪਣੇ ਆਪ ਅੰਦੋਲਨ ਕਰਨ। ਇਸ ਲਈ ਘਰ ਦੀਆਂ ਮਹਿਲਾਵਾਂ ਤੇ ਬੱਚਿਆਂ ਨੂੰ ਚੌਕਾਂ 'ਤੇ ਬੈਠਾ ਦਿੱਤਾ ਹੈ। ਮਰਦ ਘਰ ਵਿਚ ਰਜਾਈ ਵਿਚ ਸੌਂ ਰਹੇ ਹਨ। ਕਾਨਪੁਰ ਦੇ ਸਾਕੇਤਨਗਰ ਸਥਿਤ ਮੈਦਾਨ ਵਿਚ ਬੁੱਧਵਾਰ ਨੂੰ ਸੀ.ਏ.ਏ. ਦੇ ਸਮਰਥਨ ਵਿਚ ਆਯੋਜਿਤ ਰੈਲੀ ਨੂੰ ਸੰਬੋਧਨ ਕਰਦੇ ਹੋਏ ਯੋਗੀ ਨੇ ਕਿਹਾ ਕਿ ਪ੍ਰਦਰਸ਼ਨ ਦੇ ਨਾਮ 'ਤੇ ਹਿੰਸਾ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

98 ਸਾਲਾਂ ਭਾਰਤੀ ਔਰਤ ਨੂੰ ਆਸਟ੍ਰੇਲੀਆ 'ਚੋਂ ਦਿੱਤਾ ਜਾਵੇਗਾ ਦੇਸ਼ ਨਿਕਾਲਾ

Image
ਮੈਲਬੌਰਨ, 22 ਜਨਵਰੀ (ਸਰਤਾਜ ਸਿੰਘ ਧੌਲ)-ਆਸਟ੍ਰੇਲੀਆ 'ਚ ਪਿਛਲੇ 12 ਸਾਲਾਂ ਤੋਂ ਰਹਿ ਰਹੀ ਬਜ਼ੁਰਗ ਔਰਤ ਨੂੰ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਗਿਆ ਹੈ ਕਿਉਂਕਿ ਉਹ ਇੱਥੋਂ ਦੀ ਸਿਹਤ ਪ੍ਰਣਾਲੀ 'ਤੇ ਵਿੱਤੀ ਬੋਝ ਪਾਵੇਗੀ | 98 ਸਾਲਾਂ ਦੀ ਇਹ ਔਰਤ, ਜਿਸ ਨੂੰ ਭਾਰਤ ਭੇਜਣ ਦੀ ਧਮਕੀ ਦਿੱਤੀ ਗਈ ਹੈ ਕਿ ਜੇਕਰ ਉਹ ਇੱਥੇ ਰਹੇਗੀ ਤਾਂ ਉਹ ਬਹੁਤ ਮਹਿੰਗੀ ਪੈ ਸਕਦੀ ਹੈ | ਭਾਰਤੀ ਔਰਤ ਜੋ ਕਿ 2007 'ਚ ਗੋਆ ਤੋਂ ਇੱਥੇ ਆਈ ਸੀ ਤੇ ਉਸ ਨੂੰ ਉਸ ਸਮੇਂ ਟੂਰਿਸਟ ਵੀਜ਼ਾ ਮਿਲਿਆ ਸੀ ਅਤੇ ਉਸ ਤੋਂ ਬਾਅਦ ਉਸ ਦੇ ਪਰਿਵਾਰ ਵਲੋਂ ਪ੍ਰੀਜ਼ਿੰਗ ਵੀਜ਼ਾ ਲਿਆ ਗਿਆ ਸੀ | ਇਕ ਅੰਗਰੇਜ਼ੀ ਦੀ ਅਖ਼ਬਾਰ ਦੀ ਰਿਪੋਰਟ ਅਨੁਸਾਰ 12 ਸਾਲਾਂ ਦੇ ਇੰਤਜ਼ਾਰ ਪਿੱਛੋਂ ਉਸ ਨੂੰ ਨਵੰਬਰ 2019 'ਚ ਉਸ ਸਮੇਂ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਜਦੋਂ ਇੰਮੀਗ੍ਰੇਸ਼ਨ ਵਿਭਾਗ ਵਲੋਂ ਉਸ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਗਿਆ ਅਤੇ ਕਿਹਾ ਕਿ ਜੇਕਰ ਉਹ ਇੱਥੇ ਰਹਿੰਦੀ ਹੈ ਤਾਂ ਉਸ ਦੀ ਦੇਖਭਾਲ ਇਸ ਦੇਸ਼ ਲਈ ਕਾਫ਼ੀ ਮਹਿੰਗੀ ਪਵੇਗੀ | ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੇ ਸਮਰਥਨ ਲਈ ਆਨਲਾਈਨ ਪਟੀਸ਼ਨ ਸਥਾਪਤ ਕੀਤੀ ਹੈ | ਉਸ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਹ ਭਾਰਤ 'ਚ ਇਸ ਉਮਰ 'ਚ ਕਿਸ ਤਰ੍ਹਾਂ ਰਹੇਗੀ, ਜਦੋਂ ਅਸੀਂ ਸਾਰੇ ਇੱਥੇ ਹਾਂ | ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਕਈ ਹੋਰ ਮਾਪੇ ਵੀ ਹੋ ਸਕਦੇ ਹਨ, ਜੋ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਦ...

ਅਮਰੀਕਾ 'ਚ ਪਹਿਲਾ ਸਿੱਖ ਅੰਮਿ੍ਤ ਸਿੰਘ ਹੈਰਿਸ ਕਾਊਾਟੀ ਦਾ ਡਿਪਟੀ ਕਾਂਸਟੇਬਲ ਬਣਿਆ

Image
ਸਿਆਟਲ, 22 ਜਨਵਰੀ (ਹਰਮਨਪ੍ਰੀਤ ਸਿੰਘ)- ਅਮਰੀਕਾ ਦੀ ਟੈਕਸਾਸ ਸਟੇਟ ਦੇ ਹੈਰਿਸ ਕਾਊਾਟੀ ਦੇ ਪਹਿਲੇ ਸਿੱਖ ਡਿਪਟੀ ਕਾਂਸਟੇਬਲ ਅੰਮਿ੍ਤ ਸਿੰਘ ਨੂੰ ਬੀਤੇ ਦਿਨ ਡਿਪਟੀ ਕਾਂਸਟੇਬਲ ਵਜੋਂ ਸਹੁੰ ਚੁਕਾਈ ਗਈ | ਸਹੁੰ ਚੁੱਕਣ ਦੀ ਰਸਮ ਹੈਰਿਸ ਕਾਊਾਟੀ ਦੇ ਦਫ਼ਤਰ ਵਿਚ ਕਾਂਸਟੇਬਲ ਐਲਨ ਰੋਜ਼ਨ ਦੀ ਦੇਖ-ਰੇਖ ਹੇਠ ਹੋਈ | ਇਹ ਸਿੱਖਾਂ ਲਈ ਮਾਣ ਵਾਲੀ ਗੱਲ ਹੈ ਕਿ ਅੰਮਿ੍ਤ ਸਿੰਘ ਇਸ ਅਹੁਦੇ 'ਤੇ ਪਹੁੰਚਿਆ ਹੈ ਤੇ ਉਸ ਨੂੰ ਪੂਰੀ ਧਾਰਮਿਕ ਆਜ਼ਾਦੀ ਹੋਵੇਗੀ | ਨੌਕਰੀ ਦੌਰਾਨ ਉਸ ਨੂੰ ਹੈਰਿਸ ਕਾਊਾਟੀ ਦੀਆਂ ਨੀਤੀਆਂ ਅਨੁਸਾਰ ਪੂਰੀ ਧਾਰਮਿਕ ਖੁੱਲ੍ਹ ਹੋਵੇਗੀ | 'ਸਿੱਖ ਅਮੈਰਿਕਨ ਲੀਗਲ ਡੀਫ਼ੈਂਸ ਐਾਡ ਐਜੂਕੇਸ਼ਨ ਰਿਜਨਲ ਡਾਇਰੈਕਟਰ' ਬੌਬੀ ਸਿੰਘ ਪਿਛਲੇ 20 ਸਾਲਾਂ ਤੋਂ ਕਾਂਸਟੇਬਲ ਐਲਨ ਰੋਜ਼ਨ ਦੇ ਨਾਲ ਹਿਊਜ਼ਸਟਨ ਪੁਲਿਸ ਵਿਭਾਗ ਵਿਚ ਕੰਮ ਕਰ ਰਹੇ ਹਨ | ਬੌਬੀ ਸਿੰਘ ਨੇ ਅੰਮਿ੍ਤ ਸਿੰਘ ਦੇ ਇਸ ਅਹੁਦੇ 'ਤੇ ਪਹੁੰਚਣ 'ਤੇ ਉਸ ਨੂੰ ਵਧਾਈ ਦਿੱਤੀ ਅਤੇ ਸਿੱਖਾਂ ਲਈ ਬਹੁਤ ਵੱਡੇ ਮਾਣ ਵਾਲੀ ਗੱਲ ਕਹੀ ਹੈ | ਉਨ੍ਹਾਂ ਕਿਹਾ ਕਿ ਇਹ ਕੋਈ ਛੋਟੀ ਗੱਲ ਨਹੀਂ, ਜਿਸ ਅਹੁਦੇ 'ਤੇ ਅੰਮਿ੍ਤ ਸਿੰਘ ਪਹੁੰਚਿਆ ਹੈ | ਬੌਬੀ ਸਿੰਘ ਨੇ ਅਮਰੀਕਾ ਦੇ ਬਾਕੀ ਸੂਬਿਆਂ ਵਿਚ ਰਹਿੰਦੇ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਪੁਲਿਸ ਵਿਭਾਗ ਵਿਚ ਭਰਤੀ ਹੋਣ ਤਾਂ ਜੋ ਸਿੱਖਾਂ ਦੀ ਪਛਾਣ ਨੂੰ ਹੋਰ ਸੁਖਾਲਾ ਬਣਾਇਆ ਜਾ ਸਕੇ |

98-year-old grandmother faces deportation to India after living in Australia for 12 years

Image
Esmeralda Rosario with grandson Jason D'Silva (R) and his wife Samantha D' Silva (L). Source: Facebook A grandmother who has lived in Australia for 12 years is facing deportation to India after being denied a visa and told she would be a financial burden on the health system. 98-year-old woman who has called Australia home for the past 12 years has been threatened with deportation to India, a country where she has no one that she can call her own. Originally from the western Indian state of Goa, Esmeralda Rosario arrived in Australia on a tourist visa in 2007.  She received an indefinite bridging visa a year later after her family applied for her aged-parent visa. But their 12-year-long wait ended in a disappointment in November 2019, when Ms Rosario’s visa application was refused on grounds that her care would “result in a significant cost to the Australian community,”  Her family was informed that the nonagenarian had failed her compulsory medical examination after...

. ਪੂਰੀ ਖ਼ਬਰ » ਲੰਡਨ ਦੇ ਮੇਅਰ ਵਲੋਂ ਪੰਜਾਬੀਆਂ ਦੇ ਕਤਲ ਵਾਲੀ ਥਾਂ ਦਾ ਦੌਰਾ

Image
ਲੰਡਨ, 21 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ ਦੇ ਉਲਫੋਰਡ ਇਲਾਕੇ 'ਚ ਹੋਏ ਤਿੰਨ ਪੰਜਾਬੀਆਂ ਦੇ ਕਤਲ ਦੀ ਗੁੱਥੀ ਸੁਲਝਾਉਣ 'ਚ ਲੱਗੀ ਪੁਲਿਸ ਨੇ ਮੌਕੇ ਦੇ ਗਵਾਹਾਂ ਨੂੰ ਜਾਣਕਾਰੀ ਦੇਣ ਦੀ ਅਪੀਲ ਕੀਤੀ ਪਰ ਪੁਲਿਸ ਨੇ ਇਸ ਮਾਮਲੇ 'ਚ ਗਿ੍ਫ਼ਤਾਰ ਕੀਤੇ ਦੋ ਵਿਅਕਤੀਆਂ ਦੀ ਪਹਿਚਾਣ ਅਜੇ ਤੱਕ ਜਨਤਕ ਨਹੀਂ ਕੀਤੀ | ਅੱਜ ਲੰਡਨ ਦੇ ਮੇਅਰ ਸਦੀਕ ਖਾਨ ਨੇ ਵੀ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਪੁਲਿਸ ਅਧਿਕਾਰੀਆਂ ਤੋਂ ਇਲਾਵਾ ਰੈਚਮਿੰਡ ਕੌਾਸਲ ਦੇ ਲੀਡਰ ਜੱਸ ਅਟਵਾਲ ਨਾਲ ਵੀ ਮੁਲਾਕਾਤ ਕੀਤੀ | ਜੱਸ ਅਟਵਾਲ ਨੇ ਕਿਹਾ ਕਿ ਲੰਡਨ ਮੇਅਰ ਵਲੋਂ ਸਥਿਤੀ ਨਾਲ ਨਜਿੱਠਣ ਲਈ ਹੋਰ ਪੁਲਿਸ ਅਧਿਕਾਰੀ ਤਾਇਨਾਤ ਕਰਨ ਦੀ ਗੱਲ ਕੀਤੀ ਹੈ | ਮੇਅਰ ਸਦੀਕ ਖਾਨ ਨੇ ਇਸ ਮੌਕੇ ਆਮ ਲੋਕਾਂ ਤੋਂ ਵੀ ਘਟਨਾ ਬਾਰੇ ਜਾਣਕਾਰੀ ਹਾਸਲ ਕੀਤੀ | ਜਾਂਚ ਅਧਿਕਾਰੀ ਚੀਫ਼ ਇੰਸਪੈਕਟਰ ਪੋਲ ਕੰਨਸੀਡੀਨ ਨੇ ਕਿਹਾ ਕਿ ਦੋਵੇਂ ਧਿਰਾਂ ਇਕ ਦੂਜੇ ਨੂੰ ਜਾਣਦੀਆਂ ਸਨ, ਪੁਲਿਸ ਅਜੇ ਜਾਂਚ ਕਰ ਰਹੀ ਹੈ | ਉਨ੍ਹਾਂ ਇਹ ਵੀ ਕਿਹਾ ਕਿ ਇਹ ਕੋਈ ਗੈਂਗ ਲੜਾਈ ਨਹੀਂ ਸੀ ਅਤੇ ਨਾ ਹੀ ਧਰਮ ਜਾਨਸਲੀ ਲੜਾਈ ਸੀ ਪਰ ਕੱਲ੍ਹ ਅੰਗਰੇਜ਼ੀ ਮੀਡੀਆ 'ਚ ਸਿੱਖ ਗੈਂਗਵਾਰ ਵਜੋਂ ਇਸ ਨਿੱਜੀ ਲੜਾਈ ਨੂੰ ਪੇਸ਼ ਕਰਨ ਤੇ ਸਿੱਖ ਭਾਈਚਾਰੇ ਰੋਸ ਪ੍ਰਗਟ ਕੀਤਾ ਸੀ | ਜਦਕਿ ਅੰਗਰੇਜ਼ੀ ਅਖਬਾਰ ਡੋਲੀ ਮੇਲ ਦੇ ਪੱਤਰਕਾਰ ਨੇ ਆਪਣੀ ਖ਼ਬਰ ਲਈ ਮੁਆਫ਼ੀ ਵੀ ਮੰਗੀ ਹੈ¢ ਸਥਾਨਕ ਪੰਜਾਬੀ ਭਾਈਚਾਰੇ ਵੱਲੋਂ ਉਕਤ ਘਟਨਾ ...

ਪਤਨੀ ਦੇ ਕਤਲ ਮਗਰੋਂ ਪਤੀ ਨੇ ਕੀਤੀ ਖ਼ੁਦਕੁਸ਼ੀ

Image
---ਮਾਮਲਾ ਕੈਨੇਡਾ 'ਚ ਘਰੇਲੂ ਝਗੜਿਆਂ ਦਾ--- ਪਤਨੀ ਦੇ ਕਤਲ ਮਗਰੋਂ ਪਤੀ ਨੇ ਕੀਤੀ ਖ਼ੁਦਕੁਸ਼ੀ ਟੋਰਾਂਟੋ, 21 ਜਨਵਰੀ (ਸਤਪਾਲ ਸਿੰਘ ਜੌਹਲ)-ਇਕ ਪਾਸੇ ਲੋਕ ਕਰਜ਼ੇ ਚੁੱਕ ਕੇ ਮਸਾਂ ਆਪਣੀ ਔਲਾਦ ਨੂੰ ਕੈਨੇਡਾ ਤੱਕ ਪੁੱਜਦਾ ਕਰਨ ਵਿਚ ਸਫਲ ਹੋ ਰਹੇ ਹਨ ਦੂਸਰੇ ਪਾਸੇ ਓਥੇ ਆਪਸੀ ਰਿਸ਼ਤਿਆਂ ਵਿਚ ਆਉਂਦੇ ਵਖਰੇਵਿਆਂ ਤੋਂ ਬਾਅਦ ਮਾਰ-ਕੁਟਾਈਆਂ ਅਤੇ ਕਤਲਾਂ ਤੱਕ ਦੀਆਂ ਘਟਨਾਵਾਂ ਵਾਪਰਨ ਦਾ ਕੋਈ ਅੰਤ ਨਜ਼ਰ ਨਹੀਂ ਆ ਰਿਹਾ¢ ਬੀਤੇ 8 ਕੁ ਹਫ਼ਤਿਆਂ ਦੇ ਸਮੇਂ ਦੌਰਾਨ ਹੀ ਸਰੀ ਤੋਂ ਬਰੈਂਪਟਨ, ਮਿਸੀਸਾਗਾ ਅਤੇ ਟੋਰਾਂਟੋ ਤੱਕ ਭਾਰਤੀ ਮੂਲ ਦੇ ਨੌਜਵਾਨ ਮੁੰਡੇ ਕੁੜੀਆਂ ਦੇ ਮਰਨ ਅਤੇ ਮਾਰਨ ਦੀਆਂ ਖ਼ਬਰਾਂ ਦੀ ਸਿਆਹੀ ਨਹੀਂ ਸੁੱਕ ਰਹੀ¢ ਬੀਤੇ ਨਵੰਬਰ, ਦਸੰਬਰ ਅਤੇ ਇਸ ਜਨਵਰੀ ਮਹੀਨੇ ਦੌਰਾਨ ਸੱਤ ਅਜਿਹੀਆਂ ਮੌਤਾਂ ਹੋ ਚੁੱਕੀਆਂ ਹਨ ਜੋ ਭਾਰਤ ਤੋਂ ਕੈਨੇਡਾ ਵਿਚ ਪੜ੍ਹਨ ਅਤੇ ਕੰਮ ਕਰਨ ਦੇ ਵੀਜ਼ੇ ਲੈ ਕੇ ਪੁੱਜੇ ਸਨ¢ ਪ੍ਰਭਲੀਨ ਕੌਰ, ਸ਼ਰਨਜੀਤ ਕੌਰ, ਨਵਦੀਪ ਸਿੰਘ, ਕੋਮਲਪ੍ਰੀਤ ਕੌਰ, ਅੰਕੁਸ਼ ਸਮਿਯਾਲ ਦੇ ਕਤਲ ਜਾਂ ਖੁਦਕੁਸ਼ੀਆਂ ਦੀਆਂ ਖ਼ਬਰਾਂ ਚਰਚਿਤ ਰਹੀਆਂ¢ ਪ੍ਰਭਲੀਨ ਨੂੰ ਸਰੀ 'ਚ ਉਸ ਦੇ ਗੋਰੇ ਪਤੀ ਪੀਟਰ ਬੀਅਰਮੈਨ ਨੇ ਅਤੇ ਸ਼ਰਨਜੀਤ ਨੂੰ ਬਰੈਂਪਟਨ 'ਚ ਉਸ ਦੇ ਪ੍ਰੇਮੀ ਨਵਦੀਪ ਨੇ ਕਤਲ ਕੀਤਾ ਅਤੇ ਦੋਵਾਂ ਕਾਤਲਾਂ ਨੇ ਆਪ ਖ਼ੁਦਕੁਸ਼ੀ ਕਰ ਲਈ ਸੀ¢ ਨਵਾਂ ਸਾਲ ਚੜ੍ਹਨ ਮਗਰੋਂ 13 ਜਨਵਰੀ ਨੂੰ ਹੀਰਲ ਪਟੇਲ (28) ਦੀ ਲਾਸ਼ ਬਰੈਂਪਟਨ ਵਿਚ ਵਿਰਾਨ ਜਗ੍...

ਆਸਟ੍ਰੇਲੀਆ ਦੀ ਪੀ. ਆਰ. ਲਈ ਵਿਦਿਆਰਥੀਆਂ ਨੂੰ ਦੇਣਾ ਪੈਂਦਾ ਦਰਜਨਾਂ ਵਾਰ ਟੈਸਟ

Image
ਮੈਲਬੌਰਨ, 21 ਜਨਵਰੀ (ਸਰਤਾਜ ਸਿੰਘ ਧੌਲ)-ਆਸਟ੍ਰੇਲੀਆ ਦੇ ਪੱਕੇ ਨਿਵਾਸੀ ਬਣਨ ਲਈ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਆਈਲਟਸ ਟੈਸਟ ਇਕ ਵਾਰ, ਦੋ ਵਾਰ ਜਾਂ 40-50 ਵਾਰ ਵੀ ਦੇਣਾ ਪੈਂਦਾ ਹੈ, ਤੇ ਇਹ ਕਿਧਰੇ ਜਾ ਕੇ ਉਹ ਇਮੀਗ੍ਰੇਸ਼ਨ ਵਿਭਾਗ ਦੀ ਸ਼ਰਤ ਪੂਰੀ ਕਰ ਪਾਉਂਦੇ ਹਨ, ਜਦੋਂ ਵੀ ਇਥੇ ਪੜ੍ਹਾਈ ਪੂਰੀ ਹੋ ਜਾਂਦੀ ਹੈ ਤਾਂ ਬਾਹਰਲੇ ਮੁਲਕਾਂ ਤੋਂ ਆਏ ਵਿਦਿਆਰਥੀਆਂ ਨੂੰ ਸਥਾਈ ਨਿਵਾਸ ਦੀ ਅਰਜ਼ੀ ਲਈ ਲੋੜੀਂਦੇ ਬੈਂਡ ਲੈਣੇ ਪੈਂਦੇ ਹਨ | ਇਸ ਸਬੰਧੀ ਮਾਹਿਰਾਂ ਦਾ ਕਹਿਣਾ ਹੈ ਕਿ 30 ਤੋਂ ਵੱਧ ਵਾਰ ਟੈਸਟ ਦੇਣ ਵਾਲਿਆਂ ਦੀ ਗਿਣਤੀ ਸੈਂਕੜਿਆਂ 'ਚ ਹੋ ਸਕਦੀ ਹੈ | ਭਾਰਤ ਤੋਂ ਇਥੇ ਪੜ੍ਹਨ ਆਈ ਇਕ ਵਿਦਿਆਰਥਣ ਨੇ ਦੱਸਿਆ ਕਿ ਉਸ ਨੇ 33 ਵਾਰ ਇਹ ਅੰਗਰੇਜ਼ੀ ਦਾ ਟੈਸਟ ਦਿੱਤਾ ਸੀ ਅਤੇ ਫਿਰ ਜਾ ਕੇ ਉਸ ਦੇ ਉਹ ਬੈਂਡ ਪੂਰੇ ਹੋ ਸਕੇ ਸਨ, ਜੋ ਵਿਭਾਗ ਦੀਆਂ ਸ਼ਰਤਾਂ 'ਚ ਸਨ | ਇਸ ਟੈਸਟ 'ਤੇ ਉਹ 11000 ਡਾਲਰ ਖਰਚ ਚੁੱਕੀ ਹੈ | ਮਾਹਿਰਾਂ ਦਾ ਕਹਿਣਾ ਹੈ ਕਿ ਹਰ ਸਾਲ 100,000 ਲੋਕ ਇਹ ਟੈਸਟ ਦਿੰਦੇ ਹਨ ਤੇ ਉਨ੍ਹਾਂ 'ਚ ਕਈ ਦਰਜਨਾਂ ਵਾਰੀ ਵੀ ਆਪਣੀ ਕਿਸਮਤ ਅਜ਼ਮਾਈ ਕਰਦੇ ਹਨ | ਇਕ ਹੋਰ ਪੰਜਾਬੀ ਵਿਦਿਆਰਥਣ ਦਾ ਕਹਿਣਾ ਹੈ ਕਿ ਉਸ ਨੂੰ ਆਪਣੀ ਪੀ. ਆਰ. ਲਈ 67 ਵਾਰੀ ਇਹ ਅੰਗਰੇਜ਼ੀ ਦਾ ਟੈਸਟ ਦੇਣਾ ਪਿਆ ਸੀ ਤੇ ਫਿਰ ਜਾ ਕੇ ਉਹ ਪੱਕੀ ਹੋਈ ਸੀ | ਉਸ ਨੇ 35,000 ਡਾਲਰ ਟੈਸਟਾਂ 'ਤੇ ਹੀ ਖਰਚ ਦਿੱਤੇ ਸਨ | ਪੀ. ਟੀ. ਈ. ਅਤੇ ਆਈਲਟਸ ਟੈਸਟ ਦੀ ਇਕ ਵਾ...

ਆਸਟ੍ਰੇਲੀਆ ਦੋ ਸਾਲ ਦੇ ਬੱਚੇ ਨੂੰ ਚੁੰਮਣ 'ਤੇ ਭਾਰਤੀ ਸਲਾਖਾਂ ਪਿੱਛੇ

Image
ਸਿਡਨੀ, 20 ਜਨਵਰੀ (ਹਰਕੀਰਤ ਸਿੰਘ ਸੰਧਰ)-ਸਿਡਨੀ ਦੇ ਜਲ-ਜੀਵਾਂ ਨੂੰ ਦੇਖਣ ਵਾਲੇ ਇਕਵੇਰੀਅਮ ਸੈਂਟਰ ਵਿਚ ਭਾਰਤੀ ਮੂਲ ਦੇ 28 ਸਾਲਾ ਵਿਅਕਤੀ ਨੂੰ 2 ਸਾਲਾ ਬੱਚੇ ਨੂੰ ਚੁੰਮਣ ਕਰਨ 'ਤੇ ਗਿ੍ਫ਼ਤਾਰ ਕੀਤਾ ਗਿਆ ਹੈ | ਇਹ ਘਟਨਾ ਕੱਲ੍ਹ ਸ਼ਾਮ ਨੂੰ ਉਸ ਸਮੇਂ ਵਾਪਰੀ ਜਦ ਇਹ ਵਿਅਕਤੀ ਨੇ ਬੱਚੇ ਨੂੰ ਚੁੰਮਣ ਕੀਤਾ | ਪਰਿਵਾਰ ਵਲੋਂ ਕਿਹਾ ਗਿਆ ਕਿ ਉਸ ਨੇ ਬੱਚੇ ਦੀ ਰੇੜੀ ਵੀ ਖਿੱਚ ਕੇ ਇਕ ਪਾਸੇ ਕੀਤੀ | ਜਿੱਥੇ ਸ਼ਿਕਾਇਤ ਦਰਜ ਕਰਾਉਣ 'ਤੇ ਪੁਲਿਸ ਨੇ 10 ਸਾਲ ਤੋਂ ਘੱਟ ਬੱਚੇ ਨਾਲ ਅਸ਼ਲੀਲ ਹਰਕਤ ਕਰਨ ਦੇ ਦੋਸ਼ 'ਚ ਵਿਅਕਤੀ ਗਿ੍ਫ਼ਤਾਰ ਕਰ ਲਿਆ ਉੱਥੇ ਉਸ ਦੀ ਜ਼ਮਾਨਤ ਵੀ ਰੱਦ ਹੋ ਗਈ ਹੈ | ਇੱਥੇ ਗੌਰਤਲਬ ਹੈ ਕਿ ਪਿਛਲੇ ਸਾਲ ਇਕ ਭਾਰਤੀ ਬੱਚੇ ਦੀ ਗਲ 'ਤੇ ਹੱਥ ਲਾਉਣ 'ਤੇ ਸਲਾਖਾਂ ਪਿੱਛੇ ਗਿਆ ਸੀ | ਇੱਥੇ ਸਮਝ ਲੈਣਾ ਚਾਹੀਦਾ ਹੈ ਕਿ ਭਾਰਤ ਦਾ ਅਤੇ ਆਸਟ੍ਰੇਲੀਆ ਦਾ ਸੱਭਿਆਚਾਰ ਵੱਖਰਾ ਹੈ | ਆਸਟ੍ਰੇਲੀਆ ਵਿਚ ਕਿਸੇ ਅਣਜਾਣ ਬੱਚੇ ਨੂੰ ਹੱਥ ਲਾਉਣ ਅਤੇ ਚੁੰਮਣ ਨਹੀਂ ਕੀਤਾ ਜਾ ਸਕਦਾ | ਕਿਸੇ ਦੇ ਬੱਚੇ ਨਾਲ ਭੱਦੀ ਸ਼ਬਦਾਵਲੀ ਅਤੇ ਤਸਵੀਰਾਂ ਖਿੱਚਣਾ ਵੀ ਗ਼ੈਰ-ਕਾਨੂੰਨੀ ਹੈ | ਬਿਹਤਰ ਹੈ ਅਗਰ ਤੁਸੀਂ ਜਾਂ ਤੁਹਾਡੇ ਕੋਈ ਰਿਸ਼ਤੇਦਾਰ ਜਾਂ ਮਾਪੇ ਆਸਟ੍ਰੇਲੀਆ ਆ ਰਹੇ ਹਨ ਉਨ੍ਹਾਂ ਨੂੰ ਇਹ ਗੱਲਾਂ ਜ਼ਰੂਰ ਦੱਸੋ | ਇਹ ਜਾਣਕਾਰੀ ਆਨਲਾਈਨ ਵੀ ਉਪਲੱਬਧ ਹੈ |

ਕੈਨਬਰਾ 'ਚ ਗੜਿਆਂ ਨਾਲ ਭਾਰੀ ਨੁਕਸਾਨ

Image
ਸਿਡਨੀ, 20 ਜਨਵਰੀ (ਹਰਕੀਰਤ ਸਿੰਘ ਸੰਧਰ)-ਪਿਛਲੇ ਕਈ ਮਹੀਨਿਆਂ ਤੋਂ ਆਸਟ੍ਰੇਲੀਆ ਦੇ ਜੰਗਲਾਂ 'ਚ ਲੱਗੀ ਅੱਗ ਨੇ ਜਿੱਥੇ ਭਾਰੀ ਤਬਾਹੀ ਕੀਤੀ ਹੈ, ਉੱਥੇ ਰਾਜਧਾਨੀ ਕੈਨਬਰਾ ਵਿਚ ਪਏ ਗੜਿਆਂ ਨੇ ਫਿਰ ਇਕ ਭਿਅੰਕਰ ਰੂਪ ਅਖਤਿਆਰ ਕੀਤਾ ਹੈ | ਗੜੇ ਟੈਨਿਸ ਗੇਂਦ ਜਿੰਨੇ ਵੱਡੇ ਸਨ ਅਤੇ ਸਾਰੇ ਪਾਸੇ ਗੜਿਆਂ ਨੇ ਚਿੱਟੀ ਚਾਦਰ ਵਿਛਾ ਦਿੱਤੀ | ਇਸ 'ਚ 2 ਲੋਕ ਫੱਟੜ ਹੋਏ, ਜਿਸ ਨੂੰ ਹਸਪਤਾਲ ਲਿਜਾਇਆ ਗਿਆ | ਬਲੂ ਮੋਨਟੇਨ ਦੇ ਇਲਾਕੇ ਵਿਚ ਵੀ ਅਸਮਾਨੀ ਬਿਜਲੀ ਨਾਲ ਦੋ ਲੋਕ ਪ੍ਰਭਾਵਿਤ ਹੋਏ | ਇਨ੍ਹਾਂ ਗੜਿਆਂ ਨਾਲ ਘਰਾਂ ਦੀਆਂ ਛੱਤਾਂ, ਗੱਡੀਆਂ ਤੇ ਬਾਹਰ ਪਈਆਂ ਕਈ ਵਸਤਾਂ ਦਾ ਨੁਕਸਾਨ ਹੋਇਆ | ਐਮਰਜੈਂਸੀ ਵਿਭਾਗ ਨੂੰ 1200 ਦੇ ਕਰੀਬ ਫ਼ੋਨ ਆਏ ਜਿੱਥੇ ਉਨ੍ਹਾਂ ਤਤਕਾਲ ਮਦਦ ਮੰਗੀ | ਦਫ਼ਤਰ ਵਿਚ ਕੰਮ ਕਰਨ ਵਾਲੇ ਕਰਮਚਾਰੀ ਕਹਿ ਰਹੇ ਸਨ ਕੇ ਗੜਿਆਂ ਦੀ ਆਵਾਜ਼ ਇਸ ਤਰ੍ਹਾਂ ਸੀ ਜਿਵੇਂ ਕੋਈ ਬੰਦੂਕ ਨਾਲ ਗੋਲੀ ਚਲਾ ਰਿਹਾ ਹੋਵੇ | ਘਰਾਂ ਦੀਆਂ ਬਾਰੀਆਂ ਤੇ ਹੋਰ ਜਗ੍ਹਾ ਟੁੱਟਣ ਨਾਲ ਜਲਦੀ ਰਾਹਤ ਕਾਰਜ ਦੀ ਜ਼ਰੂਰਤ ਪਵੇਗੀ | ਮੌਸਮ ਵਿਭਾਗ ਵਲੋਂ ਦਿੱਤੀ ਜਾਣਕਾਰੀ ਮੁਤਾਬਿਕ ਆਉਣ ਵਾਲੇ ਦਿਨ 'ਚ ਸਿਡਨੀ ਤੇ ਇਸ ਦੇ ਨਾਲ ਦੇ ਇਲਾਕੇ ਵੀ ਗੜਿਆਂ ਦੀ ਮਾਰ ਝੱਲ ਸਕਦੇ ਹਨ, ਜਦ ਕਿ ਆਸਟ੍ਰੇਲੀਆ ਦੇ ਕਈ ਮੱਧ ਇਲਾਕਿਆਂ ਵਿਚ ਮਿੱਟੀ ਦੇ ਤੂਫ਼ਾਨ ਆ ਰਹੇ ਹਨ |

ਨਿਊਜਰਸੀ ਦੇ ਇਕ ਭਾਰਤੀ ਸ਼ਰਾਬੀ ਕਾਰ ਡਰਾਈਵਰ ਨੂੰ ਇਕ ਪਤੀ-ਪਤਨੀ ਨੂੰ ਮਾਰਨ ਦੇ ਦੌਸ਼ ਹੇਠ 12 ਸਾਲ ਦੀ ਕੈਦ

Image
ਨਿਊਜਰਸੀ ਦੇ ਇਕ ਭਾਰਤੀ ਸ਼ਰਾਬੀ ਕਾਰ ਡਰਾਈਵਰ ਨੂੰ ਇਕ ਪਤੀ-ਪਤਨੀ ਨੂੰ ਮਾਰਨ ਦੇ ਦੌਸ਼ ਹੇਠ 12 ਸਾਲ ਦੀ ਕੈਦ January 20, 2020     Raj Gogna ਨਿਊਜਰਸੀ, 19 ਜਨਵਰੀ – ਬੀਤੇਂ ਦਿਨ ਨਿਊਜਰਸੀ ਦੀ ਅਦਾਲਤ ਨੇ ਇਕ ਭਾਰਤੀ ਮੂਲ ਦੇ ਗੁਜਰਾਤ ਨਾਲ ਪਿਛੋਕੜ ਰੱਖਣ ਵਾਲੇ ਇਕ ਵਿਅਕਤੀ ਨੂੰ  ਜਿਸ ਨੇ  100 ਮੀਲ ਪ੍ਰਤੀ ਘੰਟਾ ਤੋਂ ਵੱਧ ਦੀ ਸਪੀਡ ਤੇ ਨਸ਼ੇ ਚ’ ਧੁੱਤ ਡ੍ਰਾਇਵਿੰਗ ਕਰਦਿਆਂ ਆਪਣੀ  ਬੀ.ਐਮ. ਡਵਲਯੂ ਨੂੰ ਚਲਾਉਦੇ ਸਮੇਂ ਕੰਟਰੋਲ ਗੁਆਉਣ ਤੋਂ ਬਾਅਦ ਇੱਕ ਵਿਆਹੁਤਾ ਜੋੜੇ ਨੂੰ ਮਾਰਿਆ ਸੀ ਉਸ ਨੂੰ ਅਦਾਲਤ ਨੇ 12 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਜਾਣਕਾਰੀ ਅਨੁਸਾਰ 31 ਸਾਲਾ ਅਮੀਸ਼ ਪਟੇਲ ਨੂੰ ਅਦਾਲਤ ਨੇ ਪੈਰੋਲ ਲਈ ਯੋਗ ਹੋਣ ਤੋਂ ਪਹਿਲਾਂ ਹੀ ਉਸ ਨੂੰ ਆਪਣੀ 85% ਸਜ਼ਾ ਕੱਟਣ ਦਾ ਫੈਸਲਾ ਸੁਣਾਇਆ ਹੈ।ਨਿਊਜਰਸੀ ਸੂਬੇ ਦੀ ਬਰਲਿੰਗਟਨ ਕਾਉਂਟੀ ਦੇ ਟਾਊਨ ਡੇਲੋਨਕੋ ਚ’ ਰਹਿੰਦੇ ਅਮੀਸ਼ ਪਟੇਲ ਨੇ ਲੰਘੀ 13 ਜਨਵਰੀ, 2018 ਨੂੰ ਵਿਲਿੰਗਬਰੋ ਟਾਊਨ ਦੇ ਰੂਟ 130 ਤੇ ਆਪਣੀ  ਬੀ.ਐਮ. ਡਵਲਯੂ 440 ਦੀ ਦੁਗਣੀ ਸੀਮਾ ਤੋਂ ਚਲਾ ਰਿਹਾ ਸੀ, ਜਦੋਂ ਉਹ ਆਪਣਾ ਕੰਟਰੋਲ ਗੁਆ ਬੈਠਾ ਅਤੇ ਉਸ ਦੀ ਕਾਰ ਬੇਕਾਬੂ ਹੋ ਕੇ ਅੱਗੇ ਜਾਂਦੀ ਇੱਕ ਮਿੰਨੀ ਵੈਨ ਨਾਲ ਜਾ ਟਕਰਾਈ।ਅਤੇ ਰਫ਼ਤਾਰ ਤੇਜ਼ ਹੋਣ ਕਾਰਨ ਉਸ ਦੀ ਕਾਰ ਨੇ ਰੁਕ ਮਿੰਨੀਵੈਨ ਨੂੰ ਇੱਕ ਗਾਰਡ ਡਰਿੱਲ  ਦੇ ਉੱਪਰ ਧੱਕ ਦਿੱਤਾ ਅਤੇ ਨਾਲ ਚਲਦੀ ਇੱਕ ਬਰਫੀਲੀ ਝੀਲ ਵਿੱ...

ਨਿਰਭੈਆ ਮਾਮਲਾ: ਦੋਸ਼ੀ ਪਵਨ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਅੱਜ ਹੋਵੇਗੀ ਸੁਣਵਾਈ

Image
ਨਵੀਂ ਦਿੱਲੀ, 20 ਜਨਵਰੀ- ਨਿਰਭੈਆ ਮਾਮਲੇ 'ਚ ਦੋਸ਼ੀ ਪਵਨ ਕੁਮਾਰ ਗੁਪਤਾ ਦੀ ਪਟੀਸ਼ਨ 'ਤੇ ਅੱਜ ਸੁਪਰੀਮ ਕੋਰਟ 'ਚ ਸੁਣਵਾਈ ਹੋਵੇਗੀ। ਇਸ ਪਟੀਸ਼ਨ 'ਚ ਉਸ ਨੇ ਦਾਅਵਾ ਕੀਤਾ ਸੀ ਕਿ ਦਸੰਬਰ 2012 'ਚ ਅਪਰਾਧ ਸਮੇਂ ਉਹ ਨਾਬਾਲਗ ਸੀ, ਜਿਸ ਨੂੰ ਹਾਈ ਕੋਰਟ ਨੇ ਖ਼ਾਰਜ ਕੀਤੀ ਜਾ ਚੁਕੀ ਹੈ।

ਮੈਲਬੌਰਨ 'ਚ ਭਾਰੀ ਬਾਰਿਸ਼ ਤੇ ਗੜੇਮਾਰੀ, ਤਾਪਮਾਨ ਘਟਿਆ

Image
ਮੈਲਬੌਰਨ, 19 ਜਨਵਰੀ (ਸਰਤਾਜ ਸਿੰਘ ਧੌਲ)-ਅੱਜ ਇੱਥੇ ਦੁਪਹਿਰ ਵੇਲੇ ਅਤਿ ਦੀ ਗਰਮੀ ਤੋਂ ਉਸ ਸਮੇਂ ਰਾਹਤ ਮਿਲੀ ਜਦੋਂ ਅਚਾਨਕ ਬਹੁਤ ਹੀ ਤੇਜ਼ ਬਾਰਿਸ਼ ਅਤੇ ਗੜੇਮਾਰੀ ਹੋਈ, ਜਿਸ ਨੇ ਕਈ ਗੱਡੀਆਂ ਮੋਟਰਾਂ ਦਾ ਵੀ ਨੁਕਸਾਨ ਕੀਤਾ | ਜਿੱਥੇ ਵਿਕਟੋਰੀਆ ਦੇ ਕਈ ਖੇਤਰਾਂ 'ਚ ਅੱਗ ਤਬਾਹੀ ਮਚਾ ਰਹੀ ਹੈ ਪਰ ਜਦੋਂ ਅਚਾਨਕ ਇਹ ਬਾਰਿਸ਼ ਹੋਈ ਤਾਂ ਤਾਪਮਾਨ ਕਾਫ਼ੀ ਹੇਠਾਂ ਆ ਗਿਆ, ਜਿਸ ਦਾ ਲੋਕਾਂ ਨੇ ਬਹੁਤ ਅਨੰਦ ਲਿਆ | ਲੋਕ ਘਰਾਂ 'ਚੋਂ ਬਾਹਰ ਆ ਕੇ ਬਾਰਿਸ਼ ਤੇ ਗੜਿਆਂ ਦਾ ਅਨੰਦ ਮਾਣਦੇ ਰਹੇ | ਭਾਵੇਂ ਕਿ ਮੌਸਮ ਵਿਭਾਗ ਵਲੋਂ ਚਿਤਾਵਨੀ ਵੀ ਦਿੱਤੀ ਗਈ ਸੀ ਕਿ ਗੜੇ ਕਾਫ਼ੀ ਵੱਡੇ ਪੈਣਗੇ ਅਤੇ ਲੋਕ ਘਰਾਂ 'ਚ ਹੀ ਰਹਿਣ ਪਰ ਲੋਕਾਂ ਵਲੋਂ ਗਰਮੀ ਤੋਂ ਛੁਟਕਾਰਾ ਪਾਉਣ ਲਈ ਕੋਈ ਪ੍ਰਵਾਹ ਨਹੀਂ ਕੀਤੀ | ਪੰਜ ਸੈਂਟੀਮੀਟਰ ਦੇ ਆਕਾਰ ਦਾ ਗੜਾ ਇੱਥੇ ਪਿਆ | ਜਦੋਂ ਬਾਰਿਸ਼ ਹੋ ਰਹੀ ਸੀ ਤਾਂ ਪ੍ਰਮੁੱਖ ਫਰੀਵੇਅ 'ਤੇ ਚੱਲਦੀਆਂ ਕਾਰਾਂ ਵੀ ਰੁੱਕ ਗਈਆਂ ਅਤੇ ਰੁਕਣ ਤੋਂ ਬਾਅਦ ਹੀ ਚੱਲੀਆਂ | ਤੇਜ਼ ਹਨੇਰੀ ਕਾਰਨ ਇਕ ਦਰੱਖਤ ਵੀ ਚੱਲਦੀ ਕਾਰ ਤੋਂ ਡਿੱਗ ਪਿਆ, ਜਿਸ ਕਰਕੇ ਉਸ ਦੇ ਸਵਾਰਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ | ਵਿਕਟੋਰੀਆ ਦੇ ਕਈ ਖੇਤਰਾਂ 'ਚ ਭਾਰੀ ਬਾਰਿਸ਼ ਅਤੇ ਹੜ੍ਹਾਂ ਦੀ ਵੀ ਚਿਤਾਵਨੀ ਮੌਸਮ ਵਿਭਾਗ ਵਲੋਂ ਦਿੱਤੀ ਗਈ ਹੈ | ਅਸਮਾਨੀ ਬਿਜਲੀ ਦੇ ਨਾਲ ਤੇਜ਼ ਹਵਾਵਾਂ ਵੀ ਚੱਲਣ ਦੇ ਆਸਾਰ ਹਨ | ਬਾਰਿਸ਼ ਕਾਰਨ ਅੱਗ ਵਾਲੇ ਇਲਾਕਿਆਂ 'ਚ ਵੀ ਕੁਝ ...

ਅੱਗ ਸਬੰਧੀ ਚਿਤਾਵਨੀ ਨੂੰ ਕੀਤਾ ਗਿਆ ਨਜ਼ਰ ਅੰਦਾਜ਼-ਮਾਹਿਰ

Image
ਕਰੋੜਾਂ ਪ੍ਰਜਾਤੀਆਂ ਖ਼ਤਮ ਹੋ ਗਈਆਂ ਜੋ ਸਿਰਫ਼ ਆਸਟ੍ਰੇਲੀਆ 'ਚ ਹੀ ਸਨ ਕੈਨਬਰਾ, 19 ਜਨਵਰੀ (ਇੰਟ.)- ਸਿਡਨੀ ਯੂਨੀਵਰਸਿਟੀ ਦੇ ਸਕੂਲ ਆਫ਼ ਲਾਈਫ਼ ਐਾਡ ਇਨਵਾਇਰਨਮੈਂਟ ਸਾਇੰਸਜ਼ 'ਚ ਟੇਰੇਸਟ੍ਰੀਅਲ ਈਕੋਲਾਜੀ ਦੇ ਪ੍ਰੋਫੈਸਰ ਅਤੇ ਆਸਟ੍ਰੇਲੀਅਨ ਅਕੈਡਮੀ ਆਫ਼ ਸਾਇੰਸ ਦੇ ਫੈਲੋ ਕਿ੍ਸਟੋਫਰ ਡਿਕਮੈਨ ਦਾ ਦਾਅਵਾ ਹੈ ਕਿ ਆਸਟ੍ਰੇਲੀਆ ਦੇ ਜੰਗਲਾਂ 'ਚ ਲੱਗੀ ਅੱਗ ਸਬੰਧੀ ਪਹਿਲਾਂ ਤੋਂ ਦਿੱਤੀ ਗਈ ਚਿਤਾਵਨੀ ਨੂੰ ਨਜ਼ਰ ਅੰਦਾਜ਼ ਕੀਤਾ ਗਿਆ, ਜਿਸ ਕਾਰਨ ਆਸਟ੍ਰੇਲੀਆ 'ਚ ਇੰਨਾ ਨੁਕਸਾਨ ਹੋਇਆ | ਟਾਈਮਜ਼ ਈਵੋਕ ਵੈੱਬਸਾਈਟ ਨਾਲ ਡਿਕਮੈਨ ਨੇ ਇਸ ਗੱਲ 'ਤੇ ਚਿੰਤਾ ਪ੍ਰਗਟਾਈ ਕਿ ਵਾਤਾਵਰਨ ਤਬਦੀਲੀ ਦੇ ਚੱਲਦਿਆਂ ਇਨਸਾਨਾਂ 'ਤੇ ਜੋ ਪ੍ਰਭਾਵ ਪਵੇਗਾ, ਉਸ ਦਾ ਅਸਰ ਕਿਤੇ ਜ਼ਿਆਦਾ ਖ਼ਤਰਨਾਕ ਹੋਵੇਗਾ | ਉਨ੍ਹਾਂ ਕਿਹਾ ਕਿ ਅਸੀਂ ਪਿਛਲੇ ਕੁਝ ਸਮੇਂ ਤੋਂ ਇਹ ਮੁਲਾਂਕਣ ਕਰ ਰਹੇ ਸੀ ਕਿ ਵਾਤਾਵਰਨ ਤਬਦੀਲੀ ਕਾਰਨ ਦੱਖਣੀ ਆਸਟ੍ਰੇਲੀਆ 'ਚ ਗਰਮੀ ਵਧਦੀ ਜਾ ਰਹੀ ਹੈ ਅਤੇ ਨਮੀ ਖ਼ਤਮ ਹੋ ਰਹੀ ਹੈ | ਹਰ ਜਗ੍ਹਾ 'ਤੇ ਬਹੁਤ ਜ਼ਿਆਦਾ ਠੰਢ ਜਾਂ ਬਹੁਤ ਜ਼ਿਆਦਾ ਗਰਮ ਮੌਸਮ ਦੇ ਨਾਲ ਸੋਕਾ ਅਤੇ ਅਚਾਨਕ ਬਾਰਿਸ਼ ਵਰਗੇ ਹਾਲਾਤ ਵੀ ਦੇਖਣ 'ਚ ਆਏ ਹਨ | 2019 'ਚ ਆਸਟ੍ਰੇਲੀਆ ਦੇ ਮੌਸਮ 'ਚ ਸਭ ਤੋਂ ਜ਼ਿਆਦਾ ਗਰਮੀ ਅਤੇ ਸੋਕਾ ਰਿਕਾਰਡ ਕੀਤਾ ਗਿਆ | ਇਸ ਕਾਰਨ ਜੰਗਲਾਂ 'ਚ ਸੌਖਿਆਂ ਹੀ ਅੱਗ ਲੱਗ ਗਈ | ਇਨ੍ਹਾਂ ਸਬੰਧੀ 2008 'ਚ ਹੀ ਭਵ...