ਸਿੱਧੂ ਮੂਸੇਵਾਲਾ ਅਤੇ ਮਨਕੀਰਤ ਔਲਖ ਹੁਣ ਕੱਲ੍ਹ ਪੁਲਿਸ ਸਾਹਮਣੇ ਹੋਣਗੇ ਪੇਸ਼


ਲੁਧਿਆਣਾ, 22 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਮਾਮਲੇ ਨੂੰ ਲੈ ਕੇ ਆਰ.ਟੀ.ਆਈ ਐਕਟੀਵਿਸਟ ਕੁਲਦੀਪ ਸਿੰਘ ਖਹਿਰਾ ਵਲੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅਤੇ ਮਨਕੀਰਤ ਔਲਖ ਿਖ਼ਲਾਫ਼ ਕੀਤੀ ਸ਼ਿਕਾਇਤ ਦੇ ਮਾਮਲੇ ਵਿਚ ਪੁਲਿਸ ਵਲੋਂ ਬੁੱਧਵਾਰ ਨੂੰ ਦੋਵੇਂ ਗਾਇਕਾਂ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਸਨ ਪਰ ਇਹ ਦੋਵੇਂ ਗਾਇਕ ਅੱਜ ਪੁਲਿਸ ਪਾਸ ਪੇਸ਼ ਨਹੀਂ ਹੋਏ | ਜਾਂਚ ਅਧਿਕਾਰੀ ਏ.ਸੀ.ਪੀ ਜਸ਼ਨਦੀਪ ਸਿੰਘ ਗਿੱਲ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਦੇ ਸਕੱਤਰ ਰਵੀ ਜੋਤ ਸਿੰਘ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਅੱਜ-ਕੱਲ੍ਹ ਵਿਦੇਸ਼ ਵਿਚ ਹਨ ਅਤੇ ਉਹ ਭਲਕੇ ਭਾਰਤ ਆਉਣਗੇ ਅਤੇ 24 ਜਨਵਰੀ ਨੂੰ ਪੁਲਿਸ ਪਾਸ ਪੇਸ਼ ਹੋ ਜਾਣਗੇ | ਇਹ ਹੀ ਭਰੋਸਾ ਮਨਕੀਰਤ ਔਲਖ ਦੇ ਸਕੱਤਰ ਵਲੋਂ ਵੀ ਪੁਲਿਸ ਅਧਿਕਾਰੀਆਂ ਨੂੰ ਦਿੱਤਾ ਗਿਆ ਹੈ | ਸਿੱਧੂ ਮੂਸੇਵਾਲਾ ਦਾ 25 ਜਨਵਰੀ ਨੂੰ ਸਥਾਨਕ ਪੱਖੋਵਾਲ ਸੜਕ ਸਥਿਤ ਇੰਡੋਰ ਸਟੇਡੀਅਮ ਵਿਚ ਸ਼ੋਅ ਕਰਵਾਇਆ ਕੀਤਾ ਜਾ ਰਿਹਾ ਹੈ ਪਰ ਹਾਲ ਦੀ ਘੜੀ ਇਹ ਸ਼ੋਅ ਵੀ ਖਟਾਈ ਵਿਚ ਪੈਂਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਪੁਲਿਸ ਨੇ ਹਾਲਾਂ ਤੱਕ ਸ਼ੋਅ ਸਬੰਧੀ ਪ੍ਰਬੰਧਕਾਂ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

Children injured as strong winds flip jumping castle