ਆਸਟ੍ਰੇਲੀਆ ਵਿਚ ਅੱਗ ਪੀੜਤਾਂ ਲਈ ਚੰਦਾ ਦੇਣ ਦੀ ਅਪੀਲ

ਸਿਡਨੀ, 30 ਜਨਵਰੀ (ਹਰਕੀਰਤ ਸਿੰਘ ਸੰਧਰ)-ਆਸਟ੍ਰੇਲੀਆ ਵਿਚ ਪਿਛਲੇ 4-5 ਮਹੀਨਿਆਂ ਤੋਂ ਲੱਗੀ ਜੰਗਲਾਂ ਦੀ ਅੱਗ ਨੇ ਬਹੁਤ ਹੀ ਭਿਆਨਕ ਹਾਲਾਤ ਪੇਸ਼ ਕੀਤੇ ਹਨ | ਅਜੇ ਵੀ ਨਿਓ ਸਾਊਥ ਵੇਲਜ਼ ਤੇ ਹੋਰਾਂ ਰਾਜਾਂ ਵਿਚ ਕਈ ਜਗ੍ਹਾ ਜੰਗਲਾਂ ਨੂੰ ਅੱਗ ਲੱਗੀ ਹੈ | ਅੱਗ ਤੋਂ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਵੇ ਲਈ ਰਾਹਤ ਕਾਰਜਾਂ ਵਿਚ ਕਾਫ਼ੀ ਤੇਜ਼ੀ ਆਈ ਹੈ | ਇਸੇ ਸੰਦਰਭ ਵਿਚ ਰੇਡੀਓ ਰਾਜੀ ਵਲੋਂ 24 ਘੰਟੇ ਦਾ ਇਕ ਪ੍ਰੋਗਰਾਮ ਅੱਜ ਤੋਂ ਸ਼ੁਰੂ ਕੀਤਾ ਹੈ ਜਿਸ ਵਿਚ ਹਰ ਇਕ ਨੂੰ ਆਪਣੀ ਚਾਹ ਜਾਂ ਕੌਫ਼ੀ ਦੇ ਮੁੱਲ ਦੇ ਪੈਸੇ ਦਾਨ ਕਰਨ ਲਈ ਕਿਹਾ ਹੈ ਤਾਂ ਜੋ ਅੱਗ ਤੋਂ ਪ੍ਰਭਾਵਿਤ ਲੋਕਾਂ ਦਾ ਜੀਵਨ ਮੁੜ ਆਮ ਵਾਂਗ ਹੋ ਸਕੇ | ਇਸ ਸਬੰਧੀ ਜਾਣਕਾਰੀ ਦਿੰਦੇ ਰਣਜੋਧ ਸਿੰਘ ਤੇ ਗੁਰਜੋਤ ਸੋਢੀ ਨੇ ਦੱ ਸਿਆ ਕਿ ਚਾਹ-ਕੌਫ਼ੀ ਜੋਗੇ ਦੋ-ਤਿੰਨ ਡਾਲਰ ਹਰ ਕੋਈ ਦਾਨ ਕਰ ਸਕਦਾ ਹੈ ਪਰ ਇਹ ਰਾਸ਼ੀ ਇਕੱਠੀ ਹੋ ਕੇ ਵੱਡੀ ਰਕਮ ਬਣ ਜਾਂਦੀ ਹੈ | ਰਣਜੋਧ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਵੰਡ ਛਕਣ ਦਾ ਹੋਕਾ ਦਿੱਤਾ ਹੈ ਅਤੇ ਇਥੇ ਸਾਡਾ ਫਰਜ਼ ਬਣਦਾ ਹੈ ਕਿ ਪੀੜਤਾਂ ਲਈ ਆਰਥਿਕ ਤੌਰ 'ਤੇ ਕੁਝ ਕੀਤਾ ਜਾਵੇ | ਇਥੇ ਗੌਰਤਲਬ ਹੈ ਕਿ ਵੱਖ-ਵੱਖ ਪੰਜਾਬੀ ਸੰਸਥਾਵਾਂ ਵਲੋਂ ਅੱਗ ਤੋਂ ਪ੍ਰਭਾਵਿਤ ਲੋਕਾਂ ਲਈ ਕਾਫ਼ੀ ਵੱਡਾ ਫੰਡ ਇਕੱਠਾ ਕਰ ਕੇ ਰੈੱਡ ਕਰਾਸ ਸੰਸਥਾ ਦੇ ਸੁਪਰਕ ਕੀਤਾ ਹੈ |

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਜਾਨਲੇਵਾ ਪੁਲਿਸ ਹਾਦਸੇ ਤੋਂ ਬਾਅਦ ਟਰੱਕ ਚਾਲਕ ਮਹਿੰਦਰ ਸਿੰਘ ਅਦਾਲਤ ਵਿੱਚ ਪੇਸ਼ ਹੋਇਆ। ਉਸਦਾ ਕਹਿਣਾ ਹੈ ਕਿ ਉਹ ਇਸ ਦੁਖਾਂਤ ਤੋਂ ਬਾਅਦ ਬਹੁਤ ਦੁਖੀ ਅਤੇ ਤਣਾਅ ਵਿੱਚ ਹੈ।