ਇਕ ਮਹੀਨੇ 'ਚ 200 ਪੌਾਡ ਤੋਂ 1 ਲੱਖ 10 ਹਜ਼ਾਰ ਪੌਾਡ ਬਣਾਉਣ ਵਾਲਾ ਪੰਜਾਬੀ ਜਾਂਚ ਦੇ ਘੇਰੇ 'ਚ


ਲੰਡਨ, 1 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਡਾਕਟਰੀ ਦੀ ਪੜ੍ਹਾਈ ਕਰ ਰਿਹਾ 20 ਸਾਲਾ ਪੰਜਾਬੀ ਮੂਲ ਦਾ ਵਿਦਿਆਰਥੀ ਗੁਰਵਿਨ ਸਿੰਘ ਨਵੇਂ ਸਾਲ ਦੇ ਪਹਿਲੇ ਦਿਨ ਹੀ ਉਸ ਵੇਲੇ ਚਰਚਾ 'ਚ ਆਇਆ ਜਦੋਂ ਉਸ ਨੇ 200 ਪੌਾਡ ਤੋਂ ਇਕ ਮਹੀਨੇ ਦੌਰਾਨ ਹੀ 1 ਲੱਖ 10 ਹਜ਼ਾਰ ਪੌਾਡ ਬਣਾਉਣ ਦਾ ਦਾਅਵਾ ਕੀਤਾ | ਪੋਲੀਮਾਊਥ ਦੇ ਰਹਿਣ ਵਾਲੇ ਗੁਰਵਿਨ ਨੇ ਇਕ ਦੁਕਾਨਦਾਰ ਕੋਲ 2000 ਪੌਾਡ 10 ਪੌਾਡ ਦੇ ਨੋਟ ਦਿੰਦਿਆਂ ਦਾਅਵਾ ਕੀਤਾ ਸੀ ਕਿ ਉਹ ਜਨਵਰੀ 'ਚ ਆਪਣਾ ਪਹਿਲਾ ਮਿਲੀਅਨ ਬਣਾਏਗਾ | ਯੂ. ਕੇ. ਦੀ ਵਿੱਤੀ ਅਥਾਰਿਟੀ (ਐਫ. ਸੀ. ਏ.) ਇਸ ਮਾਮਲੇ ਦੀ ਜਾਂਚ ਕਰ ਰਹੀ ਹੈ | ਜਾਂਚ ਵਿਭਾਗ ਅਨੁਸਾਰ ਗੁਰਵਿਨ ਸਿੰਘ ਅਤੇ ਦੋ ਕਾਰੋਬਾਰ ਜੀ ਐਸ 3 ਟਰੇਡਸ ਲਿਮਟਿਡ ਅਤੇ ਜੀ ਐਸ 3 ਮਾਰਕੀਟਿੰਗ ਲਿਮਟਿਡ ਵਲੋਂ ਕੁਝ ਅਣਅਧਿਕਾਰਤ ਗਤੀਵਿਧੀਆਂ ਦੀ ਜਾਂਚ ਕੀਤੀ ਜਾ ਰਹੀ ਹੈ, ਜਿਨ੍ਹਾਂ ਦਾ ਸਬੰਧ ਗੁਰਵਿਨ ਸਿੰਘ ਡਾਟ ਕਾਮ ਤੇ ਉਸ ਦੇ ਇੰਸਟਾਗ੍ਰਾਮ ਖਾਤਿਆਂ ਨਾਲ ਹੈ | ਐਫ. ਸੀ. ਏ. ਨੇ ਕਿਹਾ ਕਿ ਆਮ ਤੌਰ 'ਤੇ ਸਾਰੀਆਂ ਵਿੱਤੀ ਫ਼ਰਮਾਂ ਅਤੇ ਨਿੱਜੀ ਲੋਕਾਂ ਨੂੰ ਵਿੱਤੀ ਸੇਵਾਵਾਂ ਜਾਂ ਵਿੱਤੀ ਕਾਰੋਬਾਰ ਚਲਾਉਣ ਲਈ ਸਾਥੋਂ ਮਾਨਤਾ ਲੈਣੀ ਹੁੰਦੀ ਹੈ | ਜਦਕਿ ਕੁਝ ਫ਼ਰਮਾਂ ਬਿਨਾਂ ਮਾਨਤਾ ਤੋਂ ਚੱਲਦੀਆਂ ਹਨ ਅਤੇ ਕੁਝ ਘਪਲੇ ਕਰਦੇ ਹਨ | ਐਫ. ਸੀ. ਏ. ਨੇ ਸਪਸ਼ਟ ਕੀਤਾ ਕਿ ਇਹ ਫਰਮ ਉਨ੍ਹਾਂ ਵਲੋਂ ਮਾਨਤਾ ਪ੍ਰਾਪਤ ਨਹੀਂ ਹੈ, ਪਰ ਕੁਝ ਗ਼ਲਤ ਕੀਤੇ ਜਾਣ ਦੀ ਅਜੇ ਪੁਸ਼ਟੀ ਨਹੀਂ ਕੀਤੀ |
ਗੁਰਵਿਨ ਸਿੰਘ ਨੇ ਆਪਣੇ 'ਤੇ ਲੱਗੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਉਹ ਕੁਝ ਵੀ ਗ਼ਲਤ ਨਹੀਂ ਕਰ ਰਿਹਾ | ਉਹ ਖ਼ੁਦ ਕੰਪਨੀ ਡਾਇਰੈਕਟਰ ਤੇ ਕਾਮਾ ਹੈ | ਉਸ ਬਾਰੇ ਗ਼ਲਤ ਜਾਣਕਾਰੀ ਦਿੱਤੀ ਗਈ ਹੈ |

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

Children injured as strong winds flip jumping castle