ਪਤਨੀ ਅਤੇ ਦੋ ਬੱਚਿਆਂ ਦਾ ਕਤਲ ਕਰ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼

ਐੱਸ. ਏ. ਐੱਸ. ਨਗਰ / ਮਨੀਮਾਜਰਾ, 23 ਜਨਵਰੀ (ਜਸਬੀਰ ਸਿੰਘ ਜੱਸੀ)-ਮਨੀਮਾਜਰਾ ਹਾਊਸਿੰਗ ਬੋਰਡ ਕੰਪਲੈਕਸ ਦੇ ਇਕ ਘਰ 'ਚ ਘਰ ਦੇ ਮੁਖੀ ਵਲੋਂ ਆਪਣੀ ਪਤਨੀ ਸਮੇਤ ਬੇਟੀ ਅਤੇ ਬੱਚੇ ਦਾ ਗਲਾ ਘੁੱਟ ਕੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਇਨ੍ਹਾਂ ਕਤਲਾਂ ਦਾ ਉਸ ਸਮੇਂ ਪਤਾ ਲੱਗਾ ਜਦੋਂ ਕਥਿਤ ਦੋਸ਼ੀ ਦੇ ਘਰ ਤੋਂ ਇਕ ਖ਼ੁਦਕੁਸ਼ੀ ਨੋਟ ਮਿਲਿਆ | ਘਰ ਦੇ ਮੁਖੀ ਸੰਜੇ ਅਰੋੜਾ ਨੂੰ ਗੰਭੀਰ ਹਾਲਤ ਵਿਚ ਪੀ. ਜੀ. ਆਈ. ਚੰਡੀਗੜ੍ਹ ਵਿਖੇ ਦਾਖ਼ਲ ਕਰਵਾਇਆ ਗਿਆ, ਜਿਸ ਵਲੋਂ ਪਰਿਵਾਰ ਦਾ ਕਤਲ ਕਰਨ ਉਪਰੰਤ ਰੇਲ-ਗੱਡੀ ਹੇਠ ਆ ਕੇ ਖ਼ੁਦਕੁਸ਼ੀ ਕਰਨ ਦਾ ਯਤਨ ਕੀਤਾ ਗਿਆ ਸੀ | ਪ੍ਰਾਪਤ ਜਾਣਕਾਰੀ ਅਨੁਸਾਰ ਇਸ ਦਿਲ ਦਹਿਲਾਉਣ ਵਾਲੀ ਵਾਰਦਾਤ 'ਚ ਮਿ੍ਤਕਾਂ ਦੀ ਪਹਿਚਾਣ ਸਰੀਤਾ (45), ਬੇਟੀ ਸਾਂਚੀ
(21) ਅਤੇ ਬੇਟਾ ਅਰਜੁਨ (16) ਵਜੋਂ ਹੋਈ ਹੈ | ਘਟਨਾ ਦੀ ਸੂਚਨਾ ਮਿਲਣ ਉਪਰੰਤ ਐਸ. ਐਸ. ਪੀ. ਚੰਡੀਗੜ੍ਹ ਨਿਲਾਂਬਰੀ ਜੰਗਦਲੇ, ਐਸ. ਪੀ. ਕ੍ਰਾਈਮ ਵਿਨੀਤ ਕੁਮਾਰ, ਡੀ. ਐਸ. ਪੀ. ਈਸਟ ਦਿਲਸ਼ੇਰ ਸਿੰਘ ਚੰਦੇਲ, ਐਸ. ਐਚ. ਓ. ਮਨੀਮਾਜਰਾ ਜਸਵਿੰਦਰ ਕੌਰ ਵਲੋਂ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ, ਜਦਕਿ ਸੀ. ਐਫ. ਐਸ. ਐਲ. ਦੀ ਟੀਮ ਵਲੋਂ ਖ਼ੂਨ ਦੇ ਨਮੂਨੇ ਇਕੱਤਰ ਕੀਤੇ ਗਏ | ਪੁਲਿਸ ਨੇ ਜਿਥੇ ਹੱਤਿਆ ਤੇ ਆਰਮਜ਼ ਐਕਟ ਸਮੇਤ ਹੋਰ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਉਥੇ ਹੀ ਪੁਲਿਸ ਵਾਰਦਾਤ ਵਾਲੀ ਥਾਂ ਦੇ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ਼ ਵੀ ਖੰਗਾਲ ਰਹੀ ਹੈ | ਜਾਣਕਾਰੀ ਅਨੁਸਾਰ ਸੰਜੇ ਅਰੋੜਾ ਦੀ ਪੰਚਕੂਲਾ ਦੇ ਸੈਕਟਰ-9 ਵਿਖੇ ਕ੍ਰਿਸ਼ਨਾ ਡੇਅਰੀ ਦੇ ਨਾਂਅ 'ਤੇ ਇਕ ਡੇਅਰੀ ਦੀ ਦੁਕਾਨ ਹੈ ਅਤੇ ਕਰੀਬ ਸਾਲ ਭਰ ਪਹਿਲਾਂ ਉਸ ਨੇ ਆਪਣੇ ਪਰਿਵਾਰ ਸਮੇਤ ਹਾਊਸਿੰਗ ਬੋਰਡ ਕੰਪਲੈਕਸ ਮਨੀਮਾਜਰਾ ਵਿਖੇ ਰਹਿਣਾ ਸ਼ੁਰੂ ਕੀਤਾ ਸੀ | ਪਰਿਵਾਰ ਵਿਚ ਸੰਜੇ ਅਰੋੜਾ ਤੋਂ ਇਲਾਵਾ ਉਸ ਦੀ ਪਤਨੀ ਸਰੀਤਾ, ਬੇਟੀ ਸਾਂਚੀ ਅਤੇ ਬੇਟਾ ਅਰਜੁਨ ਸ਼ਾਮਿਲ ਸਨ | ਪੁਲਿਸ ਅਨੁਸਾਰ ਬੁੱਧਵਾਰ ਨੂੰ ਕਥਿਤ ਦੋਸ਼ੀ ਨੇ ਦਿਨ ਵਿਚ ਹੀ ਪਹਿਲਾਂ ਆਪਣੇ ਬੇਟੇ ਅਤੇ ਪਤਨੀ ਦਾ ਗਲਾ ਘੁੱਟ ਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ, ਉਪਰੰਤ ਕਾਲਜ ਤੋਂ ਘਰ ਆਈ ਬੇਟੀ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ | ਇਸ ਪੂਰੇ ਹੱਤਿਆਕਾਂਡ ਦਾ ਖ਼ੁਲਾਸਾ ਉਸ ਸਮੇਂ ਹੋਇਆ ਜਦੋਂ ਚੰਡੀਗੜ੍ਹ ਪੁਲਿਸ ਨੂੰ ਜੀ. ਆਰ. ਪੀ. ਪੁਲਿਸ ਨੇ ਕਥਿਤ ਦੋਸ਼ੀ ਵਲੋਂ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਨ ਸਬੰਧੀ ਜਾਣਕਾਰੀ ਦਿੱਤੀ | ਪੀ. ਜੀ. ਆਈ. ਚੰਡੀਗੜ੍ਹ ਵਿਖੇ ਜ਼ੇਰੇ ਇਲਾਜ ਕਥਿਤ ਦੋਸ਼ੀ ਤੋਂ ਪੁਲਿਸ ਨੂੰ ਪਤਾ ਲੱਗਾ ਹੈ ਕਿ ਉਸ ਵਲੋਂ ਆਪਣੇ ਘਰ ਵਿਖੇ ਹੀ ਇਸ ਦਿਲ ਦਹਿਲਾਉਣ ਵਾਲੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ |

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

Children injured as strong winds flip jumping castle