ਪਾਕਿਸਤਾਨ ਵਿੱਚ ਰੇਲ ਗੱਡੀ 'ਚ ਲੱਗੀ ਅੱਗ, 46 ਮੌਤਾਂ, 42 ਜ਼ਖ਼ਮੀ

ਪਾਕਿਸਤਾਨ ਵਿੱਚ ਰੇਲ ਗੱਡੀ 'ਚ ਲੱਗੀ ਅੱਗ, 46 ਮੌਤਾਂ, 42 ਜ਼ਖ਼ਮੀ

ਪਾਕਿਸਤਾਨ ਟਰੇਨImage copyrightAZIM TANVIR

ਪਾਕਿਸਤਾਨ ਦੀ ਤੇਜ਼ ਗਾਮ ਐਕਸਪ੍ਰੈਸ ਵਿੱਚ ਅੱਗ ਲੱਗਣ ਨਾਲ ਘੱਟ ਤੋਂ ਘੱਟ 46 ਲੋਕਂ ਦੀ ਮੌਤ ਹੋ ਗਈ ਹੈ। ਤੇਜ਼ ਗਾਮ ਐਕਸਪ੍ਰੈਸ ਕਰਾਚੀ ਤੋਂ ਰਾਵਲਪਿੰਡੀ ਆ ਰਹੀ ਸੀ। ਲਿਆਕਤਪੁਰ ਪਹੁੰਚਦੇ ਹੋਏ ਤੀਜ ਟਰੇਨ ਦੇ ਤਿੰਨ ਡੱਬਿਆਂ ਵਿੱਚ ਅੱਗ ਲੱਗ ਗਈ।

ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ਼ ਰਸ਼ੀਦ ਨੇ ਘਟਨਾ ਦੀ ਪੁਸ਼ਟੀ ਬੀਬੀਸੀ ਨੂੰ ਕੀਤੀ।

ਡੀਪੀਓ ਰਹੀਮ ਯਾਰ ਖ਼ਾਨ ਆਮਿਰ ਤੈਮੂਰ ਖ਼ਾਨ ਨੇ 46 ਲੋਕਾਂ ਦੇ ਮਾਰੇ ਜਾਣ ਅਤੇ 42 ਦੇ ਗੰਭੀਰ ਜ਼ਖ਼ਮੀ ਹੋਣ ਦੀ ਪੁਸ਼ਟੀ ਕੀਤੀ ਹੈ। ਮੌਤਾਂ ਦਾ ਅੰਕੜਾ ਅਜੇ ਹੋ ਵਧਣ ਦਾ ਖ਼ਦਸ਼ਾ ਹੈ।

ਲਿਆਕਤਪੁਰ 'ਚ ਹਾਦਸਾ

ਤੇਜ਼ ਗਾਮ ਐਕਸਪ੍ਰੈਸ ਕਰਾਚੀ ਤੋਂ ਰਾਵਲਪਿੰਡੀ ਜਾ ਰਹੀ ਸੀ। ਲਿਆਕਤਪੁਰ ਪਹੁੰਚਣ ਤੱਕ ਤਿੰਨ ਡੱਬਿਆਂ ਨੂੰ ਅੱਗ ਲੱਗ ਗਈ।

ਡੀਪੀਓ ਰਹੀਮ ਯਾਰ ਖ਼ਾਨ ਅਮੀਰ ਤੈਮੂਰ ਖ਼ਾਨ ਨੇ ਦੱਸਿਆ ਕਿ 46 ਮੌਤਾਂ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ ਜਦਕਿ 42 ਜ਼ਖਮੀ ਹਨ। ਜ਼ਖਮੀਆਂ ਨੂੰ ਮੁਲਤਾਨ ਦੇ ਬਰਨ ਸੈਂਟਰ ਭੇਜਿਆ ਜਾ ਰਿਹਾ ਹੈ।

ਰੇਲ ਮੰਤਰੀ ਦਾ ਕਹਿਣਾ ਸੀ ਕਿ ਪੀੜਤਾਂ ਵਿੱਚ ਤਬਲੀਗੀ ਜਮਾਤ ਦਾ ਇੱਕ ਸਮੂਹ ਸੀ, ਜੋ ਲਾਹੌਰ ਵਿੱਚ ਇਜ਼ਤਿਮਾਹ ਲਈ ਸਫ਼ਰ ਕਰ ਰਿਹਾ ਸੀ।

ਉਨ੍ਹਾਂ ਦਾ ਕਹਿਣਾ ਸੀ ਕਿ ਮੁਸਾਫ਼ਰਾਂ ਕੋਲ ਨਾਸ਼ਤੇ ਦਾ ਸਾਮਾਨ ਅਤੇ ਸਿਲੰਡਰ ਤੇ ਚੁੱਲ੍ਹੇ ਸਨ। ਕਿਹਾ ਜਾ ਰਿਹਾ ਹੈ ਕਿ ਸਿਲੰਡਰ ਫਟਣ ਨਾਲ ਅੱਗ ਲੱਗੀ।

ਉਨ੍ਹਾਂ ਦੱਸਿਆ ਕਿ ਅੱਗ ਤੇ ਕਾਬੂ ਕਰ ਲਿਆ ਗਿਆ ਹੈ ਤੇ ਤਿੰਨ ਡੱਬੇ ਨੁਕਸਾਨੇ ਗਏ ਹਨ। ਜ਼ਖ਼ਮੀਆਂ ਨੂੰ ਨਜ਼ਦੀਕੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਰੇਲ, ਪਟੜੀ ਤੋਂ ਹੇਠਾਂ ਨਹੀਂ ਉਤਰੀ ਤੇ ਉਸ ਨੂੰ ਜਲਦੀ ਹੀ ਲਿਆਕਤਪੁਰ ਜੰਕਸ਼ਨ ਪਹੁੰਚਾ ਦਿੱਤਾ ਜਾਵੇਗਾ।

ਰੇਲਵੇ ਆਵਾਜਾਈ 'ਚ ਵਿਘਨ

ਹਾਦਸੇ ਤੋਂ ਬਾਅਦ ਰੇਲ ਗੱਡੀਆਂ ਰੋਕ ਦਿੱਤੀਆਂ ਗਿਆ ਸੀ ਪਰ ਹੁਣ ਹੁਣ ਪਾਕਿਸਤਾਨ ਰੇਲਵੇ ਦੀਆਂ 134 ਰੇਲਾਂ ਅਤੇ ਉਨ੍ਹਾਂ ਦੇ ਅੱਪ ਸਟਰੀਮ ਤੇ ਡਾਉਨ ਸਟਰੀਮ ਬਹਾਲ ਕਰ ਦਿੱਤੇ ਗਏ ਹਨ।

ਰੇਡੀਓ ਪਾਕਿਸਤਾਨ ਮੁਤਾਬਕ, ਘਟਨਾ ਦਾ ਨੋਟਿਸ ਲੈਂਦਿਆਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਦੁੱਖ ਜਤਾਇਆ ਹੈ ਅਤੇ ਪੀੜਤਾਂ ਦੇ ਇਲਾਜ ਦੇ ਹੁਕਮ ਦਿੱਤੇ ਹਨ।

ਰੇਲ ਮੰਤਰੀ ਸ਼ੇਖ਼ ਰਸ਼ੀਦ ਨੇ ਦੱਸਿਆ ਕਿ ਯਾਤਰੀਆਂ ਅਤੇ ਰੇਲ ਦਾ ਬੀਮਾ ਹੋਇਆ ਹੈ ਜਿਸ ਨਾਲ ਮਾਲੀ ਨੁਕਸਾਨ ਦੀ ਭਰਪਾਈ ਹੋ ਸਕੇਗੀ। ਉਨ੍ਹਾਂ ਕਿਹਾ ਕਿ ਹਾਦਸੇ ਦੀ ਅਗਲੇਰੀ ਜਾਂਚ ਕੀਤੀ ਜਾਵੇਗੀ।

ਇੱਕ ਨਿੱਜੀ ਚੈਨਲ ਨਾਲ ਗੱਲ ਕਰਦਿਆਂ ਸ਼ੇਖ਼ ਰਸ਼ੀਦ ਦਾ ਕਹਿਣਾ ਸੀ ਕਿ ਇੱਕ ਹੀ ਨਾਮ ਨਾਲ ਕਈ ਡੱਬੇ ਬੁੱਕ ਕੀਤੇ ਗਏ ਸਨ।

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

Children injured as strong winds flip jumping castle