Indian student murdered in USA

ਨਿਊਯਾਰਕ 'ਚ ਇਕ ਭਾਰਤੀ ਮੂਲ ਦੇ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ
ਬੀਤੀ ਰਾਤ ਨਿਊਯਾਰਕ ਦੇ ਕਿਊਨਜ਼ ਦੇ ਇਲਾਕੇ 'ਚ ਇਕ ਭਾਰਤੀ ਮੂਲ ਦੇ (19) ਸਾਲਾ ਨੌਜਵਾਨ ਜੈ ਪਟੇਲ ਪੁੱਤਰ ਚੰਦਰ ਕਾਂਤ ਪਟੇਲ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮਿਲੀ ਜਾਣਕਾਰੀ ਮੁਤਾਬਕ ਜੈ ਪਟੇਲ ਰਾਤ ਨੂੰ ਘਰ ਤੋਂ ਜਿੰਮ ਗਿਆ ਸੀ। ਜਿੰਮ ਤੋਂ ਘਰ ਨੂੰ ਆਉਂਦੇ ਸਮੇਂ ਕੁਝ ਅਣਪਛਾਤੇ ਕਾਰ ਸਵਾਰਾਂ ਨੇ ਉਸ ਨੂੰ ਗੋਲੀ ਮਾਰ ਦਿੱਤੀ ਅਤੇ ਉਸ ਦੀ ਲਾਸ਼ ਘਰ ਤੋਂ ਥੋੜੀ ਦੂਰੋਂ ਹੀ ਮਿਲੀ।
ਮ੍ਰਿਤਕ ਨਿਊਯਾਰਕ ਦੀ ਨਸਾਉ ਕਾਉਂਟੀ 'ਚ ਬਿਜ਼ਨਸ ਮੈਨੇਜਮੈਂਟ ਦੀ ਪੜ੍ਹਾਈ ਕਰਦਾ ਸੀ ਅਤੇ ਉਸ ਦਾ ਭਾਰਤ ਤੋਂ ਪਿਛੋਕੜ ਗੁਜਰਾਤ ਦੇ ਸੂਬੇ ਸੂਰਤ ਦੇ ਪਿੰਡ ਮੂਦ ਨਾਲ ਸੀ। ਜਾਣਕਾਰੀ ਮੁਤਾਬਕ ਇਸ ਇਲਾਕੇ 'ਚ ਵਧੇਰੇ ਸਿੰਗਲ ਫੈਮਲੀ ਘਰ ਹਨ ਪਰ ਥੋੜੀਆਂ-ਬਹੁਤ ਅਪਾਰਟਮੈਂਟ ਇਮਾਰਤਾਂ ਵੀ ਹਨ, ਜਿਨ੍ਹਾਂ ਨੇੜਿਓਂ ਲਾਸ਼ ਮਿਲੀ। ਅਜੇ ਤਕ ਕਿਸੇ ਨੂੰ ਵੀ ਹਿਰਾਸਤ 'ਚ ਨਹੀਂ ਲਿਆ ਗਿਆ ਅਤੇ ਇਸ ਸਬੰਧੀ ਸਥਾਨਕ ਪੁਲਸ ਵਲੋਂ ਜਾਂਚ ਚੱਲ ਰਹੀ ਹੈ।

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

Children injured as strong winds flip jumping castle