ਆਸਟ੍ਰੇਲੀਆ : ਪੰਜਾਬੀ ਵਿਅਕਤੀ ਨੇ ਪੈਟਰੋਲ ਛਿੜਕ ਕੇ ਲਾਈ ਸੀ ਪਤਨੀ ਨੂੰ ਅੱਗ


ਸਿਡਨੀ— ਆਸਟ੍ਰੇਲੀਆ ਦੀ ਨਿਊ ਸਾਊਥ ਵੇਲਜ਼ ਅਦਾਲਤ ਨੇ ਇਕ ਪੁਰਾਣੇ ਕੇਸ ਦੇ ਟਰਾਇਲ ਦੌਰਾਨ ਕਿਹਾ ਕਿ ਪੰਜਾਬੀ ਵਿਅਕਤੀ ਕੁਲਵਿੰਦਰ ਸਿੰਘ ਨੇ ਆਪਣੀ ਪਤਨੀ 'ਤੇ ਪੈਟਰੋਲ ਛਿੜਕ ਕੇ ਉਸ ਨੂੰ ਅੱਗ ਲਗਾਈ ਸੀ। ਸਿਡਨੀ ਜਿਊਰੀ ਨੇ ਕਿਹਾ ਕਿ ਰੋਜ਼ ਹਿੱਲ ਹੋਮ 'ਚ ਕੁਲਵਿੰਦਰ ਸਿੰਘ ਨੇ ਦਸੰਬਰ 2013 'ਚ ਆਪਣੀ ਪਤਨੀ ਪਰਵਿੰਦਰ ਕੌਰ 'ਤੇ ਪੈਟਰੋਲ ਛਿੜਕ ਕੇ ਸਾੜ ਦਿੱਤਾ ਸੀ। ਇਸ ਕਾਰਨ 32 ਸਾਲਾ ਪਰਵਿੰਦਰ ਦਾ 90 ਫੀਸਦੀ ਸਰੀਰ ਝੁਲਸ ਗਿਆ ਸੀ ਤੇ ਉਸ ਦੀ ਮੌਤ ਹੋ ਗਈ ਸੀ। ਪੁਲਸ ਨੇ ਕੁਲਵਿੰਦਰ ਸਿੰਘ ਨੂੰ 2017 'ਚ ਹਿਰਾਸਤ 'ਚ ਲਿਆ ਸੀ ਤੇ ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਸਬੂਤ ਲੱਭਣ 'ਚ ਕਾਫੀ ਸਮਾਂ ਲੱਗਾ ਸੀ ਕਿਉਂਕਿ ਕਿਸੇ ਨੇ ਵੀ ਕੁਲਵਿੰਦਰ ਨੂੰ ਅੱਗ ਲਗਾਉਂਦਿਆਂ ਨਹੀਂ ਦੇਖਿਆ ਸੀ।  ਨਿਊ ਸਾਊਥ ਵੇਲਜ਼ ਦੀ ਸੁਪਰੀਮ ਕੋਰਟ 'ਚ ਵਕੀਲ ਕ੍ਰਿਸ ਮੈਕਸਵੈੱਲ ਨੇ ਵੀਰਵਾਰ ਨੂੰ ਦੱਸਿਆ ਕਿ ਪਤੀ-ਪਤਨੀ ਵਿਚਕਾਰ ਪੈਸਿਆਂ ਨੂੰ ਲੈ ਕੇ ਕਾਫੀ ਸਮੇਂ ਤੋਂ ਝਗੜਾ ਚੱਲ ਰਿਹਾ ਸੀ ਤੇ ਪਰਵਿੰਦਰ ਨੇ ਕੁਲਵਿੰਦਰ ਦੇ ਖਾਤੇ 'ਚ ਆਪਣੇ ਪੈਸੇ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ। ਉਸ ਨੇ ਸਥਾਨਕ ਪੁਲਸ ਨੂੰ ਮਦਦ ਲਈ ਫੋਨ ਵੀ ਕੀਤਾ ਸੀ ਪਰ ਫੋਨ ਕੱਟ ਗਿਆ ਸੀ। ਕੁਲਵਿੰਦਰ ਨੇ ਇਸ ਕਾਰਨ ਪਰਵਿੰਦਰ ਨੂੰ ਅੱਗ ਲਗਾ ਦਿੱਤੀ ਕਿਉਂਕਿ ਉਸ ਨੇ ਉਸ ਨੂੰ ਛੱਡ ਕੇ ਜਾਣ ਦੀ ਗੱਲ ਆਖੀ ਸੀ। ਜਿਸ ਦਿਨ ਪਰਵਿੰਦਰ ਨੂੰ ਸਾੜਿਆ ਗਿਆ ਉਸ ਦਿਨ ਕੁਲਵਿੰਦਰ ਦੇ ਖਾਤੇ 'ਚ ਸਿਰਫ 95.36 ਡਾਲਰ ਬਚੇ ਸਨ। ਅਦਾਲਤ 'ਚ ਦੱਸਿਆ ਗਿਆ ਕਿ ਕੁਲਵਿੰਦਰ ਹੀ ਮੌਤ ਦਾ ਕਾਰਨ ਬਣਿਆ ਜਦਕਿ ਉਸ ਨੇ ਪੁਲਸ ਨੂੰ ਕਿਹਾ ਸੀ ਕਿ ਜਦ ਉਸ ਦੀ ਪਤਨੀ ਨੇ ਆਪਣੇ ਆਪ ਨੂੰ ਅੱਗ ਲਗਾਈ, ਉਸ ਸਮੇਂ ਉਹ ਉੱਪਰਲੇ ਕਮਰੇ 'ਚ ਸੀ।ਅਦਾਲਤ 'ਚ ਇਹ ਵੀ ਦੱਸਿਆ ਗਿਆ ਕਿ ਜਾਂਚ ਅਧਿਕਾਰੀਆਂ 'ਚ ਪ੍ਰੋਫੈਸਰ ਪੀਟਰ ਮੈਟਿਜ਼ ਨੇ ਦੱਸਿਆ ਸੀ ਕਿ ਪਰਵਿੰਦਰ ਦਾ ਸਿਰ ਅਤੇ ਚਿਹਰੇ ਦਾ ਉੱਪਰਲਾ ਹਿੱਸਾ ਝੁਲਸਿਆ ਨਹੀਂ ਸੀ ਤੇ ਜੇਕਰ ਉਸ ਨੇ ਆਤਮ ਹੱਤਿਆ ਕਰਨੀ ਹੁੰਦੀ ਤਾਂ ਉਸ ਨੇ ਆਪਣੇ ਸਿਰ 'ਤੇ ਵੀ ਪੈਟਰੋਲ ਛਿੜਕਣਾ ਸੀ। ਇਸ ਤੋਂ ਸਪੱਸ਼ਟ ਹੈ ਕਿ ਕਿਸੇ ਹੋਰ ਨੇ ਉਸ 'ਤੇ ਪੈਟਰੋਲ ਛਿੜਕਿਆ ਸੀ। ਘਰ 'ਚ ਉਨ੍ਹਾਂ ਦੋਹਾਂ ਤੋਂ ਇਲਾਵਾ ਕੋਈ ਹੋਰ ਨਹੀਂ ਸੀ ਇਸ ਲਈ ਕੁਲਵਿੰਦਰ ਹੀ ਦੋਸ਼ੀ ਹੈ। ਜਾਂਚ ਸਮੇਂ ਗੁਆਂਢੀਆਂ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਪਰਵਿੰਦਰ ਦੀਆਂ ਦਰਦਨਾਕ ਚੀਕਾਂ ਸੁਣੀਆਂ ਤੇ ਜਦ ਉਹ ਉਨ੍ਹਾਂ ਦੇ ਘਰ ਵੱਲ ਗਏ ਤਾਂ ਦੇਖਿਆ ਕਿ ਕੁਲਵਿੰਦਰ ਹੱਥਾਂ ਨਾਲ ਪਰਵਿੰਦਰ ਨੂੰ ਲੱਗੀ ਅੱਗ ਬੁਝਾ ਰਿਹਾ ਸੀ। By jagbani

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

Children injured as strong winds flip jumping castle