ਟੈਕਸਾਸ ਦੇ ਗਿਰਜਾ ਘਰ 'ਚ ਗੋਲੀਬਾਰੀ, 2 ਮੌਤਾਂ


ਹਿਊਸਟਨ, 30 ਦਸੰਬਰ (ਏਜੰਸੀ)- ਅਮਰੀਕਾ ਦੇ ਟੈਕਸਾਸ ਸੂਬੇ ਦੇ ਵਾਈਟ ਸੈਟਲਮੈਂਟ ਸ਼ਹਿਰ ਦੇ ਇਕ ਗਿਰਜਾਘਰ 'ਚ ਇਕ ਬੰਦੂਕਧਾਰੀ ਨੇ ਲੋਕਾਂ 'ਤੇ ਗੋਲੀਆਂ ਚਲਾ ਦਿੱਤੀਆਂ, ਜਿਸ 'ਚ 2 ਲੋਕਾਂ ਦੀ ਮੌਤ ਹੋ ਗਈ | ਹਾਲਾਂਕਿ ਬਾਅਦ 'ਚ ਪ੍ਰਾਰਥਨਾ ਸਭਾ 'ਚ ਇਕ ਹਥਿਆਰ ਨਾਲ ਲੈਸ ਮੈਂਬਰ ਨੇ ਹਮਲਾਵਰ ਨੂੰ ਗੋਲੀ ਮਾਰ ਦਿੱਤੀ | ਇਹ ਘਟਨਾ ਬੀਤੇ ਦਿਨ ਸਵੇਰ ਦੀ ਪ੍ਰਾਰਥਨਾ ਦੌਰਾਨ ਕਰੀਬ 11.50 ਵਜੇ ਵਾਪਰੀ | ਇਸ ਪ੍ਰਾਰਥਨਾ ਸਭਾ ਨੂੰ ਸੋਸ਼ਲ ਮੀਡੀਆ 'ਤੇ ਸਿੱਧੇ ਪ੍ਰਸਾਰਣ ਦੌਰਾਨ ਦਿਖਾਇਆ ਜਾ ਰਿਹਾ ਸੀ | ਅਧਿਕਾਰੀਆਂ ਅਨੁਸਾਰ ਬੰਦੂਕਧਾਰੀ ਨੇ ਵਾਈਟ ਸੈਟਲਮੈਂਟ 'ਚ ਵੈਸਟ ਫ੍ਰੀ ਵੇਅ ਚਰਚ ਆਫ਼ ਕ੍ਰਾਈਸਟ 'ਚ ਪਿਸਤੌਲ ਕੱਢੀ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ | ਪੁਲਿਸ ਨੇ ਦੱਸਿਆ ਕਿ ਘਟਨਾ 'ਚ 2 ਲੋਕਾਂ ਦੀ ਬਾਅਦ 'ਚ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ | ਵੀਡੀਓ ਫੁਟੇਜ਼ 'ਚ ਦਿਖਾਈ ਦੇ ਰਿਹਾ ਹੈ ਕਿ ਬੰਦੂਕਧਾਰੀ ਖੜਾ ਹੈ ਅਤੇ ਨਾਲ ਖੜੇ ਇਕ ਵਿਅਕਤੀ ਨਾਲ ਗੱਲ ਕਰ ਰਿਹਾ ਹੈ, ਜਿਸ ਨੇ ਇਕ ਦੂਸਰੇ ਵਿਅਕਤੀ ਵੱਲ ਇਸ਼ਾਰਾ ਕੀਤਾ | ਇਸ ਦੇ ਬਾਅਦ ਬੰਦੂਕਧਾਰੀ ਨੇ ਉਸ ਵਿਅਕਤੀ 'ਤੇ ਗੋਲੀ ਚਲਾਈ | ਫਿਰ ਬੰਦੂਕਧਾਰੀ ਨੇ ਉਸ ਵਿਅਕਤੀ 'ਤੇ ਵੀ ਗੋਲੀ ਚਲਾਈ, ਜਿਸ ਨੇ ਉਸ ਨਾਲ ਗੱਲ ਕੀਤੀ ਸੀ | ਹਾਲਾਂਕਿ ਬਾਅਦ 'ਚ ਸੁਰੱਖਿਆ ਕਰਮੀ ਵਜੋਂ ਕੰਮ ਕਰਨ ਵਾਲੇ ਇਕ ਵਿਅਕਤੀ ਨੇ ਬੰਦੂਕ ਨਾਲ ਹਮਲਾਵਰ 'ਤੇ ਗੋਲੀ ਚਲਾਈ ਅਤੇ ਉਹ ਤੁਰੰਤ ਹੇਠਾਂ ਡਿਗ ਗਿਆ | ਹਾਲੇ ਇਸ ਘਟਨਾ ਪਿਛਲੇ ਮਕਸਦ ਦੀ ਜਾਣਕਾਰੀ ਨਹੀਂ ਮਿਲ ਸਕੀ |

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਜਾਨਲੇਵਾ ਪੁਲਿਸ ਹਾਦਸੇ ਤੋਂ ਬਾਅਦ ਟਰੱਕ ਚਾਲਕ ਮਹਿੰਦਰ ਸਿੰਘ ਅਦਾਲਤ ਵਿੱਚ ਪੇਸ਼ ਹੋਇਆ। ਉਸਦਾ ਕਹਿਣਾ ਹੈ ਕਿ ਉਹ ਇਸ ਦੁਖਾਂਤ ਤੋਂ ਬਾਅਦ ਬਹੁਤ ਦੁਖੀ ਅਤੇ ਤਣਾਅ ਵਿੱਚ ਹੈ।