ਜਦੋਂ ਵਾਜਪਾਈ ਨੇ ਵਿੱਤ ਮੰਤਰੀ ਡਾ. ਮਨਮੋਹਨ ਸਿੰਘ ਨੂੰ ਫੋਨ ਕਰਕੇ ਅਸਤੀਫ਼ਾ ਦੇਣ ਤੋਂ ਰੋਕਿਆ
ਜਦੋਂ ਵਾਜਪਾਈ ਨੇ ਵਿੱਤ ਮੰਤਰੀ ਡਾ. ਮਨਮੋਹਨ ਸਿੰਘ ਨੂੰ ਫੋਨ ਕਰਕੇ ਅਸਤੀਫ਼ਾ ਦੇਣ ਤੋਂ ਰੋਕਿਆ
GETTY IMAGES
ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਅਟਲ ਬਿਹਾਰੀ ਵਾਜਪਈ ਦਾ ਬੁੱਧਵਾਰ ਨੂੰ ਜਨਮ ਦਿਨ ਮਨਾਇਆ ਜਾ ਰਿਹਾ ਹੈ। ਅਟਲ ਬਿਹਾਰੀ ਵਾਜਪਈ ਦਾ 16 ਅਗਸਤ 2018 ਨੂੰ ਦੇਹਾਂਤ ਹੋ ਗਿਆ ਸੀ।
ਲਖਨਊ ਵਿਚ ਸਾਬਕਾ ਪ੍ਰਧਾਨ ਮੰਤਰੀ ਦੇ ਜਨਮ ਦਿਨ ਮੌਕੇ ਲਖਨਊ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਰਹੂਮ ਅਟਲ ਬਿਹਾਰੀ ਵਾਜਪਈ ਦੇ ਇੱਕ ਵੱਡੇ ਅਕਾਰ ਦੇ ਬੁੱਤ ਨੂੰ ਲੋਕ ਅਰਪਣ ਕੀਤਾ।
ਬੀਤੇ ਪਿਛਲੇ ਸਾਲ ਅਗਸਤ ਵਿਚ ਜਦੋਂ ਅਟਲ ਬਿਹਾਰੀ ਵਾਜਪਾਈ ਦਾ ਦੇਹਾਂਤ ਹੋਇਆ ਸੀ ਤਾਂ ਬੀਬੀਸੀ ਪੱਤਰਕਾਰ ਸਿੱਧਨਾਥ ਗਨੂ ਨੇ ਇੱਕ ਲੇਖ ਲਿਖਿਆ ਸੀ। ਪਾਠਕਾਂ ਦੀ ਰੂਚੀ ਲਈ ਇਹ ਦੁਬਾਰਾ ਛਾਪਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ :
- 'ਜਦੋਂ ਮੈਂ ਘਰੇ ਦਲਿਤਾਂ ਦੀ ਕੁੜੀ ਨਾਲ ਵਿਆਹ ਦੀ ਇੱਛਾ ਪ੍ਰਗਟਾਈ ਤਾਂ...'
- ਈਸਾਈਆਂ ਦੇ ਜੀਸਸ, ਮੁਸਲਮਾਨਾਂ ਦੇ ਈਸਾ — ‘ਹਜ਼ਰਤ’ ਤੇ ‘ਮਸੀਹ’ ਕਿਤੇ ਇੱਕੋ ਤਾਂ ਨਹੀਂ?
- ਮੋਦੀ ਤੇ ਭਾਜਪਾ ਦੇ ਪੈਰਾਂ ਹੇਠੋਂ ਕਿਉਂ ਖਿਸਕ ਰਹੀ ਹੈ ਸੂਬਿਆਂ ਦੀ ਸਿਆਸੀ ਜ਼ਮੀਨ
ਇਤਿਹਾਸਕ ਭਾਸ਼ਣ
13 ਮਈ 2004- ਅਟਲ ਬਿਹਾਰੀ ਵਾਜਪਾਈ ਆਪਣੀ ਕੈਬਿਨਟ ਦੀ ਆਖਰੀ ਬੈਠਕ ਖ਼ਤਮ ਕਰ ਕੇ ਰਾਸ਼ਟਰਪਤੀ ਭਵਨ ਲਈ ਰਵਾਨਾ ਹੋ ਗਏ ਸਨ।
ਐਨਡੀਏ ਸੰਸਦ 'ਚ ਭਰੋਸੇ ਦਾ ਮਤ ਹਾਰ ਗਿਆ ਸੀ। ਨੇੜੇ ਹੀ ਕਾਂਗਰਸ ਦੇ ਦਫਤਰ ਵਿੱਚ ਪਾਰਟੀ ਦੇ ਵਰਕਰ ਜਸ਼ਨ ਮਨਾ ਰਹੇ ਸਨ। ਕਾਂਗਰਸ ਪਾਰਟੀ ਸੋਨੀਆ ਗਾਂਧੀ ਦੀ ਪ੍ਰਧਾਨ ਮੰਤਰੀ ਵਜੋਂ ਤਾਜਪੋਸ਼ੀ ਨੂੰ ਲੈ ਕੇ ਉਤਸ਼ਾਹਿਤ ਸੀ।
ਅਸਤੀਫੇ ਤੋਂ ਬਾਅਦ ਵਾਜਪਾਈ ਨੇ ਆਪਣੇ ਭਾਸ਼ਣ ਵਿੱਚ ਕਿਹਾ, ''ਮੇਰੀ ਪਾਰਟੀ ਤੇ ਗਠ਼ਜੋੜ ਹਾਰ ਗਿਆ, ਪਰ ਭਾਰਤ ਦੀ ਜਿੱਤ ਹੋਈ ਹੈ।''

ਵਾਜਪਾਈ ਵਿਰੋਧੀ ਧਿਰ ਦੇ ਨੇਤਾ ਬਣਨ ਵਾਲੇ ਸੀ, ਸੁਸ਼ਮਾ ਸਵਰਾਜ ਨੇ ਕੈਬਿਨਟ ਦੀ ਬੈਠਕ ਤੋਂ ਬਾਅਦ ਇਸ ਦਾ ਐਲਾਨ ਵੀ ਕੀਤਾ ਸੀ, ਪਰ ਕੋਈ ਨਹੀਂ ਜਾਣਦਾ ਸੀ ਕਿ ਵਾਜਪਈ ਰਾਜਨੀਤੀ ਛੱਡਣਾ ਚਾਹੁੰਦੇ ਸਨ। ਦੇਸ ਨੂੰ ਆਪਣੇ ਭਾਸ਼ਣਾਂ ਨਾਲ ਮੋਹ ਲੈਣ ਵਾਲਾ ਵਿਅਕਤੀ ਹੁਣ ਸੰਨਿਆਸ ਲੈਣ ਨੂੰ ਤਿਆਰ ਸੀ।
ਭਾਸ਼ਣ ਕਲਾ ਦੇ ਮਾਹਿਰ, ਕਵੀ ਤੇ ਇੱਕ ਵੱਡੇ ਰਾਜਨੇਤਾ ਅਟਲ ਬਿਹਾਰੀ ਵਾਜਪਾਈ ਪਿਛਲੇ 14 ਸਾਲਾਂ ਤੋਂ ਬਿਮਾਰ ਹਨ।
ਇਹ ਵੀ ਪੜ੍ਹੋ:
- ਛੋਟੇ ਵੱਡੇ ਸੈਕਸ ਸੈਲਾਂ ਦਾ ਅਜੀਬੋ-ਗਰੀਬ ਸੰਸਾਰ
- ਇੱਕ ਅਜਿਹੀ ਸੈਕਸ ਬਿਮਾਰੀ ਜੋ ‘ਸੁਪਰਬਗ ਬਣ ਸਕਦੀ ਹੈ’
- ਕਿਸਾਨ ਦਲਵਿੰਦਰ ਸਿੰਘ ਦੀਆਂ ‘ਸੂਰ-ਗੋਲਕਾਂ’
- 'ਖਾਣੇ ਮਗਰੋਂ ਉਸ ਨੂੰ ਬਿਸਤਰ 'ਚ ਮੇਰੀ ਲੋੜ ਹੁੰਦੀ'
ਸੋਨੀਆ ਗਾਂਧੀ ਨੇ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾਇਆ ਤੇ ਲੋਕ ਸਭਾ ਵਿੱਚ ਲਾਲ ਕ੍ਰਿਸ਼ਨ ਅਡਵਾਨੀ ਨੇ ਵਿਰੋਧੀ ਧਿਰ ਦੇ ਨੇਤਾ ਦੀ ਜ਼ਿੰਮੇਵਾਰੀ ਸੰਭਾਲੀ।
GETTY IMAGES
ਵਾਜਪਾਈ ਹੌਲੀ ਹੌਲੀ ਸਿਆਸੀ ਸਫਾਂ ਵਿੱਚੋਂ ਤੋਂ ਗਾਇਬ ਹੋ ਰਹੇ ਸਨ। ਹਾਲਾਂਕਿ ਸੁਸ਼ਮਾ ਸਵਰਾਜ ਨੇ ਕਿਹਾ ਸੀ ਕਿ ਭਾਜਪਾ ਦੇ ਕੱਦਾਵਰ ਨੇਤਾ ਵਾਜਪਾਈ ਰਿਟਾਇਰ ਨਹੀਂ ਹੋਣਗੇ, ਪਰ ਇਸਨੂੰ ਲੈ ਕੇ ਰਾਇ ਵੰਡੀ ਹੋਈ ਸੀ।
2005 ਵਿੱਚ ਮੁੰਬਈ ਦੇ ਸ਼ਿਵਾਜੀ ਪਾਰਕ ਵਿੱਚ ਭਾਜਪਾ ਦੀ ਪੱਚੀਵੀਂ ਵਰ੍ਹੇਗੰਢ ਦੇ ਸਮਾਗਮ ਦੌਰਾਨ ਇੱਕ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਵਾਜਪਾਈ ਨੇ ਰਿਟਾਇਰਮੈਂਟ ਦਾ ਐਲਾਨ ਕੀਤਾ।
ਇਸ ਰੈਲੀ ਵਿੱਚ ਉਨ੍ਹਾਂ ਨੇ ਸਭ ਤੋਂ ਛੋਟਾ ਭਾਸ਼ਣ ਦਿੱਤਾ ਸੀ। ਉਨ੍ਹਾਂ ਪਾਰਟੀ ਵਿੱਚ ਅਡਵਾਨੀ ਤੇ ਪ੍ਰਮੋਦ ਮਹਾਜਨ ਨੂੰ ਰਾਮ-ਲਕਸ਼ਮਣ ਦੀ ਜੋੜੀ ਕਿਹਾ ਸੀ।
ਵਾਜਪਾਈ ਉਸ ਵੇਲੇ ਵੀ ਲਖਨਊ ਤੋਂ ਸੰਸਦ ਮੈਂਬਰ ਸੀ। ਹਾਲਾਂਕਿ ਤਬੀਅਤ ਖਰਾਬ ਹੋਣ ਕਰਕੇ ਉਹ ਨਿਯਮਿਤ ਰੂਪ ਤੋਂ ਲੋਕ ਸਭਾ ਵਿੱਚ ਹਾਜ਼ਿਰ ਨਹੀਂ ਹੋ ਰਹੇ ਸਨ।
ਉਨ੍ਹਾਂ 2007 ਦੀ ਉਪ-ਰਾਸ਼ਟਰਪਤੀ ਚੋਣ ਵਿੱਚ ਵੋਟ ਪਾਈ ਸੀ। ਅਟਲ ਬਿਹਾਰੀ ਵਾਜਪਾਈ ਵ੍ਹੀਲ ਚੇਅਰ ਉੱਤੇ ਵੋਟ ਦੇਣ ਪਹੁੰਚੇ ਸੀ ਤੇ ਉਨ੍ਹਾਂ ਨੂੰ ਇਸ ਤਰ੍ਹਾਂ ਵੇਖ ਕੇ ਉਨ੍ਹਾਂ ਦੇ ਪ੍ਰਸ਼ੰਸ਼ਕ ਬੇਹੱਦ ਨਿਰਾਸ਼ ਹੋਏ ਸਨ।
ਇਹ ਵੀ ਪੜ੍ਹੋ:
- ਕਿਹੋ ਜਿਹੀ ਹੈ ਅਟਲ ਬਿਹਾਰੀ ਵਾਜਪਈ ਦੀ ਸਿਹਤ?
- ਕਿੰਨਾ ਤੇ ਕਿਵੇਂ ਖ਼ਤਰਨਾਕ ਹੋ ਸਕਦਾ ਹੈ ਵਟਸਐਪ
- ਆਪਣੇ ਫੋਨ ਦੀ ਹੋਮ ਸਕਰੀਨ ’ਤੇ ਇੰਜ ਵੇਖੋ ਬੀਬੀਸੀ ਪੰਜਾਬੀ
ਉਸੇ ਸਾਲ ਉਨ੍ਹਾਂ ਨਾਗਪੁਰ ਦੇ ਰੇਸ਼ਿਮਬਾਗ ਵਿੱਚ ਆਰਐੱਸਐੱਸ ਦੇ ਇੱਕ ਪ੍ਰੋਗਰਾਮ ਵਿੱਚ ਹਿੱਸਾ ਲਿਆ ਸੀ।
ਬੀਬੀਸੀ ਮਰਾਠੀ ਨੂੰ ਰੋਹਨ ਨਾਮਜੋਸ਼ੀ ਨੇ ਦੱਸਿਆ, ''ਬਹੁਤ ਜ਼ਿਆਦਾ ਭੀੜ ਸੀ। ਵ੍ਹੀਲ ਚੇਅਰ ਤੇ ਵਾਜਪਾਈ ਨੂੰ ਮੰਚ ਉੱਤੇ ਲਾਉਣ ਦੀ ਖਾਸ ਲਿਫਟ ਦੀ ਵਿਵਸਥਾ ਕੀਤੀ ਗਈ ਸੀ। ਜਦ ਉਹ ਮੰਚ 'ਤੇ ਪਹੁੰਚੇ ਤਾਂ ਲੋਕ ਬਹੁਤ ਉਤਸ਼ਾਹਿਤ ਹੋਏ।''
''ਮੈਂ ਵੇਖਿਆ ਕਿ ਕਈ ਲੋਕ ਉਨ੍ਹਾਂ ਨੂੰ ਆਪਣੇ ਪੈਰਾਂ ਤੋਂ ਚੱਪਲਾਂ ਲਾਹੁਣ ਤੋਂ ਬਾਅਦ ਪ੍ਰਣਾਮ ਕਰ ਰਹੇ ਸਨ, ਜਿਵੇਂ ਰੱਬ ਨੂੰ ਕੀਤਾ ਜਾਂਦਾ ਹੈ।''
2009 ਵਿੱਚ ਉਨ੍ਹਾਂ ਸੰਸਦ ਮੈਂਬਰ ਵਜੋਂ ਆਪਣਾ ਆਖਰੀ ਕਾਰਜਕਾਲ ਪੂਰਾ ਕੀਤਾ ਤੇ ਫੇਰ ਕਦੇ ਵੀ ਚੋਣ ਨਹੀਂ ਲੜੇ।
ਵਾਜਪਾਈ ਦੀ ਬਿਮਾਰੀ ਕੀ ਹੈ?
ਸਾਲ 2000 ਵਿੱਚ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਉਨ੍ਹਾਂ ਦੇ ਸੱਜੇ ਗੋਡੇ ਦੀ ਸਰਜਰੀ ਹੋਈ ਸੀ। ਇਸ ਕਰਕੇ 2004 ਤੋਂ ਬਾਅਦ ਉਨ੍ਹਾਂ ਦਾ ਫਿਰਨਾ-ਤੁਰਨਾ ਸੀਮਤ ਹੋ ਗਿਆ। ਲੰਮੇ ਸਮੇਂ ਤੋਂ ਉਨ੍ਹਾਂ ਦੇ ਦੋਸਤ ਰਹੇ ਐਨਐਮ ਘਟਾਟੇ ਨੇ ਕਿਹਾ, ''2009 ਵਿੱਚ ਵਾਜਪਾਈ ਨੂੰ ਦੌਰਾ ਪਿਆ ਸੀ, ਜਿਸ ਤੋਂ ਬਾਅਦ ਉਹ ਠੀਕ ਤਰ੍ਹਾਂ ਨਾਲ ਗੱਲ ਨਹੀਂ ਕਰ ਸਕਦੇ ਸਨ।''
ਉਨ੍ਹਾਂ ਨੂੰ ਏਮਜ਼ ਵਿੱਚ ਭਰਤੀ ਕੀਤਾ ਗਿਆ ਜਿੱਥੇ ਉਹ ਵੈਂਟੀਲੇਟਰ 'ਤੇ ਰੱਖੇ ਗਏ ਸਨ।
ਕਹਿਣ ਵਾਲੇ ਇਹ ਵੀ ਕਹਿੰਦੇ ਹਨ ਕਿ ਵਾਜਪਾਈ ਨੂੰ ਅਲਜ਼ਾਈਮਰ ਜਾਂ ਡਿਮੈਂਸ਼ੀਆ ਦੀ ਬਿਮਾਰੀ ਹੈ, ਪਰ ਅਧਿਕਾਰਤ ਰੂਪ ਤੋਂ ਕੋਈ ਕੁਝ ਨਹੀਂ ਕਹਿੰਦਾ। 15 ਸਾਲਾਂ ਤੋਂ ਵਾਜਪਾਈ ਦਾ ਇਲਾਜ ਕਰ ਰਹੇ ਡਾਕਟਰ ਰਣਦੀਪ ਗੁਲੇਰੀਆ ਨੇ ਵੀ ਵਾਜਪਾਈ ਦੇ ਡਿਮੈਂਸ਼ੀਆ ਦੀਆਂ ਰਿਪੋਰਟਾਂ ਤੋਂ ਇਨਕਾਰ ਕੀਤਾ ਸੀ।
ਵਾਜਪਈ ਨੂੰ ਮਿੱਠਾ ਖਾਣ ਦਾ ਵੀ ਬਹੁਤ ਸ਼ੌਂਕ ਸੀ ਪਰ ਸ਼ੂਗਰ, ਗੁਰਦੇ ਦੀ ਸਮੱਸਿਆ ਤੇ ਪੇਸ਼ਾਬ ਨਲੀ ਵਿੱਚ ਇੰਨਫੈਕਸ਼ਨ ਕਰਕੇ ਉਹ ਮਿੱਠਾ ਸਿਰਫ ਖਾਸ ਮੌਕਿਆਂ 'ਤੇ ਹੀ ਖਾ ਸਕਦੇ ਸੀ।
PRESIDENT OF INDIA
ਜਦ ਲੋਕਾਂ ਨੇ ਭਾਰਤ ਰਤਨ ਵਾਜਪਾਈ ਨੂੰ ਵੇਖਿਆ
ਮਾਰਚ 2015 ਵਿੱਚ ਵਾਜਪਾਈ ਨੂੰ ਤਤਕਾਲੀ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਭਾਰਤ ਰਤਨ ਨਾਲ ਸਨਮਾਨਿਤ ਕੀਤਾ।
ਲੋਕਾਂ ਨੇ ਇੱਕ ਵਾਰ ਫੇਰ ਵ੍ਹੀਲਚੇਅਰ ਉੱਤੇ ਬੈਠੇ, ਬਿਮਾਰ ਵਾਜਪਾਈ ਨੂੰ ਵੇਖਿਆ। ਪਰ ਇਹ ਤਸਵੀਰ ਵੀ ਇਸ ਤਰ੍ਹਾਂ ਲਈ ਗਈ ਕਿ ਉਨ੍ਹਾਂ ਦਾ ਚਿਹਰਾ ਨਾ ਦਿਖੇ।
ਇਹ ਵੀ ਪੜ੍ਹੋ:
- 1947 ਦੀ ਵੰਡ: ਜਦੋਂ ਫਿਰੋਜ਼ਪੁਰ ਪਾਕਿਸਤਾਨ ਦੇ ਹਿੱਸੇ ਆਇਆ
- ਕਿਸਾਨ ਦਲਵਿੰਦਰ ਸਿੰਘ ਦੀਆਂ ‘ਸੂਰ-ਗੋਲਕਾਂ’
- ਕੁੜੀਆਂ ਦੇ ਚਿਹਰੇ 'ਤੇ ਕਿਉਂ ਆ ਜਾਂਦੀ ਹੈ ਦਾੜ੍ਹੀ-ਮੁੱਛ
- ਵਿਦਿਆਰਥਣ ਜਿਸ ਨੂੰ ਅਗਵਾ ਕਰਕੇ ਵੇਸਵਾ ਬਣਾ ਦਿੱਤਾ ਗਿਆ
ਇੰਡਿਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਵਾਜਪਾਈ ਕਈ ਸਾਲਾਂ ਤੋਂ ਕ੍ਰਿਸ਼ਨ ਮੈਨਨ ਮਾਰਗ ਉੱਤੇ ਆਪਣੇ ਘਰ ਵਿੱਚ ਆਪਣੀ ਗੋਦ ਲਈ ਬੇਟੀ ਨਮਿਤਾ ਭੱਟਾਚਾਰਿਆ ਦੇ ਨਾਲ ਰਹਿੰਦੇ ਹਨ।
ਕੁਝ ਆਗੂ ਹਰ ਸਾਲ 25 ਦਸੰਬਰ ਨੂੰ ਉਨ੍ਹਾਂ ਨੂੰ ਜਨਮਦਿਨ ਮੌਕੇ ਉਨ੍ਹਾਂ ਨੂੰ ਮਿਲਣ ਜਾਂਦੇ ਸਨ। ਇਸ ਵਿੱਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੀ ਸ਼ਾਮਲ ਹਨ।
GETTY IMAGES
ਐਨਐਮ ਘਟਾਟੇ ਨੇ ਇੱਕ ਦਿਲਚਸਪ ਘਟਨਾ ਦੱਸੀ, ''1991 ਵਿੱਚ ਨਰਸਿਮਹਾ ਰਾਓ ਨੇ ਵਾਜਪਾਈ ਨੂੰ ਫੋਨ ਕੀਤਾ ਤੇ ਕਿਹਾ ਕਿ ਤੁਸੀਂ ਬਜਟ ਦੀ ਇੰਨੀ ਤਿੱਖੀ ਆਲੋਚਨਾ ਕੀਤੀ ਕਿ ਮੇਰੇ ਵਿੱਤ ਮੰਤਰੀ ਡਾ. ਮਨਮੋਹਨ ਸਿੰਘ ਅਸਤੀਫਾ ਦੇਣਾ ਚਾਹੁੰਦੇ ਹਨ।''
''ਇਹ ਸੁਣਕੇ ਵਾਜਪਾਈ ਨੇ ਡਾ. ਮਨਮੋਹਨ ਸਿੰਘ ਨੂੰ ਬੁਲਾਇਆ ਤੇ ਕਿਹਾ ਕਿ ਆਲੋਚਨਾ ਨੂੰ ਨਿਜੀ ਤੌਰ 'ਤੇ ਨਹੀਂ ਲੈਣਾ ਚਾਹੀਦਾ ਹੈ, ਕਿਉਂਕਿ ਇਹ ਇੱਕ ਰਾਜਨੀਤਕ ਭਾਸ਼ਣ ਸੀ।''
ਉਸ ਦਿਨ ਤੋਂ ਦੋਹਾਂ ਵਿਚਾਲੇ ਇੱਕ ਖਾਸ ਰਿਸ਼ਤਾ ਬਣ ਗਿਆ।
ADVANI
ਨਿਯਮਿਤ ਰੂਪ ਵਿੱਚ ਉਨ੍ਹਾਂ ਨੂੰ ਮਿਲਣ ਆਉਣ ਵਾਲੇ ਡਾਕਟਰ, ਉਨ੍ਹਾਂ ਦੇ ਦੋਸਤ ਤੇ ਸੁਪਰੀਮ ਕੋਰਟ ਦੇ ਵਕੀਲ ਐਨਐਮ ਘਟਾਟੇ, ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਬੀਸੀ ਖੰਡੂਰੀ ਤੇ ਲੰਮੇ ਸਮੇਂ ਤੱਕ ਉਨ੍ਹਾਂ ਦੇ ਸਹਿਯੋਗੀ ਰਹੇ ਲਾਲ ਕ੍ਰਿਸ਼ਨ ਅਡਵਾਨੀ ਹਨ।
ਅਡਵਾਨੀ-ਵਾਜਪਾਈ ਦੀ ਜੋੜੀ ਨੂੰ ਰਾਮ ਲਕਸ਼ਮਣ ਦੀ ਜੋੜੀ ਕਿਹਾ ਜਾਂਦਾ ਸੀ।
ਇਸ ਜੋੜੀ ਦੇ ਲਕਸ਼ਮਣ ਜਾਣਿ ਕਿ ਅਡਵਾਨੀ ਭਾਜਪਾ ਦੇ ਮਾਰਗਦਰਸ਼ਕ ਮੰਡਲ ਵਿੱਚ ਹਨ ਜਦਕਿ ਰਾਮ ਜਾਣਿ ਵਾਜਪਈ ਏਕਾਂਤਵਾਸ ਵਿੱਚ ਚਲੇ ਗਏ ਸਨ।
Comments