ਗਊਸ਼ਾਲਾ ਕਮਾਲਪੁਰ ਕੈਟਲ ਪੌ ਾਡ ਦੀ ਹਾਲਤ ਹੋਈ ਖ਼ਸਤਾ


ਸੁਲਤਾਨਪੁਰ ਲੋਧੀ, 26 ਦਸੰਬਰ (ਨਰੇਸ਼ ਹੈਪੀ, ਥਿੰਦ)-ਪੰਜਾਬ ਸਰਕਾਰ ਵਲੋਂ ਲੋਕਾਂ ਪਾਸੋਂ ਵਿਸ਼ੇਸ਼ ਤੌਰ 'ਤੇ ਗਊ ਸੈੱਸ (ਟੈਕਸ) ਵਸੂਲ ਕੀਤਾ ਜਾਂਦਾ ਹੈ, ਪਰ ਉਸ ਨੂੰ ਲਾਵਾਰਸ ਗਾਵਾਂ ਦੇ ਰੱਖ ਰਖਾਅ ਤੇ ਪ੍ਰਬੰਧਾਂ 'ਤੇ ਖ਼ਰਚਿਆਂ ਨਹੀਂ ਜਾਂਦਾ | ਜਿਸ ਕਰਕੇ ਗਾਵਾਂ ਦੀ ਹਾਲਤ ਬੁਰੀ ਹੋ ਰਹੀ ਹੈ ਤੇ ਸੜਕਾਂ 'ਤੇ ਫਿਰ ਰਹੀਆਂ ਗਾਵਾਂ ਸੜਕ ਹਾਦਸੇ ਦਾ ਕਾਰਨ ਬਣਦੀਆਂ ਹਨ | ਜਿਸ ਨਾਲ ਗਾਵਾਂ ਤੋਂ ਇਲਾਵਾ ਕਈ ਕੀਮਤੀ ਜਾਨਾਂ ਵੀ ਜਾਂਦੀਆਂ ਹਨ | ਇੱਥੋਂ 8 ਕਿੱਲੋਮੀਟਰ ਦੂਰ ਪਿੰਡ ਕਮਾਲਪੁਰ ਵਿਖੇ ਸਰਕਾਰ ਵਲੋਂ ਬਣਾਈ ਗਈ ਗਊਸ਼ਾਲਾ ਕਮਾਲਪੁਰ ਕੈਟਲ ਪੌਾਡ ਖਸਤਾ ਹਾਲਤ 'ਚ ਹੈ | ਕਮਾਲਪੁਰ ਕੈਟਲ ਪੌਾਡ ਦੇ ਮੈਨੇਜਰ ਰਾਜੇਸ਼ ਆਨੰਦ ਨੇ ਦੱਸਿਆ ਕਿ ਇੱਥੇ 435 ਦੇ ਕਰੀਬ ਗਾਵਾਂ ਹਨ, ਜਿਨ੍ਹਾਂ 'ਚ ਵੱਛੇ ਵੱਛੀਆਂ ਵੀ ਹਨ | ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਕਰੀਬ ਪੌਣੇ ਬਾਰਾਂ ਏਕੜ ਜ਼ਮੀਨ ਠੇਕੇ 'ਤੇ ਲੈ ਕੇ ਗਾਵਾਂ ਲਈ ਚਾਰੇ ਦੀ ਬਿਜਾਈ ਕਰਵਾਈ ਗਈ ਹੈ ਤੇ ਤੂੜੀ ਵੀ ਹਰ ਰੋਜ਼ ਲੋੜ ਅਨੁਸਾਰ ਪਹੁੰਚਦੀ ਹੈ | ਉਨ੍ਹਾਂ ਦੱਸਿਆ ਕਿ ਡੀ.ਸੀ. ਕਪੂਰਥਲਾ ਦੇ ਹੁਕਮਾਂ 'ਤੇ ਕੁੱਝ ਤਰਪਾਲਾਂ ਵੀ ਪਿਛਲੇ ਦਿਨੀਂ ਭੇਜੀਆਂ ਗਈਆਂ ਹਨ ਤੇ ਪਸ਼ੂਆਂ ਲਈ ਚਾਰੇ ਦੀ ਕੋਈ ਕਮੀ ਨਹੀਂ ਹੈ | ਉਨ੍ਹਾਂ ਦੱਸਿਆ ਕਿ ਕਰੀਬ 9.50 ਏਕੜ 'ਚ ਬਣੀ ਗਊਸ਼ਾਲਾ ਵਿਚ ਪਾਣੀ ਦੀ ਕੋਈ ਕਮੀ ਨਹੀਂ ਹੈ | ਉਨ੍ਹਾਂ ਕਿਹਾ ਕਿ ਵਾੜਾ ਸਿਸਟਮ ਮੁਕੰਮਲ ਨਾ ਹੋਣ ਕਰਕੇ ਕੁੱਝ ਪ੍ਰੇਸ਼ਾਨੀ ਆਉਂਦੀ ਹੈ | ਉਨ੍ਹਾਂ ਇਹ ਵੀ ਕਿਹਾ ਕਿ ਜਿੱਥੇ ਸਰਕਾਰ ਇਸ ਗਊਸ਼ਾਲਾ ਲਈ ਖ਼ਰਚ ਕਰ ਰਹੀ ਹੈ, ਉੱਥੇ ਦਾਨੀ ਸੱਜਣਾਂ ਵਲੋਂ ਵੀ ਵੱਡੇ ਪੱਧਰ 'ਤੇ ਆਪਣਾ ਯੋਗਦਾਨ ਪਾਇਆ ਗਿਆ ਹੈ | ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਇੱਥੇ ਨੇੜੇ ਹੱਡਾ ਰੋੜੀ ਬਣਾ ਕੇ ਦੇਵੇ | ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਦਸੰਬਰ ਮਹੀਨੇ 'ਚ ਵੀ ਇੱਥੇ 8-9 ਗਾਵਾਂ ਮਰੀਆਂ ਹਨ ਤਾਂ ਉਨ੍ਹਾਂ ਦੱਸਿਆ ਕਿ ਗਾਵਾਂ ਲਈ ਬਣੇ ਸ਼ੈੱਡਾਂ ਦੀ ਚਾਰਦੀਵਾਰੀ ਨਾ ਹੋਣ ਕਰਕੇ ਠੰਢ ਕਰਕੇ ਗਾਵਾਂ ਦੀ ਮੌਤ ਹੋਈ ਹੈ ਤੇ ਇਸੇ ਕਰਕੇ ਹੀ ਕੁੱਝ ਕੁੱਤਿਆਂ ਵਲੋਂ ਵੀ ਦਾਖਲ ਹੋ ਕੇ 1-2 ਗਾਵਾਂ ਨੂੰ ਬੂਰੀ ਤਰ੍ਹਾਂ ਵੱਢ ਲਿਆ ਗਿਅਆ, ਜੋ ਕਿ ਉਨ੍ਹਾਂ ਦੀ ਮੌਤ ਦਾ ਕਾਰਨ ਬਣਿਆ | ਉਨ੍ਹਾਂ ਦੱਸਿਆ ਕਿ ਸਾਡੇ ਕੋਲ 8 ਹੈਲਪਰ ਹਨ ਅਤੇ ਚਾਰਾਂ ਦੀ ਅਜੇ ਹੋਰ ਲੋੜ ਹੈ | ਉਨ੍ਹਾਂ ਦੱਸਿਆ ਕਿ ਗਾਵਾਂ ਲਈ ਇਕ ਡਾਕਟਰ ਤੇ ਸਹਾਇਕ ਵੀ ਮੌਜੂਦ ਹਨ ਤੇ ਸਰਕਾਰ ਵਲੋਂ ਦਵਾਈਆਂ ਦੀ ਵੀ ਘਾਟ ਨਹੀਂ ਹੈ | ਮੌਕੇ 'ਤੇ ਵੇਖਿਆ ਗਿਆ ਕਿ ਚਾਰਦੀਵਾਰੀ ਸ਼ੈੱਡਾਂ ਦੀ ਨਾ ਹੋਣ ਕਰਕੇ ਗਾਵਾਂ ਠੰਢ ਨਾਲ ਕੰਬ ਰਹੀਆਂ ਸਨ, ਪਰ ਉੱਥੇ ਸਿਰਫ਼ ਇਕ ਸ਼ੈੱਡ ਚਾਰੇ ਪਾਸਿਓ ਕਵਰ ਸੀ | ਇਸ ਸਬੰਧੀ ਐਸ.ਡੀ.ਐਮ. ਡਾ: ਚਾਰੂਮਿਤਾ ਨਾਲ ਉਨ੍ਹਾਂ ਦੇ ਨੰਬਰ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸੰਪਰਕ ਨਹੀਂ ਹੋ ਸਕਿਆ |

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

Children injured as strong winds flip jumping castle