ਆਸਟ੍ਰੇਲੀਆ ਵਿਗਿਆਨੀਆਂ ਦੀ ਕਾਮਯਾਬੀ! ਇੱਕ ਖੁਰਾਕ ਨਾਲ 48 ਘੰਟਿਆਂ ‘ਚ ਖ਼ਤਮ ਹੋਇਆ ਕੋਰੋਨਾ
ਆਸਟ੍ਰੇਲੀਆ ਵਿਗਿਆਨੀਆਂ ਦੀ ਕਾਮਯਾਬੀ! ਇੱਕ ਖੁਰਾਕ ਨਾਲ 48 ਘੰਟਿਆਂ ‘ਚ ਖ਼ਤਮ ਹੋਇਆ ਕੋਰੋਨਾ
Anti-parasitic drug kills coronavirus: by daily post , ਮੈਲਬੌਰਨ: ਪੂਰਾ ਵਿਸ਼ਵ ਕੋਰੋਨਾਵਾਇਰਸ ਮਹਾਮਾਰੀ ਨਾਲ ਜੂਝ ਰਿਹਾ ਹੈ। ਹੁਣ ਤੱਕ 11 ਲੱਖ ਤੋਂ ਵੱਧ ਲੋਕ ਇਸ ਨਾਲ ਸੰਕਰਮਿਤ ਹੋ ਚੁੱਕੇ ਹਨ, ਜਦੋਂ ਕਿ 61 ਹਜ਼ਾਰ ਤੋਂ ਵੱਧ ਲੋਕ ਮਰ ਚੁੱਕੇ ਹਨ। ਇਸਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਵਾਇਰਸ ਨਵਾਂ ਹੈ, ਇਸ ਲਈ ਇੱਥੇ ਕੋਈ ਟੀਕਾ ਤੇ ਕੋਈ ਖਾਸ ਇਲਾਜ ਨਹੀਂ ਹੈ। ਆਸਟਰੇਲੀਆ ਦੇ ਵਿਗਿਆਨੀਆਂ ਨੇ ਇੱਕ ਲੈਬ ‘ਚ ਕੋਰੋਨਾਵਾਇਰਸ ਨਾਲ ਸੰਕਰਮਿਤ ਸੈੱਲ ਤੋਂ ਸਿਰਫ 48 ਘੰਟਿਆਂ ‘ਚ ਇਸ ਮਾਰੂ ਵਾਇਰਸ ਨੂੰ ਖ਼ਤਮ ਕਰ ਦਿੱਤਾ ਹੈ ਅਤੇ ਉਹ ਵੀ ਇੱਕ ਅਜਿਹੀ ਦਵਾਈ ਨਾਲ ਜੋ ਪਹਿਲਾਂ ਹੀ ਮੌਜੂਦ ਹੈ। ਇਹ ਕੋਰੋਨਾਵਾਇਰਸ ਦੇ ਇਲਾਜ ‘ਚ ਇਕ ਵੱਡੀ ਕਾਮਯਾਬੀ ਹੈ ਅਤੇ ਹੁਣ ਇਹ ਕਲੀਨਿਕਲ ਅਜ਼ਮਾਇਸ਼ਾਂ ਦਾ ਰਾਹ ਪੱਧਰਾ ਕਰ ਸਕਦਾ ਹੈ।ਐਂਟੀ-ਵਾਇਰਲ ਰਿਸਰਚ ਦੇ ਜਰਨਲ ‘ਚ ਪ੍ਰਕਾਸ਼ਤ ਰਿਪੋਰਟ ਮੁਤਾਬਕ, ਈਵਰਮੈਕਟਿਨ ਨਾਂ ਦੀ ਦਵਾਈ ਸਿਰਫ ਇੱਕ ਖੁਰਾਕ ਕੋਰੋਨਾਵਾਇਰਸ ਸਮੇਤ ਸਾਰੇ ਵਾਇਰਲ ਆਰਐਨਏ ਨੂੰ 48 ਘੰਟਿਆਂ ‘ਚ ਮਾਰ ਸਕਦੀ ਹੈ। ਜੇ ਸੰਕਰਮਣ ਘੱਟ ਪ੍ਰਭਾਵਿਤ ਹੈ ਤਾਂ ਡੱਰਗ ਨਾਲ ਵਾਇਰਸ ਨੂੰ 24 ਘੰਟਿਆਂ ਵਿੱਚ ਖ਼ਤਮ ਕੀਤਾ ਜਾ ਸਕਦਾ ਹੈ। ,
Comments