ਸਿਡਨੀ ਦੇ ਗੁਰਦਵਾਰਾ ਸਾਹਿਬ ਵਲੋਂ ਹਸਪਤਾਲਾਂ ਅਤੇ ਭਾਈਚਾਰੇ ਲਈ ਰੋਜਾਨਾ ਟਿਫਿਨ ਸੇਵਾ


Sydney's Glenwood Gurudwara is delivering cooked meals to hospitals amid coronavirus crisis Source: Facebook

ਸਿਡਨੀ ਦੇ ਗਲੈੱਨਵੁੱਡ ਗੁਰਦਵਾਰਾ ਸਾਹਿਬ ਵੱਲੋਂ ਰੋਜਾਨਾ 250 ਟਿਫਿਨ ਭਾਈਚਾਰੇ ਵਾਸਤੇ ਅਤੇ 100 ਦੇ ਕਰੀਬ ਟਿਫਿਨ ਦੋ ਹਸਪਤਾਲਾਂ ਦੇ ਸਟਾਫ ਵਾਸਤੇ ਪਹੁੰਚਾਏ ਜਾ ਰਹੇ ਹਨ। ਆਸਟ੍ਰੇਲੀਅਨ ਸਿੱਖ ਐਸੋਸ਼ਿਏਸ਼ਨ ਦੇ ਪ੍ਰਬੰਧਕਾਂ ਵਲੋਂ ਲਏ ਇੱਕ ਸਾਂਝੇ ਫੈਸਲੇ ਤਹਿਤ ਇਸ ਮੁਸੀਬਤ ਦੀ ਘੜੀ ਦੌਰਾਨ ਵਿਆਪਕ ਭਾਈਚਾਰੇ ਦੀ ਮਦਦ ਕਰਨ ਦਾ ਫੈਸਲਾ ਲਿਆ ਗਿਆ ਸੀ।

ਕਰੋਨਾਵਾਇਰਸ ਕਾਰਨ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਗੁਰਦਵਾਰਾ ਸਾਹਿਬ ਗਲੈੱਨਵੁੱਡ ਨੂੰ ਵੀ ਬਾਕੀ ਦੇ ਧਾਰਮਿਕ ਸਥਾਨਾਂ ਵਾਂਗ ਹੀ 16 ਮਾਰਚ ਤੋਂ ਸ਼ਰਧਾਲੂਆਂ ਵਾਸਤੇ ਬੰਦ ਕਰਨਾ ਪਿਆ ਸੀ।

ਪਰ ਭਾਈਚਾਰੇ ਦੀ ਸੇਵਾ ਕਰਨ ਦੇ ਆਸ਼ੇ ਨਾਲ ਪ੍ਰਬੰਧਕਾਂ ਅਤੇ ਸੇਵਾਦਾਰਾਂ ਵਲੋਂ ਅਰੰਭੇ ਉਪਰਾਲੇ ਤਹਿਤ ਰੋਜਾਨਾ ਟਿਫਿਨ ਸਹਾਇਤਾ ਜਾਰੀ ਹੈ।

ਏ ਐਸ ਏ ਦੇ ਸਤਨਾਮ ਬਾਜਵਾ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ, "ਗੁਰਦਵਾਰਾ ਸਾਹਿਬ ਦੇ ਦੋ ਸੇਵਾਦਾਰ ਹਰ ਰੋਜ ਲੰਗਰ ਤਿਆਰ ਕਰਕੇ ਟੇਕ-ਅਵੇ ਟਿਫਿਨ ਭਰਦੇ ਹਨ। ਇਹ ਟਿਫਿਨ ਸ਼ਾਮ 6 ਤੋਂ 8 ਵਜੇ ਤੱਕ ਇੱਕ ਗਰਮ ਰੱਖਣ ਵਾਲੇ ਬਾਕਸ ਵਿੱਚ ਪਾਕੇ ਗੁਰਦਵਾਰਾ ਸਾਹਿਬ ਦੇ ਗੇਟ ਕੋਲ ਰੱਖਿਆ ਜਾਂਦਾ ਹੈ ਜਿੱਥੋਂ ਲੋੜਵੰਦ ਆਕੇ ਇਹਨਾਂ ਨੂੰ ਆਪਣੀ ਲੋੜ ਅਨੁਸਾਰ ਲੈ ਜਾਂਦੇ ਹਨ।"

"ਸਰਕਾਰ ਵਲੋਂ ਸਮਾਜਕ ਦੂਰੀਆਂ ਅਤੇ ਸਾਫ-ਸਫਾਈ ਦਾ ਖਿਆਲ ਰੱਖਦੇ ਹੋਏ ਖਾਣਾ ਬਨਾਉਣ ਸਮੇਂ ਹੱਥਾਂ ਵਿੱਚ ਦਸਤਾਨੇ ਪਾਏ ਜਾਂਦੇ ਹਨ ਅਤੇ ਮੂੰਹ ਨੂੰ ਮਾਸਕ ਨਾਲ ਢੱਕ ਕੇ ਰੱਖਿਆ ਜਾਂਦਾ ਹੈ," ਸ੍ਰੀ ਬਾਜਵਾ ਨੇ ਦੱਸਿਆ।

ਰੋਜ਼ਾਨਾ ਦੇ ਔਸਤਨ 250 ਦੇ ਕਰੀਬ ਟਿਫਿਨ ਭਾਈਚਾਰੇ ਵਿੱਚ ਵੰਡੇ ਜਾਂਦੇ ਹਨ - ਸ਼੍ਰੀ ਬਾਜਵਾ ਨੇ ਦੱਸਿਆ ਕਿ ਸੇਵਾਦਾਰ ਕਈ ਅਜਿਹੇ ਘਰਾਂ ਵਿੱਚ ਵੀ ਖਾਣ ਪਹੁੰਚਾ ਕੇ ਆਉਂਦੇ ਹਨ, ਜਿਨਾਂ ਵਿੱਚ ਬਜ਼ੁਰਗ, ਮਰੀਜ ਜਾਂ ਵਿਦੇਸ਼ਾਂ ਤੋਂ ਆਏ ਉਹ ਲੋਕ ਰਹਿ ਰਹੇ ਹਨ ਜੋ ਕਿ ਆਪਣੇ ਆਪ ਨੂੰ ਲਾਜ਼ਮੀ 14 ਦਿਨਾਂ ਦੀ ਇਕੱਲਤਾ ਵਿੱਚ ਰੱਖ ਰਹੇ ਹਨ।

ਹੁਣ ਐਸੋਸ਼ਿਏਸ਼ਨ ਨੇ ਲੋਕਲ ਹਸਪਤਾਲਾਂ ਨਾਲ ਸੰਪਰਕ ਕਰਦੇ ਹੋਏ ਪੁੱਛਿਆ ਹੈ ਕਿ ਉਹਨਾਂ ਨੂੰ ਕਿਸ ਪ੍ਰਕਾਰ ਦੀ ਮਦਦ ਚਾਹੀਦੀ ਹੈ?

ਕਰੋਨਾਵਾਇਰਸ ਕਰਕੇ ਕਾਫੀ ਸਟਾਫ ਮੈਂਬਰ ਦੇਰ ਸ਼ਾਮ ਤੱਕ ਕੰਮ ਕਰਦੇ ਹਨ ਅਤੇ ਘਰ ਵਾਪਸ ਜਾਣ ਸਮੇਂ ਬਹੁਤ ਸਾਰੇ ਰੈਸਟੋਰੈਂਟ ਬੰਦ ਹੋ ਚੁੱਕੇ ਹੁੰਦੇ ਹਨ ਅਤੇ ਉਹਨਾਂ ਨੂੰ ਖਾਣਾ ਲੈਣ ਵਿੱਚ ਕਾਫੀ ਮੁਸ਼ਕਲ ਹੁੰਦੀ ਹੈ।

ਸ਼੍ਰੀ ਬਾਜਵਾ ਨੇ ਦੱਸਿਆ ਕਿ ਹਸਪਤਾਲਾਂ ਵਾਸਤੇ ਇਹ ਟਿਫਿਨ ਸੇਵਾ 30 ਮਾਰਚ ਤੋਂ ਸ਼ੁਰੂ ਕੀਤੀ ਗਈ ਹੈ - "ਸਾਨੂੰ ਭਾਈਚਾਰੇ ਵਲੋਂ ਮਦਦ ਦੀ ਭਰਪੂਰ ਪੇਸ਼ਕਸ਼ ਆਈ ਹੈ, ਪਰ ਅਜੋਕੀਆਂ ਬੰਦਸ਼ਾਂ ਕਾਰਨ ਅਸੀਂ ਸਾਰਿਆਂ ਨੂੰ ਮੌਕਾ ਨਹੀਂ ਸਕਦੇ ਅਤੇ ਇਸ ਲਈ ਅਸੀਂ ਮਾਫੀ ਮੰਗਦੇ ਹਾਂ।"sbs Punjabi.

ਸਬੰਧਿਤ ਜਾਣਕਾਰੀ

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ