ਹਨੀਪ੍ਰੀਤ ਨੇ ਭੁਗਤੀ ਪੇਸ਼ੀ, ਅਗਲੀ ਤਾਰੀਖ 6 ਮਾਰਚ ਪਈ

ਪੰਚਕੂਲਾ: ਦੰਗੇ ਭੜਕਾਉਣ ਦੇ ਮਾਮਲੇ ‘ਚ ਅੱਜ ਹਨੀਪ੍ਰੀਤ ਤੇ ਹੋਰ ਮੁਲਜ਼ਮਾਂ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ। ਪੇਸ਼ੀ ਦੌਰਾਨ ਪੁਲਿਸ ਵੱਲੋਂ ਪੇਸ਼ ਚਾਰਜਸ਼ੀਟ ‘ਤੇ ਬਹਿਸ ਹੋਈ। ਬਹਿਸ ਦੌਰਾਨ ਬਚਾਓ ਪੱਖ ਨੇ ਆਪਣੀ ਦਲੀਲ ਰੱਖਦੇ ਕਿਹਾ ਕਿ ਕੇਸ ‘ਚ ਦੇਸ਼ ਧ੍ਰੋਹ ਦੀਆਂ ਧਰਾਵਾਂ ਨੂੰ ਹਟਾ ਦੇਣਾ ਚਾਹੀਦਾ ਹੈ ਕਿਉਂਕਿ ਜੋ ਲੋਕ ਪੰਚਕੂਲਾ ‘ਚ ਪਹੁੰਚੇ ਸੀ, ਉਹ ਕਿਸੇ ਹਿੰਸਾ ਭੜਕਾਉਣ ਦੇ ਇਰਾਦੇ ਨਾਲ ਨਹੀਂ ਆਏ ਸੀ। ਸਗੋਂ ਧਾਰਮਿਕ ਭਾਵਨਾ ਨਾਲ ਪੰਚਕੂਲਾ ‘ਚ ਇਕੱਠੇ ਹੋਏ ਸੀ।
ਕੋਰਟ ਨੇ ਸੁਣਵਾਈ ਦੀ ਅਗਲੀ ਤਾਰੀਖ 6 ਮਾਰਚ ਤੈਅ ਕੀਤੀ ਹੈ। ਪੰਚਕੂਲਾ ‘ਚ ਹੋਈ ਹਿੰਸਾ ਦੇ ਮਾਮਲੇ ‘ਚ ਹਨੀਪ੍ਰੀਤ ‘ਤੇ ਦੇਸ਼ ਧ੍ਰੋਹ ਦੇ ਇਲਜ਼ਾਮ ਲੱਗੇ ਸੀ।
25 ਅਗਸਤ, 2017 ਨੂੰ ਰਾਮ ਰਹੀਮ ਨੂੰ ਬਲਾਤਕਾਰ ਦਾ ਦੋਸ਼ੀ ਐਲਾਨੇ ਜਾਣ ਤੋਂ ਬਾਅਦ ਪੰਚਕੂਲਾ ‘ਚ ਦੰਗੇ ਭੜਕੇ ਸਨ। ਕਈ ਥਾਵਾਂ ‘ਤੇ ਅਗਜ਼ਨੀ ਦੀਆਂ ਘਟਨਾਵਾਂ ਵਾਪਰੀਆਂ ਸਨ। by abp news

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਜਾਨਲੇਵਾ ਪੁਲਿਸ ਹਾਦਸੇ ਤੋਂ ਬਾਅਦ ਟਰੱਕ ਚਾਲਕ ਮਹਿੰਦਰ ਸਿੰਘ ਅਦਾਲਤ ਵਿੱਚ ਪੇਸ਼ ਹੋਇਆ। ਉਸਦਾ ਕਹਿਣਾ ਹੈ ਕਿ ਉਹ ਇਸ ਦੁਖਾਂਤ ਤੋਂ ਬਾਅਦ ਬਹੁਤ ਦੁਖੀ ਅਤੇ ਤਣਾਅ ਵਿੱਚ ਹੈ।