ਰੇਡੀਓ ਸ਼ੋਅ ਦੌਰਾਨ ਦਿੱਤਾ ਬੱਚੇ ਨੂੰ ਜਨਮ, ਸਿੱਧਾ ਪ੍ਰਸਾਰਣ

ਸੇਂਟ ਲੂਇਸ: ਅਮਰੀਕਾ ਦੇ ਇੱਕ ਆਰਜੇ ਨੇ ਆਪਣੇ ਰੇਡੀਓ ਸ਼ੋਅ ਦੌਰਾਨ ਬੱਚੇ ਨੂੰ ਜਨਮ ਦਿੱਤਾ। ਕੈਸੀ ਪ੍ਰੋਕਟਰ ਸੋਮਵਾਰ ਸਵੇਰੇ ਅਮਰੀਕਾ ਦੇ ਸੇਂਟ ਲੁਇਸ ਵਿੱਚ ਆਪਣਾ ਸ਼ੋਅ ਕਰ ਰਹੀ ਸੀ। ਅਚਾਨਕ ਉਸ ਦੇ ਪੇਟ ਵਿੱਚ ਦਰਦ ਸ਼ੁਰੂ ਹੋਇਆ। ਇਸ ਦੌਰਾਨ, ਪ੍ਰੋਕਟਰ ਤੇ ਉਸ ਦੇ ਰੇਡੀਓ ਸਟੇਸ਼ਨ ਨੇ ਫੈਸਲਾ ਕੀਤਾ ਕਿ ਉਹ ਬੱਚੇ ਦੀ ਡਲਿਵਰੀ ਦਾ ਸਿੱਧੇ ਪ੍ਰਸਾਰਣ ਕਰਨਗੇ।
ਰੇਡੀਓ ਸਟੇਸ਼ਨ ਨੇ ਇੱਥੋਂ ਪ੍ਰਸਾਰਣ ਕਰਾਉਣ ਲਈ ਹਸਪਤਾਲ ਚੁਣਿਆ। ਪ੍ਰੋਕਟਰ ਨੇ ਕਿਹਾ ਕਿ ਡਿਲਿਵਰੀ ਨੂੰ ਪ੍ਰਸਾਰਿਤ ਕਰਨ ਦਾ ਫ਼ੈਸਲਾ ਅਚਾਨਕ ਲਿਆ ਗਿਆ ਸੀ। ਉਸ ਨੇ ਆਪਣੇ ਸ਼ੋਅ ਦੌਰਾਨ ਕਿਹਾ, “ਰੇਡੀਓ ਸੁਣਨ ਵਾਲਿਆਂ ਨਾਲ ਆਪਣੇ ਜੀਵਨ ਦੇ ਸਭ ਤੋਂ ਦਿਲਚਸਪ ਦਿਨ ਨੂੰ ਸਾਂਝਾ ਕਰਨਾ ਇੱਕ ਵਧੀਆ ਅਨੁਭਵ ਸੀ।”
ਵਿਸ਼ੇਸ਼ ਗੱਲ ਇਹ ਹੈ ਕਿ ਦਰਸ਼ਕਾਂ ਵੱਲੋਂ ਸੁਝਾਏ ਗਏ ਨਾਮ ਦੇ ਆਧਾਰ ਤੇ ਬੱਚੇ ਦਾ ਨਾਮ ਜੈਮਸਨ ਰੱਖਿਆ ਗਿਆ ਹੈ। ਪ੍ਰੋਕਟਰ ਦੇ ਐਸੋਸੀਏਟ ਸਪੈਨਸਰ ਗਰੈਵ ਨੇ ਕਿਹਾ ਕਿ ਆਨ ਏਅਰ ‘ਤੇ ਜਨਮ ਦੇਣਾ ਚਮਤਕਾਰੀ ਪਲ ਸੀ।

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

Children injured as strong winds flip jumping castle