ਆਸਟ੍ਰੇਲੀਆ ਦਾ ਪਾਸਪੋਰਟ ਦੁਨੀਆ ਦੇ ਮਹਿੰਗੇ ਪਾਸਪੋਰਟਾਂ 'ਚ 

ਆਸਟ੍ਰੇਲੀਆ ਦਾ ਪਾਸਪੋਰਟ ਦੁਨੀਆ ਦੇ ਮਹਿੰਗੇ ਪਾਸਪੋਰਟਾਂ 'ਚ  ਆਸਟ੍ਰੇਲੀਆ ਦਾ ਪਾਸਪੋਰਟ ਦੁਨੀਆਂ ਦੇ ਸਭ ਤੋਂ ਮਹਿੰਗੇ ਪਾਸਪੋਰਟਾਂ ਦੇ ਸਥਾਨ 'ਤੇ ਆਉਦਾ ਹੈ | ਇਸ ਦੀ 1 ਜਨਵਰੀ 2018 ਤੋਂ ਦਸ ਸਾਲ ਦੇ ਬਾਲਗਾਂ ਲਈ ਫੀਸ 282 ਡਾਲਰ ਤੱਕ ਕਰ ਦਿੱਤੀ ਗਈ ਹੈ | 'ਨਿਊ ਡੇਲੀ' ਵਲੋਂ ਕਰਵਾਈ ਗਈ ਖੋਜ 'ਚ ਸਾਹਮਣੇ ਆਇਆ ਹੈ ਕਿ ਯੂ.ਕੇ. ਵੀ ਵੱਡਿਆਂ ਦੇ ਪਾਸਪੋਰਟ ਦੀ ਲਾਗਤ ਵਧਾਉਣ ਦੀ ਯੋਜਨਾ ਬਣਾ ਰਿਹਾ ਹੈ, nn ਉਹ ਦੁਨੀਆਂ ਦੇ ਸਭ ਤੋਂ ਮਹਿੰਗੇ ਪਾਸਪੋਰਟਾਂ 'ਚ ਸ਼ਾਮਿਲ ਹੋ ਜਾਂਦੇ | ਪਿਛਲੇ ਸਾਲ ਆਸਟ੍ਰੇਲੀਆ ਦੇ ਪਾਸਪੋਰਟ ਦੀ ਫ਼ੀਸ 277 ਡਾਲਰ ਸੀ, ਪਰ ਇਸ ਸਾਲ 282 ਕਰ ਦਿੱਤੀ ਗਈ ਹੈ | ਰਿਪੋਰਟ 'ਚ ਕਿਹਾ ਗਿਆ ਹੈ ਕਿ 2008 'ਚ ਇਸ ਦੇ ਬਣਾਉਣ ਦੀ ਕੀਮਤ 200 ਡਾਲਰ ਸੀ, ਜੋ 41 ਫੀਸਦੀ ਵਧ ਗਈ ਹੈ | ਸੀਰੀਆ ਦਾ ਪਾਸਪੋਰਟ ਇਸ ਤੋਂ ਵੀ ਮਹਿੰਗਾ ਹੈ, ਜੋ ਲੋਕ ਇਸ ਦੇਸ਼ 'ਚੋਂ ਬਾਹਰੋਂ ਆਪਲਾਈ ਕਰਦੇ ਹਨ, ਉਨ੍ਹਾਂ ਨੂੰ 500 ਡਾਲਰ ਤੱਕ ਦਾ ਖਰਚਾ ਆਉਂਦਾ ਹੈ | ਸਵਿਟਜ਼ਰਲੈਂਡ ਪਾਸਪੋਰਟ 'ਤੇ 182 ਡਾਲਰ, ਨਿਊਜ਼ੀਲੈਂਡ 168, ਯੂ.ਐਸ.ਏ. ਪਾਸਪੋਰਟ 'ਤੇ 155, ਯੂ.ਕੇ. 149 ਅਤੇ ਸਿੰਗਾਪੁਰ 78.50 ਡਾਲਰ ਖ਼ਰਚ ਆਉਂਦਾ ਹੈ | ਇਕ ਨਵੇਂ ਭਾਰਤੀ ਪਾਸਪੋਰਟ ਦੀ ਲਾਗਤ 2000 ਹਜ਼ਾਰ ਰੁਪਏ ਜਾਣੀ ਕਿ 40 ਡਾਲਰ ਤੱਕ ਹੈ | ਜਰਮਨ ਦਾ ਪਾਸਪੋਰਟ ਜੋ ਕਿ ਸੰਸਾਰ ਦੇ ਸ਼ਕਤੀਸ਼ਾਲੀ ਪਾਸਪੋਰਟਾਂ 'ਚ ਆਉਂਦਾ ਹੈ, ਦੀ ਬਣਾਉਣ ਦੀ ਫ਼ੀਸ 120 ਡਾਲਰ ਹੈ |

By .awaazqaumdi

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਜਾਨਲੇਵਾ ਪੁਲਿਸ ਹਾਦਸੇ ਤੋਂ ਬਾਅਦ ਟਰੱਕ ਚਾਲਕ ਮਹਿੰਦਰ ਸਿੰਘ ਅਦਾਲਤ ਵਿੱਚ ਪੇਸ਼ ਹੋਇਆ। ਉਸਦਾ ਕਹਿਣਾ ਹੈ ਕਿ ਉਹ ਇਸ ਦੁਖਾਂਤ ਤੋਂ ਬਾਅਦ ਬਹੁਤ ਦੁਖੀ ਅਤੇ ਤਣਾਅ ਵਿੱਚ ਹੈ।