ਮੈਲਬੌਰਨ ''ਚ 7 ਸਾਲਾ ਮੁੰਡਾ ਝਰਨੇ ਤੋਂ ਹੇਠਾਂ ਡਿੱਗਿਆ, ਇੰਝ ਬਚੀ ਜਾਨ

ਮੈਲਬੌਰਨ (ਬਿਊਰੋ)— ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਦੇ ਉੱਤਰ-ਪੂਰਬ ਵਿਚ ਇਕ 7 ਸਾਲਾ ਮੁੰਡੇ ਦੀ ਜਾਨ ਬਚਾ ਲਈ ਗਈ ਹੈ। ਇਹ ਮੁੰਡਾ ਝਰਨੇ ਤੋਂ ਲੱਗਭਗ 30 ਮੀਟਰ ਹੇਠਾਂ ਡਿੱਗ ਗਿਆ ਸੀ। ਐਮਰਜੈਂਸੀ ਸੇਵਾਵਾਂ ਨੂੰ ਐਤਵਾਰ ਸਵੇਰੇ 11 ਵਜੇ ਮੁਰੀਨਡਿੰਡੀ ਵਿਖੇ ਵਿਲਹੈਲਮੀਨਾ ਫਾਲਸ ਦੇ ਮਿੱਲ ਟਰੈਕ 'ਤੇ ਬੁਲਾਇਆ ਗਿਆ, ਜਿੱਥੇ ਕਿ 7 ਸਾਲਾ ਮੁੰਡਾ ਪਾਣੀ ਵਿਚ ਡਿੱਗ ਪਿਆ ਸੀ। ਮੌਕੇ 'ਤੇ ਪਹੁੰਚੀ ਪੁਲਸ ਅਤੇ ਪੈਰਾ ਮੈਡੀਕਲ ਅਧਿਕਾਰੀਆਂ ਨੇ ਦੋ ਘੰਟਿਆਂ ਤੋਂ ਜ਼ਿਆਦਾ ਸਮੇਂ ਤੱਕ ਰਾਹਤ ਮੁਹਿੰਮ ਚਲਾਈ ਅਤੇ 1:30 ਵਜੇ ਦੇ ਲੱਗਭਗ ਮੁੰਡੇ ਨੂੰ ਬਚਾ ਲਿਆ ਗਿਆ।

ਥੱਲੇ ਡਿੱਗਣ ਕਾਰਨ ਮੁੰਡੇ ਦੇ ਸਰ 'ਤੇ ਗੰਭੀਰ ਸੱਟਾਂ ਲੱਗੀਆਂ ਸਨ। ਇਸ ਲਈ ਉਸ ਨੂੰ ਤੁਰੰਤ ਰੋਇਲ ਬੱਚਿਆਂ ਦੇ ਹਸਪਤਾਲ ਦਾਖਲ ਕਰਵਾਇਆ ਗਿਆ। ਇਲਾਜ ਮਗਰੋਂ ਮੁੰਡੇ ਦੀ ਹਾਲਤ ਸਥਿਰ ਹੈ। ਮੁੰਡਾ ਝਰਨੇ ਤੱਕ ਕਿਵੇਂ ਪਹੁੰਚਿਆ ਇਸ ਸੰਬੰਧੀ ਕੋਈ ਜਾਣਕਾਰੀ ਨਹੀਂ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। by jagbani

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

Children injured as strong winds flip jumping castle