ਵੈਲੇਨਟਾਈਨ ਡੇ ਮੌਕੇ ਲੜਕੀ ਵਲੋਂ ਇਨਕਾਰ ਕਰਨ 'ਤੇ ਆਸ਼ਿਕ ਨੇ ਦਿੱਤੀ ਇਹ ਸਜ਼ਾ


ਜੈਪੁਰ— ਜਿੱਥੇ ਵੈਲੇਨਟਾਈਨ ਡੇ ਨੂੰ ਕਈ ਲੋਕ ਖੁਸ਼ੀ ਨਾਲ ਮਨਾ ਰਹੇ ਹਨ ਅਤੇ ਆਪਣੇ ਪਿਆਰ ਦਾ ਇਜ਼ਹਾਰ ਕਰ ਰਹੇ ਹਨ, ਉਥੇ ਹੀ ਇਕ ਵਿਆਹੁਤਾ ਲੜਕੀ ਦੇ ਇਨਕਾਰ ਕਰਨ 'ਤੇ ਆਸ਼ਿਕ ਵਲੋਂ ਉਸ 'ਤੇ ਤੇਜ਼ਾਬ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਰਾਜਸਥਾਨ ਦੀ ਰਾਜਧਾਨੀ ਜੈਪੁਰ ਦਾ ਹੈ, ਜਿਥੇ ਇਕ ਵਿਅਕਤੀ ਨੇ ਮਾਲ 'ਚ ਜਾ ਕੇ ਵਿਆਹੁਤਾ ਲੜਕੀ 'ਤੇ ਤੇਜਾਬ ਸੁੱਟ ਦਿੱਤਾ।
ਇਸ ਮਾਮਲੇ ਦੀ ਜਾਂਚ ਕਰ ਰਹੇ ਡੀ. ਸੀ. ਪੀ. ਅਸ਼ੋਕ ਗੁਪਤਾ ਨੇ ਦੱਸਿਆ ਕਿ ਤੇਜ਼ਾਬ ਸੁੱਟਣ ਵਾਲਾ ਦੋਸ਼ੀ ਜੈਪੁਰ ਦੀ ਭੱਟਾ ਬਸਤੀ ਇਲਾਕੇ 'ਚ ਰਹਿਣ ਵਾਲਾ 40 ਸਾਲਾਂ ਮਹਿਬੂਬ ਨਾਂ ਦਾ ਵਿਅਕਤੀ ਹੈ। ਪੁਲਸ ਨੇ ਮਾਮਲੇ ਬਾਰੇ ਦੱਸਦੇ ਹੋਏ ਕਿਹਾ ਕਿ ਮਹਿਬੂਬ ਦੇ ਗੁਆਂਢ 'ਚ ਇਕ 27 ਸਾਲਾਂ ਵਿਆਹੁਤਾ ਲੜਕੀ ਰਹਿੰਦੀ ਹੈ, ਜਿਹੜੀ ਕਿ ਝੋਟਵਾੜਾ ਰੋਡ 'ਤੇ ਟ੍ਰਾਈਟਨ ਮਾਲ 'ਚ ਹਾਊਸ ਕਿਪਿੰਗ ਦਾ ਕੰਮ ਕਰਦੀ ਹੈ। ਸੂਤਰਾਂ ਮੁਤਾਬਕ ਇਨ੍ਹਾਂ ਦੋਵਾਂ ਵਿਚਾਲੇ ਇਕ ਤਰਫਾ ਸੰਬੰਧ ਸਨ, ਜਿਸ ਕਾਰਨ ਮਹਿਬੂਬ ਦੀ ਪਤਨੀ ਨੇ ਉਸ ਨੂੰ ਛੱਡ ਦਿੱਤਾ ਸੀ।
ਪੁਲਸ ਮੁਤਾਬਕ ਮਹਿਬੂਬ 27 ਸਾਲਾਂ ਵਿਆਹੁਤਾ ਨੂੰ ਆਪਣੇ ਨਾਲ ਰੱਖਣਾ ਚਾਹੁੰਦਾ ਸੀ, ਜਿਸ ਕਾਰਨ ਉਸ ਨੇ ਵੈਲੇਨਟਾਈਨ ਡੇ 'ਤੇ ਆਪਣੇ ਇਹ ਵਿਚਾਰ ਉਸ ਸਾਹਮਣੇ ਰੱਖੇ ਅਤੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਪਰ ਉਸ ਨੇ ਇਸ ਦਾ ਵਿਰੋਧ ਕੀਤਾ ਅਤੇ ਨਾ ਕਰ ਦਿੱਤੀ। ਜਿਸ ਤੋਂ ਬਾਅਦ ਗੁੱਸੇ 'ਚ ਆਇਆ ਮਹਿਬੂਬ ਤੇਜ਼ਾਬ ਨਾਲ ਭਰੀ ਬੋਤਲ ਲੈ ਕੇ ਟ੍ਰਾਈਟਨ ਮਾਲ ਪਹੁੰਚ ਗਿਆ ਅਤੇ ਉਸ ਨੇ ਵਿਆਹੁਤਾ ਲੜਕੀ 'ਤੇ ਤੇਜ਼ਾਬ ਸੁੱਟ ਦਿੱਤਾ। ਇਸ ਦੌਰਾਨ ਵਿਆਹੁਤਾ ਲੜਕੀ ਦਾ ਚੇਹਰਾ ਝੁਲਸ ਗਿਆ। ਇਸ ਉਪਰੰਤ ਉਸ ਨੂੰ ਸਥਾਨਕ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਵਿਆਹੁਤਾ 'ਤੇ ਤੇਜ਼ਾਬ ਸੁੱਟਦੇ ਸਮੇਂ ਮਹਿਬੂਬ 'ਤੇ ਵੀ ਇਹ ਤੇਜ਼ਾਬ ਪੈ ਗਿਆ।
ਫਿਲਹਾਲ ਪੁਲਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਸਹੀ ਤੱਥਾਂ ਨੂੰ ਸਾਹਮਣੇ ਲਿਆਉਣ 'ਚ ਲੱਗੀ ਹੋਈ ਹੈ।

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਜਾਨਲੇਵਾ ਪੁਲਿਸ ਹਾਦਸੇ ਤੋਂ ਬਾਅਦ ਟਰੱਕ ਚਾਲਕ ਮਹਿੰਦਰ ਸਿੰਘ ਅਦਾਲਤ ਵਿੱਚ ਪੇਸ਼ ਹੋਇਆ। ਉਸਦਾ ਕਹਿਣਾ ਹੈ ਕਿ ਉਹ ਇਸ ਦੁਖਾਂਤ ਤੋਂ ਬਾਅਦ ਬਹੁਤ ਦੁਖੀ ਅਤੇ ਤਣਾਅ ਵਿੱਚ ਹੈ।