ਆਸਟ੍ਰੇਲੀਆ ''ਚ ਗੱਡੀ ਹੋਈ ਹਾਦਸੇ ਦੀ ਸ਼ਿਕਾਰ, 1 ਦੀ ਮੌਤ

ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਪਰਥ ਦੇ ਪੂਰਬੀ ਉਪਨਗਰ ਵਿਚ ਇਕ ਗੱਡੀ ਹਾਦਸੇ ਦੀ ਸ਼ਿਕਾਰ ਹੋ ਗਈ, ਜਿਸ ਵਿਚ ਇਕ 16 ਸਾਲਾ ਮੁੰਡੇ ਦੀ ਮੌਤ ਹੋ ਗਈ ਜਦਕਿ ਦੋ ਹੋਰ ਨਾਬਾਲਗ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਜ਼ਖਮੀ ਹੋਏ ਨਾਬਾਲਗਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਅਸਲ ਵਿਚ ਪੁਲਸ ਉਨ੍ਹਾਂ ਦੀ ਗੱਡੀ ਦਾ ਪਿੱਛਾ ਕਰ ਰਹੀ ਸੀ। 16 ਸਾਲਾ ਮੁੰਡਾ ਗ੍ਰੇਟ ਈਸਟਰਨ ਹਾਈਵੇ 'ਤੇ ਇਕ ਨਿਸ਼ਾਨ ਪਲਸਰ ਚਲਾ ਰਿਹਾ ਸੀ, ਜਦੋਂ ਹੋਵੇਆ ਵਿਚ ਸ਼ਾਮ ਦੇ 6 ਵਜੇ ਦੇ ਕਰੀਬ ਇਹ ਇਕ ਰੁੱਖ ਨਾਲ ਟਕਰਾ ਗਿਆ। ਪੁਲਸ ਨੇ ਗੱਡੀ ਨੂੰ ਰੋਕਣ ਦੀ ਦੋ ਵਾਰੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਹੇ ਸਨ। 

ਪਲਸਰ ਵਿਚ ਸਵਾਰ ਦੋ ਹੋਰ ਯਾਤਰੀ, ਜਿਨ੍ਹਾਂ ਵਿਚ ਇਕ 18 ਸਾਲਾ ਔਰਤ ਅਤੇ ਦੂਜਾ 16 ਸਾਲਾ ਮੁੰਡਾ ਸੀ, ਦੋਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਔਰਤ ਨੂੰ ਤੁਰੰਤ ਰੋਇਲ ਪਰਥ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਸਥਿਰ ਹੈ। 16 ਸਾਲਾ ਮੁੰਡਾ ਜੋ ਕਿ ਗੱਡੀ ਵਿਚ ਫਸ ਗਿਆ ਸੀ ਉਸ ਨੂੰ ਦੋ ਘੰਟਿਆਂ ਮਗਰੋਂ ਬਾਹਰ ਕੱਢਿਆ ਗਿਆ ਅਤੇ ਫਿਰ ਰੋਇਲ ਪਰਥ ਹਸਪਤਾਲ ਲਿਜਾਇਆ ਗਿਆ। ਉਸ ਦੀ ਲੱਤ ਅਤੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ ਹਨ। ਪੁਲਸ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ। by jagbani

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

Children injured as strong winds flip jumping castle