5 ਅਜਿਹੇ ਵਿਵਾਦ, ਜਿਨ੍ਹਾਂ ਤੋਂ ਬਾਅਦ ਮੁੜ ਵਾਪਸ ਆਉਣ ਲਈ ਮਜਬੂਰ ਹੋਏ ਕਾਮੇਡੀਅਨ ਕਪਿਲ?

ਮੁੰਬਈ(ਬਿਊਰੋ)— ਭਾਰਤ ਦੇ ਨੰਬਰ ਵਨ ਕਾਮੇਡੀਅਨ ਅਤੇ ਕਾਮੇਡੀ ਸ਼ੋਅ 'ਦਿ ਕਪਿਲ ਸ਼ਰਮਾ' ਨਾਲ ਪਛਾਣ ਰੱਖਣ ਵਾਲੇ ਕਪਿਲ ਸ਼ਰਮਾ ਇਕ ਵਾਰ ਫਿਰ ਛੋਟੇ ਪਰਦੇ 'ਤੇ ਵਾਪਸੀ ਕਰ ਰਹੇ ਹਨ। ਦੋ ਫਿਲਮਾਂ ਕਰਨ ਤੋਂ ਬਾਅਦ ਕਪਿਲ ਇਕ ਵਾਰ ਫਿਰ ਟੈਲੀਵਿਜ਼ਨ 'ਤੇ ਦਿਖਾਈ ਦੇਣਗੇ ਪਰ ਉਨ੍ਹਾਂ ਤੋਂ ਪਹਿਲਾਂ ਜਾਣ ਲੈਂਦੇ ਹਾਂ ਕਿ ਕਪਿਲ ਦੇ ਉਹ ਪੰਜ ਵਿਵਾਦ, ਜਿਨ੍ਹਾਂ ਕਾਰਨ ਉਹ ਦਰਸ਼ਕਾਂ ਤੋਂ ਦੂਰ ਹੋਏ ਹਨ। ਆਪਣੀ ਕਾਮੇਡੀ ਤੇ ਮਖੌਲਾਂ ਨਾਲ ਸਾਰਿਆ ਦਾ ਦਿਲ ਜਿੱਤਣ ਵਾਲੇ ਕਾਮੇਡੀਅਨ ਕਪਿਲ ਸ਼ਰਮਾ ਨੂੰ ਲੋਕ ਹੁਣ ਭੁੱਲਦੇ ਜਾ ਰਹੇ ਹਨ। ਉਨ੍ਹਾਂ ਦੀ ਹਾਲ ਹੀ 'ਚ ਆਈ ਫਿਲਮ 'ਫਿਰੰਗੀ' ਬਾਕਸ ਆਫਿਸ 'ਤੇ ਫਲਾਪ ਰਹੀ। ਇਸ ਦੇ ਨਾਲ ਹੀ ਕਈ ਵਿਵਾਦਾਂ ਕਾਰਨ ਕਪਿਲ ਦੀ ਇਮੇਜ ਵੀ ਖਰਾਬ ਹੋ ਚੁੱਕੀ ਹੈ। ਪਹਿਲੇ ਵਿਵਾਦ ਦੀ ਗੱਲ ਕਰੀਏ ਤਾਂ ਕਪਿਲ ਸ਼ਰਮਾ 2015 'ਚ ਆਪਣੀ ਸਹਿ-ਅਦਾਕਾਰਾ ਨਾਲ ਬੁਰਾ ਵਿਵਹਾਰ ਕਰਦੇ ਨਜ਼ਰ ਆਏ ਸਨ।
ਗੱਲ ਉਸ ਸਮੇਂ ਦੀ ਹੈ ਜਦੋਂ ਕਪਿਲ ਇੰਟਰਨੈਸ਼ਨਲ ਮਰਾਠੀ ਫਿਲਮ ਫੈਸਟੀਵਲ ਐਵਾਰਡ 'ਚ ਸ਼ਿਰਕਤ ਕਰਨ ਪੁੱਜੇ ਸਨ। ਇੱਥੇ ਕਪਿਲ ਦੀ ਗਾਇਕਾ ਮੋਨਾਲੀ ਠਾਕੁਰ ਤੇ ਤਨੀਸ਼ਾ ਮੁਖਰਜੀ ਨਾਲ ਬਹਿਸ ਹੋ ਗਈ। ਇਸ ਹਾਦਸੇ ਤੋਂ ਬਾਅਦ ਉਨ੍ਹਾਂ ਨੇ ਇਕ ਟਵੀਟ ਵੀ ਕੀਤਾ ਕਿ 'ਮੈਂ ਡਿੱਗ ਗਿਆ, ਮੈਂ ਉੱਠਿਆ, ਮੈਂ ਗਲਤੀ ਕੀਤੀ, ਮੈਂ ਜਿਊਂਦਾ ਹਾਂ, ਮੈਂ ਸਿਖਦਾ ਹਾਂ, ਮੈਨੂੰ ਦੁੱਖ ਹੋਇਆ, ਮੈਂ ਜ਼ਿੰਦਾ ਹਾਂ, ਮੈਂ ਇਨਸਾਨ ਹਾਂ, ਮੈਂ ਸੰਪੂਰਨ ਨਹੀਂ ਹਾਂ ਤੇ ਮੈਂ ਧੰਨਵਾਦ ਕਰਦਾ ਹਾਂ।''ਇਸ ਤੋਂ ਬਾਅਦ ਕਪਿਲ ਸ਼ਰਮਾ ਉਸ ਸਮੇਂ ਮੁੜ ਵਿਵਾਦਾਂ 'ਚ ਆਏ ਜਦੋਂ ਉਨ੍ਹਾਂ ਨੇ ਆਪਣੇ ਮਸ਼ਹੂਰ ਕਾਮੇਡੀ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' 'ਚ ਨਰਸਾਂ ਨੂੰ ਲੈ ਕੇ ਵਿਵਾਦਿਤ ਗੱਲਾਂ ਬੋਲੀਆਂ ਸਨ। ਇਸ ਕਾਰਨ ਕਪਿਲ ਦਾ ਨਰਸਾਂ, ਯੂਨੀਵਰਸਿਟੀ ਤੇ ਕਈ ਹਸਪਤਾਲਾਂ ਨੇ ਵਿਰੋਧ ਕੀਤਾ ਸੀ। ਕਪਿਲ ਤੇ ਵਿਵਾਦ ਦਾ ਸਿਲਸਿਲਾ ਇਥੇ ਨਹੀਂ ਰੁਕਿਆ। ਗੱਲ ਉਸ ਸਮੇਂ ਦੀ ਹੈ ਜਦੋਂ 'ਦਿ ਕਪਿਲ ਸ਼ਰਮਾ ਸ਼ੋਅ' 'ਚ ਦੋ ਸਾਲ ਦੇ ਗੈਪ ਤੋਂ ਬਾਅਦ ਫਿਰ ਤੋਂ ਮਨੋਰੰਜਨ ਕਰਨ ਆਏ ਸਨ ਪਰ ਇਸ ਦੌਰਾਨ ਕਪਿਲ ਸ਼ੋਅ ਲਈ ਚੈਨਲ ਕੋਲੋਂ ਵੱਧ ਪੈਸਿਆਂ ਦੀ ਮੰਗ ਕਰਦੇ ਹੋਏ ਕਾਂਟ੍ਰੈਕਟ ਦੇ ਕੁਝ ਨਿਯਮਾਂ ਦੇ ਵਿਰੁੱਧ ਗਏ ਸਨ।ਕਪਿਲ ਨੂੰ ਲੈ ਕੇ ਇਸ ਗੱਲ ਦੀ ਵੀ ਹਵਾ ਉੱਡੀ ਸੀ ਕਿ ਕ੍ਰਿਕਟ ਸੈਲੀਬ੍ਰਿਟੀਜ਼ ਲੀਗ ਨੂੰ ਹੋਸਟ ਕਰਨ ਲਈ ਉਨ੍ਹਾਂ ਨੂੰ 1.25 ਕਰੋੜ ਰੁਪਏ ਦਿੱਤੇ ਗਏ ਹਨ। ਇਸ ਤੋਂ ਬਾਅਦ ਦੇਸ਼ ਦੀਆਂ ਸੜਕਾਂ 'ਚ ਹੋ ਰਹੇ ਖੱਡਿਆਂ ਨੂੰ ਲੈ ਕੇ ਕਪਿਲ ਨੇ ਸ਼ੋਅ 'ਚ ਵਿਵਾਦਿਤ ਕਾਮੇਡੀ ਕੀਤੀ ਸੀ, ਜਿਸ 'ਚੇ ਮਹਾਰਾਸ਼ਟਰ ਰਾਜ ਮਹਿਲਾ ਕਮਿਸ਼ਨ ਨੇ ਉਨ੍ਹਾਂ ਦੇ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਸੀ। ਇਸ ਤੋਂ ਇਲਾਵਾ ਆਪਣੇ ਜੋਕ 'ਚ ਕਪਿਲ ਨੇ ਗਰਭਵਤੀ ਮਹਿਲਾਵਾਂ ਦਾ ਮਖੌਲ ਵੀ ਬਣਾਇਆ ਸੀ।

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪੋਰਸ਼ ਡਰਾਈਵਰ ਰਿਚਰਡ ਪੁਸੀ ਦੀ ਕੋਰਟ ਵਿਚ ਹੋਈ ਪੇਸ਼ੀ