ਜਾਗੋ ਦੌਰਾਨ ਕੀਤੀ ਫਾਇਰਿੰਗ, ਛੱਤ 'ਤੇ ਖੜ੍ਹੀ ਲੜਕੀ ਦੀ ਮੌਤ

ਹੁਸ਼ਿਆਰਪੁਰ: ਬੀਤੀ ਰਾਤ ਤਕਰੀਬਨ 11 ਵਜੇ ਵਿਆਹ ਸਮਾਗਮ ਦੌਰਾਨ ਗੋਲ਼ੀਆਂ ਚਲਾਏ ਜਾਣ ਨਾਲ ਇੱਕ ਲੜਕੀ ਦੀ ਮੌਤ ਹੋ ਗਈ ਹੈ। ਮੁਹੱਲਾ ਛੱਤਾ ਬਾਜ਼ਾਰ ਵਿੱਚ ਆਪਣੀ ਧੀ ਦੇ ਵਿਆਹ ਦੇ ਜਸ਼ਨ ਦੌਰਾਨ ਪਿਓ ਤੇ ਉਸ ਦੇ ਦੋਸਤ ਫਾਇਰਿੰਗ ਕਰ ਰਹੇ ਸੀ। ਇੱਕ ਗੋਲ਼ੀ ਛੱਤ ਤੋਂ ਜਾਗੋ ਵੇਖ ਰਹੀ ਸਾਕਸ਼ੀ ਅਰੋੜਾ ਦੇ ਜਾ ਲੱਗੀ।

ਪ੍ਰਾਪਤ ਜਾਣਕਾਰੀ ਮੁਤਾਬਕ ਅਸ਼ੋਕ ਕੁਮਾਰ ਖੋਸਲਾ ਤੇ ਉਸ ਦਾ ਦੋਸਤ ਅਸ਼ੋਕ ਕੁਮਾਰ ਸੇਠੀ ਦੋਵੇਂ ਜਣੇ ਜਾਗੋ ਦੌਰਾਨ ਗੋਲ਼ੀਆਂ ਚਲਾ ਰਹੇ ਸੀ। ਆਪਣੇ ਇਮਤਿਹਾਨ ਕਾਰਨ ਸਮਾਗਮ ਵਿੱਚ ਸ਼ਰੀਕ ਨਾ ਹੋ ਕੇ ਛੱਤ ਤੋਂ ਝਲਕੀਆਂ ਦੇਖ ਰਹੀ ਸਾਕਸ਼ੀ ਅਰੋੜਾ ਉਨ੍ਹਾਂ ਦੀ ਗੋਲ਼ੀ ਦਾ ਸ਼ਿਕਾਰ ਹੋ ਗਈ।ਸਾਕਸ਼ੀ ਅਰੋੜਾ ਐਮ.ਬੀ.ਏ. ਦੀ ਵਿਦਿਆਰਥਣ ਸੀ ਤੇ ਅੱਜ ਉਸ ਦਾ ਇਮਤਿਹਾਨ ਸੀ। ਪੁਲਿਸ ਨੇ ਮੌਕੇ 'ਤੇ ਪਹੁੰਚ ਹਥਿਆਰ ਕਬਜ਼ੇ ਵਿੱਚ ਲੈ ਲਏ ਸੀ ਪਰ ਮੁਲਜ਼ਮ ਫਰਾਰ ਹਨ।

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

Children injured as strong winds flip jumping castle