ਅਮਰੀਕਾ ਚ ਦੋ ਸਟੋਰਾਂ ਵਿੱਚ ਗੋਲੀਬਾਰੀ, ਪੰਜਾਬੀ ਦੀ ਮੌਤ, ਦੂਜਾ ਜਖ਼ਮੀ

ਵਾਸ਼ਿੰਗਟਨ(ਪੰਜਾਬ ਐਕਸਪ੍ਰੈਸ ਨਿਊਜ਼)— ਅਮਰੀਕਾ ਦੇ ਜੋਰਜੀਆ ਰਾਜ ਵਿਚ 2 ਸਟੋਰਾਂ ਵਿਚ ਇਕ ਵਿਅਕਤੀ ਨੇ ਗੋਲੀਬਾਰੀ ਕੀਤੀ, ਜਿਸ ਵਿਚ ਇਕ ਭਾਰਤੀ ਅਮਰੀਕੀ ਵਿਅਕਤੀ ਦੀ ਮੌਤ ਹੋ ਗਈ, ਜਦੋਂਕਿ ਦੂਜਾ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਸ਼ੈਰਿਫ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਸ਼ਾਮ ਨੂੰ ਬਰਨੇਟ ਫੇਰੀ ਰੋਡ 'ਤੇ ਸਥਿਤ ਸਟੋਰ ਹਾਈ ਟੇਕ ਕਵਿੱਕ ਸਟੋਪ ਵਿਚ ਇਕ ਬੰਦੂਕਧਾਰੀ ਆਮ ਗਾਹਕਾਂ ਦੀ ਤਰ੍ਹਾਂ ਦਾਖਲ ਹੋਇਆ ਅਤੇ ਬਿਨਾਂ ਕਿਸੇ ਲੁੱਟ ਤੋਂ ਕੈਸ਼ ਕਾਊਂਟਰ 'ਤੇ ਖੜ੍ਹੇ 44 ਸਾਲਾਂ ਪਰਮਜੀਤ ਸਿੰਘ, ਜਿਨ੍ਹਾਂ ਦਾ ਪੰਜਾਬ ਤੋਂ ਪਿਛੋਕੜ ਪਟਿਆਲਾ ਸੀ, ਦੇ ਕਰੀਬ 3 ਗੋਲੀਆਂ ਮਾਰ ਦਿੱਤੀਆਂ, ਜਿਸ ਕਾਰਨ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸਟੋਰ ਵਿਚੋਂ ਫਰਾਰ ਹੋਣ ਤੋਂ 10 ਮਿੰਟ ਬਾਅਦ ਬੰਦੂਕਧਾਰੀ ਇਕ ਹੋਰ ਸਟੋਰ ਐਲਮ ਸਟਰੀਟ ਫੂਡ ਐਂਡ ਬਿਵਰੇਜ ਵਿਚ ਦਾਖਲ ਹੋਇਆ, ਜਿੱਥੇ ਉਸ ਗੁਜਰਾਤੀ ਮੂਲ ਦੇ 30 ਸਾਲਾਂ ਕਲਰਕ ਪਾਰਥੀ ਪਟੇਲ ਨੂੰ ਗੋਲੀ ਮਾਰ ਕੇ ਫੱਟੜ ਕਰ ਦਿੱਤਾ ਅਤੇ ਨਗਦੀ ਲੈ ਕੇ ਫਰਾਰ ਹੋ ਗਿਆ।

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

Children injured as strong winds flip jumping castle