ਸਰਕਾਰ ਨੇ ਚੁੱਪ ਚੁਪੀਤੇ ਖੁਲਵਾਏ ਡੇਰੇ

ਸਰਕਾਰ ਨੇ ਚੁੱਪ ਚੁਪੀਤੇ ਖੁਲਵਾਏ ਡੇਰੇ ਸਰਕਾਰ ਨੇ ਚੁੱਪ ਚੁਪੀਤੇ ਡੇਰਾ ਸਿਰਸਾ ਦੇ ਪ੍ਰਬੰਧਕਾਂ ਨੂੰ ਡੇਰੇ ਖੋਲ੍ਹਣ ਤੇ ਨਾਮ ਚਰਚਾ ਕਰਨ ਲਈ ਹਰੀ ਝੰਡੀ ਦੇ ਦਿੱਤੀ ਹੈ।ਡੇਰਾ ਸਿਰਸਾ ਦੇ ਪੰਜਾਬ ’ਚ ਸਲਾਬਤਪੁਰਾ ਸਥਿਤ ਮੁੱਖ ਡੇਰੇ ’ਚ 14 ਜਨਵਰੀ ਤੋਂ ਨਾਮ ਚਰਚਾ ਹੋਣ ਲੱਗੀ ਹੈ।ਡੇਰਿਆਂ ਤੇ ਨਾਮ ਚਰਚਾ ਘਰਾਂ ’ਚ ਆਖਰੀ ਵਾਰ ਅਗਸਤ 2017 ਦੇ ਪਹਿਲੇ ਹਫਤੇ ਨਾਮ ਚਰਚਾ ਹੋਈ ਸੀ। ਉਸ ਮਗਰੋਂ ਡੇਰਾ ਸਿਰਸਾ ‘ਚ 7 ਤੋਂ 15 ਅਗਸਤ, 2017 ਤਕ ਸਮਾਗਮ ਹੋਏ ਸਨ।14 ਜਨਵਰੀ ਨੂੰ ਡੇਰਾ ਸਲਾਬਤਪੁਰਾ ਵਿੱਚ ਸ਼ਾਹ ਸਤਿਨਾਮ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ ਸੀ । ਸਲਾਬਤਪੁਰਾ ‘ਚ 14 ਜਨਵਰੀ ਨੂੰ ਹਜ਼ਾਰਾਂ ਦੀ ਗਿਣਤੀ ’ਚ ਡੇਰਾ ਪ੍ਰੇਮੀ ਇਕੱਠੇ ਹੋਏ ਸਨ ਅਤੇ ਡੇਰਾ ਮੁਖੀ ਦੀ ਸੀਡੀ ਵੀ ਸਕਰੀਨ ’ਤੇ ਚਲਾਈ ਗਈ ਸੀ, ਉਸ ਮਗਰੋਂ ਹਰ ਐਤਵਾਰ ਨੂੰ ਸਤਿਸੰਗ ਹੋ ਰਹੀ ਹੈ। ਡੇਰਾ ਸਲਾਬਤਪੁਰਾ ਦੇ ਮੁੱਖ ਪ੍ਰਬੰਧਕ ਜੋਰਾ ਸਿੰਘ ਦੀ 6 ਦਸੰਬਰ ਨੂੰ ਜ਼ਮਾਨਤ ਹੋਈ ਹੈ। ਉਸ ਦੇ ਪੁੱਤਰ ਤੇ ਸਰਪੰਚ ਗੁਰਦੀਪ ਸਿੰਘ ਆਦਮਪੁਰਾ ਨੇ ਅਨੁਸਾਰ ਉਹ ਦੋ ਤਿੰਨ ਵਿਅਕਤੀ ਆਈਜੀ ਬਠਿੰਡਾ ਨੂੰ ਮਿਲੇ ਸਨ, ਜਿਨ੍ਹਾਂ ਨੇ ਨਾਮ ਚਰਚਾ ਲਈ ਜ਼ੁਬਾਨੀ ਪ੍ਰਵਾਨਗੀ ਦੇ ਦਿੱਤੀ ਹੈ। ਬਠਿੰਡਾ ਜ਼ੋਨ ਦੇ ਆਈਜੀ ਅਨੁਸਾਰ ਸਲਾਬਤਪੁਰਾ ਡੇਰੇ ਦੇ ਵਫ਼ਦ ਨੇ ਉਨ੍ਹਾਂ ਨੂੰ ਮਿਲ ਕੇ ਨਾਮ ਚਰਚਾ ਸ਼ੁਰੂ ਕਰਨ ਦੀ ਮੰਗ ਰੱਖੀ ਸੀ।pp

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪੋਰਸ਼ ਡਰਾਈਵਰ ਰਿਚਰਡ ਪੁਸੀ ਦੀ ਕੋਰਟ ਵਿਚ ਹੋਈ ਪੇਸ਼ੀ