ਮੈਲਬੌਰਨ 'ਚ ਫੋਨ 'ਚ ਰੁੱਝੀ ਔਰਤ ਨੂੰ ਟਰਾਮ ਨੇ ਮਾਰੀ ਟੱਕਰ
ਮੈਲਬੌਰਨ— ਅਕਸਰ ਅਸੀਂ ਸੜਕ 'ਤੇ ਜਾਂ ਗੱਡੀ ਡਰਾਈਵ ਕਰਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਕਰਦੇ ਹਾਂ, ਅਜਿਹਾ ਕਰ ਕੇ ਅਸੀਂ ਖੁਦ ਹੀ ਹਾਦਸਿਆਂ ਨੂੰ ਸੱਦਾ ਦਿੰਦੇ ਹਨ ਅਤੇ ਆਪਣੀ ਜ਼ਿੰਦਗੀ ਨੂੰ ਖਤਰੇ ਵਿਚ ਪਾ ਲੈਂਦੇ ਹਾਂ। ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ 'ਚ ਬੁੱਧਵਾਰ ਨੂੰ ਇਕ ਔਰਤ ਹਾਦਸੇ ਦੀ ਸ਼ਿਕਾਰ ਹੋ ਗਈ। ਔਰਤ ਮੋਬਾਈਲ ਫੋਨ 'ਚ ਇੰਨੀ ਕੁ ਰੁੱਝ ਗਈ ਕਿ ਉਹ ਭੁੱਲ ਗਈ ਕਿ ਉਹ ਰੋਡ 'ਤੇ ਜਾ ਰਹੀ ਹੈ। ਔਰਤ ਦੀ ਟੱਕਰ ਟਰਾਮ ਨਾਲ ਹੋ ਗਈ।
ਇਸ ਹਾਦਸੇ ਤੋਂ ਤੁਰੰਤ ਬਾਅਦ ਐਮਰਜੈਂਸੀ ਅਧਿਕਾਰੀਆਂ ਨੂੰ ਫੋਨ 'ਤੇ ਸੂਚਨਾ ਦਿੱਤੀ ਗਈ। ਇਹ ਹਾਦਸਾ ਮੰਗਲਵਾਰ ਦੀ ਸਵੇਰ ਨੂੰ ਤਕਰੀਬਨ 8.00 ਵਜੇ ਮੈਲਬੌਰਨ ਦੇ ਕੋਲੀਸਨ ਸਟਰੀਟ ਅਤੇ ਸਪੈਨਸਰ ਸਟਰੀਟ 'ਤੇ ਵਾਪਰਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਸ ਨੂੰ ਕੋਈ ਜ਼ਿਆਦਾ ਡੂੰਘੀ ਸੱਟ ਨਹੀਂ ਲੱਗੀ। ਜ਼ਖਮੀ ਔਰਤ ਨੂੰ ਰਾਇਲ ਮੈਲਬੌਰਨ ਹਸਪਤਾਲ 'ਚ ਭਰਤੀ ਕਰਾਇਆ ਗਿਆ, ਜਿੱਥੇ ਉਸ ਦੀ ਹਾਲਤ ਸਥਿਰ ਬਣੀ ਹੋਈ ਹੈ।by jagabni

Comments