ਇਲਾਜ ਲਈ ਵਿਦੇਸ਼ੀਆਂ ਦਾ ਪਸੰਦੀਦਾ ਬਣਾਇਆ ਭਾਰਤ

ਸਿਡਨੀ/ਵਾਸ਼ਿੰਗਟਨ (ਬਿਊਰੋ)— ਮੈਡੀਕਲ ਖੇਤਰ ਵਿਚ ਭਾਰਤ ਦੀ ਪ੍ਰਸਿੱਧੀ ਦਿਨੋ-ਦਿਨ ਵੱਧਦੀ ਜਾ ਰਹੀ ਹੈ। ਹੁਣ ਵਿਦੇਸ਼ੀਆਂ ਲਈ ਭਾਰਤ ਬੀਮਾਰੀਆਂ ਦਾ ਇਲਾਜ ਕਰਵਾਉਣ ਲਈ ਪਸੰਦੀਦਾ ਦੇਸ਼ ਬਣਦਾ ਜਾ ਰਿਹਾ ਹੈ। ਸਾਲ 2016 ਵਿਚ 1,678 ਪਾਕਿਸਤਾਨੀ ਨਾਗਰਿਕਾਂ ਅਤੇ 296 ਅਮਰੀਕੀਆਂ ਸਮੇਤ ਦੋ ਲੱਖ ਤੋਂ ਜ਼ਿਆਦਾ ਵਿਦੇਸ਼ੀਆਂ ਨੇ ਭਾਰਤ ਆ ਕੇ ਸਿਹਤ ਸੰਬੰਧੀ ਸੇਵਾਵਾਂ ਦਾ ਲਾਭ ਉਠਾਇਆ।  ਗ੍ਰਹਿ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਸਾਲ 2016 ਵਿਚ ਦੁਨੀਆ ਭਰ ਦੇ 54 ਦੇਸ਼ਾਂ ਦੇ 2,01,099 ਨਾਗਰਿਕਾਂ ਨੂੰ ਮੈਡੀਕਲ ਵੀਜ਼ੇ ਜਾਰੀ ਕੀਤੇ ਗਏ। ਭਾਰਤ ਨੇ ਸਾਲ 2014 ਵਿਚ ਆਪਣੀ ਵੀਜ਼ਾ ਨੀਤੀ ਨੂੰ ਉਦਾਰ ਬਣਾਇਆ। ਇਕ ਉਦਯੋਗ ਮੰਡਲ ਵੱਲੋਂ ਕੀਤੇ ਗਏ ਸਰਵੇਖਣ ਵਿਚ ਕਿਹਾ ਗਿਆ ਹੈ ਕਿ ਭਾਰਤ ਦੇ ਪ੍ਰਮੁੱਖ ਮੈਡੀਕਲ ਸਥਲ ਦੇ ਰੂਪ ਵਿਚ ਉਭਰਨ ਦਾ ਮੁੱਢਲਾ ਕਾਰਨ ਵਿਕਸਿਤ ਦੇਸ਼ਾਂ ਦੀ ਤੁਲਨਾ ਵਿਚ ਇੱਥੇ ਕਾਫੀ ਘੱਟ ਕੀਮਤ 'ਤੇ ਵਾਜ਼ਬ ਮੈਡੀਕਲ ਸਹੂਲਤਾਂ ਉਪਬਲਬਧ ਹੋਣੀਆਂ ਹਨ। ਸਰਵੇਖਣ ਵਿਚ ਕਿਹਾ ਗਿਆ ਹੈ ਕਿ ਦੇਸ਼ ਦਾ ਮੈਡੀਕਲ ਟੂਰਿਜ਼ਮ 3 ਅਰਬ ਡਾਲਰ ਦਾ ਹੋਣ ਦਾ ਅਨੁਮਾਨ ਹੈ, ਜੋ ਸਾਲ 2020 ਤੱਕ ਵੱਧ ਕੇ 7.8 ਅਰਬ ਡਾਲਰ ਹ ੋਸਕਦਾ ਹੈ।  ਅੰਕੜਿਆਂ ਮੁਤਾਬਕ ਸਾਲ 2016 ਵਿਚ ਸਭ ਤੋਂ ਜ਼ਿਆਦਾ ਮੈਡੀਕਲ ਵੀਜ਼ੇ ਬੰਗਲਾਦੇਸ਼ੀ ਨਾਗਰਿਕਾਂ (99,799) ਨੂੰ ਜਾਰੀ ਕੀਤੇ ਗਏ। ਇਸ ਮਗਰੋਂ ਅਫਗਾਨਿਸਤਾਨ (33,955), ਇਰਾਕ (13,465), ਓਮਾਨ (12,227), ਉਜ਼ਬੇਕਿਸਤਾਨ (4,420), ਨਾਈਜੀਰੀਆ (4,359) ਸਮੇਤ ਹੋਰ ਦੇਸ਼ ਹਨ। ਇਨ੍ਹਾਂ ਦੇਸ਼ਾਂ ਦੇ ਇਲਾਵਾ 1,678 ਪਾਕਿਸਤਾਨੀ ਨਾਗਰਿਕਾਂ, 296 ਅਮਰੀਕੀਰਆਂ, ਬ੍ਰਿਟੇਨ ਦੇ 370, ਰੂਸ ਦੇ 96 ਅਤੇ 75 ਆਸਟ੍ਰੇਲੀਆਈ ਨਾਗਰਿਕਾਂ ਨੂੰ ਮੈਡੀਕਲ ਵੀਜ਼ਾ ਜਾਰੀ ਕੀਤੇ ਗਏ। ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਵਿਚੋਂ ਕਈ ਵੀਜ਼ਾ ਤਾਂ ਈ-ਵੀਜ਼ਾ ਪ੍ਰਣਾਲੀ ਦੇ ਤਹਿਤ ਜਾਰੀ ਕੀਤੇ ਗਏ। ਇਹ ਯੋਜਨਾ 27 ਨਵੰਬਰ 2014 ਵਿਚ ਸ਼ੁਰੂ ਕੀਤੀ ਗਈ ਸੀ।
Jagbani news

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

Children injured as strong winds flip jumping castle