ਸੜਕ ਦੁਰਘਟਨਾ 'ਚ ਵਾਲ-ਵਾਲ ਬਚੀ PM ਮੋਦੀ ਦੀ ਪਤਨੀ, ਇਕ ਦੀ ਮੌਤ





ਚਿੱਤੌੜਗੜ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਤਨੀ ਯਸ਼ੋਦਾ ਬੇਨ ਅੱਜ ਇਕ ਸੜਕ ਦੁਰਘਟਨਾ 'ਚ ਵਾਲ-ਵਾਲ ਬਚ ਗਈ ਜਦੋਂਕਿ ਉਨ੍ਹਾਂ ਦੇ ਚਚੇਰੇ ਭਰਾ ਦੀ ਮੌਤ ਹੋ ਗਈ ਅਤੇ ਇਕ ਹੋਰ ਜ਼ਖਮੀ ਹੋ ਗਿਆ । ਸਰਕੁਲਰ ਅਧਿਕਾਰੀ ਰਾਕੇਸ਼ ਰਾਜੋਰਾ ਨੇ ਦੱਸਿਆ ਕਿ ਯਸ਼ੋਦਾ ਬੇਨ ਆਪਣੇ ਚਚੇਰੇ ਭਰਾ ਬਸੰਤ ਭਾਈ ਅਤੇ ਇਕ ਹੋਰ ਦੇ ਨਾਲ ਕੱਲ੍ਹ ਬਾਰਾਂ ਜ਼ਿਲੇ ਦੇ ਅਟਰੂ 'ਚ ਆਯੋਜਿਤ ਵਿਆਹ ਸਮਾਰੋਹ 'ਚ ਹਿੱਸਾ ਲੈ ਕੇ ਵਾਪਸ ਅਹਿਮਦਾਬਾਦ ਆ ਰਹੀ ਸੀ ਕਿ ਖੇਤਰ ਦੇ ਕਾਟੂੰਦਾ ਮੋੜ ਦੇ ਕੋਲ ਉਨ੍ਹਾਂ ਦੀ ਕਾਰ ਇਕ ਟਰੱਕ ਨਾਲ ਟੱਕਰਾ ਗਈ ਜਿਸ ਕਾਰਨ ਉਨ੍ਹਾਂ ਦੇ ਭਰਾ ਸਮੇਤ ਤਿੰਨ ਲੋਕ ਜ਼ਖਮੀ ਹੋ ਗਏ by jagabni
 ਹਾਦਸੇ ਤੋਂ ਬਾਅਦ ਦਹਿਸ਼ਤ 'ਚ ਆਈ ਯਸ਼ੋਦਾ ਬੇਨ
ਸਾਰੇ ਜ਼ਖਮੀ ਵਿਅਕਤੀਆਂ ਨੂੰ ਪੁਲਸ ਨੇ ਕਮਿਊਨਿਟੀ ਹੈਲਥ ਸੈਂਟਰ ਵਿਚ ਪਹੁੰਚਾਇਆ, ਜਿਥੇ ਡਾਕਟਰਾਂ ਨੇ ਬਸੰਤ ਭਾਈ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਦੋਂਕਿ ਪ੍ਰਧਾਨ ਮੰਤਰੀ ਦੀ ਪਤਨੀ ਅਤੇ ਇਕ ਹੋਰ ਨੂੰ ਚਿੱਤੌੜਗੜ ਰੈਫਰ ਕਰ ਦਿੱਤਾ ਹੈ। ਜਿਥੇ ਡਾਕਟਰਾਂ ਨੇ ਜ਼ਖਮੀ ਵਿਅਕਤੀਆਂ ਨੂੰ ਭਰਤੀ ਕਰ ਲਿਆ ਹੈ। ਯਸ਼ੋਦਾ ਬੇਨ ਨੂੰ ਕੋਈ ਸੱਟ ਨਹੀਂ ਲੱਗੀ ਹੈ ਪਰ ਉਹ ਇਸ ਹਾਦਸੇ ਕਾਰਨ ਦਹਿਸ਼ਤ 'ਚ ਆ ਗਏ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਭਾਜਪਾ ਜ਼ਿਲਾ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਨੇ ਹਸਪਤਾਲ ਪਹੁੰਚ ਕੇ ਯਸ਼ੋਦਾ ਬੇਨ ਦੀ ਸਲਾਮਤੀ ਪੁੱਛੀ ਅਤੇ ਘਟਨਾ ਬਾਰੇ ਸੰਸਦ ਮੈਂਬਰਾਂ ਅਤੇ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ। ਪਾਰਸੋਲੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। jagbani

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

Children injured as strong winds flip jumping castle