ਆਸਟ੍ਰੇਲੀਆ ਦੀ ਵੀਜ਼ਾ ਸ਼੍ਰੇਣੀਆਂ ਚ ਬਦਲਾਅ ਵਿਰੁੱਧ ਮਾਈਗ੍ਰੇਸ਼ਨ ਏਜੇਂਟਾਂ ਦੀ ਚੇਤਾਵਨੀ

ਆਸਟ੍ਰੇਲੀਆ ਸਰਕਾਰ ਵੀਜ਼ਾ ਸ਼੍ਰੇਣੀਆਂ ਨੂੰ 99 ਤੋਂ ਘਟਾ ਕਿ 10 ਤੱਕ ਸੀਮਿਤ ਕਰਨਾ ਚਾਹੁੰਦੀ ਹੈ ਪਰੰਤੂ ਮਾਈਗ੍ਰੇਸ਼ਨ ਏਜੇਂਟਾਂ ਮੁਤਾਬਿਕ ਅਜਿਹਾ ਕਰਣ ਨਾਲ ਵਧੇਰੇ ਵੀਜ਼ਾ ਅਰਜ਼ੀਆਂ ਖਾਰਿਜ ਕੀਤੀਆਂ ਜਾ ਸਕਦੀਆਂ ਹਨ। ਮਾਈਗ੍ਰੇਸ਼ਨ ਏਜੇਂਟਾਂ ਨੇ ਆਸਟ੍ਰੇਲੀਆ ਸਰਕਾਰ ਵੱਲੋਂ ਵੀਜ਼ਾ ਸ਼੍ਰੇਣੀਆਂ ਵਿੱਚ ਤਬਦੀਲੀ ਦਾ ਇਹ ਕਹਿੰਦੇ ਵਿਰੋਧ ਕੀਤਾ ਹੈ ਕਿ ਇਸ ਨਾਲ ਵੀਜ਼ਾ ਅਰਜ਼ੀਆਂ ਦੀ ਅਸਫਲਤਾ ਦਰ ਵਿੱਚ ਵਾਧਾ ਹੋਣ ਦਾ ਖ਼ਦਸ਼ਾ ਹੈ। ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਦੋ ਦਹਾਕਿਆਂ ਚ ਸਭ ਤੋਂ ਵੱਡੇ ਬਦਲਾਅ ਤਹਿਤ ਸਰਕਾਰ ਵੀਜ਼ਾ ਸ਼੍ਰੇਣੀਆਂ ਦੀ ਗਿਣਤੀ 99 ਤੋਂ ਘਟਾ ਕੇ 10 ਕਰਨਾ ਚਾਹੁੰਦੀ ਹੈ, ਜਿਸ ਲਈ ਹੋਮੇ ਅਫੇਯਰ ਵਿਭਾਗ ਤੋਂ ਸਲਾਹ ਦੀ ਉਡੀਕ ਹੈ। ਕੈਨਬੇਰਾ ਵਿੱਚ ਮਾਈਗ੍ਰੇਸ਼ਨ ਏਜੇਂਟ ਜੇਸਨ ਬ੍ਰਾਊਨ ਮੁਤਾਬਿਕ ਇੰਨੀ ਵੱਡੀ ਗਿਣਤੀ ਵਿੱਚ ਵੀਜ਼ਾ ਅਰਜ਼ੀਆਂ ਨੂੰ ਕੇਵਲ ਦਸ ਸ਼੍ਰੇਣੀਆਂ ਵਿੱਚ ਵੰਡ ਕੇ ਓਹਨਾ ਦਾ ਨਿਪਟਾਰਾ ਕਰਨਾ ਬੇਹੱਦ ਔਖਾ ਹੋਵੇਗਾ। ਓਹਨਾ ਮੁਤਾਬਿਕ ਘੱਟ ਸ਼੍ਰੇਣੀਆਂ ਹੋਣ ਕਾਰਣ ਕਈ ਬਿਨੈਕਾਰ ਆਪਣੀਆਂ ਵੀਜ਼ਾ ਅਰਜ਼ੀਆਂ ਆਪ ਦਾਖਿਲ ਕਰਣ ਵੱਲ ਤੁਰ ਸਕਦੇ ਹਨ ਜੋ ਕਿ ਓਹਨਾ ਦੀ ਵੀਜ਼ਾ ਅਰਜੀ ਦੀ ਅਸਫਲਤਾ ਦਾ ਕਾਰਣ ਬਣ ਸਕਦਾ ਹੈ। "ਇਮੀਗ੍ਰੇਸ਼ਨ ਕਾਨੂੰਨ ਸੌਖਾ ਨਹੀਂ ਹੈ। ਵਿਅਕਤੀ ਜਾਂ ਕਾਰੋਬਾਰ ਆਪਣੀ ਵੀਜ਼ਾ ਅਰਜ਼ੀਆਂ ਆਪ ਦਾਖਿਲ ਕਰਣ ਕਰਕੇ ਇਹਨਾਂ ਦੀ ਅਸਫਲਤਾ ਦਰ ਵਿੱਚ ਵਾਧਾ ਹੋ ਸਕਦਾ ਹੈ," ਓਹਨਾ ਐਸ ਬੀ ਐਸ ਨਿਊਜ਼ ਨੂੰ ਦੱਸਿਆ। ...