ਆਸਟ੍ਰੇਲੀਆ 'ਚ ਰਹਿੰਦੇ ਪਰਿਵਾਰ 'ਤੇ ਮੰਡਰਾਈਆਂ ਮੁਸੀਬਤਾਂ, ਮਦਦ ਲਈ ਅੱਗੇ ਆਏ ਲੋਕ



ਕੁਈਨਜ਼ਲੈਂਡ— ਆਸਟ੍ਰੇਲੀਆ 'ਚ ਰਹਿੰਦਾ ਸ਼੍ਰੀਲੰਕਾ ਤੋਂ ਆਇਆ ਇਕ ਤਾਮਿਲ ਪਰਿਵਾਰ ਇੱਥੇ ਰਹਿਣ ਲਈ ਮਦਦ ਦੀ ਗੁਹਾਰ ਲਾ ਰਿਹਾ ਹੈ। ਦਰਅਸਲ ਇਸ ਤਾਮਿਲ ਪਰਿਵਾਰ ਦਾ ਟੈਮਪਰੇਰੀ ਵੀਜ਼ਾ ਖਤਮ ਹੋ ਗਿਆ ਹੈ। ਇਹ ਪਰਿਵਾਰ ਕੁਈਨਜ਼ਲੈਂਡ ਦੇ ਸ਼ਹਿਰ ਗਲੈਨਸਟੋਨ ਦੇ ਛੋਟੇ ਜਿਹੇ ਟਾਊਨ ਬਿਲੋਏਨਾ ਰਹਿੰਦਾ ਸੀ, ਜਿੱਥੋਂ ਉਨ੍ਹਾਂ ਨੂੰ ਕੱਢ ਦਿੱਤਾ ਗਿਆ ਹੈ। ਸਰਹੱਦੀ ਫੋਰਸ ਅਧਿਕਾਰੀਆਂ ਵਲੋਂ ਪਰਿਵਾਰ ਨੂੰ ਉਨ੍ਹਾਂ ਦੇ ਘਰ 'ਚੋਂ ਕੱਢਿਆ ਗਿਆ ਹੈ ਅਤੇ ਮੈਲਬੌਰਨ ਹਿਰਾਸਤ ਕੇਂਦਰ ਲਿਜਾਇਆ ਗਿਆ।
ਇਹ ਤਾਮਿਲ ਜੋੜਾ ਜਿਨ੍ਹਾਂ ਦਾ ਨਾਂ ਨਦੇਸਲਿੰਗਮ ਅਤੇ ਪ੍ਰਿਆ ਹੈ, ਜੋ ਕਿ ਕਿਸ਼ਤੀ ਜ਼ਰੀਏ 2012 ਅਤੇ 2013 'ਚ ਸ਼੍ਰੀਲੰਕਾ ਦੀ ਘਰੇਲੂ ਜੰਗ ਕਾਰਨ ਆਸਟ੍ਰੇਲੀਆ ਆਇਆ ਸੀ। ਆਸਟ੍ਰੇਲੀਆ 'ਚ ਹੀ ਪ੍ਰਿਆ ਨੇ ਦੋ ਬੱਚੀਆਂ ਨੂੰ ਜਨਮ ਦਿੱਤਾ। ਇਸ ਪਰਿਵਾਰ ਦੇ ਹੱਕ 'ਚ ਆਵਾਜ਼ ਚੁੱਕਦਿਆਂ ਹੋਇਆਂ ਤਕਰੀਬਨ 78,000 ਲੋਕਾਂ ਨੇ ਪਟੀਸ਼ਨ 'ਤੇ ਦਸਤਖਤ ਕੀਤੇ ਹਨ। ਉਨ੍ਹਾਂ ਦੀ ਮੰਗ ਹੈ ਕਿ ਇਸ ਪਰਿਵਾਰ ਨੂੰ ਬਿਲੋਏਲਾ 'ਚ ਵਾਪਸ ਉਨ੍ਹਾਂ ਦੇ ਘਰ ਭੇਜ ਦਿੱਤਾ ਜਾਵੇ। ਪ੍ਰਿਆ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਘਰ ਵਾਪਸੀ ਲਈ ਬਿਲੋਏਲਾ ਵਾਸੀ ਨੇ ਪਟੀਸ਼ਨ ਦਾਇਰ ਕੀਤੀ ਹੈ ਅਤੇ ਇਮੀਗ੍ਰੇਸ਼ਨ ਮੰਤਰੀ ਪੀਟਰ ਡੱਟਨ ਨੂੰ ਉਨ੍ਹਾਂ ਦੀ ਘਰ ਵਾਪਸੀ ਲਈ ਕਿਹਾ ਹੈ। ਪ੍ਰਿਆ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਆਲੇ-ਦੁਆਲੇ ਰਹਿੰਦੇ ਲੋਕਾਂ ਨੇ ਉਨ੍ਹਾਂ ਦਾ ਬਹੁਤ ਸਾਥ ਦਿੱਤਾ। ਇਹ ਲੜਾਈ ਖਤਮ ਨਹੀਂ ਹੋਈ ਹੈ, ਸਗੋਂ ਕਿ ਸ਼ੁਰੂ ਹੋਈ ਹੈ।
ਤਾਮਿਲ ਸ਼ਰਨਾਰਥੀ ਕੌਂਸਲ ਦੇ ਬੁਲਾਰੇ ਬਿਨ ਹਿਲੀਅਰ ਨੇ ਕਿਹਾ ਕਿ ਮੰਗਲਵਾਰ ਦੀ ਸਵੇਰ ਉਨ੍ਹਾਂ ਨੂੰ ਹਥਕੜੀਆਂ ਲਾ ਕੇ ਮੈਲਬੌਰਨ ਹਵਾਈ ਅੱਡੇ ਲਿਜਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਪਰਥ ਲਿਜਾਇਆ ਗਿਆ । ਉਨ੍ਹਾਂ ਨੂੰ ਸ਼੍ਰੀਲੰਕਾ ਭੇਜਣ ਲਈ ਜਹਾਜ਼ 'ਚ ਬਿਠਾਇਆ ਹੀ ਜਾ ਰਿਹਾ ਸੀ ਕਿ ਇਸ ਤੋਂ ਕੁਝ ਮਿੰਟ ਪਹਿਲਾਂ ਕਾਨੂੰਨੀ ਦਖਲ ਦਿੰਦੇ ਹੋਏ ਸਰੱਹਦ ਫੋਰਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਰੋਕ ਲਿਆ । ਬਿਨ ਨੇ ਦੱਸਿਆ ਕਿ ਪਰਿਵਾਰ ਨੂੰ ਉੱਥੋਂ ਮੈਲਬੌਰਨ ਹਿਰਾਸਤ ਕੇਂਦਰ ਵਿਚ ਲਿਜਾਇਆ ਗਿਆ। ਟਾਊਨ 'ਚ ਰਹਿੰਦੇ ਲੋਕਾਂ ਵਲੋਂ ਉਨ੍ਹਾਂ ਨੂੰ ਆਸਟ੍ਰੇਲੀਆ 'ਚ ਰੱਖਣ ਲਈ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। by jagbani

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ