ਡਿਪਲੋਮਾ ਕੋਰਸ ਬੰਦ ਹੋਣ ਕਾਰਣ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਭਵਿੱਖ ਦਾ' ਤੇ

ਨਿਊਜ਼ੀਲੈਂਡ ਇੰਸਟੀਟਿਊਟ ਆਫ ਐਜੂਕੇਸ਼ਨ ਦੇ ਇੱਕ ਡਿਪਲੋਮਾ ਕੋਰਸ ਨੂੰ 'ਅਯੋਗ' ਕਰਾਰ ਦੇਣ ਪਿੱਛੋਂ ਓਥੇ ਪੜ੍ਹਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਇੱਕ ਵੱਡੀ ਸਮੱਸਿਆ ਪੈਦਾ ਹੋ ਗਈ ਹੈ। ਇਹਨਾਂ ਵਿਦਿਆਰਥੀਆਂ ਵਿੱਚ ਭਾਰਤੀ ਮੂਲ ਦੀ ਅਰਸ਼ਦੀਪ ਥਿੰਦ ਵੀ ਸ਼ਾਮਿਲ ਹੈ।

ਪਿਛਲੇ ਹਫਤੇ ਨਿਊਜ਼ੀਲੈਂਡ ਕ੍ਵਾਲੀਫਿਕੇਸ਼ਨਸ ਐਸੋਸਿਏਸ਼ਨ ਵੱਲੋਂ ਨਿਊਜ਼ੀਲੈਂਡ ਇੰਸਟੀਟਿਊਟ ਆਫ ਐਜੂਕੇਸ਼ਨ ਦੁਆਰਾ ਪੜ੍ਹਾਏ ਜਾਂਦੇ ਡਿਪਲੋਮਾ ਇਨ ਅਪ੍ਲਾਈਡ ਬਿਜ਼ਨੇਸ ਮੈਨਜਮੈਂਟ (ਲੈਵਲ ੫) ਨੂੰ 'ਮਿਆਰੀ' ਨਾ ਹੋਣ ਦੀ ਚੇਤਾਵਨੀ ਦੇਕੇ ਬੰਦ ਕਰ ਦਿੱਤਾ ਗਿਆ ਹੈ।
ਭਾਰਤੀ ਮੂਲ ਦੀ ਅੰਤਰਰਾਸ਼ਟਰੀ ਵਿਦਿਆਰਥੀ ਅਰਸ਼ਦੀਪ ਥਿੰਦ ਨੂੰ ਇਸ ਬਾਰੇ ਪਹਿਲਾਂ ਕੁਝ ਵੀ ਪਤਾ ਨਾ ਲੱਗਿਆ।
ਜਿਸ ਦਿਨ ਕੋਰਸ ਬੰਦ ਕੀਤਾ ਗਿਆ ਉਹ ਅਰਸ਼ਦੀਪ ਦਾ ਇਸ ਕਾਲੇਜ ਵਿੱਚ ਆਖਰੀ ਦਿਨ ਸੀ।
ਅਰਸ਼ਦੀਪ ਨੇ ਸਟੱਫ ਡਾਟ ਕੋ ਨੂੰ ਦੱਸਿਆ ਕਿ ਇਸ ਸਿਲਸਿਲੇ ਚ' ਵਿਦਿਆਰਥੀਆਂ ਨੂੰ ਭੁਲੇਖੇ ਵਿੱਚ ਰੱਖਿਆ ਗਿਆ, ਕਾਲੇਜ ਨੇ ਕਦੇ ਵੀ ਇਹ ਨਾ ਦੱਸਿਆ ਕਿ ਮਿਆਰ ਨੂੰ ਲੈਕੇ ਓਹਨਾ ਨੂੰ ਡਿਪਾਰਟਮੈਂਟ ਵੱਲੋਂ ਪਹਿਲਾਂ ਵੀ ਚੇਤਾਵਨੀਆਂ ਨਸ਼ਰ ਹੋ ਚੁੱਕੀਆਂ ਸਨ।
ਕੋਰਸ ਦੇ ਬੰਦ ਹੋਣ ਦੇ ਖਮਿਆਜ਼ਾ ਵਿਦਿਆਰਥੀਆਂ ਨੂੰ ਤਾਰਨਾ ਪਵੇਗਾ, ਭਾਵੇਂ ਉਹਨਾਂ ਦੀ ਫੀਸ ਵਾਪਿਸ ਕਰਨ ਦੇ ਵਾਅਦੇ ਕੀਤੇ ਗਏ ਹਨ ਪਰ ਇਸਦੇ ਚਲਦਿਆਂ ਉਹਨਾਂ ਨੇ ਨਸ਼ਟ ਹੋਏ ਸਮੇ ਦੀ ਭਰਪਾਈ ਹੁੰਦੀ ਨਹੀਂ ਜਾਪਦੀ। ਇਸ ਲਈ ਉਹਨਾਂ ਨੂੰ ਮੁੜ ਵੀਜ਼ਾ ਅਪਲਾਈ ਕਰਨ ਦੀ ਨੌਬਤ ਵੀ ਝੱਲਣੀ ਪੈ ਸਕਦੀ ਹੈ।
ਕਾਲੇਜ ਦੇ ਮੈਨੇਜਿੰਗ ਡਾਇਰੈਕਟਰ ਰੌਬ ਮਾਰਕਸ ਨੇ ਵਿਦਿਆਰਥੀਆਂ ਨੂੰ ਇਸ ਕੋਰਸ ਲਈ ਹੋਰ ਅਦਾਰਿਆਂ ਵਿੱਚ ਭੇਜਣ ਦੀ ਵਿਵਸਥਾ ਦੀ ਗੱਲ ਆਖੀ ਹੈ।

Follow SBS Punjabi

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ