ਆਪ' ਕੋਰ ਕਮੇਟੀ ਕਿਉਂ ਹੋਈ ਭੰਗ, ਕੌਣ ਸਨ ਮੈਂਬਰ..?
ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਆਪਣੀ ਕੋਰ ਕਮੇਟੀ ਭੰਗ ਕਰ ਦਿੱਤੀ ਹੈ। ਸੂਤਰਾਂ ਮੁਤਾਬਕ ਸੁਖਪਾਲ ਸਿੰਘ ਖਹਿਰਾ ਤੇ ਕੰਵਰ ਸੰਧੂ ਨਹੀਂ ਚਾਹੁੰਦੇ ਸਨ ਕਿ ਇਹ ਕਮੇਟੀ ਰਹੇ। ਉਨ੍ਹਾਂ ਨੇ ਅਮਨ ਅਰੋੜਾ ਨਾਲ ਜੋ ਨਾਂਅ ਵਿਚਾਰੇ ਸਨ ਉਹ ਕਮੇਟੀ ‘ਚ ਨਹੀਂ ਪਏ ਸਨ। ਮੰਨਿਆ ਜਾ ਰਿਹਾ ਹੈ ਕਿ ਅਗਲੀ ਕਮੇਟੀ ਖਹਿਰਾ ਤੇ ਕੰਵਰ ਸੰਧੂ ਦੇ ਪ੍ਰਭਾਵ ‘ਚ ਹੀ ਬਣੇਗੀ।
ਇਸ ਕਮੇਟੀ ‘ਚ ਭਗਵੰਤ ਮਾਨ, ਸੁਖਪਾਲ ਸਿੰਘ ਖਹਿਰਾ, ਪ੍ਰੋਫੈਸਰ ਸਾਧੂ ਸਿੰਘ, ਕੰਵਰ ਸੰਧੂ, ਸਰਵਜੀਤ ਕੌਰ ਮਾਣੂਕੇ, ਕੁਲਤਾਰ ਸਿੰਘ ਸੰਧਵਾਂ, ਪ੍ਰੋਫੈਸਰ ਬਲਜਿੰਦਰ ਕੌਰ, ਗੁਲਸ਼ਨ ਛਾਬੜਾ, ਇੰਦਰਬੀਰ ਸਿੰਘ ਨਿੱਜਰ,ਰਵਜੋਤ ਸਿੰਘ, ਬਲਬੀਰ ਸਿੰਘ, ਮਨਜਿੰਦਰ ਸਿੰਘ ਸਿੱਧੂ ਅਤੇ ਅਮਨ ਅਰੋੜਾ ਸਨ। ਮੈਂਬਰਾਂ ਵਿਚ ਪਾਰਟੀ ਦੇ ਮੁੱਖ ਬੁਲਾਰੇ ਹਰਜੋਤ ਸਿੰਘ ਬੈਂਸ, ਗੈਰੀ ਵੜਿੰਗ, ਸੁਖਵਿੰਦਰ ਸਿੰਘ ਸੁੱਖੀ, ਕੁਲਦੀਪ ਸਿੰਘ ਧਾਲੀਵਾਲ, ਪਰਮਜੀਤ ਸਚਦੇਵਾ, ਅਨਿਲ ਠਾਕੁਰ , ਗੁਰਦਿੱਤ ਸਿੰਘ ਸੇਖੋਂ ਅਤੇ ਦਲਬੀਰ ਸਿੰਘ ਢਿੱਲੋਂ ਸਨ। by abp news
Comments