ਆਸਟ੍ਰੇਲੀਆ ਵਿੱਚ ਪੰਜਾਬੀ ਮੂਲ ਦੇ ਸਾਬਕਾ ਏਜੰਟ ਨੇ ਵੀਜਾ ਲਗਵਾਉਣ ਦਾ ਝੂਠ ਬੋਲ ਕਈਆਂ ਕੋਲੋਂ ਠੱਗੇ ਹਜਾਰਾਂ ਡਾਲਰ...

ਆਕਲੈਂਡ (27 ਮਾਰਚ) (ਆਕਲੈਂਡ ਬਿਊਰੋ): ਆਸਟ੍ਰੇਲੀਆ ਦਾ ਜਸਦੀਪ ਸਿੰਘ ਚੁੱਘ ਨਾਮੀ ਏਜੰਟ ਜਿਸਦੇ ਲਾਇਸੈਂਸ ਦੀ ਮਿਆਦ 5 ਦਸੰਬਰ 2017 ਨੂੰ ਖਤਮ ਹੋ ਗਈ ਸੀ, 'ਤੇ ਡੀਕੇ ਨਾਮੀ ਵਿਅਕਤੀ ਵਲੋਂ ਇਹ ਦੋਸ਼ ਲਗਾਏ ਗਏ ਸਨ ਕਿ ਜਸਦੀਪ ਵਲੋਂ ਉਸ ਕੋਲੋਂ ਵਰਕ ਵੀਜਾ ਲਗਵਾਉਣ ਅਤੇ ਪੱਕੇ ਕਰਵਾਉਣ ਦੇ ਬਦਲੇ $43,500 ਦੀ ਮੋਟੀ ਰਕਮ ਉਗਰਾਹੀ ਗਈ ਸੀ ਅਤੇ ਇਨ੍ਹਾਂ ਹੀ ਨਹੀਂ ਜਸਦੀਪ ਨੇ ਆਪਣੇ ਸਾਲੇ ਦੇ ਕੈਫੇ (ਐਸ ਐਮ'ਜ ਕੈਫੇ) ਰਾਂਹੀ ਉਸ ਨੂੰ ਪੱਕਾ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਵਿੱਚ ਅਸਫਲ ਰਹਿਣ ਤੋਂ ਬਾਅਦ ਡੀਕੇ ਵਲੋਂ ਆਪਣੇ ਪੈਸਿਆਂ ਦੀ ਮੰਗ ਕੀਤੀ ਗਈ ਅਤੇ ਪੈਸੇ ਵਾਪਿਸ ਨਾ ਮਿਲਣ ਤੇ ਡੀਕੇ ਨੇ ਇਸ ਦੀ ਸ਼ਿਕਾਇਤ ਡਿਪਾਰਟਮੈਂਟ ਆਫ ਹੋਮ ਅਫੇਅਰਜ ਨੂੰ ਕੀਤੀ।
ਹੁਣ 20 ਮਾਰਚ 2018 ਨੂੰ ਫੈਸਲਾ ਆਉਣ ਤੋਂ ਬਾਅਦ ਜਸਦੀਪ ਨੂੰ ਇਸ ਪੇਸ਼ੇ ਵਿੱਚ ੫ ਸਾਲ ਲਈ ਕੰਮ ਕਰਨ ਤੇ ਰੋਕ ਲਗਾ ਦਿੱਤੀ ਗਈ ਹੈ। ਇਸ ਮਾਮਲੇ ਵਿੱਚ ਇਹ ਵੀ ਸਾਹਮਣੇ ਆਇਆ ਕਿ ਜਸਦੀਪ ਨੇ ਹੋਰ ਜਣਿਆਂ ਤੋਂ ਇਨ੍ਹੀਂ ਹੀ ਰਕਮ ਵਰਕ ਵੀਜਾ ਲਗਵਾਉਣ ਅਤੇ ਪੱਕੇ ਕਰਵਾਉਣ ਲਈ ਲਏ ਸਨ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਡੀਕੇ ਨੇ ਜਸਦੀਪ ਦੇ ਸਾਲੇ ਨੂੰ ਵੀ $7000 ਵਰਕ ਵੀਜੇ ਦੇ ਲਈ ਦਿੱਤੇ ਸੀ।

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ