ਭਾਰਤੀ ਵਿਦਿਆਰਥੀ ਤੇ 20 ਸਾਲਾ ਔਰਤ ਦੇ ਬਲਾਤਕਾਰ ਦਾ ਦੋਸ਼
26 ਸਾਲਾ ਵਿਦਿਆਰਥੀ ਨੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਨਕਾਰਿਆ ਅਤੇ ਕਿਹਾ ਕਿ ਇਹ ਦੋਵਾਂ ਦੀ ਮਰਜ਼ੀ ਨਾਲ ਕੀਤਾ ਸੰਭੋਗ ਸੀ। ਅਦਾਲਤ ਨੇ ਦੋਸ਼ੀ ਨੂੰ ਜ਼ਮਾਨਤ ਦੇ ਦਿੱਤੀ ਹੈ।
ਕੁਈਨਸਲੈਂਡ ਦੇ ਗੋਲ੍ਡ ਕੋਸਟ ਵਿੱਚ ਇੱਕ ਭਾਰਤੀ ਵਿਦਿਆਰਥੀ ਤੇ ਇੱਕ 20 ਸਾਲਾ ਔਰਤ ਨਾਲ ਹਿੰਸਕ ਬਲਾਤਕਾਰ ਕਰਨ ਦਾ ਦੋਸ਼ ਲੱਗਿਆ ਹੈ।
26 ਸਾਲਾ ਦੋਸ਼ੀ ਦੀ ਕਾਨੂੰਨੀ ਕਾਰਨਾਂ ਕਰਕੇ ਪਛਾਣ ਜ਼ਾਹਿਰ ਨਹੀਂ ਕੀਤੀ ਜਾ ਸਕਦੀ। ਦੋਸ਼ ਹੈ ਕਿ ਘਰ ਛੱਡਣ ਦੇ ਬਹਾਨੇ ਉਸਨੇ ਇਸ ਔਰਤ ਨਾਲ ਆਪਣੀ ਕਾਰ ਵਿੱਚ ਜ਼ਬਰਦਸਤੀ ਬਲਾਤਕਾਰ ਕੀਤਾ। ਅਦਾਲਤ ਨੂੰ ਦੱਸੇ ਮੁਤਾਬਿਕ ਦੋਵੇਂ ਕੰਮ ਤੇ ਮਿਲੇ ਸਨ ਅਤੇ ਉਸ ਤੋਂ ਬਾਅਦ ਓਹਨਾ ਨੇ ਇੱਕ ਬਾਰ ਤੇ ਡ੍ਰਿੰਕ੍ਸ ਲਏ।
ਔਰਤ ਦੇ ਪੁਲਿਸ ਨੂੰ ਦੱਸਣ ਮੁਤਾਬਿਕ, ਦੋਸ਼ੀ ਨੇ ਉਸਨੂੰ ਕਈ ਵਾਰ ਚੁੱਮਣ ਦੀ ਕੋਸ਼ਿਸ਼ ਕੀਤੀ ਅਤੇ ਕਿਹਾ "ਅਸੀਂ ਦੋਸਤ ਹਾਂ, ਇਸਨੂੰ ਹੋ ਲੈਣ ਦੇ" .
ਅਦਾਲਤ ਨੂੰ ਦੱਸਣ ਮੁਤਾਬਿਕ, ਦੋਸ਼ੀ ਨੇ ਔਰਤ ਤੇ ਹਮਲਾ ਕੀਤਾ ਅਤੇ ਉਸਨੂੰ ਕਾਰ ਦੀ ਸੀਟ ਤੇ ਦਬੋਚ ਕੇ 5 ਤੋਂ 10 ਮਿੰਟ ਤੱਕ ਬਲਾਤਕਾਰ ਕੀਤਾ।
ਅਦਾਲਤ ਨੂੰ ਦੱਸਣ ਮੁਤਾਬਿਕ, ਦੋਸ਼ੀ ਨੇ ਔਰਤ ਤੇ ਹਮਲਾ ਕੀਤਾ ਅਤੇ ਉਸਨੂੰ ਕਾਰ ਦੀ ਸੀਟ ਤੇ ਦਬੋਚ ਕੇ 5 ਤੋਂ 10 ਮਿੰਟ ਤੱਕ ਬਲਾਤਕਾਰ ਕੀਤਾ।
ਗੋਲ੍ਡ ਕੋਸਟ ਬੁਲੇਟਿਨ ਦੀ ਖਬਰ ਮੁਤਾਬਿਕ, ਦੋਸ਼ੀ ਨੇ ਇਹਨਾਂ ਦੋਸ਼ਾਂ ਨੂੰ ਇਹ ਕਹਿੰਦੇ ਨਕਾਰਿਆ ਹੈ ਕਿ ਡ੍ਰਿੰਕ੍ਸ ਤੋਂ ਬਾਅਦ ਦੋਵਾਂ ਵਿਚਾਲੇ ਸੈਕਸ ਮਰਜ਼ੀ ਨਾਲ ਹੋਇਆ ਸੀ।
"ਉਸਨੇ ਇਹਨਾਂ ਦੋਸ਼ਾਂ ਨੂੰ ਸਖਤੀ ਨਾਲ ਨਕਾਰਿਆ ਹੈ ਅਤੇ ਉਸਦੇ ਮੁਤਾਬਿਕ ਇਹ ਦੋਵਾਂ ਦੀ ਮਰਜ਼ੀ ਨਾਲ ਕੀਤਾ ਗਿਆ ਸੈਕਸ ਸੀ," ਉਸਦੇ ਵਕੀਲ ਨੇ ਕਿਹਾ।
"ਉਸਨੇ ਇਹਨਾਂ ਦੋਸ਼ਾਂ ਨੂੰ ਸਖਤੀ ਨਾਲ ਨਕਾਰਿਆ ਹੈ ਅਤੇ ਉਸਦੇ ਮੁਤਾਬਿਕ ਇਹ ਦੋਵਾਂ ਦੀ ਮਰਜ਼ੀ ਨਾਲ ਕੀਤਾ ਗਿਆ ਸੈਕਸ ਸੀ," ਉਸਦੇ ਵਕੀਲ ਨੇ ਕਿਹਾ।
ਔਰਤ ਦੇ ਦੱਸੇ ਮੁਤਾਬਿਕ ਉਹ ਦੋਸ਼ੀ ਦੀ ਕਾਰ ਚੋਂ ਨਿਕਲ ਕੇ ਪੈਦਲ ਚਲਣ ਲੱਗ ਪਈ ਪਰ ਉਸ ਵਿਅਕਤੀ ਨੇ ਉਸਦਾ ਪਿੱਛਾ ਕੀਤਾ ਅਤੇ ਉਸਨੂੰ ਕਾਰ ਵਿਚ ਮੁੜ ਬੈਠਣ ਲਈ ਕਿਹਾ ਕਿਓਂਕਿ ਮੀਹਂ ਪੈ ਰਿਹਾ ਸੀ।
ਪੁਲਿਸ ਨੇ ਕਾਰ ਨੂੰ ਕਬਜ਼ੇ ਵਿੱਚ ਲੈ ਕੇ ਉਸਦੀ ਫੋਰੈਂਸਿਕ ਜਾਂਚ ਕਾਰਵਾਈ ਹੈ ਅਤੇ ਔਰਤ ਦੀ ਮੈਡੀਕਲ ਜਾਂਚ ਵਿੱਚ ਉਸਦੇ ਜਣਨ ਅੰਗ ਤੇ ਜ਼ਖਮ ਸਾਹਮਣੇ ਆਏ ਹਨ।
ਅਦਾਲਤ ਵਿੱਚ ਜ਼ਮਾਨਤ ਲਈ ਸੁਣਵਾਈ ਦੌਰਾਨ ਇਸਤਗਾਸਾ ਵੱਲੋਂ ਦੋਸ਼ੀ ਦੇ ਆਸਟ੍ਰੇਲੀਆ ਤੋਂ ਫਰਾਰ ਹੋਣ ਦਾ ਡਰ ਜ਼ਾਹਿਰ ਕਰਕੇ ਜ਼ਮਾਨਤ ਦਾ ਵਿਰੋਧ ਕੀਤਾ।
ਅਦਾਲਤ ਵਿੱਚ ਜ਼ਮਾਨਤ ਲਈ ਸੁਣਵਾਈ ਦੌਰਾਨ ਇਸਤਗਾਸਾ ਵੱਲੋਂ ਦੋਸ਼ੀ ਦੇ ਆਸਟ੍ਰੇਲੀਆ ਤੋਂ ਫਰਾਰ ਹੋਣ ਦਾ ਡਰ ਜ਼ਾਹਿਰ ਕਰਕੇ ਜ਼ਮਾਨਤ ਦਾ ਵਿਰੋਧ ਕੀਤਾ।
ਪਰੰਤੂ ਬਚਾ ਪੱਖ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਦੋਸ਼ੀ ਮਾਮਲੇ ਦੀ ਸੁਣਵਾਈ ਪੂਰੀ ਹੋਣ ਤੱਕ ਆਸਟ੍ਰੇਲੀਆ ਵਿੱਚ ਰਹਿਣ ਦਾ ਇੱਛੁਕ ਹੈ ਅਤੇ ਪੁਲਿਸ ਦੇ ਸੰਪਰਕ ਵਿੱਚ ਰਹਿਣ ਲਈ ਰਾਜ਼ੀ ਹੈ।
ਮੈਜਿਸਟਰੇਟ ਐਂਡ੍ਰਿਊ ਸਿੰਕਲੇਅਰ ਨੇ ਕਿਹਾ ਕਿ ਕੇਸ ਵਿੱਚ ਗਵਾਹਾਂ ਦੀ ਘਾਟ ਹੈ ਅਤੇ ਇਹ ਔਰਤ ਦੇ ਇਸ ਵਿਅਕਤੀ ਖਿਲਾਫ ਦੋਸ਼ਾਂ ਦਾ ਮਾਮਲਾ ਹੈ।
"ਇਸ ਵੇਲੇ ਕ੍ਰਾਊਨ ਦੇ ਕੇਸ ਦੇ ਮਜਬੂਤ ਜਾਂ ਕਮਜ਼ੋਰ ਹੋਣ ਦਾ ਅੰਦਾਜ਼ਾ ਲਗਾਉਣਾ ਨਾਮੁਮਕਿਨ ਹੈ," ਓਹਨਾ ਅਦਾਲਤ ਵਿੱਚ ਕਿਹਾ।
ਮੈਜਿਸਟਰੇਟ ਨੇ ਦੋਸ਼ੀ ਉਸਦਾ ਪਾਸਪੋਰਟ ਜਮਾ ਕਰਾਉਣ, ਪੁਲਿਸ ਨੂੰ ਰਿਪੋਰਟ ਕਰਨ ਅਤੇ ਏਅਰਪੋਰਟ ਤੋਂ 500 ਮੀਟਰ ਦੂਰ ਰਹਿਣ ਦੀ ਸ਼ਰਤ ਤੇ ਜ਼ਮਾਨਤ ਦਿੱਤੀ ਹੈ।
Comments