ਪਾਸਪੋਰਟ ਬਣਵਾੳੁਣ ਲਈ ਹੁਣ ਨਹੀਂ ਹੋਵੇਗੀ ਪੁਲਿਸ ਦੀ ਜਾਂਚ-ਪੜਤਾਲ..

ਅਾਕਲੈਂਡ (3 ਮਾਰਚ) : ਭਾਰਤ ਸਰਕਾਰ ਵਲੋਂ ਕ੍ਰਾਈਮ ਅੈਂਡ ਕ੍ਰਿਮਨਲ ਟ੍ਰੈਕਿੰਗ ਨੈੱਟਵਰਕ ਅੈਂਡ ਸਿਸਟਮ ਪ੍ਰੋਜੈਕਟ (ਸੀਸੀਟੀਅੈਨਅੈਸ) ਯੋਜਨਾ ਜਾਰੀ ਕਰ ਰਹੀ ਹੈ | ਜਿਸਦੇ ਤਹਿਤ ਹੁਣ ਪਾਸਪੋਰਟ ਬਣਾੳੁਣ ਲਈ ਪੁਲਿਸ ਜਾਂਚ-ਪੜਤਾਲ ਦੀ ਲੋੜ ਨਹੀਂ ਪਏਗੀ | 
ਦੱਸਣਯੋਗ ਹੈ ਕਿ ਇਸ ਯੋਜਨਾ ਤਹਿਤ ਪੁਲਿਸ ਦੀ ਮੈਨੂਅਲ ਪ੍ਰਕਿਰਿਅਾ ਕੁਝ ਕੁ ਕਦਮਾਂ ਵਿੱਚ ਹੀ ਸਰਲ ਹੋ ਜਾਵੇਗੀ, ਜਦਕਿ ਪੁਰਾਣੀ ਪੁਲਿਸ ਦੀ ਪ੍ਰਕਿਰਿਅਾ ਵਿੱਚ ਪੁਲਿਸ ਨੂੰ ਰਿਸ਼ਵਤ ਦੇਣ ਦੇ ਕਈ ਮਾਮਲੇ ਸਾਹਮਣੇ ਅਾੳੁਂਦੇ ਸਨ |
ਯੁਨੀਅਨ ਹੋਮ ਸੈਕਟਰੀ ਦੇ ਮਾਹਰਿਸ਼ੀ ਨੇ ਵਧੇਰੇ ਜਾਣਕਾਰੀ ਦਿੰਦਿਅਾਂ ਦੱਸਿਅਾ ਕਿ ਸੀਸੀਟੀਅੈਨਅੈਸ ਕੋਲ ਸਾਰਾ ਸਰਕਾਰੀ ਕ੍ਰਿਮਨਲ ਰਿਕਾਰਡ ਮੌਜੂਦ ਹੋਵੇਗਾ ਅਤੇ ਪਾਸਪੋਰਟ ਬਣਵਾੳੁਣ ਵਾਲੇ ਵਿਅਕਤੀ ਦਾ ਇੱਕ ਕਲਿੱਕ ਤੇ ਹੀ ੳੁਸਦੇ ਪਿਛੋਕੜ ਦੀ ਜਾਂਚ ਹੋ ਜਾਵੇਗੀ |
ਦੱਸਣਯੋਗ ਹੈ ਕਿ ਇਸ ਯੋਜਨਾ ਵਿੱਚ 15,398 ਵਿਚੋਂ 13,777 ਪੁਲਿਸ ਥਾਣਿਅਾ ਦਾ ਡਾਟਾ ਸੀਸੀਟੀਅੈਨਅੈਸ ਕੋਲ ਅਾ ਚੁੱਕਾ ਹੈ ਅਤੇ ਬਾਕੀਅਾਂ ਦਾ ਵੀ ਜਲਦ ਹੀ ਅਾ ਜਾਵੇਗਾ | ਇਸਦੇ ਨਾਲ ਹੀ 7 ਕਰੋੜ ਕ੍ਰਿਮਨਲ ਰਿਕਾਰਡ ਹੁਣ ਤੋਂ ਹੀ ਸੀਸੀਟੀਅੈਨਅੈਸ ਕੋਲ ਮੌਜੀਦ ਹੈ |

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ