ਆਸਟ੍ਰੇਲੀਆ ‘ਚ ਇੱਕ 25 ਸਾਲਾ ਪੰਜਾਬਣ ਲੜਕੀ ਹੋਈ ਲਾਪਤਾ
ਆਸਟ੍ਰੇਲੀਆ ‘ਚ ਇੱਕ 25 ਸਾਲਾ ਪੰਜਾਬਣ ਲੜਕੀ ਹੋਈ ਲਾਪਤਾ:ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ‘ਚ ਇੱਕ ਪੰਜਾਬਣ ਲੜਕੀ ਲਾਪਤਾ ਹੋ ਗਈ ਹੈ।ਜਿਸ ਸਬੰਧੀ ਵਿਕਟੋਰੀਆ ਪੁਲਿਸ ਨੇ ਉਸ ਦੀ ਭਾਲ ਲਈ ਲੋਕਾਂ ਨੂੰ ਜਨਤਕ ਅਪੀਲ ਕੀਤੀ ਹੈ।ਲਾਪਤਾ ਪੰਜਾਬਣ ਔਰਤ ਦਾ ਨਾਂ ਜਗਦੀਪ ਕੌਰ ਦੱਸਿਆ ਜਾ ਰਿਹਾ ਹੈ।ਪੁਲਿਸ ਮੁਤਾਬਕ ਉਸ ਦੀ ਉਮਰ 25 ਸਾਲ ਹੈ ਅਤੇ ਉਸ ਨੂੰ ਆਖਰੀ ਵਾਰ ਪਿਛਲੇ ਮਹੀਨੇ ਦੀ 8 ਤਰੀਕ ਨੂੰ ਦੱਖਣੀ-ਪੂਰਬੀ ਮੈਲਬੌਰਨ ਦੇ ਓਰਮੰਡ ਰੋਡ ਕਲੇਟਨ ‘ਚ ਦੇਖਿਆ ਗਿਆ ਸੀ।ਪੁਲਿਸ ਅਤੇ ਪਰਿਵਾਰ ਦਾ ਕਹਿਣਾ ਹੈ ਕਿ ਜਗਦੀਪ ਕੁਝ ਸਮਾਂ ਪਹਿਲਾਂ ਹੀ ਆਸਟ੍ਰੇਲੀਆ ਆਈ ਹੈ।ਜਗਦੀਪ ਦਾ ਪਰਿਵਾਰ ਉਸ ਲਈ ਕਾਫੀ ਚਿੰਤਾ ਦੇ ਵਿੱਚ ਹੈ।ਜਗਦੀਪ ਦਾ ਪਰਿਵਾਰ ਅਤੇ ਉਸ ਦੇ ਦੋਸਤ ਉਸ ਦੀ ਭਾਲ ਕਰ ਰਹੇ ਹਨ।ਓਧਰ ਵਿਕਟੋਰੀਆ ਪੁਲਿਸ ਨੇ ਉਸ ਦੀ ਤਸਵੀਰ ਜਾਰੀ ਕਰ ਕੇ ਉਸ ਦੀ ਪਛਾਣ ਦੱਸੀ ਹੈ।ਪੁਲਿਸ ਦਾ ਕਹਿਣਾ ਹੈ ਕਿ ਜਿਸ ਕਿਸੇ ਨੂੰ ਵੀ ਜਗਦੀਪ ਬਾਰੇ ਕੋਈ ਜਾਣਕਾਰੀ ਮਿਲੇ,ਉਹ ਵਿਕਟੋਰੀਆ ਪੁਲਿਸ ਨਾਲ ਸੰਪਰਕ ਕਰਨ।
-PTCNews
Comments