ਰਾਮ ਰਹੀਮ ਦੇ ਡੇਰੇ 'ਤੇ ਵੱਡਾ ਸੰਕਟ..!

ਸਿਰਸਾ: ਡੇਰਾ ਸਿਰਸਾ ਪ੍ਰਮੁੱਖ ਨੂੰ 20 ਸਾਲ ਦੀ ਸਜ਼ਾ ਹੋਣ ਤੋਂ ਬਾਅਦ ਡੇਰਾ ਸੱਚਾ ਸੌਦਾ ਆਰਥਿਕ ਸੰਕਟ ਵਿਚ ਘਿਰ ਗਿਆ ਹੈ। ਡੇਰਾ ਸੱਚਾ ਸੌਦਾ ‘ਤੇ ਬਿਜਲੀ ਨਿਗਮ ਦਾ ਕਰੀਬ 95  ਲੱਖ ਰੁਪਏ ਦਾ ਬਿਲ ਬਕਾਇਆ ਪਿਆ ਹੈ।
ਨਿਗਮ ਵੱਲੋਂ ਵਾਰ ਵਾਰ ਨੋਟਿਸ ਭੇਜੇ ਜਾਣ ਦੇ ਬਾਵਜੂਦ ਡੇਰਾ ਵੱਲੋਂ ਬਿਲ ਨਹੀਂ ਭਰਿਆ ਜਾ ਰਿਹਾ। ਇਸ ‘ਤੇ ਕਾਰਵਾਈ ਕਰਦਿਆਂ ਬਿਜਲੀ ਨਿਗਮ ਨੇ ਡੇਰੇ ਨੂੰ ਡਿਫਾਲਟਰ ਐਲਾਨ ਦਿੱਤਾ ਹੈ। ਹੁਣ ਜੇ ਡੇਰੇ ਵੱਲੋਂ 95 ਲੱਖ ਰੁਪਏ ਦਾ ਬਿਲ ਨਹੀਂ ਭਰਿਆ ਜਾਂਦਾ ਤਾਂ ਬਿਜਲੀ ਨਿਗਮ ਡੇਰਾ ਸੱਚਾ ਸੌਦਾ ਦੀ ਜਾਇਦਾਦ ਨੂੰ ਕੁਰਕ ਕਰੇਗਾ।
ਬਿਜਲੀ ਨਿਗਮ ਨੇ ਡੇਰਾ ਸੱਚਾ ਸੌਦਾ ਕੰਪਲੈਕਸ ‘ਚ ਚੱਲ ਰਹੇ ਕੁੱਲ 44 ਕੁਨੈਕਸ਼ਨਾਂ ਵਿਚੋਂ 41 ਨੂੰ ਡਿਫਾਲਟਰ ਐਲਾਨ ਕੇ ਕੁਨੈਕਸ਼ਨ ਕੱਟ ਦਿੱਤਾ ਹੈ। ਨਿਗਮ ਨੇ ਕਿਹਾ ਹੈ ਕਿ ਇਨ੍ਹਾਂ ਨੂੰ ਪਹਿਲਾਂ ਕਿਹਾ ਗਿਆ ਸੀ ਕਿ ਪਰ ਬਿੱਲ ਨਹੀਂ ਭਰਿਆ ਇਸ ਕਰਕੇ ਹੀ ਕਾਰਵਾਈ ਹੋ ਰਹੀ ਹੈ। by abp news

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ