ਆਸਟ੍ਰੇਲੀਆ ਦੀ ਸਰਕਾਰ ਨੇ ਵਿਦੇਸ਼ੀ ਕਿਸਾਨਾਂ ਲਈ ਦਰਵਾਜ਼ੇ ਖੋਲ੍ਹ
ਖੇਤੀ ਨੂੰ ਵਾਧਾ ਦੇਣ ਲਈ ਆਸਟ੍ਰੇਲੀਆ ਦੀ ਸਰਕਾਰ ਨੇ ਵਿਦੇਸ਼ੀ ਕਿਸਾਨਾਂ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਆਸਟ੍ਰੇਲੀਆ ਦਾ ਵਿਦੇਸ਼ੀ ਨਿਵੇਸ਼ ਸਮੀਖਿਆ ਬੋਰਡ, ਵਿਦੇਸ਼ੀ ਕਿਸਾਨਾਂ ਲਈ ਨਿਯਮਾਂ ”ਚ ਢਿੱਲ ਦੇ ਰਿਹਾ ਹੈ। ਪੰਜਾਬ ਦੇ ਕਿਸਾਨ ਇਸ ਤੋਂ ਆਕਰਸ਼ਤ ਹੋ ਕੇ ਉੱਥੇ ਦਾ ਰੁਖ਼ ਕਰਨ ਲੱਗੇ ਹਨ।ਆਸਟ੍ਰੇਲੀਆ ਦੂਤਾਘਰ ਵੱਲੋਂ ਅਧਿਕਾਰਤ ਵੀਜ਼ਾ ਸਲਾਹਕਾਰ ਏਜੰਸੀ ”ਤ੍ਰਿਵੇਦੀ ਓਵਰਸੀਜ਼” ਮੁਤਾਬਕ ਹਰ ਸਾਲ ਪੰਜਾਬ ਤੋਂ ਤਕਰੀਬਨ 10 ਹਜ਼ਾਰ ਲੋਕ ਉੱਥੇ ਦਾ ਰੁਖ਼ ਕਰ ਰਹੇ ਹਨ। ਇਸ ”ਚ ਵਧ ਗਿਣਤੀ ਅਜਿਹੇ ਪੇਂਡੂ ਨੌਜਵਾਨਾਂ ਦੀ ਹੈ, ਜਿਨ੍ਹਾਂ ਦਾ ਕੰਮ-ਧੰਦਾ ਖੇਤੀਬਾੜੀ ਦਾ ਹੈ। ਆਸਟ੍ਰੇਲੀਆ ”ਚ 80 ਫੀਸਦੀ ਖੇਤੀ ਯੋਗ ਜ਼ਮੀਨ ਪਈ ਹੈ ਖਾਲੀਜ਼ਿਕਰਯੋਗ ਹੈ ਕਿ ਖੇਤਰਫਲ ਦੇ ਹਿਸਾਬ ਨਾਲ ਆਸਟ੍ਰੇਲੀਆ, ਭਾਰਤ ਤੋਂ ਤਿੰਨ ਗੁਣਾ ਵੱਡਾ ਹੈ ਪਰ ਉਸ ਦੀ ਆਬਾਦੀ ਸਿਰਫ 2.2 ਕਰੋੜ ਹੈ। ਇਹ ਪੰਜਾਬ ਦੀ ਆਬਾਦੀ ਤੋਂ ਵੀ ਘੱਟ ਹੈ। ਆਸਟ੍ਰੇਲੀਆ ”ਚ ਲਗਭਗ 80 ਫੀਸਦੀ ਖੇਤੀ ਯੋਗ ਜ਼ਮੀਨ ਬੇਕਾਰ ਪਈ ਹੈ। ਆਰਥਿਕ ਤਰੱਕੀ ਨੂੰ ਲੈ ਕੇ ਆਸਟ੍ਰੇਲੀਆ ਸਰਕਾਰ ਚਾਹੁੰਦੀ ਹੈ ਕਿ ਬਾਹਰ ਤੋਂ ਲੋਕ ਉੱਥੇ ਆਉਣ ਅਤੇ ਜ਼ਮੀਨਾਂ ਖਰੀਦ ਕੇ ਉਸ ”ਤੇ ਖੇਤੀਬਾੜੀ ਕਰਨ।
Comments