ਇੰਡੋਨੇਸ਼ੀਆ ਮੁਤਾਬਕ ਆਸਟ੍ਰੇਲੀਆ ਦਾ ਆਸੀਆਨ 'ਚ ਸ਼ਾਮਲ ਹੋਣਾ 'ਚੰਗਾ ਵਿਚਾਰ'

ਸਿਡਨੀ (ਭਾਸ਼ਾ)— ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਦੋਦੋ ਨੇ ਸ਼ੁੱਕਰਵਾਰ ਨੂੰ ਸੰਕੇਤ ਦਿੱਤੇ ਕਿ ਉਹ ਚਾਹੁੰਦੇ ਹਨ ਕਿ ਆਸਟ੍ਰੇਲੀਆ ਰੱਖਿਆ, ਕਾਰੋਬਾਰ ਅਤੇ ਸੁਰੱਖਿਆ ਦੇ ਮਾਮਲੇ ਵਿਚ ਵੱਡੀ ਖੇਤਰੀ ਭੂਮਿਕਾ ਨਿਭਾਏ। ਇਸ ਦੇ ਨਾਲ ਹੀ ਉਹ ਆਸੀਆਨ ਦਾ ਪੂਰਾ ਮੈਂਬਰ ਬਣ ਜਾਵੇ। ਚੀਨ ਦੇ ਵੱਧਦੇ ਦਬਦਬੇ ਅਤੇ ਹਿੰਸਕ ਅੱਤਵਾਦ ਦੇ ਖਤਰਿਆਂ ਵਿਚ ਵਾਧੇ ਵਿਚਕਾਰ ਆਸਟ੍ਰੇਲੀਆ, ਸਿਡਨੀ ਵਿਚ ਦੱਖਣੀ-ਪੂਰਬੀ ਏਸ਼ੀਆਈ ਰਾਸ਼ਟਰਾਂ ਦੀ ਯੂਨੀਅਨ (ਆਸੀਆਨ) ਦੇ ਵਿਸ਼ੇਸ਼ ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਹੈ। ਇਸ ਦੀ ਪਿੱਠਭੂਮੀ ਵਿਚ ਵਿਦੋਦੋ ਨੇ ਇਹ ਟਿੱਪਣੀ ਕੀਤੀ। 
ਆਸੀਆਨ ਵਿਚ ਆਸਟ੍ਰੇਲੀਆ ਦੇ ਸ਼ਾਮਲ ਹੋਣ ਦੇ ਮੁੱਦੇ 'ਤੇ ਨਿਦੋਦੋ ਨੇ ਕਿਹਾ,''ਮੇਰੇ ਖਿਆਲ ਨਾਲ ਇਹ ਚੰਗਾ ਵਿਚਾਰ ਹੈ।'' ਇਹ ਪਹਿਲਾ ਮੌਕਾ ਹੈ, ਜਦੋਂ ਇੰਡੋਨੇਸ਼ੀਆ ਦੇ ਕਿਸੇ ਰਾਸ਼ਟਰਪਤੀ ਨੇ ਇਸ ਵਿਚਾਰ ਦਾ ਸਮਰਥਨ ਕੀਤਾ ਹੈ। ਉਨ੍ਹਾਂ ਨੇ ਕਿਹਾ,''ਇਹ ਸਾਡੇ ਖੇਤਰ ਦੀ ਬਿਹਤਰੀ, ਸਥਿਰਤਾ, ਆਰਥਿਕ ਸਥਿਰਤਾ ਅਤੇ ਸਿਆਸੀ ਸਥਿਰਤਾ ਲਈ ਬਿਹਤਰ ਹੋਵੇਗਾ। ਨਿਸ਼ਚਿਤ ਹੀ ਇਹ ਚੰਗਾ ਹੋਵੇਗਾ।'' ਆਸਟ੍ਰੇਲੀਆ ਸਾਲ 1974 ਤੋਂ ਆਸੀਆਨ ਦਾ 'ਡਾਇਲੌਗ ਪਾਰਟਨਰ' ਰਿਹਾ ਹੈ। ਬਰੁਨੇਈ, ਕੰਬੋਡੀਆ, ਇੰਡੋਨੇਸ਼ੀਆ, ਲਾਅੋਸ, ਮਲੇਸ਼ੀਆ, ਮਿਆਂਮਾਰ, ਫਿਲੀਪੀਨ, ਸਿੰਗਾਪੁਰ, ਥਾਈਲੈਂਡ ਅਤੇ ਵੀਅਤਨਾਮ ਵੀ ਆਸੀਆਨ ਦੇ ਮੈਂਬਰ ਹਨ। ਇਨ੍ਹਾਂ ਦੇਸ਼ਾਂ ਨੇ ਦੋ ਸਾਲ ਦੇ ਨੇਤਾ ਸ਼ਿਖਰ ਸੰਮੇਲਨ ਦਾ ਆਯੋਜਨ ਸਾਲ 2016 ਤੋਂ ਸ਼ੁਰੂ ਕੀਤਾ ਸੀ। ਬੀਤ ਮਹੀਨੇ 'ਆਸਟ੍ਰੇਲੀਅਨ ਰਣਨੀਤਕ ਨੀਤੀ ਸੰਸਥਾ' ਨੇ ਆਪਣੀ ਇਕ ਰਿਪੋਰਟ ਵਿਚ ਕਿਹਾ ਸੀ ਕਿ ਕੈਨਬਰਾ ਨੂੰ ਸਾਲ 2024 ਤੱਕ ਆਸੀਆਨ ਦੀ ਮੈਂਬਰਸ਼ਿਪ ਦਾ ਉਦੇਸ਼ ਤੈਅ ਕਰਨਾ ਚਾਹੀਦਾ ਹੈ। ਸਹਿਭਾਗੀ ਦੇ ਤੌਰ 'ਤੇ ਇਹ ਉਸ ਦੀ 50ਵੀਂ ਵਰ੍ਹੇਗੰਢ ਹੋਵੇਗੀ। ਰਿਪੋਰਟ ਵਿਚ ਕਿਹਾ ਗਿਆ ਸੀ ਕਿ ਸਿਡਨੀ ਸੰਮਲੇਨ ਵਿਚ ਇਸ ਲਈ ਜ਼ਮੀਨ ਤਿਆਰ ਕਰਨੀ ਚਾਹੀਦੀ ਹੈ।by jagabni

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ