ਕੋਰੋਨਾ ਕਾਰਨ ਟਾਇਲਟ ਪੇਪਰਾਂ ਦੀ ਲੁੱਟ, ਆਸਟ੍ਰੇਲੀਆਈ ਔਰਤ ਨੇ 12 ਸਾਲਾਂ ਲਈ ਖਰੀਦੇ

ਸਿਡਨੀ— ਕੋਰੋਨਾ ਵਾਇਰਸ ਨੇ 101 ਦੇਸ਼ਾਂ 'ਚ ਪੈਰ ਪਸਾਰ ਲਏ ਹਨ ਤੇ ਇਸ ਦੇ ਡਰ ਕਾਰਨ ਬਹੁਤ ਸਾਰੇ ਲੋਕ ਵੱਡੀ ਮਾਤਰਾ 'ਚ ਰਾਸ਼ਨ ਇਕੱਠਾ ਕਰ ਰਹੇ ਹਨ। ਆਸਟ੍ਰੇਲੀਆ 'ਚ ਲੋਕ ਸਭ ਤੋਂ ਵਧ ਟਾਇਲਟ ਪੇਪਰ ਇਕੱਠੇ ਕਰ ਰਹੇ ਹਨ ਤੇ ਇਨ੍ਹਾਂ ਦੀ ਘਾਟ ਹੋਣ ਕਾਰਨ ਲੋਕਾਂ ਵਿਚਕਾਰ ਝਗੜੇ ਵੀ ਹੋ ਰਹੇ ਹਨ। ਅਜਿਹੇ 'ਚ ਇੱਥੋਂ ਦੇ ਇਕ ਪਰਿਵਾਰ ਨੇ ਆਨਲਾਈਨ ਆਰਡਰ ਕਰ ਕੇ ਗਲਤੀ ਨਾਲ 2300 ਟਾਇਲਟ ਰੋਲ ਖਰੀਦ ਲਏ। ਉਹ ਹੁਣ ਇਨ੍ਹਾਂ ਦੀ ਵਰਤੋਂ 12 ਸਾਲਾਂ ਤਕ ਕਰ ਸਕਦੇ ਹਨ। ਟੁਵਬਮਬਾ ਦੀ ਜਨੇਤਸਕੀ ਨੇ ਦੱਸਿਆ ਕਿ ਉਸ ਨੇ 48 ਰੋਲਜ਼ ਦੀ ਥਾਂ ਗਲਤੀ ਨਾਲ ਆਨਲਾਈਨ ਸਰਵਿਸ ਨੂੰ ਟਾਇਲਟ ਰੋਲ ਦੇ 48 ਬਕਸਿਆਂ ਦਾ ਆਰਡਰ ਦੇ ਦਿੱਤਾ।

ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਕੋਲ 2,304 ਰੋਲ ਇਕੱਠੇ ਹੋ ਗਏ ਹਨ। ਇਸ ਦੇ ਲਈ ਉਨ੍ਹਾਂ 2.5 ਲੱਖ ਰੁਪਏ ਦਾ ਭੁਗਤਾਨ ਕੀਤਾ ਜਦਕਿ ਸਾਨੂੰ ਸਿਰਫ 48 ਰੋਲਜ਼ ਲਈ ਸਿਰਫ 5 ਹਜ਼ਾਰ ਰੁਪਏ ਦਾ ਭੁਗਤਾਨ ਕਰਨਾ ਪੈਣਾ ਸੀ। ਪਰਿਵਾਰ ਮੁਤਾਬਕ ਉਹ ਇਨ੍ਹਾਂ ਰੋਲਜ਼ ਦੀ ਵਰਤੋਂ 12 ਸਾਲਾਂ ਤਕ ਕਰ ਸਕਦੇ ਹਨ।

ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਕੋਲ 2,304 ਰੋਲ ਇਕੱਠੇ ਹੋ ਗਏ ਹਨ। ਇਸ ਦੇ ਲਈ ਉਨ੍ਹਾਂ 2.5 ਲੱਖ ਰੁਪਏ ਦਾ ਭੁਗਤਾਨ ਕੀਤਾ ਜਦਕਿ ਸਾਨੂੰ ਸਿਰਫ 48 ਰੋਲਜ਼ ਲਈ ਸਿਰਫ 5 ਹਜ਼ਾਰ ਰੁਪਏ ਦਾ ਭੁਗਤਾਨ ਕਰਨਾ ਪੈਣਾ ਸੀ। ਪਰਿਵਾਰ ਮੁਤਾਬਕ ਉਹ ਇਨ੍ਹਾਂ ਰੋਲਜ਼ ਦੀ ਵਰਤੋਂ 12 ਸਾਲਾਂ ਤਕ ਕਰ ਸਕਦੇ ਹਨ।
ਜਨੇਤਸਕੀ ਨੇ ਦੱਸਿਆ ਕਿ ਉਹ ਟਾਇਲਟ ਰੋਲਜ਼ ਜ਼ਿਆਦਾ ਖਰੀਦਣਾ ਚਾਹੁੰਦੀ ਸੀ ਪਰ ਉਸ ਨੂੰ ਬਹੁਤ ਹੀ ਜ਼ਿਆਦਾ ਮਿਲ ਗਏ। ਹੁਣ ਇਸ ਨਾਲ ਉਸ ਦੀਆਂ ਅਲਮਾਰੀਆਂ ਅਤੇ ਕਮਰੇ ਪੂਰੀ ਤਰ੍ਹਾਂ ਭਰ ਗਏ ਹਨ। ਹਾਲਾਂਕਿ ਪਰਿਵਾਰ ਇਸ ਨੂੰ ਰਾਜਗੱਦੀ ਵਾਂਗ ਬਣਾ ਕੇ ਮਹਾਰਾਣੀ ਵਾਲੇ ਪੋਜ਼ ਦੇ ਕੇ ਤਸਵੀਰਾਂ ਖਿੱਚ ਰਿਹਾ ਹੈ। ਉਸ ਨੇ ਦੱਸਿਆ ਕਿ ਉਹ ਪਿਛਲੇ ਦੋ ਸਾਲਾਂ ਤੋਂ 12 ਹਫਤਿਆਂ ਲਈ 48 ਰੋਲਜ਼ ਆਰਡਰ ਕਰਦੇ ਆ ਰਹੀ ਹੈ ਪਰ ਇਸ ਵਾਰ ਥੋੜੀ ਗਲਤੀ ਹੋ ਗਈ। ਪਰਿਵਾਰ ਨੇ ਕਿਹਾ ਕਿ ਹਾਲਾਂਕਿ ਕੰਪਨੀ ਨੇ ਸਮਾਨ ਵਾਪਸੀ ਦੀ ਪੇਸ਼ਕਸ਼ ਕੀਤੀ ਸੀ ਪਰ ਉਨ੍ਹਾਂ ਨੇ ਪਹਿਲਾਂ ਹੀ ਇਹ ਵੇਚਣੇ ਸ਼ੁਰੂ ਕਰ ਦਿੱਤੇ ਸਨ। ਪਰਿਵਾਰ ਨੇ ਕਿਹਾ ਕਿ ਉਹ ਇਨ੍ਹਾਂ ਟਾਇਲਟ ਰੋਲਜ਼ ਕਾਰਨ ਕਾਫੀ ਮਸ਼ਹੂਰ ਹੋ ਗਏ ਹਨ ਤੇ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
Comments