ਕੋਰੋਨਾ ਵਾਇਰਸ ਨੇ ਦੁਨੀਆ 'ਚ ਮਚਾਈ ਹਾਹਾਕਾਰ


ਪ੍ਰਧਾਨ ਮੰਤਰੀ ਟਰੂਡੋ ਦੀ ਪਤਨੀ ਨੂੰ ਵਾਇਰਸ ਦੀ ਪੁਸ਼ਟੀ, ਜਗਮੀਤ ਸਿੰਘ ਦੀ ਸਿਹਤ ਵਿਗੜੀ

ਉਂਟਾਰੀਓ 'ਚ ਸਰਕਾਰੀ ਸਕੂਲ ਬੰਦ
ਟੋਰਾਾਟੋ, 13 ਮਾਰਚ (ਸਤਪਾਲ ਸਿੰਘ ਜੌਹਲ)- ਕੋਰੋਨਾ ਵਾਇਰਸ ਕਾਰਨ ਕੈਨੇਡਾ ਭਰ ਵਿਚ ਪਿਛਲੇ 36 ਕੁ ਘੰਟਿਆਂ ਦੌਰਾਨ ਬੇਚੈਨੀ ਵਧੀ ਹੈ | ਦੂਜੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਸੋਫੀ ਟਰੂਡੋ ਦਾ ਕੋਰੋਨਾ ਵਾਇਰਸ ਦਾ ਟੈਸਟ ਪਾਜ਼ਟਿਵ ਹੋਣ ਦੀ ਡਾਕਟਰਾਂ ਨੇ ਪੁਸ਼ਟੀ ਕਰ ਦਿੱਤੀ, ਜਿਸ ਤੋਂ ਬਾਅਦ ਟਰੂਡੋ ਜੋੜੇ ਨੂੰ 14 ਦਿਨਾਂ ਵਾਸਤੇ ਅਲੱਗ ਰਹਿਣਾ ਪਵੇਗਾ¢ ਟਰੂਡੋ ਟੈਲੀਫੋਨ ਤੇ ਵੀਡਿਓ ਰਾਹੀਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੀਆਂ ਮੀਟਿੰਗਾਂ ਜਾਰੀ ਰੱਖਣਗੇ¢ ਡਾਕਟਰਾਂ ਨੇ ਕਿਹਾ ਹੈ ਕਿ ਟਰੂਡੋ ਦੀ ਸਿਹਤ 'ਚ ਵਾਇਰਸ ਦੇ ਸੰਕੇਤ ਨਾ ਹੋਣ ਕਾਰਨ ਉਨ੍ਹਾਂ ਦੀ ਜਾਂਚ ਕਰਨ ਦੀ ਲੋੜ ਨਹੀਂ ਹੈ¢ਇਸੇ ਦੌਰਾਨ ਉਂਟਾਰੀਓ ਦੇ ਮੁੱਖ ਮੰਤਰੀ ਡਗ ਫੋਰਡ, ਸਿਹਤ ਮੰਤਰੀ ਕਿ੍ਸੀਨ ਏਲੀਅਟ ਤੇ ਸਿੱਖਿਆ ਮੰਤਰੀ ਸਟੇਫਨ ਲੈਚੇ ਨੇ ਇਕ ਸਾਾਝਾ ਬਿਆਨ ਜਾਰੀ ਕਰਕੇ ਐਲਾਨ ਕੀਤਾ ਕਿ ਸੂਬੇ ਵਿਚ ਸਾਰੇ ਸਰਕਾਰੀ ਸਕੂਲ ਅਗਲੇ ਹਫਤਿਆਂ ਲਈ ਬੰਦ ਰਹਿਣਗੇ¢ਤਾਜ਼ਾ ਸਥਿਤੀ ਅਨੁਸਾਰ ਉਂਟਾਰੀਓ ਵਿਚ ਸਕੂਲ 6 ਅਪ੍ਰੈਲ ਨੂੰ ਖੁਲ੍ਹਣਗੇ¢ ਇਕ ਵੱਖਰੀ ਖਬਰ ਮੁਤਾਬਿਕ ਨਿਊ ਡੈਮੋਕਰੈਟਿਕ ਪਾਰਟੀ (ਐਨ.ਡੀ.ਪੀ.) ਦੇ ਰਾਸ਼ਟਰੀ ਆਗੂ ਜਗਮੀਤ ਸਿੰਘ ਵੀ ਬਿਮਾਰ ਹੋਣ ਕਾਰਨ ਬੀਤੇ ਕੱਲ੍ਹ ਘਰ ਹੀ ਰਹੇ¢ ਸੋਸ਼ਲ ਮੀਡੀਆ ਰਾਹੀਂ ਟਵੀਟ ਕਰਕੇ ਉਨ੍ਹਾਂ ਦੱਸਿਆ ਕਿ ਡਾਕਟਰਾਂ ਨੇ ਜਾਾਚ ਕੀਤੀ ਹੈ ਤੇ ਉਨ੍ਹਾਂ ਦੀ ਤਕਲੀਫ ਦੇ ਲੱਛਣ ਕੋਰੋਨਾ ਵਾਇਰਸ ਵਾਲੇ ਨਹੀਂ ਹਨ ਪਰ ਤੰਦਰੁਸਤ ਹੋਣ ਤੱਕ ਲੋਕਾਂ ਨਾਲ ਸੰਪਰਕ ਘਟਾਇਆ ਗਿਆ ਹੈ¢ ਕੈਨੇਡਾ ਭਰ ਵਿਚ ਕੁੱਲ ਮਰੀਜ਼ਾਂ ਦੀ ਗਿਣਤੀ 158 ਦੱਸੀ ਗਈ ਹੈ¢
ਅਲਬਰਟਾ 'ਚ ਪੀੜਤਾਂ ਦੀ ਗਿਣਤੀ ਹੋਈ 23 
ਕੈਲਗਰੀ, (ਹਰਭਜਨ ਸਿੰਘ ਢਿੱਲੋਂ)- ਅਲਬਰਟਾ ਵਿਚ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਗਣਿਤੀ 19 ਤੋਂ ਵਧ ਕੇ 23 ਹੋ ਗਈ ਹੈ¢4 ਹੋਰ ਨਵੇਂ ਮਾਮਲੇ ਕੈਲਗਰੀ ਵਿਚ ਸਾਹਮਣੇ ਆਏ ਹਨ | ਇਸ ਤਰ੍ਹਾਂ ਕੈਲਗਰੀ ਵਿਚ 15, ਐਡਮਿੰਟਨ ਵਿਚ 7 ਤੇ ਸੈਂਟਰਲ ਜ਼ੋਨ ਵਿਚ 1 ਮਰੀਜ਼ ਜਾਨਲੇਵਾ ਵਾਇਰਸ ਤੋਂ ਪੀੜਤ ਹੈ¢
ਕੈਲਗਰੀ ਦਾ ਡੋਵੋਨੀਅਨ ਗਾਰਡਨ ਆਰਜ਼ੀ ਤੌਰ 'ਤੇ ਬੰਦ
ਕੈਲਗਰੀ, (ਹਰਭਜਨ ਸਿੰਘ ਢਿੱਲੋਂ)- ਡੋਵੋਨੀਅਨ ਗਾਰਡਨ ਤੇ ਜੇਮਜ਼ ਸ਼ੌਰਟ ਪਾਰਕ ਨੂੰ ਆਰਜ਼ੀ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ¢ ਗ੍ਰੀਨ ਲਾਈਨ ਰੇਲ ਪ੍ਰੋਜੈਕਟ 'ਤੇ ਹੋਣ ਵਾਲੀਆਂ ਉਸਾਰੀਆਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ¢ ਜੁਬਿਲੀ ਆਡੀਟੋਰੀਅਮ ਨੂੰ ਬੰਦ ਕਰ ਦਿੱਤਾ ਗਿਆ ਹੈ ਤੇ ਜਿਨ੍ਹਾਂ ਨੇ ਟਿਕਟਾਂ ਖ਼ਰੀਦੀਆਂ ਹੋਈਆਂ ਸਨ, ਉਨ੍ਹਾਂ ਨੂੰ ਰੀਫੰਡ ਲੈਣ ਲਈ ਕਹਿ ਦਿੱਤਾ ਗਿਆ ਹੈ¢
ਖੇਡ ਮੁਕਾਬਲੇ ਰੱਦ
ਕੈਲਗਰੀ, (ਹਰਭਜਨ ਸਿੰਘ ਢਿੱਲੋਂ)- ਨੈਸ਼ਨਲ ਹਾਕੀ ਲੀਗ਼ ਦੇ ਕਮਿਸ਼ਨਰ ਗੈਰੀ ਬੈੱਟਮੈਨ ਦਾ ਕਹਿਣਾ ਹੈ ਕਿ 2019-20 ਸੀਜ਼ਨ ਦੀਆਂ ਬਾਕੀ ਰਹਿੰਦੀਆਂ ਸਾਰੀਆਂ ਖੇਡਾਂ ਰੱਦ ਕਰ ਦਿੱਤੀਆਂ ਗਈਆਂ ਹਨ¢ ਨੈਸ਼ਨਲ ਬਾਸਕਿਟਬਾਲ ਐਸੋਸੀਏਸ਼ਨ (ਐਨ.ਬੀ.ਏ.) ਵਲੋਂ ਆਪਣੇ ਬਾਕੀ ਮੈਚ ਰੱਦ ਕਰਨ ਦੇ ਲਏ ਗਏ ਫੈਸਲੇ ਮਗਰੋਂ ਐਨ.ਐਚ.ਐਲ. ਨੇ ਵੀ ਇਹੀ ਫੈਸਲਾ ਲਿਆ ਹੈ |

ਸਰੀ 'ਚ ਨਹੀਂ ਹੋਵੇਗਾ ਵਿਸਾਖੀ ਨਗਰ ਕੀਰਤਨ
ਐਬਟਸਫੋਰਡ/ਕੈਲਗਰੀ, 13 ਮਾਰਚ (ਗੁਰਦੀਪ ਸਿੰਘ ਗਰੇਵਾਲ, ਹਰਭਜਨ ਸਿੰਘ ਢਿੱਲੋਂ)- ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਸਰੀ ਵਿਖੇ ਸਥਿਤ ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਦੇ ਪ੍ਰਬੰਧਕਾਂ ਵਲੋਂ 25 ਅਪ੍ਰੈਲ ਨੂੰ ਕਰਵਾਇਆ ਜਾਣਾ ਵਾਲਾ ਵਿਸਾਖੀ ਨਗਰ ਕੀਰਤਨ ਕੋਰੋਨਾ ਵਾਇਰਸ ਕਰਕੇ ਰੱਦ ਕਰ ਦਿੱਤਾ ਗਿਆ ਹੈ, ਜਦ ਕਿ ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਲੋਂ 18 ਅਪ੍ਰੈਲ ਨੂੰ ਕਰਵਾਏ ਜਾ ਰਹੇ ਵਿਸਾਖੀ ਨਗਰ ਕੀਰਤਨ ਬਾਰੇ ਸਥਿਤੀ ਸਪੱਸ਼ਟ ਨਹੀਂ ਹੈ | ਵਰਨਣਯੋਗ ਹੈ ਕਿ ਵਿਸਾਖੀ ਮੌਕੇ ਹਰੇ ਸਾਲ ਵੈਨਕੂਵਰ ਤੇ ਸਰੀ ਵਿਚ ਨਗਰ ਕੀਰਤਨ ਸਜਾਇਆ ਜਾਂਦਾ ਹੈ | ਜਿਨ੍ਹਾਂ ਵਿਚ ਕੈਨੇਡਾ ਦੇ ਪ੍ਰਧਾਨ ਮੰਤਰੀ, ਕੇਂਦਰੀ ਮੰਤਰੀ, ਬਿ੍ਟਿਸ਼ ਕੋਲੰਬੀਆ ਦੇ ਮੁੱਖ ਮੰਤਰੀ ਤੋਂ ਇਲਾਵਾ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਪਹੁੰਚਦੀਆਂ ਹਨ | ਬਿ੍ਟਿਸ਼ ਕੋਲੰਬੀਆ ਦੀ ਮੁੱਖ ਸਿਹਤ ਅਧਿਕਾਰੀ ਡਾ: ਬੋਨੀ ਹੈਨਰੀ ਨੇ ਦੱ ਸਿਆ ਕਿ ਸੂਬੇ ਵਿਚ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ 53 ਹੋ ਗਈ ਹੈ | ਉਨ੍ਹਾਂ ਦੱ ਸਿਆ ਕਿ ਬਾਹਰਲੇ ਦੇਸ਼ਾਂ ਤੋਂ ਕੈਨੇਡਾ ਆਉਣ ਵਾਲੇ ਹਰ ਵਿਅਕਤੀ ਨੂੰ 14 ਦਿਨ ਤੱਕ ਇਕੱਲੇ ਤੌਰ 'ਤੇ ਰੱ ਖਿਆ ਜਾਵੇਗਾ | ਬਿ੍ਟਿ੍ਸ਼ ਕੋਲੰਬੀਆ 'ਚ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ |
ਮੈਨੀਟੋਬਾ 'ਚ ਤਿੰਨ ਮਰੀਜ਼ਾਂ ਦੀ ਪੁਸ਼ਟੀ
ਵਿਨੀਪੈਗ, (ਸਰਬਪਾਲ ਸਿੰਘ)-ਮੈਨੀਟੋਬਾ ਸੂਬੇ 'ਚ ਕੋਰੋਨਾ ਵਾਇਰਸ ਤੋਂ ਪੀੜਤ 3 ਮਰੀਜਾਂ ਦੀ ਪੁਸ਼ਟੀ ਹੋਈ ਹੈ | ਪਹਿਲੇ ਮਾਮਲੇ 'ਚ ਇਕ 40 ਸਾਲ ਦੀ ਔਰਤ, ਜੋ ਹਾਲ ਹੀ 'ਚ ਫਿਲੀਪੀਨਜ਼ ਦਾ ਦੌਰਾ ਕਰਕੇ ਆਈ ਹੈ, 'ਚ ਕੋਰੋਨਾ ਵਾਇਰਸ ਦੇ ਲੱਛਣ ਪਾਏ ਗਏ ਹਨ, ਜਦੋਂਕਿ ਦੋ ਹੋਰ 30 ਸਾਲ ਦੇ ਨੌਜਵਾਨ, ਜੋ ਵਿਨੀਪੈਗ 'ਚ ਰਹਿੰਦੇ ਹਨ | ਇਸ ਜਾਨਲੇਵਾ ਵਾਇਰਸ ਦਾ ਸ਼ਿਕਾਰ ਹੋਏ ਹਨ |
ਬੈਲਜੀਅਮ 'ਚ 3 ਮੌਤਾਂ
ਲੂਵਨ (ਬੈਲਜੀਅਮ), (ਅਮਰਜੀਤ ਸਿੰਘ ਭੋਗਲ)- ਬੈਲਜੀਅਮ 'ਚ ਕੋਰੋਨਾ ਵਾਇਰਸ ਨਾਲ ਹੁਣ ਤੱਕ ਤਿੰਨ ਮੌਤਾਂ ਹੋ ਚੁਕੀਆ ਹਨ | ਬੈਲਜੀਅਮ ਵਿਚ ਸਾਰੇ ਸਰਕਾਰੀ ਤੇ ਨਿੱਜੀ ਪੋ੍ਰਗਰਾਮ 15 ਅਪ੍ਰੈਲ ਤੱਕ ਰੱਦ ਕਰ ਦਿੱਤੇ ਗਏ ਹਨ |
ਗੋਆ ਦਾ ਕੌਮਾਂਤਰੀ ਸੰਗੀਤ ਉਤਸਵ ਰੱਦ
ਪਣਜੀ, (ਏਜੰਸੀ)- ਕੋਰੋਨਾ ਵਾਇਰਸ ਦੇ ਚਲਦਿਆਂ ਗੋਆ 'ਚ ਸਾਲਾਨਾ ਹੋਣ ਵਾਲੇ ਕੌਮਾਂਤਰੀ ਸੰਗਤੀ ਉਤਸਵ (ਕੇਤੇਵਨ ਸੈਕ੍ਰੇਡ ਮਿਊਜਿਕ ਫੈਸਟੀਵਲ) ਨੂੰ ਰੱਦ ਕਰਨ ਦਾ ਐਲਾਨ ਕੀਤਾ ਗਿਆ | ਉਕਤ ਸੰਗੀਤ ਪ੍ਰੋਗਰਾਮ ਜਾਰਜੀਆ ਦੀ ਸਾਬਕਾ ਰਾਣੀ ਸੈਂਟ ਕੇਤੇਵਨ ਨੂੰ ਸਮਰਪਿਤ ਹੈ | ਇਹ ਪੂਰਬ ਤੇ ਪੱਛਮ ਦੀਆਂ ਵੱਖ-ਵੱਖ ਦੌਰ ਦੀਆਂ ਅਨੋਖੀਆਂ ਸੰਗਤੀ ਪ੍ਰੰਪਰਾਵਾਂ ਲਈ ਮਸ਼ਹੂਰ ਹੈ |
ਲਾਸ ਏਾਜਲਸ 'ਚ ਭਾਰਤੀ ਫਿਲਮ ਉਤਸਵ ਰੱਦ
ਮੁੰਬਈ, (ਏਜੰਸੀ)-ਦੁਨੀਆ ਭਰ 'ਚ ਕੋਰੋਨਾ ਵਾਇਰਸ ਦੇ ਘਾਤਕ ਪ੍ਰਭਾਵ ਨੂੰ ਦੇਖਦੇ ਹੋਏ 'ਇੰਡੀਅਨ ਫਿਲਮ ਫੈਸਟੀਵਲ ਆਫ਼ ਲਾਂਸ ਏਾਜਲਸ' (ਆਈ.ਐਫ.ਐਫ.ਏ.ਐਲ.ਏ.) ਨੂੰ ਰੱਦ ਕਰ ਦਿੱਤਾ ਗਿਆ ਹੈ | ਆਈ.ਐਫ.ਐਫ.ਏ.ਐਲ.ਏ. ਬੋਰਡ ਦੀ ਮੁਖੀ ਕ੍ਰਿਸਟੀਨਾ ਮਰੌਦਾ ਨੇ ਕਿਹਾ ਕਿ ਇਸ ਸਾਲ 1 ਅਪ੍ਰੈਲ ਤੋਂ 5 ਅਪ੍ਰੈਲ ਤੱਕ ਹੋਣ ਵਾਲੇ ਪ੍ਰੋਗਰਾਮ ਨੂੰ ਰੱਦ ਕਰਨ ਦਾ ਕਠਿਨ ਪਰ ਜ਼ਰੂਰੀ ਫੈਸਲਾ ਲਿਆ ਗਿਆ ਹੈ |

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ